Paddy and Millet Crops: ਮਾਨਸੂਨ ਦੀ ਬਾਰਿਸ਼ ਨੇ ਪੰਜਾਬ-ਹਰਿਆਣਾ ਦੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ

Paddy and Millet Crops: ਮਾਨਸੂਨ ਦੀ ਬਾਰਿਸ਼ ਨੇ ਪੰਜਾਬ-ਹਰਿਆਣਾ ਦੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ

ਪੰਜਾਬ ਅਤੇ ਹਰਿਆਣਾ ਵਿੱਚ ਹੋ ਰਹੀ ਮਾਨਸੂਨ ਦੀ ਬਾਰਿਸ਼ ਨੇ ਖੇਤੀਬਾੜੀ ਖੇਤਰ ਨੂੰ ਵੱਡੀ ਰਾਹਤ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਹੋਈ ਬਾਰਿਸ਼ ਨੇ ਜਿੱਥੇ ਝੋਨੇ ਅਤੇ ਬਾਜਰੇ ਵਰਗੀਆਂ

Moong Procurement: ਕੋਟਕਪੂਰਾ ਮੰਡੀ ‘ਚ ਮੂੰਗ ਦਾ ਭਾਅ 8,200 ਰੁਪਏ, ਕਿਸਾਨਾਂ ਨੂੰ ਮਿਲ ਰਿਹਾ ਵੱਡਾ ਮੁਨਾਫ਼ਾ
PAU ਵਿਖੇ ਖ਼ਰੀਫ਼ ਫ਼ਸਲਾਂ ਬਾਰੇ ਦੋ-ਰੋਜ਼ਾ ਵਰਕਸ਼ਾਪ: ਤੇਲ ਬੀਜਾਂ ਅਤੇ ਦਾਲਾਂ ਦੀ ਖੇਤੀ ‘ਤੇ ਜ਼ੋਰ
Cotton Variety: PAU ਦੀ ਨਵੀਂ ਕਪਾਹ ਕਿਸਮ PBD88 ਬਣੇਗੀ ਕਿਸਾਨਾਂ ਲਈ ਗੇਮ ਚੇਂਜਰ? ਬੀਜਾਂ ‘ਤੇ 33% ਸਬਸਿਡੀ

ਪੰਜਾਬ ਅਤੇ ਹਰਿਆਣਾ ਵਿੱਚ ਹੋ ਰਹੀ ਮਾਨਸੂਨ ਦੀ ਬਾਰਿਸ਼ ਨੇ ਖੇਤੀਬਾੜੀ ਖੇਤਰ ਨੂੰ ਵੱਡੀ ਰਾਹਤ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਹੋਈ ਬਾਰਿਸ਼ ਨੇ ਜਿੱਥੇ ਝੋਨੇ ਅਤੇ ਬਾਜਰੇ ਵਰਗੀਆਂ ਫ਼ਸਲਾਂ (Paddy and Millet Crops) ਨੂੰ ਨਵੀਂ ਜ਼ਿੰਦਗੀ ਦਿੱਤੀ ਹੈ, ਉੱਥੇ ਹੀ ਕਿਸਾਨਾਂ ਦੀ ਸਿੰਚਾਈ ‘ਤੇ ਨਿਰਭਰਤਾ ਵੀ ਕਾਫ਼ੀ ਘੱਟ ਗਈ ਹੈ। ਇਸ ਮੀਂਹ ਨਾਲ ਫ਼ਸਲਾਂ ਦਾ ਉਤਪਾਦਨ ਵੱਧਣ, ਬਿਜਲੀ ਦੀ ਖ਼ਪਤ ਘੱਟਣ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਸੁਧਾਰਨ ਵਿੱਚ ਵੱਡੀ ਮਦਦ ਮਿਲਣ ਦੀ ਉਮੀਦ ਹੈ।

ਫ਼ਸਲਾਂ ਲਈ ਸੰਜੀਵਨੀ ਅਤੇ ਪਾਣੀ ਦੀ ਬੱਚਤ 

ਇਹ ਮੀਂਹ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਲਈ ਬਹੁਤ ਫਾਇਦੇਮੰਦ ਸਾਬਤ ਹੋ ਰਿਹਾ ਹੈ। ਮੀਂਹ ਕਾਰਨ ਖੇਤਾਂ ਵਿੱਚ ਲੋੜੀਂਦੀ ਨਮੀ ਬਣੀ ਹੋਈ ਹੈ, ਜਿਸ ਨਾਲ ਕਿਸਾਨਾਂ ਨੂੰ ਟਿਊਬਵੈੱਲ ਚਲਾਉਣ ਦੀ ਲੋੜ ਨਹੀਂ ਪੈ ਰਹੀ। ਇਸ ਨਾਲ ਕਿਸਾਨਾਂ ਦੇ ਬਿਜਲੀ ਅਤੇ ਡੀਜ਼ਲ ਦੇ ਖ਼ਰਚੇ ਘੱਟ ਹੋ ਰਹੇ ਹਨ। ਜ਼ਿਕਰਯੋਗ, ਅੰਬਾਲਾ ਅਤੇ ਹੋਰ ਇਲਾਕਿਆਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੀਂਹ ਉਨ੍ਹਾਂ ਲਈ “ਸੋਨੇ ‘ਤੇ ਸੁਹਾਗਾ” ਸਾਬਤ ਹੋਇਆ ਹੈ, ਕਿਉਂਕਿ ਇਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਪਰ ਆਵੇਗਾ।

ਖੇਤੀ ਮਾਹਿਰਾਂ ਦੀ ਰਾਇ ਅਤੇ ਕੁਦਰਤੀ ਪੋਸ਼ਣ

ਖੇਤੀਬਾੜੀ ਮਾਹਿਰਾਂ ਦੇ ਅਨੁਸਾਰ ਮੀਂਹ ਦਾ ਪਾਣੀ ਫ਼ਸਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ। ਕੁਦਰਤੀ ਬਾਰਿਸ਼ ਮਿੱਟੀ ਨੂੰ ਨਾਈਟ੍ਰੋਜਨ ਨਾਲ ਭਰਪੂਰ ਬਣਾਉਂਦਾ ਹੈ, ਜੋ ਪੌਦਿਆਂ ਦੇ ਚੰਗੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। ਇਸ ਦੇ ਨਾਲ ਹੀ, ਮੀਂਹ ਕਾਰਨ ਪੌਦਿਆਂ ਤੋਂ ਧੂੜ-ਮਿੱਟੀ ਧੁੱਲ ਜਾਂਦੀ ਹੈ ਅਤੇ ਕੀੜਿਆਂ ਅਤੇ ਬੀਮਾਰੀਆਂ ਦਾ ਹਮਲਾ ਘੱਟ ਜਾਂਦਾ ਹੈ, ਜਿਸ ਨਾਲ ਫ਼ਸਲ ਦੀ ਗੁਣਵੱਤਾ ਸੁਧਰਦੀ ਹੈ।

ਮੀਂਹ ਦੀ ਘਾਟ ਦੇ ਬਾਵਜੂਦ ਬਿਹਤਰ ਵੰਡ

ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਕਿਹਾ ਕਿ ਇਸ ਮਾਨਸੂਨ ਦਾ ਪੰਜਾਬ ਅਤੇ ਹਰਿਆਣਾ ਦੇ ਆਰਥਿਕ ਅਤੇ ਖੇਤੀ ਖੇਤਰ ‘ਤੇ ਬਹੁਤ ਸਕਾਰਾਤਮਕ ਪ੍ਰਭਾਵ ਪਿਆ ਹੈ। ਹਾਲਾਂਕਿ ਦੋਵਾਂ ਰਾਜਾਂ ਵਿੱਚ ਔਸਤਨ 30 ਫ਼ੀਸਦੀ ਮੀਂਹ ਦੀ ਕਮੀ ਦਰਜ ਕੀਤੀ ਗਈ ਹੈ, ਪਰ ਪਿਛਲੇ ਸਾਲ ਦੇ ਮੁਕਾਬਲੇ ਮੀਂਹ ਦੀ ਵੰਡ ਬਹੁਤ ਵਧੀਆ ਰਹੀ ਹੈ।

  • ਪੰਜਾਬ ਦੇ ਪ੍ਰਭਾਵਿਤ ਜ਼ਿਲ੍ਹੇ: ਬਠਿੰਡਾ, ਫ਼ਰੀਦਕੋਟ, ਮਾਨਸਾ ਅਤੇ ਸੰਗਰੂਰ ਵਿੱਚ ਮੀਂਹ ਦੀ ਘਾਟ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਸਥਿਤੀ ਆਮ ਵਰਗੀ ਹੈ।
  • ਹਰਿਆਣਾ ਦੇ ਪ੍ਰਭਾਵਿਤ ਜ਼ਿਲ੍ਹੇ: ਜੀਂਦ, ਪਾਨੀਪਤ, ਸੋਨੀਪਤ, ਮਹਿੰਦਰਗੜ੍ਹ ਅਤੇ ਪੰਚਕੂਲਾ ਵਿੱਚ 50 ਫ਼ੀਸਦੀ ਤੱਕ ਘੱਟ ਮੀਂਹ ਪਿਆ ਹੈ, ਜਦਕਿ ਬਾਕੀ ਹਿੱਸਿਆਂ ਵਿੱਚ ਚੰਗੀ ਬਾਰਿਸ਼ ਹੋਈ ਹੈ।

ਕਿਸਾਨਾਂ ਦੇ ਮੁੜ ਖਿੜੇ ਚਿਹਰੇ

ਕਿਸਾਨ ਬਰਖਾ ਰਾਮ ਅਤੇ ਸੱਤਿਆਨਾਰਾਇਣ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਫ਼ਸਲਾਂ ਸੁੱਕਣ ਦਾ ਡਰ ਬਣਿਆ ਹੋਇਆ ਸੀ, ਪਰ ਹੁਣ ਹਾਲਾਤ ਬਦਲ ਗਏ ਹਨ। ਕਿਸਾਨ ਆਨੰਦ ਕੁਮਾਰ ਦੇ ਅਨੁਸਾਰ, ਸੁੱਕੇ ਕਾਰਨ ਉਨ੍ਹਾਂ ਦੀ ਬਾਜਰੇ ਦੀ ਫ਼ਸਲ ਕਮਜ਼ੋਰ ਹੋ ਰਹੀ ਸੀ ਅਤੇ ਨਾਲ ਹੀ ਕੀੜੇ ਹਮਲਾ ਕਰ ਰਹੇ ਸਨ, ਪਰ ਤਾਜ਼ਾ ਬਾਰਿਸ਼ ਨੇ ਫ਼ਸਲ ਨੂੰ ਮੁੜ ਜੀਵਿਤ ਕਰ ਦਿੱਤਾ ਹੈ ਅਤੇ ਹੁਣ ਚੰਗੀ ਪੈਦਾਵਾਰ ਦੀ ਉਮੀਦ ਹੈ।

ਭਵਿੱਖ ਦੀਆਂ ਉਮੀਦਾਂ

ਇਸ ਤੋਂ ਇਲਾਵਾ, ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਇਸ ਲਈ, ਕਿਸਾਨਾਂ ਨੂੰ ਉਮੀਦ ਹੈ ਕਿ ਜੇਕਰ ਆਉਣ ਵਾਲੇ ਹਫ਼ਤਿਆਂ ਵਿੱਚ ਵੀ ਇਸੇ ਤਰ੍ਹਾਂ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ, ਤਾਂ ਇਸ ਵਾਰ ਝੋਨੇ, ਬਾਜਰੇ ਅਤੇ ਹੋਰ ਫ਼ਸਲਾਂ ਦਾ ਝਾੜ ਬਹੁਤ ਵਧੀਆ ਰਹੇਗਾ,  ਜਿਸ ਦੇ ਨਾਲ ਹੀ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।

COMMENTS

WORDPRESS: 0