ਖਾਕੀ ਵਰਦੀ ਦੇ ਨਾਲ ਕੁਦਰਤੀ ਖੇਤੀ ਦਾ ਜਜ਼ਬਾ: ਪੁਲਿਸ ਅਫ਼ਸਰ ਜਰਨੈਲ ਸਿੰਘ ਦੀ “ਜੈਵਿਕ ਸੋਨਾ” ਕ੍ਰਾਂਤੀ

ਖਾਕੀ ਵਰਦੀ ਦੇ ਨਾਲ ਕੁਦਰਤੀ ਖੇਤੀ ਦਾ ਜਜ਼ਬਾ: ਪੁਲਿਸ ਅਫ਼ਸਰ ਜਰਨੈਲ ਸਿੰਘ ਦੀ “ਜੈਵਿਕ ਸੋਨਾ” ਕ੍ਰਾਂਤੀ

ਪੰਜਾਬ, ਜੋ ਭਾਰਤ ਦਾ ਅੰਨ-ਭੰਡਾਰ ਮੰਨਿਆ ਜਾਂਦਾ ਹੈ, ਅੱਜਕੱਲ੍ਹ ਰਸਾਇਣਕ ਖੇਤੀ ਤੇ ਇਸ ਦੇ ਮਾੜੇ ਪ੍ਰਭਾਵਾਂ ਨਾਲ ਲੜ ਰਿਹਾ ਹੈ। ਅਜਿਹੇ ਸਮੇਂ ਵਿੱਚ, ਕੁਝ ਅਜਿਹੇ ਲੋਕ ਅੱਗੇ ਆ ਰਹੇ ਹਨ

ਫ਼ਾਜ਼ਿਲਕਾ ਦੇ ਅਗਾਂਹਵਧੂ ਕਿਸਾਨ ਸੁਖਚੈਨ ਸਿੰਘ ਨੇ ਫੁੱਲਾਂ ਦੀ ਖੇਤੀ ਨਾਲ ਬਦਲੀ ਆਪਣੀ ਅਤੇ ਹੋਰਨਾਂ ਕਿਸਾਨਾਂ ਦੀ ਕਿਸਮਤ
ਵਿਭਾਗ ਨੇ ਗੰਨੇ ਦੀ ਖੇਤੀ ਵਿੱਚ ਵਿਗਿਆਨਕ ਤਰੀਕੇ ਅਪਣਾਉਣ ਦੀ ਅਪੀਲ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ
KVK ਵੱਲੋਂ ਪਿੰਡ ਭੂਰੇ ਖੁਰਦ ਵਿਖੇ ਲਗਾਇਆ ਕੈਂਪ, ਬੱਚਤ ਵਾਲੀਆਂ PAU ਕਿਸਮਾਂ ਅਪਣਾਉਣ ਦਾ ਸੱਦਾ 

ਪੰਜਾਬ, ਜੋ ਭਾਰਤ ਦਾ ਅੰਨ-ਭੰਡਾਰ ਮੰਨਿਆ ਜਾਂਦਾ ਹੈ, ਅੱਜਕੱਲ੍ਹ ਰਸਾਇਣਕ ਖੇਤੀ ਤੇ ਇਸ ਦੇ ਮਾੜੇ ਪ੍ਰਭਾਵਾਂ ਨਾਲ ਲੜ ਰਿਹਾ ਹੈ। ਅਜਿਹੇ ਸਮੇਂ ਵਿੱਚ, ਕੁਝ ਅਜਿਹੇ ਲੋਕ ਅੱਗੇ ਆ ਰਹੇ ਹਨ ਜੋ ਨਾ ਸਿਰਫ਼ ਸਮਾਜ ਦੀ ਸੁਰੱਖਿਆ ਕਰ ਰਹੇ ਹਨ, ਸਗੋਂ ਲੋਕਾਂ ਦੀ ਸਿਹਤ ਨੂੰ ਬਚਾਉਣ ਲਈ ਕੁਦਰਤੀ ਖੇਤੀ ਦਾ ਰਾਹ ਵੀ ਦਿਖਾ ਰਹੇ ਹਨ। ਲੁਧਿਆਣਾ ਦੇ ਪਿੰਡ ਬੱਦੋਵਾਲ ਵਿਖੇ ਰਹਿਣ ਵਾਲੇ ਪੁਲਿਸ ਅਫ਼ਸਰ ਜਰਨੈਲ ਸਿੰਘ ਇੱਕ ਅਜਿਹੀ ਹੀ ਸ਼ਖ਼ਸੀਅਤ ਹਨ, ਜਿੰਨ੍ਹਾਂ ਨੇ ਖਾਕੀ ਵਰਦੀ ਦੇ ਨਾਲ ਹੱਥ ਵਿੱਚ ਹਲ਼ ਫੜਿਆ ਅਤੇ ਕੁਦਰਤੀ ਖੇਤੀ ਦਾ ਅਜਿਹਾ ਮਾਡਲ ਪੇਸ਼ ਕੀਤਾ ਜੋ ਅੱਜ ਹਜ਼ਾਰਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਨੇ 2023 ‘ਚ ਆਪਣੀ ਪਤਨੀ ਹਰਪ੍ਰੀਤ ਕੌਰ ਦੇ ਨਾਮ ‘ਤੇ “ਹਰਪ੍ਰੀਤ ਜਰਨੈਲ ਸਿੰਘ ਔਰਗੈਨਿਕ ਫਾਰਮਿੰਗ” ਦਾ ਕੰਸੈਪਟ ਸ਼ੁਰੂ ਕੀਤਾ ਹੈ।

ਸਿਹਤ ਦੀ ਸਮੱਸਿਆ ਤੋਂ ਕੁਦਰਤੀ ਵੱਲ ਮੋੜਾ

Turning from health problems to natural

ਜਰਨੈਲ ਸਿੰਘ ਦਾ ਔਰਗੈਨਿਕ ਫਾਰਮਿੰਗ ਵਿੱਚ ਆਉਣ ਦਾ ਸਫ਼ਰ ਕਿਸੇ ਸ਼ੌਂਕ ਤੋਂ ਨਹੀਂ, ਸਗੋਂ ਇੱਕ ਮਜ਼ਬੂਰੀ ਅਤੇ ਜ਼ਰੂਰਤ ਤੋਂ ਸ਼ੁਰੂ ਹੋਇਆ। ਉਨ੍ਹਾਂ ਨੂੰ ਨੱਕ ਦੀ ਐਲਰਜੀ (Sinusitis) ਦੀ ਸਮੱਸਿਆ ਸੀ, ਜਿਸ ਲਈ ਉਨ੍ਹਾਂ ਨੇ ਚਾਰ ਆਪ੍ਰੇਸ਼ਨ ਕਰਵਾਏ ਸਨ। ਇੰਨੇ ਆਪ੍ਰੇਸ਼ਨਾਂ ਦੇ ਬਾਵਜੂਦ ਵੀ ਐਲਰਜੀ ਦੂਰ ਨਹੀਂ ਹੋਈ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋਣ ਲੱਗੀ। ਜਦੋਂ ਉਨ੍ਹਾਂ ਨੇ ਡਾਕਟਰਾਂ ਨਾਲ ਸਲਾਹ ਕੀਤੀ, ਤਾਂ ਜਵਾਬ ਮਿਲਿਆ ਕਿ ਦਵਾਈਆਂ ਸਿਰਫ਼ ਦਬਾਅ ਪਾ ਸਕਦੀਆਂ ਹਨ, ਹੱਲ ਨਹੀਂ। 

ਜ਼ਿਕਰਯੋਗ ਉਨ੍ਹਾਂ ਕੋਲ ਸਿਰਫ਼ ਇੱਕ ਹੱਲ ਸੀ, ਆਪਣੀ ‘ਇਮਿਊਨਿਟੀ’ (ਰੋਗਾਂ ਨਾਲ ਲੜਨ ਦੀ ਸ਼ਕਤੀ) ਨੂੰ ਵਧਾਉਣਾ। ਡਾਕਟਰਾਂ ਨੇ ਸਲਾਹ ਦਿੱਤੀ ਕਿ ਜੇਕਰ ਉਹ ਔਰਗੈਨਿਕ ਅਤੇ ਸ਼ੁੱਧ ਭੋਜਨ ਖਾਣਾ ਸ਼ੁਰੂ ਕਰ ਦੇਣਗੇ, ਤਾਂ ਹੀ ਉਨ੍ਹਾਂ ਦਾ ਸਰੀਰ ਅੰਦਰੋਂ ਮਜ਼ਬੂਤ ਹੋਵੇਗਾ। ਇਹੀ ਉਹ ਮੋੜ ਸੀ ਜਰਨੈਲ ਸਿੰਘ ਦੇ ਜੀਵਨ ਵਿੱਚ ਔਰਗੈਨਿਕ ਸ਼ਬਦ ਦਾ ਪ੍ਰਵੇਸ਼ ਹੋਇਆ।

ਸ਼ਹਿਰੀ ਜੀਵਨ ਤੋਂ ਖੇਤਾਂ ਦੀ ਮਿੱਟੀ ਤੱਕ

From city life to farm soil

ਜਰਨੈਲ ਸਿੰਘ ਦੱਸਦੇ ਹਨ ਕਿ ਉਹ ਸ਼ਹਿਰ ਵਿੱਚ ਜੰਮੇ-ਪਲੇ ਸਨ ਅਤੇ ਉਨ੍ਹਾਂ ਦਾ ਖੇਤੀ ਨਾਲ ਕਦੇ ਕੋਈ ਵਾਸਤਾ ਨਹੀਂ ਰਿਹਾ ਸੀ। ਸ਼ੁਰੂਆਤ ਵਿੱਚ, ਉਨ੍ਹਾਂ ਨੇ ਘਰ ਵਿੱਚ ਕਿਚਨ ਗਾਰਡਨ ਬਣਾਇਆ, ਪਰ ਗਿਆਨ ਦੀ ਘਾਟ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ। ਅਖ਼ੀਰ, ਉਨ੍ਹਾਂ ਨੇ ਲੁਧਿਆਣਾ ਦੇ ਨੇੜੇ ਪਿੰਡ ਬੱਦੋਵਾਲ ਵਿਖੇ ਲੀਜ਼ (ਠੇਕੇ) ‘ਤੇ ਜ਼ਮੀਨ ਲਈ। ਆਪਣੇ ਪਰਿਵਾਰ ਲਈ ਸ਼ੁੱਧ ਸਬਜ਼ੀਆਂ ਉਗਾਉਣ ਨਾਲ ਸ਼ੁਰੂ ਹੋਇਆ ਇਹ ਸਫ਼ਰ ਜਲਦੀ ਹੀ ਇੱਕ ਵੱਡੇ ਵਪਾਰਕ ਮਾਡਲ ਵਿੱਚ ਬਦਲ ਗਿਆ। ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਤੋਂ ਵਿਸ਼ੇਸ਼ ਕੋਰਸ ਕੀਤੇ ਅਤੇ ਖੇਤੀ ਦੀਆਂ ਬਾਰੀਕੀਆਂ ਨੂੰ ਸਮਝਿਆ।

ਕੁਦਰਤੀ ਖੇਤੀ ਦੀਆਂ ਵਿਲੱਖਣ ਤਕਨੀਕਾਂ: ਮਲਚਿੰਗ ਅਤੇ ਬਫਰ ਜ਼ੋਨ

Mulching and buffer zones

ਜਰਨੈਲ ਸਿੰਘ ਜੀ ਦੀ ਖੇਤੀ ਦਾ ਸਭ ਤੋਂ ਵੱਡਾ ਸਿਧਾਂਤ ਕੁਦਰਤੀ ਖੇਤੀ ਹੈ। ਉਹ ਜ਼ਮੀਨ ਨੂੰ ਵਾਰ-ਵਾਰ ਵਾਹੁਣ ਦੇ ਵਿਰੁੱਧ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮਿੱਟੀ ਵਿੱਚ ਜਿੰਨੇ ਜ਼ਿਆਦਾ ਜੀਵਾਣੂ ਅਤੇ ਮਾਈਕਰੋਬਜ਼ ਹੋਣਗੇ, ਫ਼ਸਲ ਉੰਨੀ ਹੀ ਮਜ਼ਬੂਤ ਹੋਵੇਗੀ। ਉਨ੍ਹਾਂ ਦੇ ਫਾਰਮ ਵਿੱਚ ਟਰੈਕਟਰ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਂਦੀ ਹੈ।

  • ਮਲਚਿੰਗ: ਉਹ ਮਲਚਿੰਗ ਤਕਨੀਕ ਦੀ ਵਰਤੋਂ ਕਰਕੇ ਆਲੂ, ਪਿਆਜ਼ ਅਤੇ ਲਸਣ ਵਰਗੀਆਂ ਫ਼ਸਲਾਂ ਉਗਾਉਂਦੇ ਹਨ। ਉਹ ਜ਼ਮੀਨ ‘ਤੇ ਪਰਾਲੀ ਜਾਂ ਸੁੱਕਾ ਘਾਹ-ਫੂਸ ਵਿਛਾ ਦਿੰਦੇ ਹਨ, ਜੋ ਕੁਦਰਤੀ ਤੌਰ ‘ਤੇ ਖਾਦ ਬਣ ਜਾਂਦਾ ਹੈ ਅਤੇ ਮਿੱਟੀ ਦੀ ਨਮੀ ਨੂੰ ਬਰਕਰਾਰ ਰੱਖਦਾ ਹੈ।
  • ਬਫਰ ਜ਼ੋਨ: ਆਪਣੇ ਖੇਤ ਦੇ ਆਲੇ-ਦੁਆਲੇ ਉਨ੍ਹਾਂ ਨੇ ਦਰੱਖਤ ਲਗਾ ਕੇ ਇੱਕ ਬਫਰ ਬਣਾਇਆ ਹੈ ਤਾਂ ਜੋ ਗੁਆਂਢੀ ਖੇਤਾਂ ਵਿੱਚ ਹੋਣ ਵਾਲੇ ਜ਼ਹਿਰੀਲੇ ਸਪਰੇਅ ਦਾ ਪ੍ਰਭਾਵ ਉਨ੍ਹਾਂ ਦੀ ਫ਼ਸਲ ‘ਤੇ ਨਾ ਪਵੇ।
  • ਕੁਦਰਤੀ ਕੀਟਨਾਸ਼ਕ: ਉਹ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਨਹੀਂ ਕਰਦੇ। ਕੀੜਿਆਂ ਨੂੰ ਰੋਕਣ ਲਈ, ਉਹ ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਉਨ੍ਹਾਂ ਦਾ ਘੋਲ ਤਿਆਰ ਕਰਦੇ ਹਨ ਅਤੇ ਉਸ ਦਾ ਛਿੜਕਾਅ ਕਰਦੇ ਹਨ।

‘ਜੈਵਿਕ ਸੋਨਾ’ ਐਪ: ਕਿਸਾਨ-ਗਾਹਕਾਂ ਲਈ ਸਾਂਝਾ ਪਲੇਟਫਾਰਮ

ਜਦੋਂ ਜਰਨੈਲ ਸਿੰਘ ਨੇ ਖੇਤੀ ਸ਼ੁਰੂ ਕੀਤੀ, ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਔਰਗੈਨਿਕ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਕੋਈ ਢੁਕਵਾਂ ਪਲੇਟਫਾਰਮ ਨਹੀਂ ਮਿਲਦਾ। ਇਸ ਮੁਸ਼ਕਲ ਨੂੰ ਹੱਲ ਕਰਨ ਲਈ, ਉਨ੍ਹਾਂ ਨੇ ਆਪਣੀ ਤਕਨੀਕੀ ਮੁਹਾਰਤ (B.Sc, MCA, LLB) ਦੀ ਵਰਤੋਂ ਕਰਦਿਆਂ “ਜੈਵਿਕ ਸੋਨਾ” (Society of Organic Natural Agriculturists – SONA) ਨਾਂ ਦੀ ਇੱਕ ਐਪਲੀਕੇਸ਼ਨ ਬਣਾਈ।

ਇਸ ਐਪ ਦਾ ਉਦੇਸ਼ ਸਿਰਫ਼ ਆਪਣਾ ਸਾਮਾਨ ਵੇਚਣਾ ਨਹੀਂ, ਸਗੋਂ ਦੂਜੇ ਔਰਗੈਨਿਕ ਕਿਸਾਨਾਂ ਨੂੰ ਇੱਕ ਪਲੇਟਫਾਰਮ ‘ਤੇ ਇਕੱਠਾ ਕਰਨਾ ਹੈ। ਇਸ ਨਾਲ ਗਾਹਕਾਂ ਨੂੰ ਸ਼ੁੱਧ ਚੀਜ਼ਾਂ ਸਸਤੀਆਂ ਮਿਲਦੀਆਂ ਹਨ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਮਿਲਦਾ ਹੈ। ਅੱਜ ਕਈ ਪੇਸ਼ੇਵਰ ਲੋਕ, ਕਾਰੋਬਾਰੀ ਅਤੇ ਜਾਗਰੂਕ ਗਾਹਕ ਇਸ ਪਲੇਟਫਾਰਮ ਨਾਲ ਜੁੜੇ ਹੋਏ ਹਨ।

ਖੇਤੀ ਦਾ ਕਮਰਸ਼ੀਅਲ ਮਾਡਲ ਅਤੇ ਉਤਪਾਦ

Commercial model and products of agriculture

ਇਸਦੇ ਨਾਲ ਹੀ ਉਨ੍ਹਾਂ ਦੇ ਫਾਰਮ ਵਿੱਚ ਸਿਰਫ਼ ਸਬਜ਼ੀਆਂ ਹੀ ਨਹੀਂ, ਸਗੋਂ ਕਣਕ, ਦਾਲਾਂ, ਗੁੜ, ਸ਼ੱਕਰ ਅਤੇ ਖ਼ਾਸ ਕਿਸਮ ਦੇ ਔਰਗੈਨਿਕ ਅਚਾਰ ਵੀ ਤਿਆਰ ਕੀਤੇ ਜਾਂਦੇ ਹਨ। ਕਣਕ ਲਈ ਉਹ ਪੀਏਯੂ ਦੀਆਂ ਉੱਤਮ ਕਿਸਮਾਂ ਜਿਵੇਂ ‘ਚਪਾਤੀ ਨੰਬਰ 1’ ਅਤੇ ‘1482’ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦਾ ਸਾਰਾ ਸਾਮਾਨ ਸਿਸਟਮੈਟਿਕ ਤਰੀਕੇ ਨਾਲ ਪੈਕ ਕੀਤਾ ਜਾਂਦਾ ਹੈ ਅਤੇ ਆਨਲਾਈਨ ਆਰਡਰਾਂ ਰਾਹੀਂ ਡਿਲੀਵਰੀ ਕੀਤੀ ਜਾਂਦੀ ਹੈ। ਹਰ ਸ਼ਨੀਵਾਰ ਉਨ੍ਹਾਂ ਦਾ ਸਾਮਾਨ ਨੂੰ ਲੁਧਿਆਣਾ ਦੇ ਵੇਰਕਾ ਪਲਾਂਟ ਵਿਖੇ ਲੱਗਣ ਵਾਲੀ ‘ਕਿਸਾਨ ਮੰਡੀ’ ਵਿੱਚ ਹੱਥੋ-ਹੱਥ ਵਿਕ ਜਾਂਦਾ ਹੈ।

ਡਿਊਟੀ ਅਤੇ ਖੇਤੀ ਦਾ ਸੰਤੁਲਨ

Balance of duty and farming

ਜਰਨੈਲ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਇੱਕ ਮਜ਼ਬੂਤ ਸਿਸਟਮ ਬਣਾਇਆ ਹੋਇਆ ਹੈ। ਖੇਤ ਵਿੱਚ ਕੰਮ ਕਰਨ ਲਈ ਉਨ੍ਹਾਂ ਨੇ ਪੱਕੇ ਬੰਦੇ ਰੱਖੇ ਹੋਏ ਹਨ ਜੋ ਸਾਮਾਨ ਦੀ ਕਟਾਈ ਅਤੇ ਮੰਡੀ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ। ਉਹ ਖ਼ੁਦ ਯੂਨੀਵਰਸਿਟੀ ਦੇ ਕੋਰਸਾਂ, ਕਿਸਾਨ ਮੇਲਿਆਂ ਅਤੇ ਕਾਨਫਰੰਸਾਂ ਵਿੱਚ ਹਿੱਸਾ ਲੈਂਦੇ ਹਨ ਤਾਂ ਜੋ ਨਵੀਆਂ ਤਕਨੀਕਾਂ ਸਿੱਖ ਸਕਣ। ਇਸ ਤੋਂ ਇਲਾਵਾ ਉਨ੍ਹਾਂ ਦਾ ਖੇਤ ਅੱਜਕੱਲ੍ਹ ਪੀਏਯੂ ਦੇ ਵਿਦਿਆਰਥੀਆਂ ਅਤੇ ਹੋਰ ਕਿਸਾਨਾਂ ਲਈ ਟ੍ਰੇਨਿੰਗ ਸੈਂਟਰ ਵਾਂਗ ਕੰਮ ਕਰ ਰਿਹਾ ਹੈ।

ਸਮਾਜ ਲਈ ਸੁਨੇਹਾ: “ਖਾਣਾ ਸਾਫ਼ ਤਾਂ ਉਮਰ ਦਰਾਜ਼”

Message for society

ਜਰਨੈਲ ਸਿੰਘ ਨੇ ਸਮਾਜ ਲਈ ਇੱਕ ਬਹੁਤ ਹੀ ਗੰਭੀਰ ਸੁਨੇਹਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜਕੱਲ੍ਹ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵਧਣ ਦਾ ਮੁੱਖ ਕਾਰਨ ਸਾਡੀ ਖ਼ੁਰਾਕ ਵਿੱਚ ਮੌਜੂਦ ਰਸਾਇਣਕ ਜ਼ਹਿਰ ਹੈ। ਅੱਜਕੱਲ੍ਹ ਫ਼ਸਲਾਂ ‘ਤੇ ਚੂਹੇ ਮਾਰਨ ਵਾਲੀਆਂ ਦਵਾਈਆਂ ਤੱਕ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਨ੍ਹਾਂ ਜ਼ਹਿਰਾਂ ਦੇ ਖ਼ਤਰਨਾਕ ਅੰਸ਼ ਸਾਡੇ ਸਰੀਰ ਵਿੱਚ ਦਾਖ਼ਲ ਹੋ ਜਾਂਦੇ ਹਨ, ਜਿਸ ਕਾਰਨ ਇਹ ਸਰੀਰਕ ਸੈੱਲਾਂ ਨੂੰ ਬੁਰੀ ਤਰ੍ਹਾਂ ਖ਼ਰਾਬ ਕਰ ਕੇ ਜਾਨਲੇਵਾ ਬਿਮਾਰੀਆਂ ਨੂੰ ਜਨਮ ਦਿੰਦੇ ਹਨ।

ਉਨ੍ਹਾਂ ਦੀ ਲੋਕਾਂ ਨੂੰ ਸਲਾਹ ਹੈ ਕਿ ਜਿੰਨਾ ਹੋ ਸਕੇ ਔਰਗੈਨਿਕ ਅਤੇ ਕੁਦਰਤੀ ਚੀਜ਼ਾਂ ਖਾਓ। ਜੇਕਰ ਤੁਸੀਂ ਬਾਜ਼ਾਰੋਂ ਸਬਜ਼ੀਆਂ ਜਾਂ ਫ਼ਲ ਖਰੀਦਦੇ ਹੋ, ਤਾਂ ਉਨ੍ਹਾਂ ਨੂੰ 10 ਮਿੰਟ ਲਈ ਨਮਕ ਵਾਲੇ ਪਾਣੀ ਜਾਂ ਪੋਟਾਸ਼ੀਅਮ ਪਰਮੈਗਨੇਟ ਦੇ ਘੋਲ ਵਿੱਚ ਭਿਓਂ ਕੇ ਰੱਖੋ। ਖੇਤੀ ਦੇ ਇਸ ਵਿਕਲਪਕ ਮਾਡਲ ਨੂੰ ਸਿਰਫ਼ ਸੁਆਦ ਲਈ ਹੀ ਨਹੀਂ, ਸਗੋਂ ਆਪਣੀ ਸਿਹਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਪਣਾਓ। ਜਰਨੈਲ ਸਿੰਘ ਦਾ ਸਿਦਕ ਸਾਬਤ ਕਰਦਾ ਹੈ ਕਿ ਨੌਕਰੀ ਦੇ ਨਾਲ-ਨਾਲ ਕੁਦਰਤ ਦੀ ਸੇਵਾ ਵੀ ਸੰਭਵ ਹੈ। ਉਨ੍ਹਾਂ ਦਾ ‘ਜੈਵਿਕ ਸੋਨਾ’ ਮਾਡਲ ਅੱਜ ਪੰਜਾਬ ਦੇ ਹਰ ਕਿਸਾਨ ਅਤੇ ਨੌਕਰੀਪੇਸ਼ਾ ਇਨਸਾਨ ਲਈ ਇੱਕ ਚਾਨਣ ਮੁਨਾਰਾ ਹੈ।

COMMENTS

WORDPRESS: 0