PAU-KVK ਹੁਸ਼ਿਆਰਪੁਰ ਨੇ Biofortified Wheat Variety PBW Zn 2 ਦੀਆਂ ਖਾਸੀਅਤਾਂ ਦੱਸੀਆਂ

PAU-KVK ਹੁਸ਼ਿਆਰਪੁਰ ਨੇ Biofortified Wheat Variety PBW Zn 2 ਦੀਆਂ ਖਾਸੀਅਤਾਂ ਦੱਸੀਆਂPic Credit: PAU

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਕ੍ਰਿਸ਼ੀ ਵਿਗਿਆਨ ਕੇਂਦਰ (KVK), ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਵਿੱਚ ਕਣਕ ਦੀਆਂ ਉੱਨਤ ਅਤੇ ਪੌਸ਼ਟਿਕ ਕਿਸਮਾਂ ਨੂੰ ਉਤਸ਼ਾਹਿਤ ਕਰਨ ਲਈ ਲਗ

Paddy Cultivation: ਝੋਨਾ, ਬਾਸਮਤੀ ਤੇ ਪੰਜਾਬ ਦੀ ਖੇਤੀ, ਇਸ ਸਾਲ ਕਿੱਥੇ ਪਹੁੰਚਿਆ ਫ਼ਸਲੀ ਰਕਬਾ?
Paddy Sowing: ਗੁਰਦਾਸਪੁਰ ਵਿੱਚ ਝੋਨੇ ਦੀ ਬਿਜਾਈ ਸ਼ੁਰੂ, ਮੀਂਹ ਅਤੇ ਨਮੀ ਨਾਲ ਉਮੀਦਾਂ ਵਧੀਆਂ ਪਰ ਖਾਦ ਦੇ ਸੰਕਟ ਨੇ ਵਧਾਈ ਚਿੰਤਾ
ਮਿੱਟੀ ਦੀ ਸਿਹਤ ਅਤੇ ਖਾਦਾਂ ਦੇ ਸੁਚੱਜੇ ਪ੍ਰਬੰਧਨ ਲਈ ਪਿੰਡ ਭੂੰਦੜ ਭੈਣੀ ਵਿਖੇ ਕਿਸਾਨ ਜਾਗਰੂਕਤਾ ਕੈਂਪ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਕ੍ਰਿਸ਼ੀ ਵਿਗਿਆਨ ਕੇਂਦਰ (KVK), ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਵਿੱਚ ਕਣਕ ਦੀਆਂ ਉੱਨਤ ਅਤੇ ਪੌਸ਼ਟਿਕ ਕਿਸਮਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ, ਹਾੜੀ 2025-26 ਦੇ ਸੀਜ਼ਨ ਦੌਰਾਨ ਬਾਇਓਫੋਰਟੀਫਾਈਡ ਕਣਕ ਦੀਆਂ ਕਲੱਸਟਰ ਫਰੰਟਲਾਈਨ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਗਈਆਂ ਹਨ। 

ਇਹ ਪ੍ਰਦਰਸ਼ਨੀਆਂ ਜ਼ਿਲ੍ਹੇ ਦੇ ਲਗਭਗ 125 ਏਕੜ ਰਕਬੇ ਵਿੱਚ ਵਿੱਚ ਕਿਸਾਨਾਂ ਨੂੰ ਇਸਦੇ ਪੌਸ਼ਟਿਕ ਗੁਣਾਂ ਬਾਰੇ ਜਾਗਰੂਕ ਕਰਨ ਲਈ ਲਗਾਈਆਂ ਗਈਆਂ ਹਨ। ਇਸੇ ਸੰਦਰਭ ਵਿੱਚ, KVK ਹੁਸ਼ਿਆਰਪੁਰ ਵੱਲੋਂ 29 ਮਾਰਚ, 2026 ਨੂੰ ਬਲਾਕ ਮਾਹਿਲਪੁਰ ਦੇ ਪਿੰਡ ਨੌਨੀਤਪੁਰ ਵਿਖੇ ਕਣਕ ਦੀ ਵਿਸ਼ੇਸ਼ ਕਿਸਮ PBW Zn 2 ‘ਤੇ ਇੱਕ “ਖੇਤ ਦਿਵਸ” ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ।

PBW Zn 2 ਕਿਸਮ ਦੀਆਂ ਖ਼ੂਬੀਆਂ ਅਤੇ ਮਹੱਤਤਾ

ਇਸ ਮੌਕੇ ‘ਤੇ ਮੌਜੂਦ ਕਿਸਾਨਾਂ ਅਤੇ ਕਿਸਾਨ ਔਰਤਾਂ ਨੂੰ ਸੰਬੋਧਨ ਕਰਦਿਆਂ ਡਾ. ਮਨਿੰਦਰ ਸਿੰਘ ਬੋਂਸ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), PAU-KVK ਹੁਸ਼ਿਆਰਪੁਰ ਨੇ ਇਨ੍ਹਾਂ ਪ੍ਰਦਰਸ਼ਨੀਆਂ ਦੇ ਮੁੱਖ ਉਦੇਸ਼ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ PBW Zn 2 ਕਿਸਮ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਇਸ ਕਿਸਮ ਵਿੱਚ ਜ਼ਿੰਕ ਦੀ ਮਾਤਰਾ ਬਾਕੀ ਕਿਸਮਾਂ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ, ਜੋ ਮਨੁੱਖੀ ਸਿਹਤ ਲਈ ਬਹੁਤ ਫਾਇਦੇਮੰਦ ਹੈ।

ਉਨ੍ਹਾਂ ਕਿਹਾ ਕਿ ਇਹ ਕਿਸਮ ਭੂਰੀ ਜੰਗਾਲ (Brown Rust) ਅਤੇ ਪੀਲੀ ਜੰਗਾਲ (Yellow Rust) ਵਰਗੀਆਂ ਬਿਮਾਰੀਆਂ ਦਾ ਟਾਕਰਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। PBW Zn 2 ਕਿਸਮ ਲਗਭਗ 154 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦਾ ਔਸਤਨ ਝਾੜ 23.0 ਕੁਇੰਟਲ ਪ੍ਰਤੀ ਏਕੜ ਤੱਕ ਹੁੰਦਾ ਹੈ। ਡਾ. ਬੋਂਸ ਨੇ ਮਿੱਟੀ ਦੀ ਜਾਂਚ, ਮਿੱਟੀ ਦੇ ਸਹੀ ਨਮੂਨੇ ਲੈਣ ਦੇ ਤਰੀਕੇ ਅਤੇ ਜੈਵਿਕ ਖਾਦਾਂ ਦੀ ਵਰਤੋਂ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ।

ਉੱਨਤ ਖੇਤੀਬਾੜੀ ਤਕਨੀਕਾਂ ਦੀ ਜਾਣਕਾਰੀ

ਇਸ ਸਮਾਗਮ ਦੌਰਾਨ ਗੁਰਪ੍ਰਤਾਪ ਸਿੰਘ, ਐਸੋਸੀਏਟ ਪ੍ਰੋਫੈਸਰ (ਐਗਰੋਨੋਮੀ) ਨੇ ਆਉਣ ਵਾਲੇ ਸੀਜ਼ਨ ਦੀਆਂ ਫ਼ਸਲਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਗਰਮੀਆਂ ਦੀ ਮੂੰਗੀ, ਮਾਹ, ਝੋਨਾ, ਬਾਸਮਤੀ ਅਤੇ ਸਾਉਣੀ ਦੀ ਮੱਕੀ ਦੀ ਕਾਸ਼ਤ ਦੇ ਸੁਧਰੇ ਹੋਏ ਤਰੀਕਿਆਂ ਬਾਰੇ ਜਾਗਰੂਕ ਕੀਤਾ। ਇਸਦੇ ਨਾਲ ਹੀ, ਉਨ੍ਹਾਂ ਨੇ ਫ਼ਸਲਾਂ ਵਿੱਚ ਖਾਦਾਂ ਦੇ ਸਹੀ ਪ੍ਰਬੰਧਨ ਅਤੇ ਏਕੀਕ੍ਰਿਤ ਨਦੀਨ ਪ੍ਰਬੰਧਨ ਲਈ ਨਵੀਆਂ ਤਕਨੀਕਾਂ ਬਾਰੇ ਵੀ ਦੱਸਿਆ।

BIOFORTIFIED WHEAT VARIETY PBW ZN 2 name
Pic Credit: PAU

ਸਿਹਤ ਅਤੇ ਖੇਤੀਬਾੜੀ ਦਾ ਸੁਮੇਲ

ਇਸ ਸਮਾਗਮ ਦਾ ਮੁੱਖ ਉਦੇਸ਼ “ਬਾਇਓਫੋਰਟੀਫਿਕੇਸ਼ਨ” ਦੀ ਲੋੜ ਨੂੰ ਸਮਝਣਾ ਸੀ। ਮਾਹਿਰਾਂ ਨੇ ਦੱਸਿਆ ਕਿ PBW Zn 2 ਵਰਗੀਆਂ ਕਿਸਮਾਂ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਧਾਉਂਦੀਆਂ ਹਨ, ਸਗੋਂ ਸਮਾਜ ਵਿੱਚ ਫੈਲੀ ਕੁਪੋਸ਼ਣ ਦੀ ਸਮੱਸਿਆ, ਖ਼ਾਸ ਕਰਕੇ ਜ਼ਿੰਕ ਦੀ ਕਮੀ ਨੂੰ ਦੂਰ ਕਰਨ ਵਿੱਚ ਵੀ ਸਹਾਇਕ ਹਨ। ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰੇਲੂ ਵਰਤੋਂ ਲਈ ਅਜਿਹੀਆਂ ਪੌਸ਼ਟਿਕ ਕਿਸਮਾਂ ਨੂੰ ਤਰਜੀਹ ਦੇਣ ਤਾਂ ਜੋ ਆਉਣ ਵਾਲੀ ਪੀੜ੍ਹੀ ਸਿਹਤਮੰਦ ਰਹਿ ਸਕੇ।

ਪਤਵੰਤਿਆਂ ਦੀ ਸ਼ਮੂਲੀਅਤ

ਇਸ ਖੇਤ ਦਿਵਸ ਵਿੱਚ ਇਲਾਕੇ ਦੇ ਕਈ ਪਤਵੰਤਿਆਂ ਨੇ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਸਰਪੰਚ ਕੁਲਵਿੰਦਰ ਕੌਰ, ਨੰਬਰਦਾਰ ਹਰਭਜਨ ਸਿੰਘ, ਕੁਲਵਿੰਦਰ ਸਿੰਘ ਅਤੇ ਮਾਸਟਰ ਧੰਨਾ ਸਿੰਘ (ਪਿੰਡ ਨੌਨੀਤਪੁਰ) ਸ਼ਾਮਲ ਸਨ। ਇਸ ਤੋਂ ਇਲਾਵਾ, ਪਿੰਡ ਸੈਦਪੁਰ ਤੋਂ ਮਲਕੀਤ ਸਿੰਘ ਤੇ ਕੁਲਵਿੰਦਰ ਸਿੰਘ, ਪਿੰਡ ਟੋਹਲੀਆਂ ਤੋਂ ਓਂਕਾਰ ਸਿੰਘ ਅਤੇ ਪਿੰਡ ਸੁਭਾਨਪੁਰ ਤੋਂ ਡਾ. ਜਗਜੀਤ ਸਿੰਘ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਹ ਖੇਤ ਦਿਵਸ ਕਿਸਾਨਾਂ ਲਈ ਬੇਹੱਦ ਸਾਰਥਕ ਸਾਬਤ ਹੋਇਆ, ਜਿਸ ਰਾਹੀਂ ਉਨ੍ਹਾਂ ਨੂੰ ਪੌਸ਼ਟਿਕ ਕਣਕ ਦੀ ਖੇਤੀ ਅਪਣਾਉਣ ਅਤੇ ਆਧੁਨਿਕ ਤਰੀਕਿਆਂ ਨਾਲ ਵਧੀਆ ਮੁਨਾਫ਼ਾ ਕਮਾਉਣ ਦੀ ਪ੍ਰੇਰਨਾ ਮਿਲੀ, ਜੋ ਕਿ ਸਮੇਂ ਦੀ ਮੁੱਖ ਲੋੜ ਹੈ।

COMMENTS

WORDPRESS: 0