ਪੰਜਾਬ ‘ਚ Kinnow ਦੀ ਬਾਗ਼ਬਾਨੀ ਵੱਲ ਵਧਿਆ ਕਿਸਾਨਾਂ ਦਾ ਰੁਝਾਨ, ਬੂਟਿਆਂ ਦੀਆਂ ਕੀਮਤਾਂ ‘ਚ ਤਿੰਨ ਗੁਣਾ ਉਛਾਲ 

ਪੰਜਾਬ ‘ਚ Kinnow ਦੀ ਬਾਗ਼ਬਾਨੀ ਵੱਲ ਵਧਿਆ ਕਿਸਾਨਾਂ ਦਾ ਰੁਝਾਨ, ਬੂਟਿਆਂ ਦੀਆਂ ਕੀਮਤਾਂ ‘ਚ ਤਿੰਨ ਗੁਣਾ ਉਛਾਲ 

ਪੰਜਾਬ ਅਤੇ ਇਸ ਦੇ ਨਾਲ ਲੱਗਦੇ ਰਾਜਸਥਾਨ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਕਿਸਾਨਾਂ ਦਾ ਰੁਝਾਨ ਇੱਕ ਵਾਰ ਫਿਰ ਕਿੰਨੂ (Kinnow) ਦੀ ਬਾਗ਼ਬਾਨੀ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਵਧ

Bamboo: ਪੰਜਾਬ ‘ਚ ਬਾਂਸ ਦੀ ਖੇਤੀ ਨੂੰ ਹੁਲਾਰਾ, ਕੇਂਦਰ ਨੇ ਮਨਜ਼ੂਰ ਕੀਤੇ ₹2.49 ਕਰੋੜ 
Vegetable Farming: ਖੇਤ ਤੋਂ ਸਿੱਧਾ ਗਾਹਕ ਤੱਕ, ਬਠਿੰਡਾ ਦੇ ਹਰਜੀਤ ਸਿੰਘ ਨੇ ਤਾਜ਼ੀ ਸਬਜ਼ੀਆਂ ਰਾਹੀਂ ਬਣਾਈ ਵੱਖਰੀ ਪਛਾਣ
ਫ਼ਸਲੀ ਵਿਭਿੰਨਤਾ ‘ਤੇ ਸ਼ਿਵਰਾਜ ਸਿੰਘ ਚੌਹਾਨ ਦਾ ਧਿਆਨ, ਪੰਜਾਬ ਦੇ ਭਵਿੱਖ ਲਈ ਕੇਂਦਰ ਦਾ ਰੋਡਮੈਪ ਕੀ ਹੈ?

ਪੰਜਾਬ ਅਤੇ ਇਸ ਦੇ ਨਾਲ ਲੱਗਦੇ ਰਾਜਸਥਾਨ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਕਿਸਾਨਾਂ ਦਾ ਰੁਝਾਨ ਇੱਕ ਵਾਰ ਫਿਰ ਕਿੰਨੂ (Kinnow) ਦੀ ਬਾਗ਼ਬਾਨੀ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਵਧਦੀ ਮੰਗ ਕਾਰਨ ਕਿੰਨੂ ਦੇ ਬੂਟਿਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਜਿੱਥੇ ਪਿਛਲੇ ਸਾਲ ਤੱਕ ਦੋ ਸਾਲ ਦਾ ਬੂਟਾ ਲਗਭਗ ₹100 ਵਿੱਚ ਮਿਲਦਾ ਸੀ, ਉੱਥੇ ਹੀ ਇਸ ਵਾਰ ਇਹ ₹300 ਤੋਂ ₹350 ਤੱਕ ਵਿਕ ਰਿਹਾ ਹੈ। ਮੰਗ ਵਿੱਚ ਆਏ ਇਸ ਅਚਾਨਕ ਉਛਾਲ ਕਾਰਨ ਜ਼ਿਆਦਾਤਰ ਨਰਸਰੀਆਂ ਵਿੱਚ ਬੂਟਿਆਂ ਦਾ ਸਟਾਕ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ।

ਮੰਗ ਵਧਣ ਦੇ ਮੁੱਖ ਕਾਰਨ

ਇਸ ਸੀਜ਼ਨ ਵਿੱਚ ਬੂਟਿਆਂ ਦੀ ਮੰਗ ਵਿੱਚ ਆਏ ਇਸ ਭਾਰੀ ਉਛਾਲ ਪਿੱਛੇ ਕਈ ਠੋਸ ਕਾਰਨ ਹਨ। ਕਿਸਾਨਾਂ ਨੂੰ ਸੋਸ਼ਲ ਮੀਡੀਆ ‘ਤੇ Kinnow ਦੇ ਬਾਗ਼ਾਂ ਤੋਂ ਹੋਣ ਵਾਲੀ ਚੰਗੀ ਕਮਾਈ ਬਾਰੇ ਚੱਲ ਰਹੀਆਂ ਖ਼ਬਰਾਂ ਨੇ ਕਾਫ਼ੀ ਪ੍ਰਭਾਵਿਤ ਕੀਤਾ ਹੈ, ਖ਼ਾਸ ਤੌਰ ‘ਤੇ, ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ 17 ਏਕੜ ਦੇ ਬਾਗ਼ ਦੇ ₹85 ਲੱਖ ਵਿੱਚ ਠੇਕੇ ‘ਤੇ ਦਿੱਤੇ ਜਾਣ ਦੀ ਚਰਚਾ ਪ੍ਰਮੁੱਖ ਰਹੀ ਹੈ। ਇਸ ਤੋਂ ਇਲਾਵਾ, ਤੁਪਕਾ ਸਿੰਜਾਈ ਪ੍ਰਣਾਲੀ ਅਤੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਟਿਊਬਵੈੱਲ ਕੁਨੈਕਸ਼ਨਾਂ ਦੇ ਵਧਦੇ ਪ੍ਰਸਾਰ ਨੇ ਪਾਣੀ ਦੀ ਕਿੱਲਤ ਵਾਲੇ ਇਲਾਕਿਆਂ ਵਿੱਚ ਬਾਗ਼ਬਾਨੀ ਨੂੰ ਕਾਫ਼ੀ ਆਸਾਨ ਬਣਾ ਦਿੱਤਾ ਹੈ। 

ਕਿਸਾਨਾਂ ਦਾ ਜ਼ਮੀਨੀ ਅਨੁਭਵ

ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਉਸਮਾਨ ਖੇੜਾ ਦੇ ਸਰਪੰਚ ਵਿਜੇ ਪਾਲ ਸਿੰਘ ਔਲਖ ਨੇ ਦੱਸਿਆ ਕਿ ਉਹ ਕਰੀਬ 6 ਏਕੜ ਵਿੱਚ ਨਵਾਂ ਬਾਗ਼ ਲਗਾ ਰਹੇ ਹਨ। ਉਨ੍ਹਾਂ ਨੇ ਸ਼ੁਰੂਆਤ ਵਿੱਚ ₹110 ਪ੍ਰਤੀ ਬੂਟੇ ਦੇ ਹਿਸਾਬ ਨਾਲ ਬੁਕਿੰਗ ਕਰਵਾਈ ਸੀ, ਪਰ ਮੌਕੇ ‘ਤੇ ਖ਼ਰੀਦਣ ਸਮੇਂ ਉਨ੍ਹਾਂ ਨੂੰ ₹150 ਦੇਣੇ ਪਏ। ਜਦੋਂ ਬਾਅਦ ਵਿੱਚ ਹੋਰ ਬੂਟਿਆਂ ਦੀ ਲੋੜ ਪਈ, ਤਾਂ ਕੀਮਤ ਵੱਧ ਕੇ ₹300 ਪ੍ਰਤੀ ਬੂਟੇ ਤੱਕ ਪਹੁੰਚ ਚੁੱਕੀ ਸੀ। ਇਸੇ ਤਰ੍ਹਾਂ, ਪਿੰਡ ਸੱਪਾਂਵਾਲੀ ਦੇ ਬਾਗ਼ਬਾਨ ਮੋਹਿਤ ਸੇਤੀਆ ਨੇ ਦੱਸਿਆ ਕਿ ਪਿਛਲੇ ਸਾਲ ਅਬੋਹਰ ਖੇਤਰ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਵੱਧਣ ਕਾਰਨ Kinnow ਦੇ ਕਈ ਬਾਗ਼ ਤਬਾਹ ਹੋ ਗਏ ਸਨ, ਜਿਨ੍ਹਾਂ ਨੂੰ ਮੁੜ ਸੁਰਜੀਤ ਕਰਨ ਲਈ ਕਿਸਾਨ ਹੁਣ ਵੱਡੇ ਪੱਧਰ ‘ਤੇ ਨਵੇਂ ਬੂਟੇ ਖ਼ਰੀਦ ਰਹੇ ਹਨ।

Kinnow ਦੀ ਖੇਤੀ ਦਾ ਗਣਿਤ

ਕਿੰਨੂ ਦੇ ਬੂਟੇ ਆਮ ਤੌਰ ‘ਤੇ ਸਾਲ ਵਿੱਚ ਦੋ ਵਾਰ ਲਗਾਏ ਜਾਂਦੇ ਹਨ ਪਹਿਲਾਂ ਜੁਲਾਈ ਤੋਂ ਦਸੰਬਰ ਅਤੇ ਫਿਰ ਫ਼ਰਵਰੀ ਤੋਂ ਮਾਰਚ ਦੇ ਮਹੀਨਿਆਂ ਵਿੱਚ। ਇਸ ਦੇ ਨਾਲ ਹੀ, ਇੱਕ ਏਕੜ ਰਕਬੇ ਵਿੱਚ ਲਗਭਗ 100 ਬੂਟਿਆਂ ਦੀ ਲੋੜ ਹੁੰਦੀ ਹੈ। ਇਹ ਬੂਟੇ 4 ਤੋਂ 5 ਸਾਲਾਂ ਬਾਅਦ ਫ਼ਲ ਦੇਣਾ ਸ਼ੁਰੂ ਕਰਦੇ ਹਨ ਅਤੇ ਅਗਲੇ 25 ਤੋਂ 30 ਸਾਲਾਂ ਤੱਕ ਲਗਾਤਾਰ ਫ਼ਲ ਦਿੰਦੇ ਹਨ। ਇਸ ਲੰਬੇ ਸਮੇਂ ਦੇ ਮੁਨਾਫ਼ੇ ਸਦਕਾ ਕਿਸਾਨ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਇਸ ਵੱਲ ਆਕਰਸ਼ਿਤ ਹੋ ਰਹੇ ਹਨ।

ਸਰਕਾਰੀ ਰੁਖ਼ ਅਤੇ ਨਿਯਮ

ਮੁਕਤਸਰ ਜ਼ਿਲ੍ਹੇ ਦੇ ਪਿੰਡ ਅਬੁਲ ਖੁਰਾਣਾ ਦੇ ਸਟੇਟ ਐਵਾਰਡੀ ਬਾਗ਼ਬਾਨ ਅਤੇ ਰਜਿਸਟਰਡ ਨਰਸਰੀ ਮਾਲਕ ਬਲਵਿੰਦਰ ਸਿੰਘ ਟਿੱਕਾ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਬਿਹਤਰ ਮੁਨਾਫ਼ੇ ਦੀਆਂ ਉਮੀਦਾਂ ਨੇ ਹੀ ਇਸ ਮੰਗ ਨੂੰ ਵਧਾਇਆ ਹੈ। ਦੂਜੇ ਪਾਸੇ, Kinnow ਦੇ ਸਟੇਟ ਨੋਡਲ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਅਤੇ ਰਜਿਸਟਰਡ ਨਰਸਰੀਆਂ ਲਈ ₹100 ਪ੍ਰਤੀ ਬੂਟੇ ਦੀ ਕੀਮਤ ਨਿਰਧਾਰਤ ਕੀਤੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਗ਼ੈਰ-ਰਜਿਸਟਰਡ ਨਰਸਰੀਆਂ ਵੱਧ ਮੁਨਾਫ਼ਾ ਕਮਾਉਣ ਦੇ ਦੀ ਖਾਤਰ ਇਹ ਬੂਟੇ ਮਨਮਾਨੀਆਂ ਕੀਮਤਾਂ ‘ਤੇ ਵੇਚ ਰਹੀਆਂ ਹਨ, ਜਿਸ ਨਾਲ ਬਾਗ਼ਬਾਨਾਂ ‘ਤੇ ਵਾਧੂ ਵਿੱਤੀ ਬੋਝ ਪੈ ਰਿਹਾ ਹੈ।

COMMENTS

WORDPRESS: 0