Ferozepur Chilli: ਫਿਰੋਜ਼ਪੁਰ ਦੀ ਮਿਰਚ ਹੁਣ ਮੱਧ ਪੂਰਬ ਦੇ ਦੇਸ਼ਾਂ ਵਿੱਚ, ਪੀਏਯੂ ਦੀ ਤਕਨੀਕ ਦਾ ਸਾਥ

Ferozepur Chilli: ਫਿਰੋਜ਼ਪੁਰ ਦੀ ਮਿਰਚ ਹੁਣ ਮੱਧ ਪੂਰਬ ਦੇ ਦੇਸ਼ਾਂ ਵਿੱਚ, ਪੀਏਯੂ ਦੀ ਤਕਨੀਕ ਦਾ ਸਾਥPic Credit: PAU

ਫਿਰੋਜ਼ਪੁਰ ਜ਼ਿਲ੍ਹਾ ਪਿਛਲੇ ਕਈ ਸਾਲਾਂ ਤੋਂ ਮਿਰਚਾਂ ਦੀ ਕਾਸ਼ਤ ਲਈ ਪੰਜਾਬ ਵਿੱਚ ਖਾਸ ਪਛਾਣ ਬਣਾਉਂਦਾ ਆ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਦਿੱਤੀ ਨੀਵੀਂ ਸੁਰ

Cotton Variety: PAU ਦੀ ਨਵੀਂ ਕਪਾਹ ਕਿਸਮ PBD88 ਬਣੇਗੀ ਕਿਸਾਨਾਂ ਲਈ ਗੇਮ ਚੇਂਜਰ? ਬੀਜਾਂ ‘ਤੇ 33% ਸਬਸਿਡੀ
ਜੀਰੇਨੀਅਮ ਦੀ ਕਾਸ਼ਤ: ਇਸ ਨਵੀਂ ਤਕਨੀਕ ਦੀ ਲਾਗਤ ਘੱਟ ਜਾਂਦੀ ਹੈ।
ਕਪੂਰਥਲਾ ‘ਚ ਬਸੰਤ ਰੁੱਤ ਦੀ ਮੂੰਗਫਲੀ ਦੀ ਮੁੜ ਵਾਪਸੀ, PAU-KVK ਦੀ ਮੁਹਿੰਮ ਨੇ ਖੇਤੀਬਾੜੀ ‘ਚ ਲਿਆਂਦਾ ਨਵਾਂ ਮੋੜ

ਫਿਰੋਜ਼ਪੁਰ ਜ਼ਿਲ੍ਹਾ ਪਿਛਲੇ ਕਈ ਸਾਲਾਂ ਤੋਂ ਮਿਰਚਾਂ ਦੀ ਕਾਸ਼ਤ ਲਈ ਪੰਜਾਬ ਵਿੱਚ ਖਾਸ ਪਛਾਣ ਬਣਾਉਂਦਾ ਆ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਦਿੱਤੀ ਨੀਵੀਂ ਸੁਰੰਗ ਤਕਨੀਕ ਅਤੇ ਕਿਸਾਨਾਂ ਦੀ ਦਿਨ-ਰਾਤ ਮਿਹਨਤ ਨਾਲ ਸ਼ੁਰੂਆਤੀ ਸਮੇਂ ਵਿੱਚ ਇਥੋਂ ਦੇ ਕਿਸਾਨਾਂ ਨੇ ਮਿਰਚ ਦੀ ਫਸਲ ਤੋਂ ਵਧੀਆ ਆਮਦਨ ਹਾਸਲ ਕੀਤੀ।

ਪਰ ਪਿਛਲੇ ਦੋ-ਤਿੰਨ ਸਾਲਾਂ ਵਿੱਚ ਮਿਰਚਾਂ ਨੂੰ ਮਨਮੁਤਾਬਕ ਭਾਅ ਨਾ ਮਿਲਣ ਕਾਰਨ ਕਈ ਕਿਸਾਨ ਚਿੰਤਤ ਹੋ ਗਏ ਸਨ ਅਤੇ ਇਸ ਦਾ ਟਿਕਾਊ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ।

ਮਾਹਿਰਾਂ ਦੀ ਸਲਾਹ ਨਾਲ ਨਵੀਂ ਦਿਸ਼ਾ

ਇਸ ਚੁਣੌਤੀ ਨੂੰ ਮੌਕੇ ਵਿੱਚ ਬਦਲਣ ਲਈ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਬਾਗਬਾਨੀ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਦੇ ਮਾਹਿਰਾਂ ਨਾਲ ਲਗਾਤਾਰ ਵਿਚਾਰ-ਵਟਾਂਦਰਾ ਕੀਤਾ।

ਯੂਨੀਵਰਸਿਟੀ ਨੇ ਕਿਸਾਨਾਂ ਨੂੰ ਨਵੀਂ ਤਕਨੀਕ, ਪ੍ਰੋਸੈਸਿੰਗ ਅਤੇ ਨਿਰਯਾਤ ਸੰਬੰਧੀ ਜਾਣਕਾਰੀ ਦੇ ਕੇ ਹੌਸਲਾ ਦਿੱਤਾ। ਇਸੇ ਤਰ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਬਾਗਬਾਨੀ ਵਿਭਾਗ ਨੇ ਕਿਸਾਨਾਂ ਨੂੰ ਇਕੱਠੇ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ।

‘ਸਾਰਾਗੜ੍ਹੀ ਫਾਰਮਰ ਪ੍ਰੋਡਿਊਸਰ ਕੰਪਨੀ’ ਦਾ ਗਠਨ

ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਮਿਰਚ ਉਗਾਉਣ ਵਾਲੇ ਕਿਸਾਨਾਂ ਨੇ ਇਕੱਠੇ ਹੋ ਕੇ ‘ਸਾਰਾਗੜ੍ਹੀ ਫਾਰਮਰ ਪ੍ਰੋਡਿਊਸਰ ਕੰਪਨੀ’ (FPC) ਦੀ ਸਥਾਪਨਾ ਕੀਤੀ। ਇਸ ਸੰਸਥਾ ਦਾ ਮਕਸਦ ਕਿਸਾਨਾਂ ਨੂੰ ਇਕਜੁੱਟ ਕਰਕੇ ਉਨ੍ਹਾਂ ਦੀ ਫਸਲ ਨੂੰ ਵਧੀਆ ਬਾਜ਼ਾਰ ਮੁਹੱਈਆ ਕਰਵਾਉਣਾ ਅਤੇ ਨਿਰਯਾਤ ਦੇ ਮੌਕੇ ਤਿਆਰ ਕਰਨਾ ਹੈ।

Ferozepur Chilli 2
Pic Credit: PAU

ਦੁਬਈ ਲਈ ਪਹਿਲੀ ਖੇਪ ਰਵਾਨਾ

20 ਅਪ੍ਰੈਲ 2026 ਨੂੰ ਇਸ ਸਮੂਹ ਨੇ ਨਵਾਂ ਇਤਿਹਾਸ ਰਚਦਿਆਂ ਹਰੀ ਮਿਰਚਾਂ ਦੀ ਪਹਿਲੀ 15 ਟਨ ਖੇਪ ਮੱਧ ਪੂਰਬ ਦੇ ਦੇਸ਼ਾਂ ਲਈ ਭੇਜੀ। ਪਿੰਡ ਹਕੂਮਤ ਸਿੰਘ ਵਾਲਾ ਤੋਂ ਦੁਬਈ ਲਈ ਰਵਾਨਾ ਹੋਈ ਇਸ ਖੇਪ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਉਨ੍ਹਾਂ ਕਿਸਾਨਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਮਿਰਚਾਂ ਦੇ ਨਾਲ ਹੋਰ ਸਬਜ਼ੀਆਂ ਨੂੰ ਵੀ ਨਿਰਯਾਤ ਵਿੱਚ ਸ਼ਾਮਲ ਕਰਕੇ ਆਮਦਨ ਦੇ ਹੋਰ ਰਸਤੇ ਖੋਲ੍ਹੇ ਜਾ ਸਕਦੇ ਹਨ।

ਗੁਣਵੱਤਾ ਅਤੇ ਮਿਆਰਾਂ ’ਤੇ ਜ਼ੋਰ

ਡਾ. ਸਤਬੀਰ ਸਿੰਘ ਗੋਸਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਮਿਰਚਾਂ ਦੀ ਗੁਣਵੱਤਾ ਬਣਾਈ ਰੱਖੀ ਜਾਵੇ। ਉਨ੍ਹਾਂ ਨੇ ਕੀਟਨਾਸ਼ਕਾਂ ਦੀ ਸਹੀ ਵਰਤੋਂ, ਤੁੜਾਈ ਤੋਂ ਬਾਅਦ ਸੰਭਾਲ, ਪੈਕਿੰਗ ਅਤੇ ਪ੍ਰੋਸੈਸਿੰਗ ਲਈ ਮਾਹਿਰਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ।

ਇਲਾਕੇ ਲਈ ਨਵੀਂ ਉਮੀਦ

ਫਿਰੋਜ਼ਪੁਰ ਤੋਂ ਹਰੀ ਮਿਰਚਾਂ ਦਾ ਇਹ ਨਿਰਯਾਤ ਨਾ ਸਿਰਫ਼ ਕਿਸਾਨਾਂ ਲਈ ਨਵੀਂ ਆਮਦਨ ਦਾ ਸਰੋਤ ਬਣੇਗਾ, ਸਗੋਂ ਪੰਜਾਬ ਦੀ ਬਾਗਬਾਨੀ ਨੂੰ ਵੀ ਵਿਦੇਸ਼ੀ ਬਾਜ਼ਾਰਾਂ ਵਿੱਚ ਨਵੀਂ ਪਛਾਣ ਦੇਵੇਗਾ।

COMMENTS

WORDPRESS: 0