ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਨਵੇਂ ਨਦੀਨਾਂ ਦਾ ਹਮਲਾ: PAU ਦੇ ਵਿਗਿਆਨੀਆਂ ਨੇ ਜਤਾਈ ਚਿੰਤਾ

ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਨਵੇਂ ਨਦੀਨਾਂ ਦਾ ਹਮਲਾ: PAU ਦੇ ਵਿਗਿਆਨੀਆਂ ਨੇ ਜਤਾਈ ਚਿੰਤਾPhoto: Envato

ਪੰਜਾਬ ਵਿੱਚ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਨੇ ਨਾ ਸਿਰਫ਼ ਮਾਲੀ ਨੁਕਸਾਨ ਪਹੁੰਚਾਇਆ ਹੈ, ਸਗੋਂ ਰਾਜ ਦੀ ਖੇਤੀਬਾੜੀ ਲਈ ਇੱਕ ਨਵੀਂ ਅਤੇ ਅਣਜਾਣ ਚੁਣੌਤੀ ਵੀ ਖੜ੍ਹੀ ਕੀਤੀ ਹੈ। ਪੰਜਾਬ

ਭਾਰਤ-ਅਮਰੀਕਾ ਟ੍ਰੇਡ ਐਗਰੀਮੈਂਟ ਨੂੰ ਸਮਝੋ: ਬਾਗਬਾਨੀ ਇੰਪੋਰਟ, ਕੋਟਾ ਅਤੇ ਕਿਸਾਨਾਂ ਦੀ ਸੁਰੱਖਿਆ
ਬਰਨਾਲਾ ਦੀ ਕਮਲਜੀਤ ਕੌਰ ਨੇ ਬਣਾਏ 2000+ ਆਰਗੈਨਿਕ ਕਿਚਨ ਗਾਰਡਨ
ਬਟਾਲਾ ਦੇ ਪਿਤਾ-ਪੁੱਤਰ ਦੀ Smart Organic Farming, ਕਿਵੇਂ ਇਸ ਇੱਕ Agri Machine ਨਾਲ ਕੰਮ ਹੋਇਆ ਆਸਾਨ?

ਪੰਜਾਬ ਵਿੱਚ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਨੇ ਨਾ ਸਿਰਫ਼ ਮਾਲੀ ਨੁਕਸਾਨ ਪਹੁੰਚਾਇਆ ਹੈ, ਸਗੋਂ ਰਾਜ ਦੀ ਖੇਤੀਬਾੜੀ ਲਈ ਇੱਕ ਨਵੀਂ ਅਤੇ ਅਣਜਾਣ ਚੁਣੌਤੀ ਵੀ ਖੜ੍ਹੀ ਕੀਤੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਵਿਗਿਆਨੀਆਂ ਨੇ ਖ਼ੁਲਾਸਾ ਕੀਤਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ, ਖ਼ਾਸ ਕਰਕੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਅਜਿਹੇ ਨਦੀਨ (ਘਾਹ-ਫੂਸ) ਉੱਗ ਰਹੇ ਹਨ, ਜੋ ਕਿ ਇਸ ਖੇਤਰ ਵਿੱਚ ਪਹਿਲਾਂ ਕਦੇ ਨਹੀਂ ਦੇਖੇ ਗਏ। ਇਹ ਨਵੀਂ ਆਫ਼ਤ ਕਣਕ ਦੀ ਫ਼ਸਲ ਦੇ ਝਾੜ ਅਤੇ ਜ਼ਮੀਨ ਦੀ ਸਿਹਤ ਲਈ ਖ਼ਤਰਾ ਪੈਦਾ ਕਰ ਸਕਦੀ ਹੈ।

ਪਹਾੜੀ ਇਲਾਕਿਆਂ ਤੋਂ ਆਏ ‘ਬਿਨਾਂ ਬੁਲਾਏ ਮਹਿਮਾਨ”

PAU ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਪਟਿਆਲਾ ਦੇ ਪਿੰਡ ਰੌਣੀ ਵਿਖੇ ਲੱਗੇ ਕਿਸਾਨ ਮੇਲੇ ਦੌਰਾਨ ਚਿੰਤਾ ਜ਼ਾਹਰ ਕਰਦਿਆਂ ਦੱਸਿਆ ਕਿ ਇਹ ਅਣਜਾਣ ਨਦੀਨ ਸੰਭਵ ਤੌਰ ‘ਤੇ ਹਿਮਾਚਲ ਪ੍ਰਦੇਸ਼ ਅਤੇ ਹੋਰ ਪਹਾੜੀ ਇਲਾਕਿਆਂ ਤੋਂ ਹੜ੍ਹ ਦੇ ਪਾਣੀ ਅਤੇ ਗਾਰ (ਸਿਲਟ) ਦੇ ਨਾਲ ਵਹਿ ਕੇ ਆਏ ਹਨ। ਕਿਸਾਨਾਂ ਵੱਲੋਂ ਲਗਾਤਾਰ ਰਿਪੋਰਟਾਂ ਮਿਲ ਰਹੀਆਂ ਹਨ ਕਿ ਕਣਕ ਦੇ ਖੇਤਾਂ ਵਿੱਚ ਅਜੀਬ ਕਿਸਮ ਦੇ ਪੌਦੇ ਉੱਗ ਰਹੇ ਹਨ। ਡਾ. ਗੋਸਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਨਦੀਨਾਂ ਨੂੰ ਸਮੇਂ ਸਿਰ ਨਾ ਨੱਥ ਪਾਈ ਗਈ, ਤਾਂ ਇਨ੍ਹਾਂ ਦੇ ਬੀਜ ਤੇਜ਼ੀ ਨਾਲ ਫੈਲ ਕੇ ਪੂਰੇ ਪੰਜਾਬ ਦੇ ਖੇਤਾਂ ਨੂੰ ਆਪਣੀ ਲਪੇਟ ਵਿੱਚ ਲੈ ਸਕਦੇ ਹਨ।

ਵਿਗਿਆਨਕ ਸਰਵੇਖਣ ਅਤੇ ਨਮੂਨੇ

ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ, ਯੂਨੀਵਰਸਿਟੀ ਨੇ ਵਿਗਿਆਨੀਆਂ ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਹਨ। ਇਹ ਟੀਮਾਂ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਕੇ ਇਨ੍ਹਾਂ ਨਵੇਂ ਨਦੀਨਾਂ ਦੇ ਨਮੂਨੇ ਇਕੱਠੇ ਕਰ ਰਹੀਆਂ ਹਨ। ਜ਼ਿਕਰਯੋਗ ਇਨ੍ਹਾਂ ‘ਤੇ ਖੋਜ ਕੀਤੀ ਜਾਵੇਗੀ ਕਿ ਇਹ ਕਿਸ ਕਿਸਮ ਦੇ ਨਦੀਨ ਹਨ ਅਤੇ ਇਨ੍ਹਾਂ ਨੂੰ ਖ਼ਤਮ ਕਰਨ ਲਈ ਕਿਹੜੀਆਂ ਦਵਾਈਆਂ ਜਾਂ ਤਰੀਕੇ ਪ੍ਰਭਾਵਸ਼ਾਲੀ ਹੋਣਗੇ। ਜਿਸਦਾ ਮੁੱਖ ਮਕਸਦ ਖੜ੍ਹੀ ਫ਼ਸਲ ਨੂੰ ਕਿਸੇ ਵੀ ਵੱਡੇ ਨੁਕਸਾਨ ਤੋਂ ਬਚਾਉਣਾ ਹੈ।

ਮਿੱਟੀ ਦੀ ਉਪਜਾਊ ਸ਼ਕਤੀ ‘ਤੇ ਅਸਰ

ਸਿਰਫ਼ ਨਦੀਨ ਹੀ ਨਹੀਂ, ਸਗੋਂ ਹੜ੍ਹਾਂ ਕਾਰਨ ਜਮਾਂ ਹੋਈ ਗਾਰ ਨੇ ਵੀ ਪੰਜਾਬ ਦੀ ਮਿੱਟੀ ਦੇ ਕੁਦਰਤੀ ਸੰਤੁਲਨ ਨੂੰ ਵੀ ਵਿਗਾੜ ਦਿੱਤਾ ਹੈ। PAU ਦੇ ਮਿੱਟੀ ਵਿਗਿਆਨ ਵਿਭਾਗ ਵੱਲੋਂ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਕਪੂਰਥਲਾ ਅਤੇ ਪਟਿਆਲਾ ਵਿੱਚ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਕਈ ਥਾਵਾਂ ‘ਤੇ ਰੇਤ ਅਤੇ ਸਿਲਟ ਦੀ ਤਹਿ ਇੱਕ ਮੀਟਰ ਤੋਂ ਵੀ ਜ਼ਿਆਦਾ ਡੂੰਘੀ ਜਮਾਂ ਹੋ ਗਈ ਹੈ।

ਡਾ. ਗੋਸਲ ਨੇ ਕਿਹਾ ਕਿ, “ਪੰਜਾਬ ਦੀ ਮਿੱਟੀ ਦੁਨੀਆ ਦੀਆਂ ਸਭ ਤੋਂ ਉਪਜਾਊ ਮਿੱਟੀਆਂ ਵਿੱਚੋਂ ਇੱਕ ਹੈ, ਜਿਸ ਵਿੱਚ ਨਾਈਟ੍ਰੋਜਨ, ਪੋਟਾਸ਼ੀਅਮ ਅਤੇ ਫਾਸਫੋਰਸ ਵਰਗੇ ਮੁੱਖ ਤੱਤਾਂ ਦੇ ਨਾਲ-ਨਾਲ ਜ਼ਿੰਕ, ਲੋਹਾ ਅਤੇ ਮੈਗਨੀਸ਼ੀਅਮ ਵਰਗੇ ਸੂਖਮ ਤੱਤ ਭਰਪੂਰ ਮਾਤਰਾ ਵਿੱਚ ਹਨ। ਹਾਲਾਂਕਿ, ਪਹਾੜਾਂ ਤੋਂ ਆਈ ਗਾਰ ਵਿੱਚ ਕੁਝ ਲਾਹੇਵੰਦ ਤੱਤ ਹੁੰਦੇ ਹਨ, ਪਰ ਇਸਦੀ ਬਹੁਤ ਜ਼ਿਆਦਾ ਮਾਤਰਾ ਨੇ ਮਿੱਟੀ ਦੀ ਬਣਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ”।

ਖੇਤੀ ਸੁਰੱਖਿਆ ਅਤੇ ਸਰਕਾਰੀ ਸਹਾਇਤਾ

ਇਸ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਰਾਜ ਸਰਕਾਰ ਵੱਲੋਂ ਡਿਜ਼ਾਸਟਰ ਮੈਨੇਜਮੈਂਟ ਤਹਿਤ ਕਿਸਾਨਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ। ਵਿਗਿਆਨੀਆਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਖੇਤਾਂ ਦੀ ਲਗਾਤਾਰ ਨਿਗਰਾਨੀ ਕਰਨ ਅਤੇ ਜੇਕਰ ਕੋਈ ਅਣਜਾਣ ਪੌਦਾ ਨਜ਼ਰ ਆਵੇ, ਤਾਂ ਤੁਰੰਤ ਖੇਤੀਬਾੜੀ ਮਾਹਿਰਾਂ ਨਾਲ ਸੰਪਰਕ ਕਰਨ। ਪੰਜਾਬ ਦੀ ਖੇਤੀਬਾੜੀ ਨੂੰ ਸੁਰੱਖਿਅਤ ਰੱਖਣ ਲਈ, ਇਨ੍ਹਾਂ ਵਿਦੇਸ਼ੀ ਜਾਂ ਪਹਾੜੀ ਨਦੀਨਾਂ ਦਾ ਜਲਦੀ ਖ਼ਾਤਮਾ ਕਰਨਾ ਲਾਜ਼ਮੀ ਹੈ। ਇਹ ਕਦਮ ਫ਼ਸਲਾਂ ਦੇ ਉਤਪਾਦਨ ਅਤੇ ਆਉਣ ਵਾਲੇ ਸਮੇਂ ਲਈ ਬਹੁਤ ਜ਼ਰੂਰੀ ਹਨ।

COMMENTS

WORDPRESS: 0