ਸਰਫੇਸ ਸੀਡਰ ਤਕਨੀਕ ਦਾ ਇਸਤੇਮਾਲ ਕਰਕੇ ਗੈਂਹੂਂ ਦੀ ਬੀਜਾਈ ਨਾਲ ਕੀ ਫਾਇਦਾ?

ਸਰਫੇਸ ਸੀਡਰ ਤਕਨੀਕ ਦਾ ਇਸਤੇਮਾਲ ਕਰਕੇ ਗੈਂਹੂਂ ਦੀ ਬੀਜਾਈ ਨਾਲ ਕੀ ਫਾਇਦਾ?

ਅੱਜ ਦੇ ਸਮੇਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨਾ ਇੱਕ ਵੱਡੀ ਵਾਤਾਵਰਣਕ ਚੁਣੌਤੀ ਬਣ ਗਈ ਹੈ, ਜੋ ਨਾ ਸਿਰਫ਼ ਹਵਾ ਨੂੰ ਪ੍ਰਦੂਸ਼ਿਤ ਕਰਦੀ ਹੈ ਸਗੋਂ ਮਿੱਟੀ ਦੇ ਉਪਜਾਊ ਤੱਤਾਂ ਨੂੰ ਵੀ ਨਸ

Paddy Procurement: ਬੇਮੌਸਮੇ ਮੀਂਹ ਨੇ ਰੋਲੀ ਕਿਸਾਨਾਂ ਦੀ ਮਿਹਨਤ, ਪੰਜਾਬ ਦੀਆਂ ਮੰਡੀਆਂ ‘ਚ ਰੁਲੀ ਫ਼ਸਲ
Stubble Management: ਪਟਿਆਲਾ ਦੇ 22 ਕਿਸਾਨਾਂ ਨੂੰ ਮਿਲਿਆ ‘ਵਾਤਾਵਰਣ ਦੇ ਰਾਖੇ’ ਪ੍ਰਸ਼ੰਸਾ ਪੱਤਰ
Paddy Cultivation: ਝੋਨਾ, ਬਾਸਮਤੀ ਤੇ ਪੰਜਾਬ ਦੀ ਖੇਤੀ, ਇਸ ਸਾਲ ਕਿੱਥੇ ਪਹੁੰਚਿਆ ਫ਼ਸਲੀ ਰਕਬਾ?

ਅੱਜ ਦੇ ਸਮੇਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨਾ ਇੱਕ ਵੱਡੀ ਵਾਤਾਵਰਣਕ ਚੁਣੌਤੀ ਬਣ ਗਈ ਹੈ, ਜੋ ਨਾ ਸਿਰਫ਼ ਹਵਾ ਨੂੰ ਪ੍ਰਦੂਸ਼ਿਤ ਕਰਦੀ ਹੈ ਸਗੋਂ ਮਿੱਟੀ ਦੇ ਉਪਜਾਊ ਤੱਤਾਂ ਨੂੰ ਵੀ ਨਸ਼ਟ ਕਰਦੀ ਹੈ। ਇਸ ਸਮੱਸਿਆ ਦੇ ਹੱਲ ਲਈ ਅਤੇ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਨਾਲ ਜੋੜਨ ਲਈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਕ੍ਰਿਸ਼ੀ ਵਿਗਿਆਨ ਕੇਂਦਰ (KVK), ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਮਾਹਿਲਪੁਰ ਬਲਾਕ ਦੇ ਪਿੰਡ ਰਸੂਲਪੁਰ ਵਿਖੇ 26 ਮਾਰਚ, 2026 ਨੂੰ “ਸਰਫੇਸ ਸੀਡਰ” ਵਿਧੀ ਨਾਲ ਬੀਜੀ ਕਣਕ ਸੰਬੰਧੀ ਇੱਕ ਵਿਸ਼ੇਸ਼ “ਖੇਤ ਦਿਵਸ” ਦਾ ਆਯੋਜਨ ਕੀਤਾ ਗਿਆ।

ਸਰਫੇਸ ਸੀਡਰ ਵਿਧੀ ਦੀ ਸਫਲਤਾ

ਇਸ ਪ੍ਰੋਗਰਾਮ ਦਾ ਮੁੱਖ ਕੇਂਦਰ ਅਗਾਂਹਵਧੂ ਕਿਸਾਨ ਸਰਦਾਰ ਅਮਰਜੀਤ ਸਿੰਘ ਦੇ ਖੇਤ ਸਨ, ਜਿਨ੍ਹਾਂ ਨੇ ਹੋਰਨਾਂ ਕਿਸਾਨਾਂ ਲਈ ਇੱਕ ਮਿਸਾਲ ਪੈਦਾ ਕੀਤੀ ਹੈ। ਜ਼ਿਕਰਯੋਗ, ਉਨ੍ਹਾਂ ਨੇ ਪਹਿਲੀ ਵਾਰ ਆਪਣੇ 5 ਖੇਤਾਂ ਵਿੱਚ ਸਰਫੇਸ ਸੀਡਰ ਤਕਨੀਕ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ। ਇਹ ਵਿਧੀ ਨਾ ਸਿਰਫ਼ ਪਰਾਲੀ ਦੇ ਪ੍ਰਬੰਧਨ ਵਿੱਚ ਮਦਦ ਕਰਦੀ ਹੈ, ਸਗੋਂ ਇਸ ਨਾਲ ਕਣਕ ਦੀ ਫ਼ਸਲ ਵੀ ਬਹੁਤ ਵਧੀਆ ਅਤੇ ਭਰਪੂਰ ਹੁੰਦੀ ਹੈ। ਖੇਤ ਦਿਵਸ ਦੌਰਾਨ ਮਾਹਿਰਾਂ ਅਤੇ ਕਿਸਾਨਾਂ ਨੇ ਖੇਤਾਂ ਦਾ ਦੌਰਾ ਕੀਤਾ ਅਤੇ ਫ਼ਸਲ ਦੀ ਸਿਹਤਮੰਦ ਸਥਿਤੀ ਨੂੰ ਦੇਖ ਕੇ ਇਸ ਨਵੀਨਤਮ ਤਕਨੀਕ ਦੀ ਸ਼ਲਾਘਾ ਕੀਤੀ।

ਮਾਹਿਰਾਂ ਦੇ ਵਿਚਾਰ: ਪਰਾਲੀ ਪ੍ਰਬੰਧਨ ਅਤੇ ਪਸ਼ੂ ਪਾਲਣ

ਕੈਂਪ ਦੀ ਸ਼ੁਰੂਆਤ ਵਿੱਚ ਡਾ. ਪਰਮਿੰਦਰ ਸਿੰਘ (ਸਹਿਯੋਗੀ ਪ੍ਰੋਫੈਸਰ, ਪਸ਼ੂ ਵਿਗਿਆਨ) ਨੇ ਕਿਸਾਨਾਂ ਨੂੰ ਜੀ ਆਇਆਂ ਕਹਿੰਦਿਆਂ ਵਾਤਾਵਰਣ ਦੀ ਸੰਭਾਲ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਉਪਲੱਬਧ ਮਸ਼ੀਨਰੀ ਰਾਹੀਂ ਇਸ ਦਾ ਯੋਗ ਪ੍ਰਬੰਧ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਡੇਅਰੀ ਫਾਰਮਿੰਗ ਵਿੱਚ ਪਸ਼ੂਆਂ ਦੇ ਸਮੇਂ ਸਿਰ ਟੀਕਾਕਰਣ ਦੀ ਮਹੱਤਤਾ ਬਾਰੇ ਵੀ ਦੱਸਿਆ, ਜੋ ਕਿ ਕਿਸਾਨਾਂ ਦੀ ਆਮਦਨ ਦਾ ਇੱਕ ਸਹਾਇਕ ਸਰੋਤ ਹੈ।

ਡਾ. ਅਜੈਬ ਸਿੰਘ (ਸਹਾਇਕ ਪ੍ਰੌਫੈਸਰ, ਖੇਤੀਬਾੜੀ ਇੰਜੀਨਿਅਰਿੰਗ) ਨੇ ਤਕਨੀਕੀ ਪੱਖਾਂ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਪਰਾਲੀ ਦੀ ਵਰਤੋਂ ਸਿਰਫ਼ ਖੇਤਾਂ ਤੱਕ ਸੀਮਤ ਨਹੀਂ ਹੈ। ਇਸ ਦੀ ਵਰਤੋਂ ਪਸ਼ੂਆਂ ਦੀ ਖੁਰਾਕ, ਮਲਚਿੰਗ, ਖੁੰਬ ਉਤਪਾਦਨ, ਊਰਜਾ ਦੇ ਸਰੋਤ ਅਤੇ ਗੱਤਾ ਉਦਯੋਗ ਵਿੱਚ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਮਿੱਟੀ ਪਰਖ ਦੀ ਮਹੱਤਤਾ ਅਤੇ ਖੇਤ ਵਿੱਚੋਂ ਮਿੱਟੀ ਦੇ ਨਮੂਨੇ ਲੈਣ ਦੇ ਸਹੀ ਤਰੀਕਿਆਂ ਬਾਰੇ ਜਾਗਰੂਕ ਕੀਤਾ।

ਕਿਸਾਨੀ ਵਿਚਾਰ-ਚਰਚਾ ਅਤੇ ਸਹਾਇਤਾ 

ਇਸ ਮੌਕੇ ‘ਤੇ ਵਿਗਿਆਨੀਆਂ ਨੇ ਕਿਸਾਨਾਂ ਦੇ ਮਸ਼ੀਨਰੀ ਦੀ ਕੁਸ਼ਲਤਾ ਅਤੇ ਬਿਜਾਈ ਦੌਰਾਨ ਆਉਣ ਵਾਲੇ ਸ਼ੰਕਿਆਂ ਨੂੰ ਦੂਰ ਕਰਨ ਲਈ ਇੱਕ ਖੁੱਲ੍ਹੀ ਵਿਚਾਰ-ਚਰਚਾ ਕੀਤੀ। ਕਿਸਾਨਾਂ ਦੀ ਸਹੂਲਤ ਅਤੇ ਘਰੇਲੂ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ, ਕਈ ਖੇਤੀਬਾੜੀ ਉਤਪਾਦ ਮੌਕੇ ‘ਤੇ ਵਿਕਰੀ ਲਈ ਉਪਲਬਧ ਕਰਵਾਏ ਗਏ, ਜਿਵੇਂ ਕਿ:

  • ਗਰਮੀ ਦੀਆਂ ਸਬਜ਼ੀਆਂ ਦੀਆਂ ਕਿੱਟਾਂ।
  • ਦਾਲਾਂ ਅਤੇ ਮਿਲਟ (ਮੋਟੇ ਅਨਾਜ) ਦੀਆਂ ਕਿੱਟਾਂ।
  • ਹਲਦੀ ਦਾ ਉੱਨਤ ਬੀਜ।
  • ਨਵੀਨਤਮ ਖੇਤੀ ਸਾਹਿਤ (ਕਿਤਾਬਾਂ ਅਤੇ ਪੈਂਫਲੇਟ)।

ਸਮਾਗਮ ਦੀ ਸਫ਼ਲਤਾ

ਇਸ ਸਫ਼ਲ ਪ੍ਰੋਗਰਾਮ ਵਿੱਚ ਪਿੰਡ ਰਸੂਲਪੁਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਕਈ ਅਗਾਂਹਵਧੂ ਕਿਸਾਨ, ਜਿਨ੍ਹਾਂ ਵਿੱਚ ਸਾਬਕਾ ਸਰਪੰਚ ਅਮਰਜੀਤ ਸਿੰਘ, ਮਹਿੰਦਰ ਸਿੰਘ ਗਿੱਲ, ਸੋਹਣ ਸਿੰਘ, ਲੰਬਰਦਾਰ ਮਨਜੀਤ ਸਿੰਘ ਕੁਲਦੀਪ ਸਿੰਘ, ਬਲਵਿੰਦਰ ਸਿੰਘ, ਪੰਚ ਸੰਤੋਖ ਸਿੰਘ, ਹਰਨੇਕ ਸਿੰਘ ਅਤੇ ਕੈਪਟਨ ਅਜੀਤ ਸਿੰਘ ਆਦਿ ਸ਼ਾਮਲ ਸਨ। ਅਜਿਹੇ ਸਮਾਗਮ ਨਾ ਸਿਰਫ਼ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਨਾਲ ਜੋੜਦੇ ਹਨ, ਸਗੋਂ ਪੰਜਾਬ ਦੀ ਖੇਤੀ ਨੂੰ ਵਧੇਰੇ ਟਿਕਾਊ ਅਤੇ ਲਾਹੇਵੰਦ ਬਣਾਉਣ ਵਿੱਚ ਵੀ ਸਹਾਈ ਹੁੰਦੇ ਹਨ।

COMMENTS

WORDPRESS: 0