PAU ਦਾ ਗੰਨੇ ਦੀ ਖੇਤੀ ‘ਤੇ ਟ੍ਰੇਨਿੰਗ ਕੈਂਪ, SCSP Scheme ਤਹਿਤ ਉੱਨਤ ਬੀਜ ਅਤੇ ਸਪਰੇ ਪੰਪ ਵੰਡੇ ਗਏ

PAU ਦਾ ਗੰਨੇ ਦੀ ਖੇਤੀ ‘ਤੇ ਟ੍ਰੇਨਿੰਗ ਕੈਂਪ, SCSP Scheme ਤਹਿਤ ਉੱਨਤ ਬੀਜ ਅਤੇ ਸਪਰੇ ਪੰਪ ਵੰਡੇ ਗਏPic Credit: PAU

ਪੰਜਾਬ ਵਿੱਚ ਗੰਨੇ ਦੀ ਖੇਤੀ ਨੂੰ ਆਧੁਨਿਕ ਬਣਾਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਖੇਤਰੀ ਖੋਜ ਕੇਂਦਰ, ਕਪੂਰਥਲਾ ਵੱ

ਜੀਰੇਨੀਅਮ ਦੀ ਕਾਸ਼ਤ: ਇਸ ਨਵੀਂ ਤਕਨੀਕ ਦੀ ਲਾਗਤ ਘੱਟ ਜਾਂਦੀ ਹੈ।
ਮਟਰਾਂ ਅਤੇ ਆਲੂਆਂ ਦੀਆਂ ਬਿਮਾਰੀਆਂ ਸਬੰਧੀ PAU ਦੇ ਵਿਗਿਆਨੀਆਂ ਨੇ ਕਿਸਾਨਾਂ ਨਾਲ ਕੀਤੀ ਵਿਚਾਰ ਗੋਸ਼ਟੀ
ਡਿਗਰੀ ਇੰਜੀਨੀਅਰਿੰਗ ਦੀ, ਦਿਲ ਖੇਤੀ ਵਿੱਚ: ਕਿਵੇਂ ਅਮਨਪ੍ਰੀਤ ਸਿੰਘ ਨੇ ਕਿੰਨੂ ਦੇ ਬਾਗ਼ ਰਾਹੀਂ ਬਦਲੀ ਕਿਸਾਨੀ ਦੀ ਤਕਦੀਰ

ਪੰਜਾਬ ਵਿੱਚ ਗੰਨੇ ਦੀ ਖੇਤੀ ਨੂੰ ਆਧੁਨਿਕ ਬਣਾਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਖੇਤਰੀ ਖੋਜ ਕੇਂਦਰ, ਕਪੂਰਥਲਾ ਵੱਲੋਂ ਇੱਕ ਅਹਿਮ ਪਹਿਲਕਦਮੀ ਕੀਤੀ ਗਈ ਹੈ। ਕੇਂਦਰ ਵੱਲੋਂ ICAR-AICRP (ਗੰਨਾ) ਦੀ SCSP (Scheduled Caste Sub-Plan) ਸਕੀਮ ਦੇ ਤਹਿਤ “ਬਸੰਤ ਰੁੱਤ ਦੇ ਗੰਨੇ ਦੀ ਵਧੇਰੇ ਪੈਦਾਵਾਰ ਲਈ ਨਵੀਨਤਮ ਤਕਨੀਕਾਂ” ਵਿਸ਼ੇ ‘ਤੇ ਇੱਕ ਰੋਜ਼ਾ ਸਿਖਲਾਈ ਕੈਂਪ ਅਤੇ ਖੇਤੀ ਸਮੱਗਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜ਼ਿਕਰਯੋਗ 11 ਮਾਰਚ, 2026 ਨੂੰ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾਂ ਨੇ  ਹਿੱਸਾ ਲਿਆ।

ਵਿਗਿਆਨਕ ਕਾਸ਼ਤ ਅਤੇ ਮਾਹਿਰਾਂ ਦੇ ਵਿਚਾਰ

ਇਸ ਕੈਂਪ ਦੀ ਸ਼ੁਰੂਆਤ ਕਰਦਿਆਂ ਕੀਟ ਵਿਗਿਆਨੀ ਡਾ. ਯੁਵਰਾਜ ਸਿੰਘ ਪਾਂਧਾ ਨੇ ਪੰਜਾਬ ਵਿੱਚ ਗੰਨੇ ਦੀ ਵਿਗਿਆਨਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਖੇਤਰੀ ਖੋਜ ਕੇਂਦਰ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਖੇਤਰੀ ਖੋਜ ਕੇਂਦਰ ਦੇ ਡਾਇਰੈਕਟਰ ਡਾ. ਗੁਲਜ਼ਾਰ ਸਿੰਘ ਸੰਘੇੜਾ ਨੇ ਗੰਨੇ ਦੀ ਫ਼ਸਲ ਦੀ ਮੌਜੂਦਾ ਸਥਿਤੀ ‘ਤੇ ਚਰਚਾ ਕਰਦਿਆਂ ਵੱਧ ਝਾੜ ਅਤੇ ਚੰਗੀ ਖੰਡ ਰਿਕਵਰੀ ਲਈ ਸੁਚੱਜੀ ਯੋਜਨਾਬੰਦੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਸੀਨੀਅਰ ਫ਼ਸਲ ਵਿਗਿਆਨੀ ਡਾ. ਰਜਿੰਦਰ ਪਾਲ ਨੇ ਕਿਸਾਨਾਂ ਨੂੰ ਕਿਫਾਇਤੀ ਖੇਤੀ ਨੁਕਤੇ ਦੱਸਦਿਆਂ ਕਿਹਾ ਕਿ ਡੂੰਘੀ ਵਹਾਈ, ਕਤਾਰਾਂ ਵਿੱਚ ਸਹੀ ਫ਼ਾਸਲਾ ਅਤੇ ਸਮੇਂ ਸਿਰ ਸਿੰਚਾਈ ਪ੍ਰਬੰਧਨ ਨਾਲ ਪੈਦਾਵਾਰ ਵਿੱਚ ਵੱਡਾ ਵਾਧਾ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ, ਕੀਟ ਵਿਗਿਆਨੀ ਡਾ. ਰਜਿੰਦਰ ਕੁਮਾਰ ਨੇ ਕੀੜੇ-ਮਕੌੜਿਆਂ ਦੀ ਰੋਕਥਾਮ ਲਈ ‘ਟਰਾਈਕੋਗਰਾਮਾ’ ਦੀ ਵਰਤੋਂ ਕਰਕੇ ਜੈਵਿਕ ਪ੍ਰਬੰਧਨ ਕਰਨ ਦੀ ਸਲਾਹ ਦਿੱਤੀ।

Untitled design 10
Photo: Kisan Of India Punjabi

ਬੀਜ ਦੀ ਚੋਣ ਅਤੇ ਬਿਮਾਰੀਆਂ ਤੋਂ ਬਚਾਅ

ਪਲਾਂਟ ਬਰੀਡਰ ਡਾ. ਨਵਦੀਪ ਜਮਵਾਲ ਨੇ ਕਿਸਾਨਾਂ ਨੂੰ ਗੰਨੇ ਦੀਆਂ ਉੱਨਤ ਕਿਸਮਾਂ ਅਤੇ ਗੁਣਵੱਤਾ ਵਾਲੇ ਬੀਜਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਸਹੀ ਕਿਸਮ ਦੀ ਚੋਣ ਹੀ ਕਾਮਯਾਬ ਖੇਤੀ ਦੀ ਨੀਂਹ ਹੈ। ਦੂਜੇ ਪਾਸੇ, ਪੌਦਾ ਰੋਗ ਵਿਗਿਆਨੀ ਡਾ. ਅਨੁਰਾਧਾ ਨੇ ਗੰਨੇ ਦੀਆਂ ਘਾਤਕ ਬਿਮਾਰੀਆਂ ਜਿਵੇਂ ਕਿ ਰੈੱਡ ਰੋਟ’ ਅਤੇ ‘ਪੋਖਾ ਬੋਇੰਗ’ ਦੇ ਲੱਛਣਾਂ ਅਤੇ ਉਨ੍ਹਾਂ ਦੇ ਵਿਗਿਆਨਕ ਹੱਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

SCSP ਸਕੀਮ: ਅਨੁਸੂਚਿਤ ਜਾਤੀਆਂ ਦੇ ਸਸ਼ਕਤੀਕਰਨ ਲਈ ਇੱਕ ਉਪਰਾਲਾ

ਇਸ ਪ੍ਰੋਗਰਾਮ ਦਾ ਮੁੱਖ ਕੇਂਦਰ ਬਿੰਦੂ ਭਾਰਤੀ ਖੇਤੀ ਖੋਜ ਪ੍ਰੀਸ਼ਦ (ICAR) ਦੀ Scheduled Caste Sub-Plan (SCSP) ਸਕੀਮ ਸੀ। ਇਹ ਕੇਂਦਰ ਸਰਕਾਰ ਦੀ ਇੱਕ ਅਜਿਹੀ ਵਿਸ਼ੇਸ਼ ਯੋਜਨਾ ਹੈ ਜਿਸਦਾ ਉਦੇਸ਼ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸਾਨਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਾ ਹੈ।

ਇਸ ਸਕੀਮ ਦੇ ਮੁੱਖ ਉਦੇਸ਼:

  • ਗਰੀਬੀ ਘਟਾਉਣਾ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨਾ।
  • ਆਧੁਨਿਕ ਖੇਤੀ ਤਕਨੀਕਾਂ ਰਾਹੀਂ ਆਮਦਨ ਵਧਾਉਣਾ।
  • ਉੱਚ ਗੁਣਵੱਤਾ ਵਾਲੇ ਖੇਤੀ ਇਨਪੁਟਸ (ਬੀਜ, ਖਾਦਾਂ ਆਦਿ) ਤੱਕ ਪਹੁੰਚ ਯਕੀਨੀ ਬਣਾਉਣਾ।
  • ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਅਤੇ ਹੁਨਰ ਦਾ ਵਿਕਾਸ ਕਰਨਾ।

ਮੁਫ਼ਤ ਸਮੱਗਰੀ ਵੰਡ ਅਤੇ ਕਿਸਾਨਾਂ ਦੀ ਸ਼ਮੂਲੀਅਤ

ਸਮਾਰੋਹ ਦੇ ਅਖੀਰ ਵਿੱਚ ਕਿਸਾਨਾਂ ਨੂੰ ਸਕੀਮ ਦੇ ਤਹਿਤ ਮੁਫ਼ਤ ਬੀਜ, ਜੀਵਾਣੂ ਖਾਦ ਅਤੇ ਸਪਰੇਅ ਪੰਪ ਵੰਡੇ ਗਏ। ਵਿਗਿਆਨੀਆਂ ਨੇ ਕਿਸਾਨਾਂ ਨੂੰ ਖੇਤਾਂ ਦਾ ਦੌਰਾ ਕਰਵਾ ਕੇ ਫ਼ਸਲਾਂ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ, ਕੈਂਪ ਵਿੱਚ ITC ਸੰਸਥਾਨ ਤੋਂ ਦਮਨਪ੍ਰੀਤ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਜਨਕ ਰਾਜ, ਸੱਤਪਾਲ, ਬਲਕਾਰ ਸਿੰਘ, ਦਰਸ਼ਨ ਲਾਲ, ਜਸਪਾਲ, ਮੋਹਿੰਦਰ ਪਾਲ, ਰਮੇਸ਼ ਲਾਲ, ਪੂਰਨ ਚੰਦ, ਹਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਹਾਜ਼ਰ ਸਨ। ਇਸ ਤੋਂ ਇਲਾਵਾ ਇਹ ਸਿਖਲਾਈ ਕੈਂਪ ਤਕਨੀਕੀ ਜਾਣਕਾਰੀ ਦੇਣ ਅਤੇ ਲੋੜਵੰਦ ਕਿਸਾਨਾਂ ਨੂੰ ਜ਼ਰੂਰੀ ਖੇਤੀ ਸਾਧਨ ਪ੍ਰਦਾਨ ਕਰਕੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਉਣ ਵਿੱਚ ਸਹਾਈ ਹੋਇਆ।

COMMENTS

WORDPRESS: 0