ਨਾਸ਼ਪਾਤੀ ਦੇ ਫਲ ਲਈ ਕਿਸਾਨ ਕਾਬਲ ਸਿੰਘ ਦੇ ਜ਼ਰੂਰੀ ਨੁਕਤੇ ਅਤੇ ਮਾਝੇ ਦੀ ਮਿੱਟੀ ਦੀ ਖ਼ਾਸੀਅਤ

ਨਾਸ਼ਪਾਤੀ ਦੇ ਫਲ ਲਈ ਕਿਸਾਨ ਕਾਬਲ ਸਿੰਘ ਦੇ ਜ਼ਰੂਰੀ ਨੁਕਤੇ ਅਤੇ ਮਾਝੇ ਦੀ ਮਿੱਟੀ ਦੀ ਖ਼ਾਸੀਅਤ

ਕਿਸਾਨ ਕਾਬਲ ਸਿੰਘ ਨੇ ਆਪਣੀ ਪੂਰੀ ਜ਼ਮੀਨ ਵਿੱਚ ਨਾਸ਼ਪਾਤੀ ਦਾ ਬਾਗ਼ ਲਗਾਇਆ ਹੋਇਆ ਹੈ। ਨਾਸ਼ਪਾਤੀ ਹੀ ਲਗਾਉਣ ਦੇ ਕਾਰਨ ਬਾਰੇ ਪੁੱਛਣ ’ਤੇ ਉਹ ਕਹਿੰਦੇ ਹਨ ਕਿ ਉਮਰ ਦੇ ਤਕਾਜ਼ੇ ਨਾਲ ਉਹ ਆਪ

ਹੁਣ ਮਸ਼ੀਨਾਂ ਬਦਲਣਗੀਆਂ ਪੰਜਾਬ ਦੇ ਕਿਸਾਨਾਂ ਦੀ ਕਿਸਮਤ: SMAM ਸਕੀਮ ਬਣੀ ਸਹਾਰਾ
Kharif Maize Cultivation Scheme: ਖਰੀਫ਼ ਮੱਕੀ ਪ੍ਰੋਜੈਕਟ ਦਾ 16 ਜ਼ਿਲ੍ਹਿਆਂ ਤੱਕ ਵਿਸਥਾਰ, ਪ੍ਰਤੀ ਹੈਕਟੇਅਰ ₹17,500 ਦੀ ਸਬਸਿਡੀ
ਦਾਲਾਂ ਦੇ ਉਤਪਾਦਨ ‘ਚ ਆਤਮ-ਨਿਰਭਰਤਾ ਦਾ ਨਵਾਂ ਅਧਿਆਏ: “ਦਲਹਨ ਆਤਮ-ਨਿਰਭਰਤਾ ਮਿਸ਼ਨ”

ਕਿਸਾਨ ਕਾਬਲ ਸਿੰਘ ਨੇ ਆਪਣੀ ਪੂਰੀ ਜ਼ਮੀਨ ਵਿੱਚ ਨਾਸ਼ਪਾਤੀ ਦਾ ਬਾਗ਼ ਲਗਾਇਆ ਹੋਇਆ ਹੈ। ਨਾਸ਼ਪਾਤੀ ਹੀ ਲਗਾਉਣ ਦੇ ਕਾਰਨ ਬਾਰੇ ਪੁੱਛਣ ’ਤੇ ਉਹ ਕਹਿੰਦੇ ਹਨ ਕਿ ਉਮਰ ਦੇ ਤਕਾਜ਼ੇ ਨਾਲ ਉਹ ਆਪਣਾ ਦਿਨ-ਚੜ੍ਹਦਾ ਕੰਮ ਘਟਾਉਣਾ ਚਾਹੁੰਦੇ ਸਨ ਅਤੇ ਬਾਗਬਾਨੀ ਵਿੱਚ ਉਨ੍ਹਾਂ ਨੂੰ ਨਾਸ਼ਪਾਤੀ ਦੀ ਫਸਲ ਸਭ ਤੋਂ ਸਹੀਂ ਲੱਗੀ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕਲੇਰ ਦੇ ਵਸਨੀਕ ਕਾਬਲ ਸਿੰਘ ਮਾਝੇ ਦੀ ਮਿੱਟੀ ਦੀ ਖ਼ਾਸੀਅਤ ਨੂੰ ਵੀ ਇਸ ਚੋਣ ਦਾ ਮਹੱਤਵਪੂਰਨ ਕਾਰਨ ਦੱਸਦੇ ਹਨ। ਉਨ੍ਹਾਂ ਮੁਤਾਬਕ ਮਾਝੇ ਖੇਤਰ ਵਿੱਚ ਨਾਸ਼ਪਾਤੀ ਬਹੁਤ ਹੀ ਕਾਮਯਾਬ ਰਹਿੰਦੀ ਹੈ।

ਨਾਸ਼ਪਾਤੀ ਦੇ ਬਾਗ਼ ਕਿਵੇਂ ਲੱਗੇ

ਕਿਸਾਨ ਕਾਬਲ ਸਿੰਘ ਨੇ ਆਪਣੇ ਖੇਤ ਵਿੱਚ ਪੱਥਰ ਨਾਗ ਕਿਸਮ ਲਗਾਈ ਹੋਈ ਹੈ। ਉਹ ਦੱਸਦੇ ਹਨ ਕਿ ਹਾਲਾਂਕਿ ਹੋਰ ਕਿਸਮਾਂ ਵੀ ਹੋਣਗੀਆਂ ਪਰ ਵਧੇਰੇ ਪ੍ਰਚਲਿਤ ਇਹੋ ਕਿਸਮ ਹੈ। ਉਨ੍ਹਾਂ ਨੇ 20 ਫੁੱਟ ਦੇ ਫਾਸਲੇ ਨਾਲ ਬੂਟੇ ਲਗਾਏ ਹੋਏ ਹਨ। ਉਨ੍ਹਾਂ ਬਾਗ਼ ਲਗਾਉਣ ਤੋਂ ਪਹਿਲਾ ਬਾਗਬਾਨੀ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕੀਤੀ ਅਤੇ ਸਲਾਹ ਲਈ। ਉਹ ਬਾਗਬਾਨੀ ਦੇ ਅਧਿਕਾਰੀਆਂ ਦੀ ਤਰੀਫ਼ ਕਰਦੇ ਹਨ ਅਤੇ ਕਹਿੰਦੇ ਹਨ ਕਿ ਅਧਿਕਾਰੀ ਖ਼ੁਦ ਘਰ ਆਉਂਦੇ ਅਤੇ ਕਾਗਜ਼ੀ ਕਾਰਵਾਈ ਕਰਦੇ ਹਨ।

ਉਨ੍ਹਾਂ ਦਾ ਬਾਗ਼ ਹੁਣ ਤਿੰਨ ਸਾਲ ਪੁਰਾਣਾ ਹੈ ਅਤੇ ਆਮਦਨ ਬਣਾਈ ਰੱਖਣ ਲਈ ਉਹ ਬੂਟਿਆਂ ਦੇ ਵਿਚਕਾਰ ਵੱਖ-ਵੱਖ ਸਬਜ਼ੀਆਂ ਦੀ ਕਾਸ਼ਤ ਵੀ ਕਰਦੇ ਹਨ। ਕਾਬਲ ਸਿੰਘ ਕਹਿੰਦੇ ਹਨ ਕਿ ਕਿਉਂਕਿ ਬਾਗ਼ 6–7 ਸਾਲਾਂ ਬਾਅਦ ਪੂਰੀ ਤਰ੍ਹਾਂ ਫਲ ਦੇਣਾ ਸ਼ੁਰੂ ਕਰਦਾ ਹੈ, ਇਸ ਲਈ ਸਬਜ਼ੀਆਂ ਦੀ ਕਾਸ਼ਤ ਕਰਕੇ ਉਹ ਆਪਣੀ ਖੇਤੀ ਆਮਦਨ ਨੂੰ ਜਾਰੀ ਰੱਖ ਰਹੇ ਹਨ।

ਸਬਸਿਡੀ

ਕਾਬਲ ਸਿੰਘ ਦੱਸਦੇ ਹਨ ਕਿ ਖੇਤੀਬਾੜੀ ਅਤੇ ਬਾਗਬਾਨੀ ਵੱਖ-ਵੱਖ ਵਿਭਾਗ ਹਨ ਅਤੇ ਬਾਗਬਾਨੀ ਵਿਭਾਗ ਵੱਲੋਂ ਉਹਨਾਂ ਕਿਸਾਨਾਂ ਨੂੰ ਹੀ ਸਬਸਿਡੀ ਮਿਲਦੀ ਹੈ, ਜੋ ਰਵਾਇਤੀ ਖੇਤੀ ਨੂੰ ਛੱਡ ਬਾਗਬਾਨੀ ਅਪਣਾਉਂਦੇ ਹਨ। ਉਨ੍ਹਾਂ ਨੂੰ 40 ਫੀਸਦੀ ਸਬਸਿਡੀ ਮਿਲੀ ਹੈ, ਜੋ ਬਾਗ਼ ਲਗਾਉਣ ਤੋਂ ਤਿੰਨ ਸਾਲਾਂ ਤੱਕ ਮਿਲਦੀ ਰਹਿੰਦੀ ਹੈ।

ਕਮਾਈ ਦਾ ਮਾਡਲ

ਉਹ ਦੱਸਦੇ ਹਨ ਕਿ ਨਾਸ਼ਪਾਤੀ ਦੇ ਬਾਗ਼ ਅਕਸਰ ਠੇਕੇਦਾਰਾਂ ਨੂੰ ਕਿਰਾਏ ’ਤੇ ਦੇ ਦਿੱਤੇ ਜਾਂਦੇ ਹਨ। ਫਲ ਆਉਣ ਤੋਂ ਬਾਅਦ ਬਾਗ਼ ਦੀ ਪੂਰੀ ਦੇਖਭਾਲ ਠੇਕੇਦਾਰ ਕਰਦਾ ਹੈ। ਕਾਬਲ ਸਿੰਘ ਕਹਿੰਦੇ ਹਨ ਕਿ ਇਹ ਮਾਡਲ ਉਮਰ ਦੇ ਤਕਾਜ਼ੇ ਨਾਲ ਉਹਨਾਂ ਲਈ ਵਧੇਰੇ ਸੁਵਿਧਾਜਨਕ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੇ ਕੰਮ ਦਾ ਬੋਝ ਕਾਫ਼ੀ ਘੱਟ ਜਾਂਦਾ ਹੈ।

ਸ਼ੁਰੂਆਤੀ ਦੌਰ

ਬਾਗਬਾਨੀ ਦੀ ਸ਼ੁਰੂਆਤ ਵਿੱਚ ਕਾਬਲ ਸਿੰਘ ਨੇ ਪਹਿਲਾਂ ਨਰਸਰੀ ਲਗਾਈ ਅਤੇ ਪਹਿਲੇ ਦੋ ਸਾਲ ਸਿਰਫ ਸਿਖਲਾਈ ‘ਤੇ ਧਿਆਨ ਦਿੱਤਾ। ਉਹ ਬਾਗਬਾਨੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਰਹੇ ਅਤੇ ਹੋਰ ਅਗਾਂਹਵਧੂ ਕਿਸਾਨਾਂ ਦੇ ਬਾਗ਼ਾਂ ਵਿੱਚ ਜਾ ਕੇ ਹਰ ਨੁਕਤਾ ਬਰੀਕੀ ਨਾਲ ਸਿੱਖਦੇ ਰਹਿੰਦੇ ਸਨ।

ਮਾਝੇ ਦੀ ਮਿੱਟੀ ਦੀ ਖ਼ਾਸੀਅਤ

ਕਾਬਲ ਸਿੰਘ ਦਾ ਮੰਨਣਾ ਹੈ ਕਿ ਮਿੱਟੀ ਦੀ ਆਪਣੀ ਖ਼ਾਸੀਅਤ ਹੁੰਦੀ ਹੈ, ਅਤੇ ਮਾਝੇ ਦੀ ਮਿੱਟੀ ਨਾਸ਼ਪਾਤੀ ਲਈ ਸਭ ਤੋਂ ਸਹੀਂ ਹੈ। ਉਹ ਦੱਸਦੇ ਹਨ ਕਿ ਵਿਸ਼ੇਸ਼ ਤੌਰ ’ਤੇ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਨਾਸ਼ਪਾਤੀ ਦੀ ਕੁਆਲਟੀ ਅਤੇ ਪੈਦਾਵਾਰ ਦੋਵੇਂ ਹੀ ਬਹੁਤ ਵਧੀਆ ਮਿਲਦੀਆਂ ਹਨ। ਉਹ ਦੱਸਦੇ ਹਨ ਕਿ ਬਾਸਮਤੀ ਦੀ ਖ਼ੁਸ਼ਬੂ ਵੀ ਇਸ ਇਲਾਕੇ ਵਿੱਚ ਵੱਖਰੀ ਅਤੇ ਵਧੀਆ ਹੁੰਦੀ ਹੈ। ਉਨ੍ਹਾਂ ਮੁਤਾਬਕ ਮਿੱਟੀ ਕੁਦਰਤ ਦੀ ਦੇਣ ਹੈ ਅਤੇ ਇਸ ਦੇ ਹਿਸਾਬ ਨਾਲ ਹੀ ਚਲਣਾ ਚਾਹੀਦਾ ਹੈ।

ਕਾਬਲ ਸਿੰਘ ਅਗਾਂਹਵਧੂ ਕਿਸਾਨ ਹਨ, ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਕਰਕੇ ਸੂਬਾ ਪੱਧਰੀ ਸਮਾਗਮਾਂ ਵਿੱਚ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੂੰ ਜਾਨਵਰਾਂ ਦਾ ਸ਼ੌਂਕ ਹੈ ਅਤੇ ਉਨ੍ਹਾਂ ਦੇ ਕੁੱਤੇ ਅਤੇ ਮੁਰਗੇ ਪਸ਼ੂ ਮੇਲਿਆਂ ਵਿੱਚ ਚੋਟੀ ਦੇ ਇਨਾਮ ਜਿੱਤ ਚੁੱਕੇ ਹਨ।

COMMENTS

WORDPRESS: 0