ਪੰਜਾਬ ਵਿੱਚ ਕਿਸਾਨਾਂ ਵੱਲੋਂ ਖੇਤੀ ਵਿਭਿੰਨਤਾ ਲਈ ਨਵੇਂ ਤਜਰਬੇ ਕੀਤੇ ਜਾ ਰਹੇ ਹਨ। ਇਸੇ ਦੇ ਤਹਿਤ ਹੀ ਸਾਰਾ ਸਾਲ ਆਮਦਨ ਜਾਰੀ ਰੱਖਣ ਲਈ ਫੁੱਲਾਂ ਦੀ ਖੇਤੀ ਨੂੰ ਅਪਣਾਇਆ ਜਾ ਰਿਹਾ ਹੈ ਪ
ਪੰਜਾਬ ਵਿੱਚ ਕਿਸਾਨਾਂ ਵੱਲੋਂ ਖੇਤੀ ਵਿਭਿੰਨਤਾ ਲਈ ਨਵੇਂ ਤਜਰਬੇ ਕੀਤੇ ਜਾ ਰਹੇ ਹਨ। ਇਸੇ ਦੇ ਤਹਿਤ ਹੀ ਸਾਰਾ ਸਾਲ ਆਮਦਨ ਜਾਰੀ ਰੱਖਣ ਲਈ ਫੁੱਲਾਂ ਦੀ ਖੇਤੀ ਨੂੰ ਅਪਣਾਇਆ ਜਾ ਰਿਹਾ ਹੈ ਪਰ ਫੁੱਲਾਂ ਵਿੱਚ ਕਈ ਕਿਸਮਾਂ ਹਨ ਅਤੇ ਅਜਿਹੀ ਹੀ ਇੱਕ ਕਿਸਮ ਗਲੈਡੀਓਲਸ ਬਾਰੇ ਜਾਣਕਾਰੀ ਦੇਵਾਂਗੇ। ਇਹ ਲੰਬੀ ਡੰਡੀ ਵਾਲਾ ਹੁੰਦਾ ਹੈ। ਖੇਤੀ ਮਾਹਰਾਂ ਮੁਤਾਬਕ ਪੰਜਾਬ ਦਾ ਮੌਸਮ ਗਲੈਡੀਓਲਸ ਲਈ ਪੁਰੀ ਤਰ੍ਹਾਂ ਅਨੁਕੂਲ ਹੈ।
ਗਲੈਡੀਓਲਸ ਕੀ ਹੈ

ਗਲੈਡੀਓਲਸ ਇੱਕ ਪ੍ਰਸਿੱਧ ਕੱਟ ਫੁੱਲ ਹੈ ਜਿਸਦੀ ਲੰਬੀ ਡੰਡੀ ਅਤੇ ਰੰਗਾਂ ਦੀ ਵਿਭਿੰਨਤਾ ਇਸਨੂੰ ਹੋਰ ਫੁੱਲਾਂ ਤੋਂ ਵੱਖਰਾ ਬਣਾਉਂਦੀ ਹੈ। ਇਹ ਫੁੱਲ ਵਪਾਰਕ ਪੱਖੋਂ ਬਹੁਤ ਮਜ਼ਬੂਤ ਹੈ। ਵਿਆਹਾਂ, ਸਮਾਗਮਾਂ ਅਤੇ ਹੋਟਲਾਂ ਵਿੱਚ ਇਸਦੀ ਲਗਾਤਾਰ ਮੰਗ ਰਹਿੰਦੀ ਹੈ, ਜਿਸ ਨਾਲ ਇਸਦਾ ਬਾਜ਼ਾਰ ਸਾਲ ਭਰ ਸਰਗਰਮ ਰਹਿੰਦਾ ਹੈ।
ਇਸਦੀ ਖਾਸ ਗੱਲ ਇਹ ਵੀ ਹੈ ਕਿ ਇਹ ਫੁੱਲ ਲੰਬੇ ਸਮੇਂ ਤੱਕ ਤਾਜ਼ਾ ਰਹਿੰਦਾ ਹੈ, ਜਿਸ ਕਰਕੇ ਇਸਨੂੰ ਦੂਰ ਦੀਆਂ ਮਾਰਕੀਟਾਂ ਤੱਕ ਵੀ ਆਸਾਨੀ ਨਾਲ ਭੇਜਿਆ ਜਾ ਸਕਦਾ ਹੈ। ਭਾਰਤ ਵਿੱਚ ਇਸਦੀ ਖੇਤੀ ਵੱਖ-ਵੱਖ ਸੂਬਿਆਂ ਵਿੱਚ ਹੋ ਰਹੀ ਹੈ, ਪਰ ਪੰਜਾਬ ਲਈ ਕਾਫ਼ੀ ਉਚਿਤ ਕਿਸਮ ਹੈ। ਨਵੰਬਰ ਤੋਂ ਅਪ੍ਰੈਲ ਤੱਕ ਇਸਦੇ ਫੁੱਲਾਂ ਦੀ ਨਿਰਯਾਤ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ, ਜਿਸ ਨਾਲ ਇਹ ਫਸਲ ਕਿਸਾਨਾਂ ਨੂੰ ਸਥਾਨਕ ਮਾਰਕੀਟ ਤੋਂ ਬਾਹਰ ਵੀ ਜੋੜ ਸਕਦੀ ਹੈ।
ਪੰਜਾਬ ਲਈ ਕਿਉਂ ਸਹੀਂ ਗਲੈਡੀਓਲਸ?

ਪੰਜਾਬ ਦੀ ਭੂਗੋਲਿਕ ਅਤੇ ਮੌਸਮੀ ਸਥਿਤੀ ਗਲੈਡੀਓਲਸ ਲਈ ਖਾਸ ਤੌਰ ‘ਤੇ ਅਨੁਕੂਲ ਹੈ। ਦਰਮਿਆਨਾ ਤਾਪਮਾਨ, ਠੰਡੀ ਰਾਤਾਂ ਅਤੇ ਲੰਬੇ ਦਿਨ ਇਸਦੀ ਵਾਧ ਅਤੇ ਫੁੱਲਾਂ ਦੀ ਗੁਣਵੱਤਾ ਨੂੰ ਸੁਧਾਰਦੇ ਹਨ। ਨਾਲ ਹੀ, ਚੰਗੀ ਨਿਕਾਸ ਵਾਲੀ ਰੇਤੀਲੀ ਮਿੱਟੀ ਇਸ ਫਸਲ ਲਈ ਬਹੁਤ ਜ਼ਰੂਰੀ ਹੈ, ਜੋ ਪੰਜਾਬ ਦੇ ਕਈ ਖੇਤਰਾਂ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ।
ਇਸਦਾ ਮਤਲਬ ਇਹ ਹੈ ਕਿ ਕਿਸਾਨਾਂ ਨੂੰ ਇਸਦੀ ਖੇਤੀ ਲਈ ਵੱਖਰੇ ਤੌਰ ‘ਤੇ ਜ਼ਮੀਨ ਦੀ ਤਿਆਰੀ ਵਿੱਚ ਵੱਡੇ ਬਦਲਾਅ ਕਰਨ ਦੀ ਲੋੜ ਨਹੀਂ ਪੈਂਦੀ, ਜਿਸ ਨਾਲ ਇਹ ਇੱਕ ਕਿਸਮ ਦੀ ਫਸਲ ਤੋਂ ਬਾਹਰ ਨਿਕਲ ਕੇ ਇੱਕ ਵਿਵਹਾਰਕ ਵਿਕਲਪ ਬਣ ਸਕਦੀ ਹੈ।
ਕਿਹੜੀਆਂ ਕਿਸਮਾਂ ਸਹੀਂ

ਪੰਜਾਬ ਵਿੱਚ ਗਲੈਡੀਓਲਸ ਦੀ ਖੇਤੀ ਨੂੰ ਮਜ਼ਬੂਤੀ ਦੇਣ ਵਿੱਚ ਖੇਤੀਬਾੜੀ ਯੂਨੀਵਰਸਿਟੀਆਂ ਦਾ ਵੱਡਾ ਯੋਗਦਾਨ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਕਿਸਮਾਂ ਜਿਵੇਂ ਪੰਜਾਬ ਗਲੈਡ-3, ਪੰਜਾਬ ਗਲੈਡ-2 ਅਤੇ ‘ਪੰਜਾਬ ਪਿੰਕ ਐਲੀਗੈਂਸ ਮਾਰਕੀਟ ਦੀ ਲੋੜ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀਆਂ ਗਈਆਂ ਹਨ।
ਇਹ ਕਿਸਮਾਂ ਨਾ ਸਿਰਫ਼ ਰੰਗ ਅਤੇ ਸੁੰਦਰਤਾ ਵਿੱਚ ਬਿਹਤਰ ਹਨ, ਸਗੋਂ ਵਾਜ਼ ਲਾਈਫ ਅਤੇ ਉਪਜ ਦੇ ਹਿਸਾਬ ਨਾਲ ਵੀ ਲਾਭਦਾਇਕ ਹਨ। ਇਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਜੇ ਖੇਤੀ ਵਿੱਚ ਵਿਗਿਆਨਕ ਪਹੁੰਚ ਅਪਣਾਈ ਜਾਵੇ, ਤਾਂ ਨਵੇਂ ਖੇਤਰਾਂ ਵਿੱਚ ਵੀ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਅੰਗਰੇਜੀ ਕਿਸਮਾਂ ਵੀ ਬਾਜਾਰ ਵਿੱਚ ਮਦਬੂਤ ਹਨ ਜੋ ਕਿ ਨਿੱਜੀ ਕੰਪਨੀਆਂ ਵੱਲੋਂ ਇਸ ਦੇ ਨਾਲ ਹੀ ਅੰਗਰੇਜੀ ਕਿਸਮਾਂ ਵੀ ਬਾਜਾਰ ਵਿੱਚ ਮਦਬੂਤ ਹਨ ਜੋ ਕਿ ਨਿੱਜੀ ਕੰਪਨੀਆਂ ਵੱਲੋਂ ਨਿਰਯਾਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਇਸਦੀਆਂ ਦੇਸੀ ਵੈਰਾਇਟੀਆਂ ਵੀ ਹਨ ਅਤੇ ਕਈ ਫੁਲਾਂ ਦੇ ਕਿਸਾਨਾਂ ਵੱਲੋਂ ਅੱਗੇ ਕਿਸਾਨਾਂ ਨੂੰ ਵੇਚੀਆਂ ਜਾਂਦੀਆਂ ਹਨ।
ਇਸ ਦੀ ਖੇਤੀ ਦਾ ਖਰਚ ਕਿਸਮਾਂ ਤੇ ਵਿਰਭਰ ਕਰਦਾ ਹੈ ਪਰ ਸਿਧੀਆਂ ਕਿਸਮ ਨੂੰ ਅੰਦਾਜੇ ਲਈ ਲਈਏ ਤਾਂ ਇਸ ਦਾ ਖਰਚ ਇੱਕ ਏਕੜ ਵਿੱਚ ਸਵਾ ਲੱਖ ਦੇ ਕਰੀਬ ਆ ਜਾਂਦਾ ਹੈ।
ਖੇਤੀ ਦਾ ਢੰਗ

ਗਲੈਡੀਓਲਸ ਦੀ ਖੇਤੀ ਦੀ ਇੱਕ ਖਾਸ ਗੱਲ ਇਹ ਹੈ ਕਿ ਇਹ ਛੋਟੀ ਜ਼ਮੀਨ ‘ਤੇ ਵੀ ਉੱਚ ਆਮਦਨੀ ਦੇ ਸਕਦੀ ਹੈ। ਇੱਕ ਏਕੜ ਵਿੱਚ ਲਗਭਗ 60 ਤੋਂ 70 ਹਜ਼ਾਰ ਪੌਦੇ ਲਗ ਸਕਦੇ ਹਨ ਅਤੇ 2 ਤੋਂ 3 ਮਹੀਨਿਆਂ ਵਿੱਚ ਫਸਲ ਤਿਆਰ ਹੋ ਜਾਂਦੀ ਹੈ।
ਇੱਕ ਏਕੜ ਵਿੱਚ 70 ਹਜ਼ਾਰ ਤੋਂ ਵੱਧ ਸਪਾਈਕਸ ਪ੍ਰਾਪਤ ਹੋ ਸਕਦੇ ਹਨ। ਇਹ ਗੱਲ ਦੱਸਦੀ ਹੈ ਕਿ ਜੇ ਸਹੀ ਸਮੇਂ ‘ਤੇ ਮਾਰਕੀਟ ਨਾਲ ਜੋੜ ਬਣਾਇਆ ਜਾਵੇ, ਤਾਂ ਇਹ ਫਸਲ ਰਵਾਇਤੀ ਫਸਲਾਂ ਨਾਲੋਂ ਕਾਫ਼ੀ ਵੱਧ ਮੁਨਾਫ਼ਾ ਦੇ ਸਕਦੀ ਹੈ।
ਆਰਥਿਕ ਪੱਖ ਤੋਂ ਮਜਬੂਤ

ਹਾਲਾਂਕਿ ਗਲੈਡੀਓਲਸ ਦੀ ਖੇਤੀ ਨੂੰ ਉੱਚ ਮੁੱਲ ਵਾਲੀ ਫਸਲ ਮੰਨਿਆ ਜਾਂਦਾ ਹੈ, ਪਰ ਇਸਦੀ ਸਫਲਤਾ ਪੂਰੀ ਤਰ੍ਹਾਂ ਮਾਰਕੀਟ ‘ਤੇ ਨਿਰਭਰ ਕਰਦੀ ਹੈ। ਫੁੱਲਾਂ ਦੀ ਕੀਮਤ ਮੌਸਮ ਅਤੇ ਮੰਗ ਦੇ ਅਨੁਸਾਰ ਬਹੁਤ ਤੇਜ਼ੀ ਨਾਲ ਬਦਲਦੀ ਹੈ।
ਜੇ ਕਿਸਾਨ ਸਹੀ ਸਮੇਂ ‘ਤੇ ਆਪਣੀ ਉਤਪਾਦਨ ਨੂੰ ਮਾਰਕੀਟ ਵਿੱਚ ਲਿਆਉਂਦੇ ਹਨ, ਤਾਂ ਉਹ ਵਧੀਆ ਕੀਮਤ ਪ੍ਰਾਪਤ ਕਰ ਸਕਦੇ ਹਨ। ਪਰ ਜੇ ਮੰਗ ਘੱਟ ਹੋਵੇ ਜਾਂ ਸਪਲਾਈ ਵੱਧ ਜਾਵੇ, ਤਾਂ ਕੀਮਤਾਂ ਵਿੱਚ ਵੱਡੀ ਗਿਰਾਵਟ ਵੀ ਆ ਸਕਦੀ ਹੈ। ਇਸ ਲਈ ਇਹ ਫਸਲ ਮੌਕੇ ਦੇ ਨਾਲ-ਨਾਲ ਇੱਕ ਜੋਖ਼ਮ ਵੀ ਲਿਆਉਂਦੀ ਹੈ।
ਪੰਜਾਬ ਵਿੱਚ ਚੁਣੌਤੀਆਂ

ਪੰਜਾਬ ਵਿੱਚ ਗਲੈਡੀਓਲਸ ਦੀ ਖੇਤੀ ਦੀ ਸਭ ਤੋਂ ਵੱਡੀ ਰੁਕਾਵਟ ਮਾਰਕੀਟਿੰਗ ਅਤੇ ਢਾਂਚਾਗਤ ਸਹੂਲਤਾਂ ਦੀ ਕਮੀ ਹੈ। ਅਜੇ ਤੱਕ ਫੁੱਲਾਂ ਲਈ ਉਹ ਪੱਧਰ ਦੀਆਂ ਮੰਡੀਆਂ ਨਹੀਂ ਬਣੀਆਂ, ਜਿਹੜੀਆਂ ਅਨਾਜ ਜਾਂ ਸਬਜ਼ੀਆਂ ਲਈ ਹਨ। ਫੁੱਲਾਂ ਗੇ ਕਿਸਾਨਾਂ ਵੱਲੋਂ ਕਈ ਫੁੱਲਾਂ ਦੀ ਮੰਡੀ ਲਈ ਚਾਰਾਜੋਈ ਕੀਤੀ ਗਈ ਹੈ ਪਰ ਅਜੇ ਵੀ ਸਥਿਤੀ ਉਵੇਂ ਹੀ ਹੈ।
ਕੋਲਡ ਸਟੋਰੇਜ ਅਤੇ ਟਰਾਂਸਪੋਰਟ ਦੀ ਘਾਟ ਕਰਕੇ ਫੁੱਲਾਂ ਦੀ ਤਾਜ਼ਗੀ ਨੂੰ ਕਾਇਮ ਰੱਖਣਾ ਵੀ ਇੱਕ ਵੱਡੀ ਚੁਣੌਤੀ ਹੈ। ਇਸ ਕਰਕੇ ਕਿਸਾਨ ਅਕਸਰ ਮਿਡਲਮੈਨ ‘ਤੇ ਨਿਰਭਰ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਉਚਿਤ ਕੀਮਤ ਨਹੀਂ ਮਿਲਦੀ।
ਹਾਲਾਂਕਿ ਜੇ ਪੰਜਾਬ ਵਿੱਚ ਫਲੋਰਿਕਲਚਰ ਨੂੰ ਨੀਤੀ ਪੱਧਰ ‘ਤੇ ਸਮਰਥਨ ਮਿਲਦਾ ਹੈ, ਤਾਂ ਗਲੈਡੀਓਲਸ ਵਰਗੀਆਂ ਫਸਲਾਂ ਖੇਤੀ ਦੇ ਰੂਪ ਨੂੰ ਬਦਲ ਸਕਦੀਆਂ ਹਨ। ਮੰਡੀਆਂ ਦਾ ਵਿਕਾਸ, ਕੋਲਡ ਚੇਨ ਦਾ ਨਿਰਮਾਣ ਅਤੇ ਨਿਰਯਾਤ ਚੈਨਲਾਂ ਦੀ ਸਥਾਪਨਾ ਇਸ ਖੇਤਰ ਨੂੰ ਇੱਕ ਨਵੀਂ ਉਚਾਈ ‘ਤੇ ਲੈ ਜਾ ਸਕਦੀ ਹੈ।
ਇਸਦੇ ਨਾਲ ਹੀ, ਕਿਸਾਨਾਂ ਨੂੰ ਮਾਰਕੀਟਿੰਗ ਅਤੇ ਸਟੋਰੇਜ ਬਾਰੇ ਟ੍ਰੇਨਿੰਗ ਦੇਣ ਨਾਲ ਇਹ ਖੇਤੀ ਹੋਰ ਵੀ ਮਜ਼ਬੂਤ ਹੋ ਸਕਦੀ ਹੈ।
ਇਹ ਫੁੱਲ ਸਿਰਫ਼ ਖੇਤ ਵਿੱਚ ਨਹੀਂ ਉੱਗਦਾ, ਸਗੋਂ ਇੱਕ ਨਵੀਂ ਸੋਚ ਨੂੰ ਜਨਮ ਦਿੰਦਾ ਹੈ—ਇੱਕ ਅਜਿਹੀ ਸੋਚ, ਜਿੱਥੇ ਪੰਜਾਬ ਦਾ ਕਿਸਾਨ ਰਵਾਇਤੀ ਹੱਦਾਂ ਤੋਂ ਬਾਹਰ ਨਿਕਲ ਕੇ ਨਵੇਂ ਮੌਕਿਆਂ ਵੱਲ ਵੱਧਦਾ ਹੈ।
COMMENTS