ਘਰੇਲੂ ਬਗੀਚੀ ਲਈ ਵਰਦਾਨ: PAU ਦਾ ਨਵਾਂ Seed Delivery System

ਘਰੇਲੂ ਬਗੀਚੀ ਲਈ ਵਰਦਾਨ: PAU ਦਾ ਨਵਾਂ Seed Delivery SystemPic Credit: PAU

ਅਜੋਕੇ ਦੌਰ ਵਿੱਚ ਜਿੱਥੇ ਸ਼ੁੱਧ ਅਤੇ ਰਸਾਇਣ-ਮੁਕਤ ਖਾਣ-ਪੀਣ ਦੀ ਮੰਗ ਲਗਾਤਾਰ ਵੱਧ ਰਹੀ ਹੈ, ਉੱਥੇ ਹੀ ਸ਼ਹਿਰੀ ਖੇਤਰਾਂ ਵਿੱਚ ਘਰੇਲੂ ਬਗੀਚੀ (Kitchen gardening) ਦਾ ਰੁਝਾਨ ਵੀ ਤੇ

PAU ਦੀ ਨਵੀਂ ਖੋਜ: ਵੱਧ ਮੁਨਾਫ਼ੇ ਲਈ ਨਵਾਂ ਦੋ-ਮੰਤਵੀ ਮੱਕੀ ਹਾਈਬ੍ਰਿਡ “PMH 17” ਵਿਕਸਿਤ
AHIDF Scheme ਕੀ ਹੈ? ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਲਈ ਪੂਰੀ ਜਾਣਕਾਰੀ
Cotton Farming: Malwa ‘ਚ ਫਿਰ ਚਮਕੇਗਾ ‘ਚਿੱਟਾ ਸੋਨਾ’, ਸਰਕਾਰ ਦੇ ਰਹੀ ਬੀਜਾਂ ‘ਤੇ 33% ਸਬਸਿਡੀ ਅਤੇ ਮੁਫ਼ਤ ਡੈਮੋ ਪਲਾਂਟ 

ਅਜੋਕੇ ਦੌਰ ਵਿੱਚ ਜਿੱਥੇ ਸ਼ੁੱਧ ਅਤੇ ਰਸਾਇਣ-ਮੁਕਤ ਖਾਣ-ਪੀਣ ਦੀ ਮੰਗ ਲਗਾਤਾਰ ਵੱਧ ਰਹੀ ਹੈ, ਉੱਥੇ ਹੀ ਸ਼ਹਿਰੀ ਖੇਤਰਾਂ ਵਿੱਚ ਘਰੇਲੂ ਬਗੀਚੀ (Kitchen gardening) ਦਾ ਰੁਝਾਨ ਵੀ ਤੇਜ਼ੀ ਨਾਲ ਪ੍ਰਫੁੱਲਿਤ ਹੋ ਰਿਹਾ ਹੈ। ਲੋਕਾਂ ਦੀ ਇਸ ਵਧਦੀ ਦਿਲਚਸਪੀ ਅਤੇ ਲੋੜ ਨੂੰ ਮੁੱਖ ਰੱਖਦਿਆਂ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਨੇ ਇੱਕ ਵਧੀਆ ਅਤੇ ਲੋਕ-ਪੱਖੀ ਪਹਿਲਕਦਮੀ ਕੀਤੀ ਹੈ। ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਬੈਂਗਣ, ਟਮਾਟਰ ਅਤੇ ਫੁੱਲ ਗੋਭੀ ਆਦਿ ਵਰਗੀਆਂ ਛੋਟੀਆਂ ਬੀਜਾਂ ਵਾਲੀਆਂ ਸਬਜ਼ੀਆਂ ਲਈ ਇੱਕ ਨਵਾਂ ‘Seed Delivery System’ ਵਿਕਸਤ ਕੀਤਾ ਗਿਆ ਹੈ, ਜੋ ਘਰਾਂ ਵਿੱਚ ਸਬਜ਼ੀਆਂ ਉਗਾਉਣ ਦੇ ਤਰੀਕੇ ਨੂੰ ਬਹੁਤ ਆਸਾਨ ਬਣਾ ਦੇਵੇਗਾ।

ਸੀਮਤ ਜਗ੍ਹਾ, ਹਰੀ-ਭਰੀ ਬਗੀਚੀ 

PAU ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਇਸ ਨਵੀਂ Seed Delivery System ਤਕਨੀਕ ਦੀ ਸ਼ਲਾਘਾ ਕਰਦਿਆਂ ਉਮੀਦ ਪ੍ਰਗਟ ਕੀਤੀ ਕਿ ਇਹ ਤਰੀਕਾ ਕਿਸਾਨਾਂ ਅਤੇ ਘਰੇਲੂ ਉਤਪਾਦਕਾਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ। ਇਹ ਤਕਨਾਲੋਜੀ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਹਿੰਦੇ ਉਨ੍ਹਾਂ ਪਰਿਵਾਰਾਂ ਲਈ ਇੱਕ ਸੁਨਹਿਰੀ ਮੌਕਾ ਹੈ ਜਿਨ੍ਹਾਂ ਕੋਲ ਜਗ੍ਹਾ ਦੀ ਘਾਟ ਹੈ। ਇਸ ਪ੍ਰਣਾਲੀ ਰਾਹੀਂ, ਪਰਿਵਾਰ ਆਪਣੀ ਬਾਲਕੋਨੀ, ਛੱਤਾਂ ਅਤੇ ਵਿਹੜਿਆਂ ਵਰਗੀਆਂ ਸੀਮਤ ਥਾਵਾਂ ਦੀ ਸਹੀ ਵਰਤੋਂ ਕਰਕੇ ਘਰ ਦੀਆਂ ਤਾਜ਼ੀਆਂ ਅਤੇ ਸੁਰੱਖਿਅਤ ਸਬਜ਼ੀਆਂ ਦਾ ਆਨੰਦ ਮਾਣ ਸਕਣਗੇ। ਇਹ ਨਾ ਸਿਰਫ਼ ਪੈਸੇ ਦੀ ਬਚਤ ਕਰੇਗਾ, ਸਗੋਂ ਪਰਿਵਾਰ ਦੀ ਸਿਹਤ ਨੂੰ ਵੀ ਤੰਦਰੁਸਤ ਰੱਖੇਗਾ।

ਬੀਜਾਂ ਦੀ ਬੱਚਤ ਅਤੇ ਆਸਾਨ ਸੰਭਾਲ 

ਇਸ ਨਵੀਂ ‘Seed Delivery System’ ਖੋਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਇਸ ਤਕਨਾਲੋਜੀ ਦਾ ਮੁੱਖ ਉਦੇਸ਼ ਸ਼ਹਿਰੀ ਘਰਾਂ, ਅਪਾਰਟਮੈਂਟਾਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਬਾਗਬਾਨੀ ਦੇ ਸ਼ੁਕੀਨਾਂ ਨੂੰ ਉਤਸ਼ਾਹਿਤ ਕਰਨਾ ਹੈ। ਖ਼ਾਸ ਕਰਕੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਕਸਰ ਇਨ੍ਹਾਂ ਸਬਜ਼ੀਆਂ ਦੇ ਬੀਜ ਸੰਭਾਲਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਇਹ ਨਵੀਂ ਤਕਨੀਕ ਬੀਜ ਸੰਭਾਲਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਂਦੀ ਹੈ ਅਤੇ ਮਹਿੰਗੇ ਬੀਜਾਂ ਦੀ ਬਰਬਾਦੀ ਨੂੰ ਪੂਰੀ ਤਰ੍ਹਾਂ ਘਟਾਉਂਦੀ ਹੈ।

ਕਿਵੇਂ ਕੰਮ ਕਰਦਾ ਹੈ ਇਹ ਨਵਾਂ ਸਿਸਟਮ?

ਨਿਰਦੇਸ਼ਕ ਬੀਜ ਡਾ. ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਇਸ ਨਵੇਂ ਤਰੀਕੇ ਤਹਿਤ, ਬੀਜਾਂ ਦੀ ਇੱਕ ਨਿਸ਼ਚਿਤ ਅਤੇ ਥੋੜ੍ਹੀ ਮਾਤਰਾ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ‘ਬਿਜਾਈ ਪੈਕੇਟਾਂ’ ਵਿੱਚ ਪੈਕ ਕੀਤਾ ਜਾਂਦਾ ਹੈ, ਜਿੰਨ੍ਹਾਂ ਨੂੰ ਬਿਨਾਂ ਖੋਲ੍ਹੇ ਸਿੱਧਾ ਗਮਲਿਆਂ ਜਾਂ ਗ੍ਰੋਥ ਬੈਗਾਂ ਦੀ ਮਿੱਟੀ ਵਿੱਚ ਰੱਖ ਕੇ ਸਿਰਫ਼ 1 ਤੋਂ 2 ਸੈਂਟੀਮੀਟਰ ਮਿੱਟੀ ਦੀ ਪਰਤ ਨਾਲ ਢੱਕਣਾ ਹੁੰਦਾ ਹੈ। ਇਸ ਤਰੀਕੇ ਨਾਲ ਹਰੇਕ ਪੈਕੇਟ ਵਿੱਚੋਂ ਲਗਭਗ 3 ਤੋਂ 4 ਸਿਹਤਮੰਦ ਪੌਦੇ ਪੈਦਾ ਹੁੰਦੇ ਹਨ, ਜਿਨ੍ਹਾਂ ਨੂੰ ਜਗ੍ਹਾ ਦੀ ਉਪਲਬਧਤਾ ਦੇ ਆਧਾਰ ‘ਤੇ ਉਸੇ ਗਮਲੇ ਵਿੱਚ ਰੱਖਿਆ ਜਾ ਸਕਦਾ ਹੈ ਜਾਂ ਫਿਰ ਪੌਦੇ ਥੋੜ੍ਹੇ ਵੱਡੇ ਹੋਣ ਤੋਂ ਬਾਅਦ ਆਸਾਨੀ ਨਾਲ ਦੂਜੇ ਗਮਲਿਆਂ ਵਿੱਚ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ। 

ਸ਼ੁੱਧ ਅਤੇ ਕੀਟਨਾਸ਼ਕ-ਮੁਕਤ ਸਬਜ਼ੀਆਂ 

PAU ਦੀਆਂ ਮਹਿਲਾ ਵਿਗਿਆਨੀਆਂ ਡਾ. ਨਵਜਯੋਤ ਕੌਰ ਅਤੇ ਡਾ. ਅੰਜੂ ਬਾਲਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਤਰੀਕੇ ਨਾਲ ਘਰਾਂ ਵਿੱਚ ਹੀ ਸ਼ੁੱਧ, ਤਾਜ਼ੀਆਂ ਅਤੇ ਪੌਸ਼ਟਿਕ ਸਬਜ਼ੀਆਂ ਦੇ ਸਵੈ-ਉਤਪਾਦਨ ਨੂੰ ਵੱਡਾ ਹੁੰਗਾਰਾ ਮਿਲੇਗਾ। ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਤਰੀਕੇ ਨਾਲ ਤਿਆਰ ਕੀਤੀਆਂ ਸਬਜ਼ੀਆਂ ਪੂਰੀ ਤਰ੍ਹਾਂ ਕੀਟਨਾਸ਼ਕ ਮੁਕਤ ਹੋਣਗੀਆਂ। ਆਉਣ ਵਾਲੇ ਸਮੇਂ ਵਿੱਚ, ਯੂਨੀਵਰਸਿਟੀ ਘਰੇਲੂ ਬਗੀਚੀ ਦੇ ਵਿਸਤਾਰ ਲਈ ਵੱਖ-ਵੱਖ ਹੋਰ ਸਬਜ਼ੀਆਂ ਅਤੇ ਸਜਾਵਟੀ ਫੁੱਲਾਂ/ਫਸਲਾਂ ਦੇ ਅਜਿਹੇ ਬੀਜ ਪੈਕੇਟ ਬਾਜ਼ਾਰ ਵਿੱਚ ਉਪਲਬਧ ਕਰਵਾਉਣ ਦੀ ਯੋਜਨਾ ਵੀ ਬਣਾ ਰਹੀ ਹੈ, ਜੋ ਸ਼ਹਿਰੀ ਖੇਤੀਬਾੜੀ ਦੇ ਖੇਤਰ ਵਿੱਚ ਬਹੁਤ ਵੱਡਾ ਬਦਲਾਅ ਲਿਆਵੇਗੀ।

COMMENTS

WORDPRESS: 1
  • comment-avatar
    Baljit Singh Mohali 4 months ago

    ਕੀ ਬੀਜਾਂ ਦੇ ਪੈਕਟ ਔਨਲਾਈਨ ਮਿਲਣਗੇ? ਜਾਂ ਕਿੱਥੋਂ?