PAU ਵੱਲੋਂ ਕਿਸਾਨਾਂ ਨੂੰ Seed Production & Nursery Preparation ਨਾਲ ਆਤਮ-ਨਿਰਭਰ ਬਣਾਉਣ ਦਾ ਉਪਰਾਲਾ

PAU ਵੱਲੋਂ ਕਿਸਾਨਾਂ ਨੂੰ Seed Production & Nursery Preparation ਨਾਲ ਆਤਮ-ਨਿਰਭਰ ਬਣਾਉਣ ਦਾ ਉਪਰਾਲਾ

ਖੇਤੀਬਾੜੀ ਦੇ ਖੇਤਰ ਵਿੱਚ ਨਵੀਆਂ ਤਕਨੀਕਾਂ ਅਤੇ ਹੁਨਰ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ, ਨਿਰਦੇਸ਼ਕ ਪਸਾਰ ਸਿੱਖਿਆ

25 ਸਾਲਾਂ ਤੋਂ ਫੁੱਲਾਂ ਦੀ ਖੇਤੀ: ਜਾਣੋਂ ਕਿਵੇਂ ਬਣਾਇਆ ਮਹੀਨਾਵਾਰ ਕਮਾਈ ਦਾ ਮਾਡਲ
Floriculture: ਪੰਜਾਬ ਵਿੱਚ ਨੌਜਵਾਨ ਕਿਉਂ ਫੁੱਲਾਂ ਦੀ ਖੇਤੀ ਵੱਲ ਮੁੜ ਰਹੇ ਹਨ? ਮੁਨਾਫ਼ੇ ਅਤੇ ਟਿਕਾਊ ਖੇਤੀ ਵੱਲ ਇੱਕ ਵੱਡਾ ਕਦਮ
Marigold Cultivation: ਗੇਂਦੇ ਦੀ ਲਿਸ਼ਕ, ਕਿਸਾਨਾਂ ਦੀ ਕਿਸਮਤ: ਪੰਜਾਬ ‘ਚ ਫੁੱਲਾਂ ਦੀ ਖੇਤੀ ਦਾ ਉਭਾਰ

ਖੇਤੀਬਾੜੀ ਦੇ ਖੇਤਰ ਵਿੱਚ ਨਵੀਆਂ ਤਕਨੀਕਾਂ ਅਤੇ ਹੁਨਰ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ, ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਕਿਸਾਨਾਂ ਅਤੇ ਕਿਸਾਨ ਔਰਤਾਂ ਲਈ ਇੱਕ ਵਿਸ਼ੇਸ਼ ਪੰਜ ਦਿਨਾਂ ਸਿਖਲਾਈ ਕੋਰਸ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਕੋਰਸ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਦੀ ਸੁਚੱਜੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਿਖਲਾਈ ਦਾ ਮੁੱਖ ਵਿਸ਼ਾ “Seed production and nursery preparation” ਸੀ, ਤਾਂ ਜੋ ਕਿਸਾਨ ਰਵਾਇਤੀ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਕਿੱਤਿਆਂ ਵਿੱਚ ਵੀ ਸ਼ਾਮਲ ਹੋ ਸਕਣ।

ਸਿਖਲਾਈ ਕੋਰਸ ਦਾ ਉਦੇਸ਼

ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਸਿਖਲਾਈ ਕੋਰਸ 10 ਤੋਂ 14 ਅਗਸਤ 2026 ਤੱਕ ਆਯੋਜਿਤ ਕੀਤਾ ਗਿਆ ਸੀ, ਇਸ ਕੋਰਸ ਵਿੱਚ 35 ਸਿਖਿਆਰਥੀਆਂ ਨੇ ਭਾਗ ਲਿਆ। ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਕੋਰਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਬੀਜ ਦੀ ਕਾਸ਼ਤ ਨੂੰ ਅਪਣਾਉਣ ਅਤੇ ਇਨ੍ਹਾਂ ਫ਼ਸਲਾਂ ਦੀਆਂ ਨਰਸਰੀਆਂ ਤਿਆਰ ਕਰਕੇ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦੇ ਯੋਗ ਬਣਾਉਣਾ ਹੈ। ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਅਤੇ ਡਾ. ਪ੍ਰੇਰਨਾ ਕਪਿਲਾ ਨੇ ਦੱਸਿਆ ਕਿ ਇਹ ਕੋਰਸ ਛੋਟੇ ਕਿਸਾਨਾਂ ਦੀ ਆਰਥਿਕਤਾ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।

ਫ਼ਲਾਂ ਦੀ ਨਰਸਰੀ ਬਾਰੇ ਜਾਣਕਾਰੀ

ਇਸ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਜਸਵਿੰਦਰ ਸਿੰਘ ਬਰਾੜ ਨੇ ਸਿਖਿਆਰਥੀਆਂ ਨੂੰ ਡਰੈਗਨ ਫਰੂਟ ਦੀ ਨਰਸਰੀ ਤਿਆਰ (nursery preparation) ਕਰਨ ਦੀ ਵਿਧੀ ਬਾਰੇ ਦੱਸਿਆ ਅਤੇ ਯੂਨੀਵਰਸਿਟੀ ਦੇ ਫਰੂਟ ਰਿਸਰਚ ਫਾਰਮ ਦਾ ਵਿਸ਼ੇਸ਼ ਦੌਰਾ ਵੀ ਕਰਵਾਇਆ ਗਿਆ। ਇਸ ਦੌਰਾਨ ਫ਼ਲ ਵਿਗਿਆਨ ਵਿਭਾਗ ਦੇ ਮਾਹਿਰ ਡਾ. ਅਨੀਰੁੱਧ ਠਾਕੁਰ, ਡਾ. ਕਿਰਨਦੀਪ ਕੌਰ ਕੰਗ ਅਤੇ ਡਾ. ਮੋਨੀਕਾ ਗੁਪਤਾ ਨੇ ਨਿੰਬੂ ਜਾਤੀ ਦੇ ਫ਼ਲਦਾਰ ਪੌਦਿਆਂ, ਪੱਤਝੜੀ ਅਤੇ ਸਦਾਬਹਾਰ ਬੂਟਿਆਂ ਦੀ ਸਿਟਰਸ ਨਰਸਰੀ ਤਿਆਰ ਕਰਨ ਦੀਆਂ ਤਕਨੀਕਾਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਬੀਜ ਉਤਪਾਦਨ ਅਤੇ ਕੀੜਿਆਂ ਦੀ ਰੋਕਥਾਮ

ਸਬਜ਼ੀ ਵਿਗਿਆਨ ਵਿਭਾਗ ਦੇ ਤਕਨੀਕੀ ਕੋਆਰਡੀਨੇਟਰ ਡਾ. ਦਿਲਪ੍ਰੀਤ ਤਲਵਾੜ ਨੇ ਸਿਖਿਆਰਥੀਆਂ ਨੂੰ ਵੈਜੀਟੇਬਲ ਰਿਸਰਚ ਫਾਰਮ ਦਾ ਦੌਰਾ ਕਰਵਾਇਆ। ਇਸ ਮੌਕੇ ਮਾਹਿਰ ਡਾ. ਐੱਮ.ਕੇ. ਸਿੱਧੂ, ਡਾ. ਮਧੂ ਸ਼ਰਮਾ, ਡਾ. ਐੱਸ.ਕੇ. ਜਿੰਦਲ, ਡਾ. ਰੂਮਾ ਦੇਵੀ, ਡਾ. ਸੁਖਜੀਤ ਕੌਰ, ਡਾ. ਮਮਤਾ ਪਾਠਕ ਅਤੇ ਡਾ. ਰਜਿੰਦਰ ਕੁਮਾਰ ਢੱਲ ਨੇ ਬੈਂਗਣ, ਕੱਦੂ, ਪਿਆਜ਼, ਭਿੰਡੀ, ਖੀਰਾ, ਖ਼ਰਬੂਜਾ, ਟਮਾਟਰ ਅਤੇ ਮਿਰਚ ਦੇ ਬੀਜ ਉਤਪਾਦਨ ਅਤੇ ਸਬਜ਼ੀਆਂ ਨੂੰ ਨੇਮਾਟੋਡ ਤੋਂ ਬਚਾਉਣ ਬਾਰੇ ਸੁਝਾਅ ਦਿੱਤੇ। ਨਾਲ ਹੀ, ਡਾ. ਰਵਿੰਦਰ ਚੰਦੀ ਅਤੇ ਡਾ. ਅਮਰਜੀਤ ਸਿੰਘ ਨੇ ਸਿਖਿਆਰਥੀਆਂ ਨਾਲ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।

ਮੁੱਖ ਫ਼ਸਲਾਂ ਅਤੇ ਫੁੱਲਾਂ ਦੀ ਕਾਸ਼ਤ 

ਨਿਰਦੇਸ਼ਕ ਸੀਡ ਡਾ. ਅਮਨਦੀਪ ਸਿੰਘ ਬਰਾੜ ਨੇ Seed production ਦੇ ਭਵਿੱਖ ਅਤੇ ਤਕਨੀਕ ਬਾਰੇ ਚਾਨਣਾ ਪਾਇਆ। ਖੇਤੀ ਮਾਹਿਰ ਡਾ. ਗੁਰਪ੍ਰੀਤ ਕੌਰ, ਡਾ. ਜੀ.ਐੱਸ. ਮਾਵੀ ਅਤੇ ਡਾ. ਸੁਰਿੰਦਰ ਸੰਧੂ ਨੇ ਤੇਲ ਬੀਜਾਂ, ਮੱਕੀ, ਕਣਕ ਅਤੇ ਝੋਨੇ ਦੇ ਪ੍ਰਮਾਣਿਤ ਬੀਜ ਤਿਆਰ ਕਰਨ ਦੀਆਂ ਵਿਧੀਆਂ ਬਾਰੇ ਦੱਸਿਆ ਅਤੇ ਪ੍ਰਦਰਸ਼ਨੀ ਖੇਤਰ ਦਾ ਦੌਰਾ ਕਰਵਾਇਆ। ਇਸ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਸਿਮਰਤ ਸਿੰਘ ਨੇ ਦੱਸਿਆ ਕਿ ਫਲੋਰੀਕਲਚਰ ਵਿਭਾਗ ਦੇ ਵੱਖ-ਵੱਖ ਵਿਸ਼ਾ ਮਾਹਿਰ ਡਾ. ਅਮਨ ਸ਼ਰਮਾ, ਡਾ. ਰਿਸ਼ੂ ਸ਼ਰਮਾ ਅਤੇ ਡਾ. ਰਣਜੀਤ ਸਿੰਘ ਨੇ ਫੁੱਲਾਂ ਦੇ ਬੀਜ, ਸਜਾਵਟੀ ਬੂਟਿਆਂ ਦੀ ਬਿਮਾਰੀ ਦੀ ਪਛਾਣ, ਬੀਜਾਂ ਦੀ ਸਮਰੱਥਾ ਵਧਾਉਣ ਅਤੇ ਬਲਬ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਕੰਵਲਜੀਤ ਕੌਰ ਨੇ ਮਾਹਿਰਾਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਸਾਨਾਂ ਨੂੰ ਇਹ Seed production and nursery preparation ਜਾਣਕਾਰੀ ਆਪਣੇ ਖੇਤਾਂ ਵਿੱਚ ਲਾਗੂ ਕਰਨ ਦੀ ਸਲਾਹ ਦਿੱਤੀ।

COMMENTS

WORDPRESS: 0