KVK ਦਾ ਉੱਦਮ: ਪੇਂਡੂ ਨੌਜਵਾਨਾਂ ਨੂੰ ਸੁਰੱਖਿਅਤ ਖੇਤੀਬਾੜੀ ਅਤੇ ਨਰਸਰੀ ਪਾਲਣ ਦੀ ਦਿੱਤੀ 5 ਦਿਨਾਂ ਸਿਖਲਾਈ 

KVK ਦਾ ਉੱਦਮ: ਪੇਂਡੂ ਨੌਜਵਾਨਾਂ ਨੂੰ ਸੁਰੱਖਿਅਤ ਖੇਤੀਬਾੜੀ ਅਤੇ ਨਰਸਰੀ ਪਾਲਣ ਦੀ ਦਿੱਤੀ 5 ਦਿਨਾਂ ਸਿਖਲਾਈ Pic Credit: PAU

ਗੁਰਦਾਸਪੁਰ ਦੇ ਰੋਜ਼ਗਾਰ ਚਾਹਵਾਨਾਂ ਅਤੇ ਕਿਸਾਨਾਂ ਨੂੰ ਆਧੁਨਿਕ ਖੇਤੀਬਾੜੀ ਨਾਲ ਜੋੜਨ ਲਈ ਇੱਕ ਬਹੁਤ ਹੀ ਸ਼ਲਾਘਾਯੋਗ ਪਹਿਲਕਦਮੀ ਕੀਤੀ ਗਈ ਹੈ। ਇਸ ਤਹਿਤ, ਕ੍ਰਿਸ਼ੀ ਵਿਗਿਆਨ ਕੇਂਦਰ (K

ਸਰਹੱਦਾਂ ਦੀ ਰਾਖੀ ਤੋਂ ਖੇਤਾਂ ਦੀ ਰੱਖਿਆ ਤੱਕ: ਸਾਬਕਾ ਫ਼ੌਜੀ ਕਰਨੈਲ ਸਿੰਘ ਗਰੇਵਾਲ ਦੀ ਮਸ਼ਰੂਮ ਕ੍ਰਾਂਤੀ
SMAM Scheme: ਖੇਤੀਬਾੜੀ ਮਸ਼ੀਨੀਕਰਨ ਰਾਹੀਂ ਕਿਸਾਨੀ ਨੂੰ ਆਧੁਨਿਕ ਅਤੇ ਲਾਭਦਾਇਕ ਬਣਾਉਣ ਦਾ ਵੱਡਾ ਉਪਰਾਲਾ
GNDU–HORIBA ਪ੍ਰੋਜੈਕਟ: ਜ਼ਹਿਰ-ਮੁਕਤ ਖੇਤੀ ਵੱਲ ਵਧਦੇ ਕਦਮ, ਹੁਣ ਖੇਤ ਵਿੱਚ ਹੀ ਹੋਵੇਗੀ ਫ਼ਸਲ ਦੀ ਜਾਂਚ

ਗੁਰਦਾਸਪੁਰ ਦੇ ਰੋਜ਼ਗਾਰ ਚਾਹਵਾਨਾਂ ਅਤੇ ਕਿਸਾਨਾਂ ਨੂੰ ਆਧੁਨਿਕ ਖੇਤੀਬਾੜੀ ਨਾਲ ਜੋੜਨ ਲਈ ਇੱਕ ਬਹੁਤ ਹੀ ਸ਼ਲਾਘਾਯੋਗ ਪਹਿਲਕਦਮੀ ਕੀਤੀ ਗਈ ਹੈ। ਇਸ ਤਹਿਤ, ਕ੍ਰਿਸ਼ੀ ਵਿਗਿਆਨ ਕੇਂਦਰ (KVK), ਗੁਰਦਾਸਪੁਰ ਵੱਲੋਂ 20 ਤੋਂ 24 ਜੁਲਾਈ 2026 ਤੱਕ “ਫਲਾਂ, ਸਬਜ਼ੀਆਂ ਅਤੇ ਫੁੱਲਾਂ ਦੀਆਂ ਫ਼ਸਲਾਂ ਦੀ ਸੁਰੱਖਿਅਤ ਖੇਤੀ (Protected Cultivation) ਅਤੇ ਨਰਸਰੀ ਪਾਲਣ” ਵਿਸ਼ੇ ‘ਤੇ ਪੰਜ ਦਿਨਾਂ ਦਾ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 15 ਭਾਗੀਦਾਰਾਂ ਨੇ ਇਸ ਪ੍ਰੋਗਰਾਮ ਵਿੱਚ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ।

ਸਿਖਲਾਈ ਦਾ ਉਦਘਾਟਨ ਅਤੇ ਮੁੱਖ ਉਦੇਸ਼

ਇਸ ਸਿਖਲਾਈ ਕੈਂਪ ਦੀ ਸ਼ੁਰੂਆਤ ਡਾ. ਸਰਬਜੀਤ ਸਿੰਘ ਔਲਖ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਦੁਆਰਾ ਕੀਤੀ ਗਈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਸੁਰੱਖਿਅਤ ਖੇਤੀ (ਜਿਵੇਂ ਕਿ ਪੋਲੀਹਾਊਸ, ਨੈੱਟਹਾਊਸ) ਅਤੇ ਵਿਗਿਆਨਕ ਨਰਸਰੀ ਪਾਲਣ ਦੀ ਮਹੱਤਤਾ ‘ਤੇ ਵਿਸ਼ੇਸ਼ ਚਾਨਣਾ ਪਾਇਆ। ਇਸ ਦੇ ਨਾਲ ਹੀ, ਉਨ੍ਹਾਂ ਨੇ  ਇਹ ਵੀ ਦੱਸਿਆ ਕਿ ਇਹ ਆਧੁਨਿਕ ਤਕਨੀਕਾਂ ਕਿਸਾਨਾਂ ਅਤੇ ਪੇਂਡੂ ਨੌਜਵਾਨਾਂ ਵਿੱਚ ਹੁਨਰ ਵਿਕਾਸ, ਸਵੈ-ਰੁਜ਼ਗਾਰ ਅਤੇ ਨਾਲ ਹੀ ਟਿਕਾਊ ਰੋਜ਼ੀ-ਰੋਟੀ ਲਈ ਨਵੇਂ ਮੌਕੇ ਪੈਦਾ ਕਰਨ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦੀਆਂ ਹਨ।

ਸਿਧਾਂਤਕ ਅਤੇ ਵਿਵਹਾਰਕ ਜਾਣਕਾਰੀ

ਸਿਖਲਾਈ ਪ੍ਰੋਗਰਾਮ ਦੌਰਾਨ, ਫਲ ਵਿਗਿਆਨ ਦੀ ਸਹਾਇਕ ਪ੍ਰੋਫੈਸਰ ਡਾ. ਯਾਮਿਨੀ ਸ਼ਰਮਾ ਨੇ ਸਿਖਲਾਈ ਪ੍ਰਾਪਤੀਆਂ ਨੂੰ ਸੁਰੱਖਿਅਤ ਖੇਤੀਬਾੜੀ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਨਿਯੰਤਰਿਤ ਵਾਤਾਵਰਣ ਵਿੱਚ ਬਿਨਾਂ ਮੌਸਮ ਤੋਂ ਫ਼ਸਲਾਂ (Off-season production) ਉਗਾਉਣ ਦੇ ਫਾਇਦਿਆਂ ਬਾਰੇ ਵੀ ਦੱਸਿਆ, ਤਾ ਜੋ ਘੱਟ ਜਗ੍ਹਾ ਅਤੇ ਘੱਟ ਸਰੋਤਾਂ ਦੀ ਵਰਤੋਂ ਕਰਕੇ ਚੰਗੀ ਗੁਣਵੱਤਾ ਵਾਲਾ ਬਿਹਤਰ ਉਤਪਾਦਨ ਪ੍ਰਾਪਤ ਕੀਤਾ ਜਾ ਸਕੇ।

ਪਨੀਰੀ ਤਿਆਰ ਕਰਨ ਦੀਆਂ ਵਿਗਿਆਨਕ ਤਕਨੀਕਾਂ

ਡਾ. ਯਾਮਿਨੀ ਸ਼ਰਮਾ ਨੇ ਫਲਾਂ, ਸਬਜ਼ੀਆਂ ਅਤੇ ਫੁੱਲਾਂ ਦੀਆਂ ਫ਼ਸਲਾਂ ਦੀ ਬਿਹਤਰ ਪਨੀਰੀ ਤਿਆਰ ਕਰਨ ਲਈ ਸਿਧਾਂਤਕ ਜਾਣਕਾਰੀ ਦੇਣ ਦੇ ਨਾਲ-ਨਾਲ ਵਿਵਹਾਰਕ ਸਿਖਲਾਈ ਵੀ ਦਿੱਤੀ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਬੀਜਾਂ ਦੀ ਚੋਣ, ਮਿੱਟੀ ਅਤੇ ਮਾਧਿਅਮ ਦੀ ਤਿਆਰੀ, ਬਿਮਾਰੀਆਂ ਤੋਂ ਬਚਾਅ ਅਤੇ ਪਨੀਰੀ ਦੀ ਸਹੀ ਦੇਖਭਾਲ ਕਰਨ ਦੇ ਆਧੁਨਿਕ ਤਰੀਕੇ ਸਿਖਾਏ ਗਏ। ਇਸ ਸਿਖਲਾਈ ਨਾਲ ਕਿਸਾਨਾਂ ਨੂੰ ਆਪਣੀਆਂ ਦੀਆਂ ਫ਼ਸਲਾਂ ਲਈ ਮਜ਼ਬੂਤ ​​ਪੌਦੇ ਤਿਆਰ ਕਰਨ ਦਾ ਆਤਮ-ਵਿਸ਼ਵਾਸ ਮਿਲਿਆ।

ਆਮਦਨ ਵਧਾਉਣ ਲਈ ਵਪਾਰਕ ਨਰਸਰੀ ਦੀ ਪਹਿਲ

ਪ੍ਰੋਗਰਾਮ ਦੇ ਆਖਰੀ ਦਿਨ ਇੱਕ ਵਿਚਾਰ-ਵਟਾਂਦਰਾ (Interactive Session) ਸੈਸ਼ਨ ਕਰਵਾਇਆ ਗਿਆ, ਜਿਸ ਦੌਰਾਨ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ। ਨਾਲ ਹੀ, ਸਿਖਲਾਈ ਪ੍ਰਾਪਤੀਆਂ ਨੇ ਇਸ ਆਧੁਨਿਕ ਤਕਨਾਲੋਜੀ ਨੂੰ ਅਪਣਾਉਣ ਅਤੇ ਆਪਣੇ ਪੱਧਰ ‘ਤੇ ਵਪਾਰਕ ਨਰਸਰੀਆਂ (Commercial Nurseries) ਸਥਾਪਤ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ। ਕਿਸਾਨਾਂ ਦਾ ਮੰਨਣਾ ਸੀ ਕਿ ਵਪਾਰਕ ਪੱਧਰ ‘ਤੇ ਨਰਸਰੀਆਂ ਖੋਲ੍ਹ ਕੇ ਉਹ ਨਾ ਸਿਰਫ਼ ਆਪਣੀ ਪਰਿਵਾਰਕ ਆਮਦਨ ਵਿੱਚ ਵਾਧਾ ਕਰ ਸਕਦੇ ਹਨ, ਸਗੋਂ ਇਲਾਕੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਵਧੀਆ ਕਿਸਮ ਦੇ ਬੂਟੇ ਪ੍ਰਦਾਨ ਕਰ ਸਕਦੇ ਹਨ। 

ਖੇਤੀਬਾੜੀ ਵਿੱਚ ਨਵੇਂ ਸੁਧਾਰਾਂ ਦੀ ਲੋੜ

ਅੱਜ ਦੇ ਸਮੇਂ ਵਿੱਚ ਜਦੋਂ ਕਿ ਖੇਤੀਬਾੜੀ ਵਿੱਚ ਲਾਗਤਾਂ ਲਗਾਤਾਰ ਵੱਧ ਰਹੀਆਂ ਹਨ, ਉੱਥੇ ਹੀ ਕ੍ਰਿਸ਼ੀ ਵਿਗਿਆਨ ਕੇਂਦਰ   (KVK), ਗੁਰਦਾਸਪੁਰ ਦੀ ਇਹ ਪਹਿਲ ਕਿਸਾਨਾਂ ਨੂੰ ਕੁਝ ਨਵਾਂ ਅਤੇ ਵੱਖਰਾ ਕਰਨ ਲਈ ਪ੍ਰੇਰਿਤ ਕਰਦੀ ਹੈ। ਦਰਅਸਲ, ਫਲਾਂ, ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਵਿੱਚ ਸੁਰੱਖਿਅਤ ਤਕਨੀਕਾਂ ਦੀ ਵਰਤੋਂ ਕਰਕੇ ਕਿਸਾਨ ਆਪਣੀਆਂ ਫ਼ਸਲਾਂ ਨੂੰ ਕੁਦਰਤੀ ਆਫ਼ਤਾਂ ਅਤੇ ਨਾਲ ਹੀ ਖ਼ਰਾਬ ਮੌਸਮ ਦੇ ਪ੍ਰਭਾਵਾਂ ਤੋਂ ਬਚਾ ਸਕਦੇ ਹਨ। ਇਸ ਲਈ, ਇਹ ਸਿਖਲਾਈ ਗੁਰਦਾਸਪੁਰ ਦੇ ਪੇਂਡੂ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਨਤੀਜੇ ਵਜੋਂ ਖੇਤੀਬਾੜੀ ਨੂੰ ਵਧੇਰੇ ਲਾਹੇਵੰਦ ਧੰਦਾ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। 

COMMENTS

WORDPRESS: 0