Paddy Procurement: ਪੰਜਾਬ ‘ਚ 1 ਅਕਤੂਬਰ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਖ਼ਰੀਦ, ਗੁਦਾਮਾਂ ‘ਚ ਜਗ੍ਹਾ ਦੀ ਭਾਰੀ ਕਿੱਲਤ

Paddy Procurement: ਪੰਜਾਬ ‘ਚ 1 ਅਕਤੂਬਰ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਖ਼ਰੀਦ, ਗੁਦਾਮਾਂ ‘ਚ ਜਗ੍ਹਾ ਦੀ ਭਾਰੀ ਕਿੱਲਤCredit: Kisan of India

ਪੰਜਾਬ ਵਿੱਚ ਖ਼ਰੀਫ਼ ਸੀਜ਼ਨ ਦੌਰਾਨ ਝੋਨੇ ਦੀ ਖ਼ਰੀਦ (Paddy Procurement) 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਸਰਕਾਰ ਨੇ ਇਸ ਮਕਸਦ ਲਈ ਸੂਬੇ ਭਰ ਵਿੱਚ 1,832 ਮੰਡੀਆਂ

Cotton Farming: Malwa ‘ਚ ਫਿਰ ਚਮਕੇਗਾ ‘ਚਿੱਟਾ ਸੋਨਾ’, ਸਰਕਾਰ ਦੇ ਰਹੀ ਬੀਜਾਂ ‘ਤੇ 33% ਸਬਸਿਡੀ ਅਤੇ ਮੁਫ਼ਤ ਡੈਮੋ ਪਲਾਂਟ 
Sugar Price: ਖੰਡ ਦੀਆਂ ਵਧਦੀਆਂ ਕੀਮਤਾਂ ‘ਤੇ ਪੰਜਾਬ ਸਰਕਾਰ ਸਖ਼ਤ: ਵਪਾਰੀਆਂ ਦੀ ਜਾਂਚ ਸ਼ੁਰੂ
ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ, DSR Technique ਨੂੰ ਦਿੱਤਾ ਜਾਵੇਗਾ ਉਤਸ਼ਾਹ

ਪੰਜਾਬ ਵਿੱਚ ਖ਼ਰੀਫ਼ ਸੀਜ਼ਨ ਦੌਰਾਨ ਝੋਨੇ ਦੀ ਖ਼ਰੀਦ (Paddy Procurement) 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਸਰਕਾਰ ਨੇ ਇਸ ਮਕਸਦ ਲਈ ਸੂਬੇ ਭਰ ਵਿੱਚ 1,832 ਮੰਡੀਆਂ ਖੋਲ੍ਹਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹੈ। ਹਾਲਾਂਕਿ, ਨਵੀਂ ਫ਼ਸਲ ਦੀ ਆਮਦ ਤੋਂ ਪਹਿਲਾਂ ਸੂਬੇ ਦੇ ਗੁਦਾਮਾਂ ਵਿੱਚ ਅਨਾਜ ਦੇ ਭੰਡਾਰਨ ਦੀ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਗੁਦਾਮਾਂ, ਚੌਲ ਮਿੱਲਾਂ ਅਤੇ ਮੰਡੀ ਯਾਰਡਾਂ ਵਿੱਚ ਪਹਿਲਾਂ ਹੀ ਲਗਭਗ 280 ਲੱਖ ਟਨ ਅਨਾਜ ਦਾ ਭਾਰੀ ਭੰਡਾਰ ਜਮ੍ਹਾਂ ਪਿਆ ਹੈ, ਜਿਸ ਕਾਰਨ ਨਵੀਂ ਫ਼ਸਲ ਦੀ ਖ਼ਰੀਦ ਅਤੇ ਲਿਫ਼ਟਿੰਗ ਪ੍ਰਭਾਵਿਤ ਹੋਣ ਦੀ ਚਿੰਤਾ ਬਣੀ ਹੋਈ  ਹੈ।

ਬੰਪਰ ਪੈਦਾਵਾਰ ਅਤੇ ਖ਼ਰੀਦ ਟੀਚਾ

ਕੇਂਦਰ ਸਰਕਾਰ ਦੇ ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਇਸ ਸੀਜ਼ਨ ਦੌਰਾਨ ਪੰਜਾਬ ਵਿੱਚੋਂ 180 ਲੱਖ ਟਨ Paddy Procurement ਦਾ ਟੀਚਾ ਮਿੱਥਿਆ ਹੈ। ਸੂਬੇ ਵਿੱਚ ਲਗਭਗ 32.7 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਕੀਤੀ ਗਈ ਹੈ, ਜਿਸ ਕਾਰਨ ਖੇਤੀਬਾੜੀ ਵਿਭਾਗ ਨੂੰ ਉਮੀਦ ਹੈ ਕਿ ਕੁੱਲ ਪੈਦਾਵਾਰ 210 ਲੱਖ ਟਨ ਤੋਂ ਵੀ ਵੱਧ ਜਾਵੇਗੀ। ਇਸ ਸੀਜ਼ਨ ਲਈ ਕੇਂਦਰ ਸਰਕਾਰ ਵੱਲੋਂ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (MSP) 2,461 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ।

ਪੁਖ਼ਤਾ ਪ੍ਰਬੰਧ ਅਤੇ ਲੋੜੀਂਦੇ ਫੰਡ

ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਰਕਾਰ 1 ਅਕਤੂਬਰ ਤੋਂ ਖ਼ਰੀਦ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ (RBI) ਨੇ ਫ਼ਸਲ ਦੀ ਅਦਾਇਗੀ ਲਈ 50,337.68 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜਿਨ੍ਹਾਂ ਵਿੱਚੋਂ ਅਕਤੂਬਰ ਮਹੀਨੇ ਦੀ ਖ਼ਰੀਦ ਲਈ 42,786.68 ਕਰੋੜ ਰੁਪਏ ਰਾਜ ਦੇ ਖਾਤਿਆਂ ਵਿੱਚ ਟਰਾਂਸਫਰ ਹੋ ਚੁੱਕੇ ਹਨ। ਬਾਕੀ ਰਹਿੰਦੇ 7,550 ਕਰੋੜ ਰੁਪਏ ਨਵੰਬਰ ਵਿੱਚ ਜਾਰੀ ਕੀਤੇ ਜਾਣ ਦੀ ਯੋਜਨਾ ਹੈ। ਫ਼ਸਲ ਦੀ ਪੈਕਿੰਗ ਲਈ 5 ਲੱਖ ਤੋਂ ਵੱਧ ਬੋਰੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

ਅਨਾਜ ਭੰਡਾਰਾਂ ਵਿੱਚ ਗੰਭੀਰ ਸੰਕਟ

ਸੂਬੇ ਦੇ ਗੁਦਾਮ ਇਸ ਸਮੇਂ ਪਿਛਲੇ ਸਟਾਕ ਨਾਲ ਪੂਰੀ ਤਰ੍ਹਾਂ ਭਰੇ ਹੋਏ ਹਨ। ਫ਼ਿਲਹਾਲ, ਪਿਛਲੇ ਤਿੰਨ ਸੀਜ਼ਨਾਂ ਦਾ 155 ਲੱਖ ਟਨ ਚੌਲ ਅਤੇ 116 ਲੱਖ ਟਨ ਕਣਕ ਗੁਦਾਮਾਂ ਵਿੱਚ ਜਮ੍ਹਾਂ ਪਈ ਹੈ। ਇਸ ਤੋਂ ਇਲਾਵਾ, ਪਿਛਲੇ ਸੀਜ਼ਨ ਦਾ 10 ਲੱਖ ਟਨ ਝੋਨਾ ਅਜੇ ਮਿਲਿੰਗ ਅਧੀਨ ਹੈ, ਜਿਸ ਤੋਂ ਲਗਭਗ 6 ਲੱਖ ਟਨ ਹੋਰ ਚੌਲ ਤਿਆਰ ਹੋਵੇਗਾ। ਹਾਲਾਂਕਿ, ਪੰਜਾਬ ਵਿੱਚ ਅਨਾਜ ਭੰਡਾਰਨ ਦੀ ਕੁੱਲ ਸਮਰੱਥਾ 180 ਲੱਖ ਟਨ ਹੈ, ਪਰ ਮੌਜੂਦਾ ਭੰਡਾਰ 275 ਲੱਖ ਟਨ ਤੱਕ ਪਹੁੰਚ ਗਿਆ ਹੈ। ਜ਼ਿਕਰਯੋਗ ਜਗ੍ਹਾ ਦੀ ਘਾਟ ਕਾਰਨ, ਏਜੰਸੀਆਂ ਨੂੰ ਰਾਈਸ ਮਿੱਲਾਂ ਅਤੇ ਮੰਡੀਆਂ ਦੇ ਯਾਰਡਾਂ ਦੀ ਵਰਤੋਂ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ।

ਕੇਂਦਰ ਕੋਲ ਚੁੱਕਿਆ ਮੁੱਦਾ

ਰਾਜ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੂਬੇ ਦੀਆਂ 5,500 ਰਾਈਸ ਮਿੱਲਾਂ ਨੂੰ ਉਨ੍ਹਾਂ ਦੀ ਸਮਰੱਥਾ ਅਨੁਸਾਰ ਝੋਨਾ ਅਲਾਟ ਕੀਤਾ ਜਾਵੇਗਾ। ਸੂਬੇ ਵਿੱਚ ਲਗਭਗ 1,500 ਮਿੱਲਾਂ ਅਜਿਹੀਆਂ ਹਨ, ਜਿਨ੍ਹਾਂ ਕੋਲ ਪਿਛਲੇ ਸੀਜ਼ਨਾਂ ਦੇ ਚੌਲ ਅਤੇ ਕਣਕ ਦਾ ਭੰਡਾਰ ਮੌਜੂਦ ਹੈ ਅਤੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (FCI) ਵੱਲੋਂ ਦੂਜੇ ਸੂਬਿਆਂ ਨੂੰ ਭੇਜਣ ਦੀ ਉਡੀਕ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਵਿਭਾਗ ਨੇ ਕੇਂਦਰ ਸਰਕਾਰ ਕੋਲ ਇਹ ਪੁਰਾਣਾ ਅਨਾਜ ਤੁਰੰਤ ਬਾਹਰ ਭੇਜਣ ਦਾ ਮੁੱਦਾ ਚੁੱਕਿਆ ਹੈ ਤਾਂ ਜੋ ਨਵੇਂ ਸੀਜ਼ਨ ਦੌਰਾਨ Paddy Procurement ਪ੍ਰਕਿਰਿਆ ਨਿਰਵਿਘਨ ਜਾਰੀ ਰਹਿ ਸਕੇ।

COMMENTS

WORDPRESS: 0