Cotton Seeds Subsidy: ਕਪਾਹ ਦੇ ਬੀਜਾਂ ‘ਤੇ ਸਬਸਿਡੀ ਲੈਣ ਲਈ ਰਜਿਸਟ੍ਰੇਸ਼ਨ ਦੀ ਤਰੀਕ 15 ਦਿਨ ਵਧੀ 

Cotton Seeds Subsidy: ਕਪਾਹ ਦੇ ਬੀਜਾਂ ‘ਤੇ ਸਬਸਿਡੀ ਲੈਣ ਲਈ ਰਜਿਸਟ੍ਰੇਸ਼ਨ ਦੀ ਤਰੀਕ 15 ਦਿਨ ਵਧੀ 

ਪੰਜਾਬ ਵਿੱਚ ਕਪਾਹ ਦੀ ਬਿਜਾਈ ਦਾ ਸੀਜ਼ਨ 31 ਮਈ ਨੂੰ ਖ਼ਤਮ ਹੋਣ ਤੋਂ ਬਾਅਦ, ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਵਿਭਾਗ ਨੇ ਕਪਾਹ ਦੇ ਬੀਜਾਂ 'ਤੇ 33 ਪ੍ਰਤੀਸ

ਖੇਤੀਬਾੜੀ ਖੋਜ ‘ਚ ਪੰਜਾਬ ਨੇ ਗੱਡੇ ਝੰਡੇ: PAU ਦੇ ਸਟਾਰਟਅੱਪ ‘Craste’ ਨੂੰ ਮਿਲਿਆ ਅਮਰੀਕੀ ਪੇਟੈਂਟ
ਪੰਜਾਬ ਦੇ ਖੇਤਾਂ ‘ਚ ਮੁੜ ਪਈਆਂ ਨਹਿਰੀ ਪਾਣੀ ਦੀਆਂ ਲਹਿਰਾਂ: ਦਹਾਕਿਆਂ ਦਾ ਸੋਕਾ ਹੋਇਆ ਖ਼ਤਮ
Stubble Management(ਪਰਾਲੀ ਪ੍ਰਬੰਧਨ) ‘ਚ ਮਿਸਾਲ ਬਣਿਆ ਨੂਰਪੁਰ ਬੇਟਾ ਪਿੰਡ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤਾ ਦੌਰਾ

ਪੰਜਾਬ ਵਿੱਚ ਕਪਾਹ ਦੀ ਬਿਜਾਈ ਦਾ ਸੀਜ਼ਨ 31 ਮਈ ਨੂੰ ਖ਼ਤਮ ਹੋਣ ਤੋਂ ਬਾਅਦ, ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਵਿਭਾਗ ਨੇ ਕਪਾਹ ਦੇ ਬੀਜਾਂ ‘ਤੇ 33 ਪ੍ਰਤੀਸ਼ਤ ਸਬਸਿਡੀ ਪ੍ਰਾਪਤ ਕਰਨ ਲਈ ਪੋਰਟਲ ‘ਤੇ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 15 ਦਿਨਾਂ ਲਈ ਵਧਾ ਦਿੱਤੀ ਹੈ।  ਇਸ ਦੇ ਨਾਲ ਹੀ ਇਹ ਫੈਸਲਾ ਇਸ ਸਾਲ ਕਪਾਹ ਹੇਠਲੇ ਰਕਬੇ ਵਿੱਚ ਭਾਰੀ ਗਿਰਾਵਟ ਦੇ ਮੱਦੇਨਜ਼ਰ ਲਿਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਕਿਸਾਨ ਇਸ ਸਕੀਮ ਦਾ ਲਾਭ ਲੈ ਸਕਣ।

ਬਿਜਾਈ ਦੇ ਰਕਬੇ ਵਿੱਚ ਵੱਡੀ ਗਿਰਾਵਟ

ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ, ਇਸ ਸਾਲ ਰਾਜ ਨੇ 1.25 ਲੱਖ ਹੈਕਟੇਅਰ ਰਕਬੇ ਵਿੱਚ ਕਪਾਹ ਦੀ ਬਿਜਾਈ ਦਾ ਟੀਚਾ ਮਿੱਥਿਆ ਸੀ, ਪਰ ਹੁਣ ਤੱਕ ਸਿਰਫ਼ 77,500 ਹੈਕਟੇਅਰ ਰਕਬੇ ਵਿੱਚ ਹੀ ਬਿਜਾਈ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤਰੀਕ ਨੂੰ ਵਧਾਉਣਾ ਜ਼ਰੂਰੀ ਸੀ ਕਿਉਂਕਿ ਬਹੁਤ ਸਾਰੇ ਕਿਸਾਨ ਸਮੇਂ ਸਿਰ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਨਹੀਂ ਕਰ ਸਕੇ। ਇਸ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਵਿਭਾਗ ਦਾ ਫੀਲਡ ਸਟਾਫ਼ ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਨਾਲ ਸੰਬੰਧਿਤ ਡਿਊਟੀਆਂ ਵਿੱਚ ਰੁੱਝਿਆ ਹੋਇਆ ਸੀ, ਜਿਸ ਕਾਰਨ ਕਿਸਾਨਾਂ ਤੱਕ ਪਹੁੰਚ ਅਤੇ ਰਜਿਸਟ੍ਰੇਸ਼ਨ ਦੇ ਕੰਮ ਵਿੱਚ ਦੇਰੀ ਹੋਈ।

ਘੱਟਦਾ ਕਪਾਹ ਦਾ ਰਕਬਾ 

ਪੰਜਾਬ ਵਿੱਚ ਕਪਾਹ ਦੀ ਖੇਤੀ ਹੇਠਲਾ ਰਕਬਾ ਹਰ ਸਾਲ ਘੱਟਦਾ ਜਾ ਰਿਹਾ ਹੈ। ਪਿਛਲੇ ਸਾਲਾਂ ਦੇ ਅੰਕੜੇ ਦੱਸਦੇ ਹਨ ਕਿ ਸਾਲ 2022 ਵਿੱਚ ਜਿੱਥੇ 2.48 ਲੱਖ ਹੈਕਟੇਅਰ ਰਕਬੇ ਵਿੱਚ ਕਪਾਹ ਦੀ ਬਿਜਾਈ ਹੋਈ ਸੀ, ਉੱਥੇ ਹੀ 2023 ਵਿੱਚ ਇਹ ਘੱਟ ਕੇ 2.14 ਲੱਖ ਹੈਕਟੇਅਰ ਰਹਿ ਗਈ। ਸਾਲ 2024 ਵਿੱਚ, ਇਹ ਅੰਕੜਾ ਹੋਰ ਘੱਟ ਕੇ ਸਿਰਫ਼ 1 ਲੱਖ ਹੈਕਟੇਅਰ ਰਹਿ ਗਿਆ ਜਦਕਿ ਸਾਲ 2025 ਵਿੱਚ, 1.19 ਲੱਖ ਹੈਕਟੇਅਰ ਰਕਬੇ ਨਾਲ ਬਿਜਾਈ ਵਿੱਚ ਮਾਮੂਲੀ ਸੁਧਾਰ ਦੇਖਿਆ ਗਿਆ। ਖੇਤੀ ਮਾਹਿਰਾਂ ਦੇ ਅਨੁਸਾਰ, ਕਿਸਾਨ ਕਪਾਹ ਦੀ ਖੇਤੀ ਤੋਂ ਨਿਰਾਸ਼ ਹਨ ਕਿਉਂਕਿ ਇਨ੍ਹਾਂ ਵਿੱਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦਾ ਲਗਾਤਾਰ ਹਮਲਾ, ਫ਼ਸਲ ਦਾ MSP ਨਾ ਮਿਲਣਾ, ਮਜ਼ਦੂਰਾਂ ਦੀ ਘਾਟ ਅਤੇ ਬੇਮੌਸਮੀ ਬਾਰਸ਼ ਕਾਰਨ ਹੋਣ ਵਾਲਾ ਨੁਕਸਾਨ ਇਸ ਦੇ ਵੱਡੇ ਕਾਰਨ ਹਨ।

ਜ਼ਿਲ੍ਹੇ-ਵਾਰ ਬਿਜਾਈ ਦੀ ਸਥਿਤੀ

ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ, ਕਪਾਹ ਦੀ ਬਿਜਾਈ ਵਿੱਚ ਫਾਜ਼ਿਲਕਾ ਜ਼ਿਲ੍ਹਾ 40,610 ਹੈਕਟੇਅਰ ਰਕਬੇ ਨਾਲ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਮਾਨਸਾ 15,535 ਹੈਕਟੇਅਰ, ਸ਼੍ਰੀ ਮੁਕਤਸਰ ਸਾਹਿਬ 10,800 ਹੈਕਟੇਅਰ ਅਤੇ ਬਠਿੰਡਾ 10,352 ਹੈਕਟੇਅਰ ਨਾਲ ਆਉਂਦਾ ਹੈ। ਦੂਜੇ ਪਾਸੇ, ਫ਼ਰੀਦਕੋਟ ਵਿੱਚ 116 ਹੈਕਟੇਅਰ, ਬਰਨਾਲਾ ਵਿੱਚ 80 ਹੈਕਟੇਅਰ, ਸੰਗਰੂਰ ਵਿੱਚ 65 ਹੈਕਟੇਅਰ ਅਤੇ ਮੋਗਾ ਵਿੱਚ ਸਭ ਤੋਂ ਘੱਟ ਸਿਰਫ਼ 22 ਹੈਕਟੇਅਰ ਰਕਬਾ ਵਿੱਚ ਹੀ ਕਪਾਹ ਬੀਜੀ ਗਈ। 

ਸਬਸਿਡੀ ਦੀਆਂ ਸ਼ਰਤਾਂ ਅਤੇ ਨਵੀਂ ਕਿਸਮ

ਇਸ ਸਕੀਮ ਦੇ ਤਹਿਤ, ਕਿਸਾਨਾਂ ਨੂੰ ਦੋ ਹੈਕਟੇਅਰ ਰਕਬੇ ਲਈ ਬੀਟੀ (Bt) ਅਤੇ ਦੇਸੀ ਕਪਾਹ ਦੇ ਬੀਜਾਂ ‘ਤੇ 33 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਦਾ ਲਾਭ ਲੈਣ ਲਈ, ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਵੈੱਬ ਪੋਰਟਲ ‘ਤੇ ਰਜਿਸਟਰ ਕਰਨਾ ਅਤੇ ਜ਼ਰੂਰੀ ਵੇਰਵੇ ਜਮ੍ਹਾਂ ਕਰਵਾਉਣੇ ਪੈਣਗੇ। ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਕਿਸਾਨਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਲੁਧਿਆਣਾ ਵੱਲੋਂ ਵਿਕਸਿਤ ਕੀਤੀ ਗਈ ਦੇਸੀ ਕਪਾਹ ਦੀ ਨਵੀਂ ਕਿਸਮ ‘PBD-88’ ਵਿੱਚ ਬਹੁਤ ਦਿਲਚਸਪੀ ਦਿਖਾਈ ਹੈ। ਇਸ ਸੀਜ਼ਨ ਦੌਰਾਨ ਇਸ ਨਵੀਂ ਕਿਸਮ ਦੀ ਬਿਜਾਈ ਲਗਭਗ 1,388 ਹੈਕਟੇਅਰ ਰਕਬੇ ਵਿੱਚ ਕੀਤੀ ਗਈ ਹੈ, ਜੋ ਕਿ ਇੱਕ ਚੰਗਾ ਸੰਕੇਤ ਹੈ।

COMMENTS

WORDPRESS: 0