‘ਖੇਤੀ ਦਾ ਮਾਣ, ਪੰਜਾਬ ਦੀ ਸ਼ਾਨ’ ਥੀਮ ‘ਤੇ ਅਧਾਰਿਤ ‘ਪਸ਼ੂ ਪਾਲਣ’ ਮੇਲਾ

‘ਖੇਤੀ ਦਾ ਮਾਣ, ਪੰਜਾਬ ਦੀ ਸ਼ਾਨ’ ਥੀਮ ‘ਤੇ ਅਧਾਰਿਤ ‘ਪਸ਼ੂ ਪਾਲਣ’ ਮੇਲਾ

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਇੱਕ ਸੰਘਟਕ ਕਾਲਜ, ਰਾਮਪੁਰਾ ਫੂਲ, ਕਾਲਜ ਆਫ਼ ਵੈਟਰਨਰੀ ਸਾਇੰਸਜ਼ ਵੱਲੋ ਇਕ ਪਸ਼ੂ ਪਾਲਣ ਮੇਲਾ ਆਯੋਜਿਤ ਕੀ

GADVASU ਪਸ਼ੂ ਪਾਲਣ ਮੇਲਾ 2026: ‘ਮੁੱਖ ਮੰਤਰੀ ਅਵਾਰਡ’ ਲਈ ਅਰਜ਼ੀਆਂ ਸ਼ੁਰੂ, 30 ਜੁਲਾਈ ਆਖਰੀ ਤਾਰੀਖ਼ 
GADVASU ਵੱਲੋਂ 18 ਸਤੰਬਰ ਨੂੰ ਲੱਗੇਗਾ Pashu Palan Mela, ਉੱਤਮ ਨਸਲਾਂ ਦੀ ਹੋਵੇਗੀ ਪ੍ਰਦਰਸ਼ਨੀ
ਪਸ਼ੂ ਪਾਲਕਾਂ ਲਈ ਖੁਸ਼ਖਬਰੀ: GADVASU ਵੱਲੋਂ 20-21 ਮਾਰਚ ਨੂੰ ਲਗਾਇਆ ਜਾਵੇਗਾ “ਪਸ਼ੂ ਪਾਲਣ ਮੇਲਾ”

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਇੱਕ ਸੰਘਟਕ ਕਾਲਜ, ਰਾਮਪੁਰਾ ਫੂਲ, ਕਾਲਜ ਆਫ਼ ਵੈਟਰਨਰੀ ਸਾਇੰਸਜ਼ ਵੱਲੋ ਇਕ ਪਸ਼ੂ ਪਾਲਣ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਦਾ ਮੁੱਖ ਉਦੇਸ਼ ਪਸ਼ੂ ਪਾਲਣ ਦੀ ਉੱਚ ਮੁਨਾਫ਼ਾਯੋਗਤਾ ਨੂੰ ਯਕੀਨੀ ਬਣਾਉਣਾ ਸੀ, ਜਿਸ ਵਿਚ ਪਸ਼ੂ ਪਾਲਣ, ਪ੍ਰਬੰਧਨ, ਖੁਰਾਕ, ਸਿਹਤ ਅਤੇ ਭਲਾਈ ਲਈ ਆਧੁਨਿਕ ਟਿਕਾਊ ਪਸ਼ੂ ਪਾਲਣ ਅਭਿਆਸਾਂ ਨੂੰ ਅਪਣਾਉਣ ਦੇ ਸੰਦੇਸ਼ ਦਿੱਤੇ ਗਏ. ਇਕ ਖਾਸ ਥੀਮ ਤੇ ਕੇਂਦਰਿਤ ਇਹ ਪਸ਼ੂ ਮੇਲਾ 13 ਨਵੰਬਰ ਨੂੰ ਆਯੋਜਿਤ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ, ਫੈਕਲਟੀ, ਉਦਯੋਗਾਂ ਦੇ ਪੇਸ਼ੇਵਰ ਲੋਕ ਅਤੇ ਸਥਾਨਕ ਕਿਸਾਨਾਂ ਨੇ ਹਿੱਸਾ ਲਿਆ. ਪਸ਼ੂ ਪਾਲਣ ਚ ਵਿਕਸਿਤ ਹੋ ਰਹੇ ਰੁਝਾਨਾਂ ਬਾਰੇ ਜਾਨਣ ਲਈ ਦਰਸ਼ਕਾਂ ਚ ਭਾਰੀ ਉਤਸ਼ਾਹ ਦਿਖਿਆ.

ਇਸ ਖਾਸ ਮੌਕੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਲਈ, ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ. ਇਕ ਰੋਜ਼ ਮੇਲੇ ਦਾ ਉਦਘਾਟਨ ਡਾ. ਜਤਿੰਦਰ ਪਾਲ ਸਿੰਘ ਗਿੱਲ, ਯੋਗ ਵਾਈਸ ਚਾਂਸਲਰ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ, ਡਾ. ਕੁਲਦੀਪ ਗੁਪਤਾ, ਡੀਨ, ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਨੇ ਮੁੱਖ ਮਹਿਮਾਨ, ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦੇ ਨਾਲ ਕੀਤਾ. ਡਾ. ਰਵਿੰਦਰ ਸਿੰਘ ਗਰੇਵਾਲ, ਡਾਇਰੈਕਟਰ ਆਫ਼ ਐਕਸਟੈਂਸ਼ਨ ਐਜੂਕੇਸ਼ਨ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਸਵਾਗਤੀ ਭਾਸ਼ਣ ਦਿੱਤਾ। ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਪਸ਼ੂ ਪ੍ਰਬੰਧਨ, ਪ੍ਰਜਨਨ ਅਤੇ ਵੈਟਨਰੀ ਦੇਖਭਾਲ ਵਿੱਚ ਆ ਰਹੀਆਂ ਨਵੀਨਤਮ ਤਕਨੀਕਾਂ ਨੂੰ ਉਜਾਗਰ ਕੀਤਾ.

ਸਮਾਗਮ ‘ਚ ਸ਼ਿਰਕਤ ਕਰਨ ਵਾਲੇ ਮੁੱਖ ਮਹਿਮਾਨਾਂ ਅਤੇ ਹੋਰ ਪਤਵੰਤਿਆਂ ਨੇ ਮੇਲੇ ‘ਚ ਲੱਗੇ ਵੱਖ-ਵੱਖ ਤਰ੍ਹਾਂ ਦੇ ਸਟਾਲਾਂ ਦਾ ਨਿਰੀਖਣ ਕੀਤਾ. ਯੂਨੀਵਰਸਿਟੀ ਦੇ ਅਧਿਆਪਨ, ਖੋਜ, ਅਤੇ ਵਿਸਥਾਰ ਪਹਿਲਕਦਮੀਆਂ ਬਾਰੇ ਜਾਨਣ ‘ਚ ਖਾਸ ਦਿਲਚਸਪੀ ਜ਼ਾਹਰ ਕੀਤੀ.

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਸ਼ੂ ਪਾਲਣ ਨੂੰ ਰੋਜ਼ਾਨਾ ਕਮਾਈ ਪ੍ਰਦਾਨ ਕਰਨ ਵਾਲਾ ਪੇਸ਼ਾ ਦੱਸਿਆ ਜਿਸ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ. ਪਸ਼ੂਆਂ ਨਾਲ ਸੰਬੰਧਿਤ ਮਾਮਲਿਆਂ ‘ਚ ਸਹਾਇਤਾ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੀ ਯੂਨੀਵਰਸਿਟੀ ਦੀ ਤਾਰੀਫ਼ ਕੀਤੀ. ਪਸ਼ੂਆਂ ‘ਚ ਹੋਣ ਵਾਲੀਆਂ ਛੂਤ ਦੀ ਬਿਮਾਰੀਆਂ ‘ਤੇ ਕਾਬੂ ਪਾਉਣ ਅਤੇ ਸਫਾਈ ਤੇ ਟੀਕਾਕਰਨ ਬਾਰੇ ਜਾਗਰੂਕ ਕਰਨ ਲਈ ਸਮੁੱਚੇ ਵੈਟਰਨਰੀ ਵਿਭਾਗ ਦੀ ਸ਼ਲਾਘਾ ਕੀਤੀ. ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਪਿੰਡਾਂ ਨੂੰ ਗੋਦ ਲੈਣ ਦੀ ਪ੍ਰਕਿਰਿਆ ਵਿੱਚ ਹੈ ਤਾਂ ਜੋ ਯੂਨੀਵਰਸਿਟੀ ਦੇ ਮਾਹਿਰ ਵਿਗਿਆਨੀ ਕਿਸਾਨਾਂ ਦੀ ਹਰ ਸੰਭਾਵਿਤ ਮਦਦ ਕਰ ਸਕਣ.

ਮੇਲੇ ਵਿੱਚ ਲੱਗੀ ਪ੍ਰਦਰਸ਼ਨੀ ‘ਚ ਡੇਅਰੀ ਫਾਰਮਿੰਗ, ਪੋਲਟਰੀ ਪ੍ਰਬੰਧਨ, ਅਤੇ ਟਿਕਾਊ ਖੇਤੀ ਅਭਿਆਸਾਂ ‘ਤੇ ਲਾਈਵ ਪ੍ਰਦਰਸ਼ਨੀ ਵਿੱਚ ਸਾਰੀਆਂ ਪ੍ਰਮੁੱਖ ਵੈਟਰਨਰੀ ਫਾਰਮਾਸਿਊਟੀਕਲ ਕੰਪਨੀਆਂ, ਡੇਅਰੀ ਅਤੇ ਪਸ਼ੂ ਪਾਲਣ ਨਾਲ ਸਬੰਧਤ ਉਪਕਰਣ, ਅਤੇ ਫੀਡ ਨਾਲ ਸਬੰਧਤ ਫੈਕਟਰੀਆਂ ਨੇ ਆਪਣੇ ਸਟਾਲ ਲਗਾਏ. ਇਸ ਖੇਤਰ ਦੇ ਪ੍ਰਸਿੱਧ ਮਾਹਿਰਾਂ ਨੇ ਜਾਣਕਾਰੀ ਨਾਲ ਭਰਪੂਰ ਇੰਟਰਐਕਟਿਵ ਸੈਸ਼ਨ ਪੇਸ਼ ਕੀਤੇ, ਜਿਸ ਵਿੱਚ ਜਾਨਵਰਾਂ ਦੇ ਪੋਸ਼ਣ, ਸਿਹਤ ਅਤੇ ਭਲਾਈ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ.

ਇਸ ਸਮਾਗਮ ਦਾ ਮੁੱਖ ਆਕਰਸ਼ਣ ਪਸ਼ੂਆਂ ਲਈ ਰੱਖਿਆ ਮੁਕਾਬਲਾ ਸੀ. ਹਰ ਵਰਗ ਵਿੱਚ 3 ਮਾਹਰ ਮਾਲਕਾਂ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਵੰਡੇ ਗਏ. ਮੇਲੇ ਵਿੱਚ ਸਥਾਨਕ ਵਿਕਰੇਤਾਵਾਂ ਦੇ ਨਾਲ ਇੱਕ ਬਾਜ਼ਾਰ ਲਗਾਇਆ ਗਿਆ ਸੀ ਜਿਸ ਵਿੱਚ ਪਸ਼ੂ ਫੀਡ, ਉਪਕਰਣਾਂ ਅਤੇ ਸਿਹਤ ਪੂਰਕਾਂ ਨਾਲ ਸਬੰਧਤ ਉਤਪਾਦ ਪੇਸ਼ ਕੀਤੇ.

ਡਾ. ਕੁਲਦੀਪ ਗੁਪਤਾ, ਡੀਨ, ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ, ਨੇ ਪਸ਼ੂ ਪਾਲਣ ਮੇਲੇ ਦੇ ਸਫਲ ਆਯੋਜਨ ਲਈ ਕਾਲਜ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ, ਫੈਕਲਟੀ ਅਤੇ ਗੈਰ-ਅਧਿਆਪਨ ਸਟਾਫ਼ ਦੇ ਸਮੂਹਿਕ ਯਤਨਾਂ ਨੂੰ ਸਿਹਰਾ ਦਿੱਤਾ। ਇਸ ਸਾਲ ਦੇ ਮੇਲੇ ਵਿੱਚ ਸ਼ਾਮਲ ਹਰ ਮੈਂਬਰ ਦੇ ਅਸਾਧਾਰਨ ਟੀਮ ਵਰਕ, ਸਮਰਪਣ ਅਤੇ ਸਖ਼ਤ ਮਿਹਨਤ ਲਈ ਧੰਨਵਾਦ ਕੀਤਾ ਅਤੇ ਵਧਾਈਆਂ ਦਿੱਤੀਆਂ. ਇਹ ਇੱਕ ਰੋਜ਼ ਸਮਾਗਮ ਸਫ਼ਲਤਾਪੂਰਵਕ ਸੰਪੰਨ ਹੋਇਆ.

COMMENTS

WORDPRESS: 0