Millet Crops: PAU-KVK ਵੱਲੋਂ ਖੇਤਾਂ ਦਾ ਦੌਰਾ: ਝੋਨੇ ਦੀ ਸੰਭਾਲ ਲਈ ਕਿਸਾਨਾਂ ਨੂੰ ਅਹਿਮ ਸਲਾਹ

Millet Crops: PAU-KVK ਵੱਲੋਂ ਖੇਤਾਂ ਦਾ ਦੌਰਾ: ਝੋਨੇ ਦੀ ਸੰਭਾਲ ਲਈ ਕਿਸਾਨਾਂ ਨੂੰ ਅਹਿਮ ਸਲਾਹPic Credit: PAU

ਪੀਏਯੂ-ਕੇਵੀਕੇ, ਗੁਰਦਾਸਪੁਰ ਦੇ ਮਾਹਿਰ ਵਿਗਿਆਨੀਆਂ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਜ਼ਿਲ੍ਹੇ ਦੇ ਬਲਾਕ ਸ਼੍ਰੀ ਹਰਗੋਬਿੰਦਪੁਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦਾ

PAU ਦਾ ਵੱਡਾ ਕਦਮ: ਗੁਰਦਾਸਪੁਰ ਵਿਖੇ ਲਗਾਈਆਂ ਝੋਨੇ ਦੀ ਸਿੱਧੀ ਬਿਜਾਈ (DSR) ਦੀਆਂ ਵਿਸ਼ੇਸ਼ ਖੇਤ ਪ੍ਰਦਰਸ਼ਨੀਆਂ 
ਝੋਨੇ-ਕਣਕ ਦਾ ਬਦਲ: Soybean ਬਣੇਗੀ ਪੰਜਾਬ ਦੀ ‘Golden bean’ 
ਮਟਰਾਂ ਅਤੇ ਆਲੂਆਂ ਦੀਆਂ ਬਿਮਾਰੀਆਂ ਸਬੰਧੀ PAU ਦੇ ਵਿਗਿਆਨੀਆਂ ਨੇ ਕਿਸਾਨਾਂ ਨਾਲ ਕੀਤੀ ਵਿਚਾਰ ਗੋਸ਼ਟੀ

ਪੀਏਯੂ-ਕੇਵੀਕੇ, ਗੁਰਦਾਸਪੁਰ ਦੇ ਮਾਹਿਰ ਵਿਗਿਆਨੀਆਂ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਜ਼ਿਲ੍ਹੇ ਦੇ ਬਲਾਕ ਸ਼੍ਰੀ ਹਰਗੋਬਿੰਦਪੁਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਝੋਨੇ ਦੀ ਫ਼ਸਲ ਦੀ ਸਿਹਤ ਦਾ ਜਾਇਜ਼ਾ ਲੈਣਾ, ਇਸ ਵਿੱਚ ਵੱਖ-ਵੱਖ ਖ਼ੁਰਾਕੀ ਤੱਤਾਂ ਦੀ ਘਾਟ ਨੂੰ ਪਛਾਣਨਾ ਅਤੇ ਫ਼ਸਲ ‘ਤੇ ਕੀੜਿਆਂ ਜਾਂ ਬਿਮਾਰੀਆਂ ਦੇ ਸੰਭਾਵੀ ਹਮਲੇ ਦੀ ਸਥਿਤੀ ਨੂੰ ਦੇਖਣਾ ਸੀ। ਵਿਗਿਆਨੀਆਂ ਨੇ ਵੱਖ-ਵੱਖ ਖੇਤਾਂ ਵਿੱਚ ਜਾ ਕੇ ਫ਼ਸਲ ਦੀ ਮੌਜੂਦਾ ਸਥਿਤੀ ਨੂੰ ਬਹੁਤ ਹੀ ਬਾਰੀਕੀ ਨਾਲ ਦੇਖਿਆ ਅਤੇ ਨਿਰੀਖਣ ਕੀਤਾ। ਜ਼ਿਕਰਯੋਗ, ਇਸ ਦੌਰੇ ਦੌਰਾਨ ਖੇਤੀਬਾੜੀ ਵਿਭਾਗ ਦੇ ਬਲਾਕ ਖੇਤੀਬਾੜੀ ਵਿਸਥਾਰ ਅਫ਼ਸਰ ਰਾਜਿੰਦਰ ਕੁਮਾਰ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਕੀੜਿਆਂ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਦੀ ਅਪੀਲ

ਇਸ ਮੌਕੇ ‘ਤੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਆਪਣੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੌਸਮ ਵਿੱਚ ਬਦਲਾਅ ਕਾਰਨ ਇਸ ਸਮੇਂ ਝੋਨੇ ਦੀ ਫ਼ਸਲ ਉੱਤੇ ਚਿੱਟੀ ਪਿੱਠ ਵਾਲੇ ਟਿੱਢੇ, ਭੂਰੇ ਟਿੱਢੇ ਅਤੇ ਤਣੇ ਦੇ ਗੜੂੰਏ ਦਾ ਹਮਲਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਦੇ ਨਾਲ ਹੀ, ਕਿਸਾਨਾਂ ਨੂੰ ਇਨ੍ਹਾਂ ਕੀੜਿਆਂ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਨ ਦੇ ਤਰੀਕੇ ਵੀ ਦੱਸੇ ਗਏ, ਤਾਂ ਜੋ ਨੁਕਸਾਨ ਵਧਣ ਤੋਂ ਪਹਿਲਾਂ ਹੀ ਇਸ ਨੂੰ ਰੋਕਿਆ ਜਾ ਸਕੇ। 

ਬਿਮਾਰੀਆਂ ਦੀ ਪਛਾਣ ਅਤੇ ਸਹੀ ਇਲਾਜ

ਟੀਮ ਵੱਲੋਂ ਕਿਸਾਨਾਂ ਨੂੰ ਝੋਨੇ ਦੀਆਂ ਮੁੱਖ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਵਿਗਿਆਨੀਆਂ ਨੇ ਦੱਸਿਆ ਕਿ ਇਸ ਮੌਸਮ ਵਿੱਚ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ, ਅਰਵੀਨੀਆਂ ਰੋਟ ਅਤੇ ਪੱਤਿਆਂ ਦਾ ਝੁਲਸ ਰੋਗ ਫ਼ਸਲ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਮਾਹਿਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਿਵੇਂ ਹੀ ਖੇਤ ਵਿੱਚ ਇਨ੍ਹਾਂ ਬਿਮਾਰੀਆਂ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ, ਤਾਂ ਤੁਰੰਤ ਇਸ ਦਾ ਹੱਲ ਕੀਤਾ ਜਾਵੇ। ਨਾਲ ਹੀ ਉਨ੍ਹਾਂ ਨੇ ਸਲਾਹ ਦਿੱਤੀ ਕਿ ਇਸ ਦੇ ਲਈ, ਸਿਰਫ਼ ਪੀਏਯੂ ਵੱਲੋਂ ਪ੍ਰਮਾਣਿਤ ਅਤੇ ਸਿਫ਼ਾਰਸ਼ ਕੀਤੇ ਕੀਟਨਾਸ਼ਕਾਂ ਅਤੇ ਉਲੀਨਾਸ਼ਕਾਂ ਦੀ ਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। 

ਰਸਾਇਣਾਂ ਤੋਂ ਗੁਰੇਜ਼ ਅਤੇ ਖਾਦਾਂ ਦਾ ਸਹੀ ਪ੍ਰਬੰਧ

ਵਿਗਿਆਨੀਆਂ ਨੇ ਕਿਸਾਨਾਂ ਨੂੰ ਇੱਕ ਬਹੁਤ ਹੀ ਮਹੱਤਵਪੂਰਨ ਸਲਾਹ ਦਿੰਦਿਆਂ ਕਿਹਾ ਕਿ ਖੇਤਾਂ ਵਿੱਚ ਬੇਲੋੜੀਆਂ ਅਤੇ ਗੈਰ-ਸਿਫ਼ਾਰਸ਼ ਦਵਾਈਆਂ ਦਾ ਛਿੜਕਾਅ ਬਿਲਕੁਲ ਵੀ ਨਾ ਕੀਤਾ ਜਾਵੇ। ਇਸ ਨਾਲ ਨਾ ਸਿਰਫ਼ ਖੇਤੀ ਦੀ ਲਾਗਤ ਵਧਦੀ ਹੈ, ਸਗੋਂ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ। ਇਸ ਤੋਂ ਇਲਾਵਾ, ਫ਼ਸਲ ਨੂੰ ਸਿਰਫ਼ ਯੂਨੀਵਰਸਿਟੀ ਦੁਆਰਾ ਸਿਫ਼ਾਰਸ਼ ਕੀਤੇ ਅਨੁਸਾਰ ਹੀ ਖਾਦ ਪਾਉਣੀ ਚਾਹੀਦੀ ਹੈ, ਕਿਉਂਕਿ ਲੋੜ ਤੋਂ ਵੱਧ ਨਾਈਟ੍ਰੋਜਨ (ਯੂਰੀਆ) ਪਾਉਣ ਨਾਲ ਬਿਮਾਰੀਆਂ ਦਾ ਹਮਲਾ ਵੱਧ ਜਾਂਦਾ ਹੈ।

ਪਾਣੀ ਦੀ ਬੱਚਤ ਅਤੇ ਲਾਗਤ ਘਟਾਉਣ ਦੇ ਨੁਕਤੇ

ਫ਼ਸਲ ਨੂੰ ਪਾਣੀ ਲਾਉਣ ਦੇ ਪ੍ਰਬੰਧ ਬਾਰੇ ਗੱਲ ਕਰਦਿਆਂ ਮਾਹਿਰਾਂ ਨੇ ਇੱਕ ਵਿਸ਼ੇਸ਼ ਨੁਕਤਾ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਝੋਨੇ ਦੇ ਖੇਤ ਵਿੱਚ ਹਰ ਸਮੇਂ ਪਾਣੀ ਖੜ੍ਹਾ ਰੱਖਣ ਦੀ ਲੋੜ ਨਹੀਂ ਹੈ। ਕਿਸਾਨਾਂ ਨੂੰ ਝੋਨੇ ਨੂੰ ਉਦੋਂ ਪਾਣੀ ਦੇਣਾ ਚਾਹੀਦਾ ਹੈ ਜਦੋਂ ਪਹਿਲਾਂ ਲਗਾਇਆ ਗਿਆ ਪਾਣੀ ਦੋ ਦਿਨਾਂ ਲਈ ਜ਼ਮੀਨ ਵਿੱਚ ਸੁੱਕ ਜਾਵੇ। ਇਸ ਵਿਧੀ ਨੂੰ ਅਪਣਾਉਣ ਨਾਲ, ਜਿੱਥੇ ਧਰਤੀ ਹੇਠਲੇ ਕੀਮਤੀ ਪਾਣੀ ਦੀ ਸਹੀ ਵਰਤੋਂ ਹੁੰਦੀ ਹੈ, ਉੱਥੇ ਹੀ ਖੇਤ ਵਿੱਚ ਹਵਾ ਦਾ ਸੰਚਾਰ ਵੱਧ ਕੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੀ ਕਾਫ਼ੀ ਘੱਟ ਜਾਂਦਾ ਹੈ। ਨਤੀਜੇ ਵਜੋਂ, ਕਿਸਾਨਾਂ ਦਾ ਡੀਜ਼ਲ ਅਤੇ ਦਵਾਈਆਂ ਦਾ ਖ਼ਰਚਾ ਘੱਟਦਾ ਹੈ ਅਤੇ ਖੇਤੀ ਲਾਗਤਾਂ ਵਿੱਚ ਵੱਡੀ ਕਮੀ ਆਉਂਦੀ ਹੈ।

COMMENTS

WORDPRESS: 0