ਪੰਜਾਬ ‘ਚ Biomass Pellets ਯੂਨਿਟ ਹੋਣਗੇ ਦੁੱਗਣੇ, 22 ਲੱਖ ਟਨ ਵਾਧੂ ਪਰਾਲੀ ਦੀ ਹੋਵੇਗੀ ਖ਼ਪਤ 

ਪੰਜਾਬ ‘ਚ Biomass Pellets ਯੂਨਿਟ ਹੋਣਗੇ ਦੁੱਗਣੇ, 22 ਲੱਖ ਟਨ ਵਾਧੂ ਪਰਾਲੀ ਦੀ ਹੋਵੇਗੀ ਖ਼ਪਤ Credit: AI Generated

ਪੰਜਾਬ ਵਿੱਚ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਹੁਣ ਜ਼ਮੀਨੀ ਪੱਧਰ ‘ਤੇ ਵੱਡੇ ਬਦਲਾਅ ਨਜ਼ਰ ਆਉਣ ਲੱਗੇ ਹਨ। ਪਰ ਹੁਣ ਇਸ ਧੂੰਏਂ ਨੂ

ਪੰਜਾਬ ‘ਚ Stubble burning: 15 ਦਿਨਾਂ ਵਿੱਚ 59 ਕੇਸ ਦਰਜ, ਅੰਮ੍ਰਿਤਸਰ ਸਭ ਤੋਂ ਅੱਗੇ
Paddy Straw Management: ਝੋਨੇ ਦੀ ਪਰਾਲੀ ਨਾ ਸਾੜੋ, PAU ਨੇ ਦੱਸੇ ਬਿਜਾਈ ਦੇ ਅਹਿਮ ਤਰੀਕੇ
KVK ਵੱਲੋਂ ਕਿਸਾਨਾਂ ਨੂੰ Machinery-Based Paddy Residue Management ਅਪਣਾਉਣ ਲਈ ਕੀਤਾ ਪ੍ਰੇਰਿਤ

ਪੰਜਾਬ ਵਿੱਚ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਹੁਣ ਜ਼ਮੀਨੀ ਪੱਧਰ ‘ਤੇ ਵੱਡੇ ਬਦਲਾਅ ਨਜ਼ਰ ਆਉਣ ਲੱਗੇ ਹਨ। ਪਰ ਹੁਣ ਇਸ ਧੂੰਏਂ ਨੂੰ ਆਮਦਨ ਅਤੇ ਹਰੀ ਊਰਜਾ ਦੇ ਸਰੋਤ ਵਿੱਚ ਬਦਲਣ ਦੀ ਦਿਸ਼ਾ ਵੱਲ ਸੂਬੇ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਕੇਂਦਰ ਅਤੇ ਪੰਜਾਬ ਸਰਕਾਰ ਦੇ ਸਾਂਝੇ ਯਤਨਾਂ ਸਦਕਾ, ਆਉਣ ਵਾਲੇ ਮਹੀਨਿਆਂ ਵਿੱਚ ਸੂਬੇ ਵਿੱਚ ਪਰਾਲੀ ਤੋਂ ਬਾਇਓਮਾਸ ਪੈਲੇਟ (Biomass Pellets) ਤਿਆਰ ਕਰਨ ਵਾਲੇ ਉਦਯੋਗਾਂ ਦੀ ਗਿਣਤੀ ਦੁੱਗਣੀ ਹੋਣ ਜਾ ਰਹੀ ਹੈ। ਇਹ ਪੈਲੇਟ ਕੋਲੇ ਦੀ ਥਾਂ ਥਰਮਲ ਪਲਾਂਟਾਂ ਅਤੇ ਹੋਰ ਉਦਯੋਗਾਂ ਵਿੱਚ ਬਾਲਣ ਵਜੋਂ ਵਰਤੇ ਜਾ ਰਹੇ ਹਨ।

ਪ੍ਰੋਸੈਸਿੰਗ ਸਮਰੱਥਾ ਵਿੱਚ ਵੱਡਾ ਵਾਧਾ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਦੇ ਅੰਕੜਿਆਂ ਮੁਤਾਬਕ, ਸੂਬੇ ਵਿੱਚ ਇਸ ਸਮੇਂ 74 Biomass Pellets ਯੂਨਿਟ ਕੰਮ ਕਰ ਰਹੇ ਹਨ, ਜੋ ਲਗਭਗ 19 ਲੱਖ ਟਨ ਪਰਾਲੀ ਨੂੰ ਸੰਭਾਲਣ ਦੀ ਸਮਰੱਥਾ ਰੱਖਦੇ ਹਨ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ 72 ਨਵੇਂ ਉੱਦਮੀਆਂ ਨੇ ਆਪਣੇ ਯੂਨਿਟ ਸਥਾਪਤ ਕਰਨ ਲਈ ਸਰਕਾਰ ਕੋਲ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਤੋਂ ਇਲਾਵਾ, ਨਵੀਆਂ ਯੂਨਿਟਾਂ ਦੇ ਸ਼ੁਰੂ ਹੋਣ ਨਾਲ 22 ਲੱਖ ਟਨ ਵਾਧੂ ਪਰਾਲੀ ਨੂੰ ਸੰਭਾਲਿਆ ਜਾ ਸਕੇਗਾ। 

ਸਰਕਾਰੀ ਮਦਦ ਅਤੇ ਮੰਡੀ ਦੀ ਮੰਗ 

ਪਰਾਲੀ ਦੇ ਖੇਤੋਂ ਬਾਹਰ ਪ੍ਰਬੰਧਨ (ਐਕਸ-ਸੀਟੂ ਮੈਨੇਜਮੈਂਟ) ਵਜੋਂ ਇਹ ਪਹਿਲਕਦਮੀ ਸਭ ਤੋਂ ਪਹਿਲਾਂ 2023 ਵਿੱਚ ਸ਼ੁਰੂ ਹੋਈ ਸੀ, ਜਦੋਂ ਗੈਰ-ਬਾਸਮਤੀ ਪਰਾਲੀ ਦੀ ਪ੍ਰੋਸੈਸਿੰਗ ਲਈ 5 ਪਾਇਲਟ ਪਲਾਂਟ ਸਥਾਪਤ ਕੀਤੇ ਗਏ ਸਨ। ਕੇਂਦਰ ਸਰਕਾਰ ਦੀ ਵਿੱਤੀ ਸਹਾਇਤਾ ਨੀਤੀ ਨੇ ਇਸ ਪਹਿਲਕਦਮੀ ਨੂੰ ਵੱਡਾ ਹੁਲਾਰਾ ਦਿੱਤਾ ਹੈ। ਇਸ ਦੇ ਤਹਿਤ ਨਿਵੇਸ਼ਕਾਂ ਨੂੰ ਗ੍ਰਾਂਟ ਵਜੋਂ 40% ਸਬਸਿਡੀ ਮਿਲਦੀ ਹੈ, ਉਹ ਖ਼ੁਦ 40% ਪੂੰਜੀ ਦਾ ਯੋਗਦਾਨ ਪਾਉਂਦੇ ਹਨ ਅਤੇ ਬਾਕੀ 20% ਰਕਮ ਬੈਂਕਾਂ ਜਾਂ ਵਿੱਤੀ ਸੰਸਥਾਵਾਂ ਤੋਂ ਪ੍ਰਾਪਤ ਕਰਦੇ ਹਨ।

ਪੀਪੀਸੀਬੀ ਦੇ ਪੈਲੇਟਾਈਜ਼ੇਸ਼ਨ ਪ੍ਰੋਜੈਕਟਾਂ ਲਈ ਨੋਡਲ ਅਫ਼ਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਸੂਬੇ ਦੇ ਕੋਲਾ ਆਧਾਰਿਤ ਥਰਮਲ ਪਾਵਰ ਪਲਾਂਟਾਂ ਲਈ ਪੰਜਾਬ ਵਿੱਚ ਬਣੇ Pellets ਖ਼ਰੀਦਣ ਦੇ ਨਿਰਦੇਸ਼ ਦਿੱਤੇ ਹਨ। ਇਸ ਪਹਿਲਕਦਮੀ ਨੇ ਉੱਦਮੀਆਂ ਵਿੱਚ ਬਾਜ਼ਾਰ ਦੀ ਸੰਭਾਵਨਾ ਨੂੰ ਲੈ ਕੇ ਭਾਰੀ ਉਤਸ਼ਾਹ ਪੈਦਾ ਕੀਤਾ ਹੈ।

ਮਾਲਵਾ ਵਿੱਚ ਸਭ ਤੋਂ ਵੱਧ ਰੁਝਾਨ

ਸੂਬੇ ਦੇ 23 ਜ਼ਿਲ੍ਹਿਆਂ ਵਿੱਚੋਂ 18 ਜ਼ਿਲ੍ਹਿਆਂ ਦੇ ਉੱਦਮੀਆਂ ਨੇ ਇਹ ਪ੍ਰੋਜੈਕਟ ਲਾਉਣ ਵਿੱਚ ਦਿਲਚਸਪੀ ਦਿਖਾਈ ਹੈ, ਜਿਸ ਵਿੱਚ ਪਰਾਲੀ ਸਾੜਨ ਲਈ ਚਰਚਿਤ ਰਿਹਾ ਮਾਲਵਾ ਖੇਤਰ ਹੁਣ ਹੱਲ ਕੱਢਣ ਵਿੱਚ ਸਭ ਤੋਂ ਮੋਹਰੀ ਨਜ਼ਰ ਆ ਰਿਹਾ ਹੈ। ਇਸ ਤਹਿਤ ਸੰਗਰੂਰ 12 ਨਵੇਂ ਪ੍ਰਸਤਾਵਿਤ ਪ੍ਰੋਜੈਕਟਾਂ ਨਾਲ ਸਭ ਤੋਂ ਅੱਗੇ ਹੈ ਜਦਕਿ ਇੱਥੇ 7 ਯੂਨਿਟ ਪਹਿਲਾਂ ਹੀ ਚੱਲ ਰਹੇ ਹਨ, ਸ੍ਰੀ ਮੁਕਤਸਰ ਸਾਹਿਬ ਵਿੱਚ 10 ਨਵੇਂ ਪਲਾਂਟ ਲਗਾਉਣ ਦੀ ਤਿਆਰੀ ਹੈ ਅਤੇ ਲੁਧਿਆਣਾ ਵਿੱਚ 7 ਅਤੇ ਬਰਨਾਲਾ ਵਿੱਚ 6 ਨਵੀਆਂ ਯੂਨਿਟਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ, ਜਦਕਿ ਮੌਜੂਦਾ ਸਮੇਂ ਮਾਨਸਾ ਕੋਲ ਸਭ ਤੋਂ ਵੱਧ 18, ਬਠਿੰਡਾ ਅਤੇ ਪਟਿਆਲਾ ਕੋਲ 7-7 ਕਾਰਜਸ਼ੀਲ ਯੂਨਿਟ ਹਨ।

ਜ਼ਮੀਨੀ ਹਕੀਕਤ ਅਤੇ ਭਵਿੱਖ ਦੀ ਆਸ

ਬਠਿੰਡਾ ਦੇ ਪਿੰਡ ਕੋਟਾ ਫੱਤਾ ਵਿੱਚ 2023 ਤੋਂ ਸਫਲਤਾਪੂਰਵਕ ਪਲਾਂਟ ਚਲਾ ਰਹੇ ਉੱਦਮੀ ਸੰਦੀਪ ਢਿੱਲੋਂ ਦੱਸਦੇ ਹਨ ਕਿ ਉਹ ਲਗਾਤਾਰ ਚੌਥੇ ਸਾਲ ਥਰਮਲ ਪਲਾਂਟਾਂ ਨੂੰ Pellets ਸਪਲਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹੋਰ ਉਦਯੋਗਾਂ ਨੂੰ ਵੀ ਕੋਲੇ ਦੀ ਬਜਾਏ ਇਨ੍ਹਾਂ Biomass Pellets ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਜਾਣ, ਤਾਂ ਇਹ ਛੋਟੇ ਪੱਧਰ ਦਾ ਉਦਯੋਗ ਪੰਜਾਬ ਦੇ ਖੇਤਾਂ ਨੂੰ ਧੂੰਆਂ-ਮੁਕਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

COMMENTS

WORDPRESS: 0