Paddy Sowing: ਗੁਰਦਾਸਪੁਰ ਵਿੱਚ ਝੋਨੇ ਦੀ ਬਿਜਾਈ ਸ਼ੁਰੂ, ਮੀਂਹ ਅਤੇ ਨਮੀ ਨਾਲ ਉਮੀਦਾਂ ਵਧੀਆਂ ਪਰ ਖਾਦ ਦੇ ਸੰਕਟ ਨੇ ਵਧਾਈ ਚਿੰਤਾ

Paddy Sowing: ਗੁਰਦਾਸਪੁਰ ਵਿੱਚ ਝੋਨੇ ਦੀ ਬਿਜਾਈ ਸ਼ੁਰੂ, ਮੀਂਹ ਅਤੇ ਨਮੀ ਨਾਲ ਉਮੀਦਾਂ ਵਧੀਆਂ ਪਰ ਖਾਦ ਦੇ ਸੰਕਟ ਨੇ ਵਧਾਈ ਚਿੰਤਾPic Credit: PB-SHABD

ਪੰਜਾਬ ਵਿੱਚ ਇਸ ਵਾਰ ਝੋਨੇ ਦਾ ਸੀਜ਼ਨ 15 ਮਈ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਸਰਕਾਰ ਨੇ ਵੱਖ-ਵੱਖ ਜ਼ਿਲ੍ਹਿਆਂ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਹੈ। ਇਸ ਤਹਿਤ ਗੁਰਦਾਸਪੁਰ ਜ਼ਿਲ੍ਹੇ ਨੂ

ਖੇਤੀਬਾੜੀ ਵਿਭਿੰਨਤਾ ਦੇ ਸੰਦੇਸ਼ ਨਾਲ ਰਾਉਨੀ ਵਿੱਚ ਪੀਏਯੂ ਦਾ ਕਿਸਾਨ ਮੇਲਾ, ਪੇਂਡੂ ਵਿਦਿਆਰਥੀਆਂ ਲਈ 10% ਸੀਟਾਂ ਰਾਖਵੀਆਂ
ਮਿੱਟੀ ਦੀ ਸਿਹਤ ਅਤੇ ਖਾਦਾਂ ਦੇ ਸੁਚੱਜੇ ਪ੍ਰਬੰਧਨ ਲਈ ਪਿੰਡ ਭੂੰਦੜ ਭੈਣੀ ਵਿਖੇ ਕਿਸਾਨ ਜਾਗਰੂਕਤਾ ਕੈਂਪ
PAU-KVK ਹੁਸ਼ਿਆਰਪੁਰ ਨੇ Biofortified Wheat Variety PBW Zn 2 ਦੀਆਂ ਖਾਸੀਅਤਾਂ ਦੱਸੀਆਂ

ਪੰਜਾਬ ਵਿੱਚ ਇਸ ਵਾਰ ਝੋਨੇ ਦਾ ਸੀਜ਼ਨ 15 ਮਈ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਸਰਕਾਰ ਨੇ ਵੱਖ-ਵੱਖ ਜ਼ਿਲ੍ਹਿਆਂ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਹੈ। ਇਸ ਤਹਿਤ ਗੁਰਦਾਸਪੁਰ ਜ਼ਿਲ੍ਹੇ ਨੂੰ ਜ਼ੋਨ-2 ਵਿੱਚ ਸ਼ਾਮਲ ਕੀਤਾ ਗਿਆ ਹੈ, ਜਿੱਥੇ 1 ਜੂਨ ਤੋਂ ਝੋਨੇ ਦੀ ਬਿਜਾਈ (Paddy sowing) ਦਾ ਕੰਮ ਰਸਮੀ ਤੌਰ ‘ਤੇ ਸ਼ੁਰੂ ਹੋ ਗਿਆ ਹੈ। ਗੁਰਦਾਸਪੁਰ ਦੇ ਜ਼ਿਆਦਾਤਰ ਕਿਸਾਨ ਪਹਿਲਾਂ ਹੀ ਪਨੀਰੀਆਂ ਤਿਆਰ ਕਰ ਚੁੱਕੇ ਹਨ ਅਤੇ ਖੇਤਾਂ ਨੂੰ ਪੱਧਰਾ (ਕੱਦੂ) ਕਰਨ ਦਾ ਕੰਮ ਵੀ ਜ਼ੋਰਾਂ ‘ਤੇ ਚੱਲ ਰਿਹਾ ਹੈ। ਹਾਲਾਂਕਿ, ਬਾਹਰੋਂ ਆਉਣ ਵਾਲੀ ਮਜ਼ਦੂਰਾਂ ਦੀ ਭਾਰੀ ਘਾਟ ਕਾਰਨ, ਵੱਡੇ ਪੱਧਰ ’ਤੇ ਝੋਨੇ ਦੀ ਲਵਾਈ ਅਜੇ ਰਫ਼ਤਾਰ ਨਹੀਂ ਫੜ ਸਕੀ। ਦੂਜੇ ਪਾਸੇ, ਖੇਤੀ ਲਈ ਬਿਜਲੀ ਦੀ ਸਪਲਾਈ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ, ਪਰ ਯੂਰੀਆ ਖਾਦ ਦੀ ਕਮੀ ਅਤੇ ਕਾਲਾਬਾਜ਼ਾਰੀ ਇਸ ਸਮੇਂ ਕਿਸਾਨਾਂ ਲਈ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ।

ਯੂਰੀਆ ਖਾਦ ਦੀ ਕਿੱਲਤ

ਕਿਸਾਨਾਂ ਦਾ ਦੋਸ਼ ਹੈ ਕਿ ਕਈ ਖਾਦ ਵਿਕਰੇਤਾ ਉਨ੍ਹਾਂ ਨੂੰ ਲੋੜ ਮੁਤਾਬਕ ਯੂਰੀਆ ਖਾਦ ਨਹੀਂ ਦੇ ਰਹੇ। ਇੰਨਾ ਹੀ ਨਹੀਂ, ਜੇਕਰ ਕਿਸਾਨਾਂ ਨੂੰ ਖਾਦ ਦਿੱਤੀ ਵੀ ਜਾਂਦੀ ਹੈ, ਤਾਂ ਫਿਰ ਦੁਕਾਨਦਾਰਾਂ ਵੱਲੋਂ ਉਨ੍ਹਾਂ ਨੂੰ ਜ਼ਬਰਦਸਤੀ ਹੋਰ ਬੇਲੋੜੀਆਂ ਦਵਾਈਆਂ ਜਾਂ ਸਮਾਨ ਖ਼ਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ, ਜਿਸ ਨੂੰ ਖੇਤੀਬਾੜੀ ਦੀ ਭਾਸ਼ਾ ਵਿੱਚ ‘ਟੈਗਿੰਗ’ ਕਿਹਾ ਜਾਂਦਾ ਹੈ। ਹਾਲਾਂਕਿ ਗੋਦਾਮਾਂ ਵਿੱਚ ਖਾਦ ਬਹੁਤ ਮਾਤਰਾ ਵਿੱਚ ਮੌਜੂਦ ਹੈ, ਪਰ ਇਸ ਦੇ ਬਾਵਜੂਦ ਕਿਸਾਨਾਂ ਨੂੰ ਖਾਲੀ ਹੱਥ ਵਾਪਸ ਭੇਜਿਆ ਜਾ ਰਹੀ ਹੈ। ਇਸ ਸਮੱਸਿਆ ਬਾਰੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ, ਪਰ ਅਜੇ ਤੱਕ ਉਨ੍ਹਾਂ ਵੱਲੋਂ ਜ਼ਮੀਨੀ ਪੱਧਰ ‘ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। 

ਬਾਸਮਤੀ ਤੋਂ ਕਿਨਾਰਾ ਕਰ ਰਹੇ ਕਿਸਾਨ

ਹਾਲ ਹੀ ਵਿੱਚ ਹੋਈਆ ਬਾਰਿਸ਼ਾਂ ਕਾਰਨ ਮਿੱਟੀ ਵਿੱਚ ਨਮੀ ਬਣੀ ਹੋਈ ਹੈ ਅਤੇ ਇਸ ਵਾਰ ਬਿਜਾਈ ਲਈ ਵੀ ਜ਼ਿਆਦਾ ਸਮਾਂ ਹੈ, ਪਰ ਕਿਸਾਨ ਬਾਸਮਤੀ ਦੀ ਕਾਸ਼ਤ ਕਰਨ ਤੋਂ ਕਤਰਾ ਰਹੇ ਹਨ। ਹਾਲਾਂਕਿ ਬਾਸਮਤੀ ਦੀ ਫ਼ਸਲ ਪਾਣੀ ਦੀ ਬੱਚਤ ਜ਼ਰੂਰ ਕਰਦੀ ਹੈ, ਪਰ ਇਸਦੇ ਮੰਡੀਕਰਨ ਅਤੇ ਸਰਕਾਰੀ ਭਾਅ ਬਾਰੇ ਅਨਿਸ਼ਚਿਤਤਾ ਰਹਿੰਦੀ ਹੈ। ਇਸ ਦੀ ਕੋਈ ਨਿਸ਼ਚਿਤ MSP ਨਾ ਹੋਣ ਕਾਰਨ ਨਿੱਜੀ ਵਪਾਰੀ ਕਿਸਾਨਾਂ ਦਾ ਬਹੁਤ ਸ਼ੋਸ਼ਣ ਕਰਦੇ ਹਨ। ਇਹੀ ਕਾਰਨ ਹੈ ਕਿ ਜ਼ਿਆਦਾਤਰ ਕਿਸਾਨ ਇਸ ਵਾਰ ਥੋੜ੍ਹੇ ਸਮੇਂ ਵਾਲੀਆਂ ਪਰਮਲ ਕਿਸਮਾਂ ਦੇ ਝੋਨੇ ਨੂੰ ਤਰਜੀਹ ਦੇ ਰਹੇ ਹਨ। 

ਬਿਜਲੀ ਬੋਰਡ ਦੀ ਨਾਕਾਮੀ 

ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਬੋਰਡ ਵੱਲੋਂ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲਾਈਨਾਂ ਦੀ ਮੁਰੰਮਤ ਨਾ ਹੋਣ ਅਤੇ ਟ੍ਰਾਂਸਫਾਰਮਰਾਂ ਦੀ ਖ਼ਰਾਬੀ ਕਾਰਨ ਅਕਸਰ ਬਿਜਲੀ ਸਪਲਾਈ ਬੰਦ ਹੋ ਜਾਂਦੀ ਹੈ। ਜੇਕਰ ਸਮੇਂ ਸਿਰ ਪਾਣੀ ਨਾ ਮਿਲੇ ਤਾਂ ਝੋਨੇ ਦੀ ਫ਼ਸਲ ਖ਼ਰਾਬ ਹੋ ਜਾਂਦੀ ਹੈ ਅਤੇ ਕਿਸਾਨਾਂ ਨੂੰ ਖੇਤ ਦੁਬਾਰਾ ਵਾਹੁਣੇ ਪੈਂਦੇ ਹਨ। ਬਿਜਲੀ ਦਫ਼ਤਰਾਂ ਵਿੱਚ ਕਰਮਚਾਰੀਆਂ ਦੀ ਭਾਰੀ ਕਮੀ ਹੈ, ਜਿਸ ਕਾਰਨ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਨਹੀਂ ਹੁੰਦਾ। ਜਿੱਥੇ ਪਹਿਲਾਂ ਇੱਕ ਫੀਡਰ ‘ਤੇ 10 ਬੰਦੇ ਕੰਮ ਕਰਦੇ ਸਨ, ਉੱਥੇ ਹੁਣ ਸਿਰਫ਼ ਇੱਕ-ਇੱਕ ਕਰਮਚਾਰੀ ਕੰਮ ਕਰ ਰਿਹਾ ਹੈ।

ਕਿਸਾਨ ਜਤਿੰਦਰ ਸਿੰਘ ਦੇ ਵਿਚਾਰ

ਗੁਰਦਾਸਪੁਰ ਜ਼ਿਲ੍ਹੇ ਦੇ ਕਿਸਾਨ ਜਤਿੰਦਰ ਸਿੰਘ ਅਨੁਸਾਰ ਉਨ੍ਹਾਂ ਦੇ ਇਲਾਕੇ ਵਿੱਚ 1 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ, ਜਿੱਥੇ ਜ਼ਿਆਦਾਤਰ ਪਰਮਲ ਕਿਸਮਾਂ (26, 27, 28, 110) ਬੀਜੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਬਾਸਮਤੀ ਇੱਕ ਨਾਜ਼ੁਕ ਫ਼ਸਲ ਹੋਣ ਕਰਕੇ ਬਿਮਾਰੀਆਂ ਦਾ ਸ਼ਿਕਾਰ ਹੁੰਦੀ ਹੈ ਅਤੇ ਸਰਕਾਰੀ ਖ਼ਰੀਦ ਦੀ ਘਾਟ ਕਾਰਨ, ਨਿੱਜੀ ਵਪਾਰੀ ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ ਕਰਦੇ ਹਨ।

ਜਤਿੰਦਰ ਸਿੰਘ ਨੇ ਮੰਨਣਾ ਹੈ ਕਿ ਜੇਕਰ ਇੱਥੇ ਮਿਹਨਤ ਦਾ ਸਹੀ ਮੁੱਲ ਮਿਲਦਾ, ਤਾਂ ਪੰਜਾਬ ਦੇ ਨੌਜਵਾਨ ਕਦੇ ਵਿਦੇਸ਼ ਨਾ ਜਾਂਦੇ ਅਤੇ ਅੱਜ ਕਿਸਾਨਾਂ ਨੂੰ ਬਾਹਰਲੀ ਲੇਬਰ ਦੀ ਉਡੀਕ ਨਾ ਕਰਨੀ ਪੈਂਦੀ। ਜ਼ਿਕਰਯੋਗ, ਸਰਕਾਰ ਪਾਣੀ ਬਚਾਉਣ ਦੀ ਗੱਲ ਕਰਦੀ ਹੈ, ਪਰ ਗੰਨੇ ਅਤੇ ਮੱਕੀ ਵਾਲੇ ਕਿਸਾਨਾਂ ਨੂੰ ਅਜੇ ਤੱਕ ਬਣਦਾ ਮੁੱਲ ਜਾਂ ਮੁਆਵਜ਼ਾ ਨਹੀਂ ਮਿਲਿਆ। ਹਾਲਾਂਕਿ, ਜੇਕਰ ਸਰਕਾਰ ਖ਼ਰੀਦ ਦੀ ਗਾਰੰਟੀ ਦਿੰਦੀ ਹੈ ਤਾਂ ਕਿਸਾਨ ਹਰ ਫ਼ਸਲ ਬੀਜਣ ਲਈ ਤਿਆਰ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਯੂਰੀਆ ਦੀ ਬਲੈਕ ਅਤੇ ਖ਼ਰਾਬ ਬਿਜਲੀ ਲਾਈਨਾਂ ਵੱਲ ਤੁਰੰਤ ਧਿਆਨ ਦੇਵੇ।

COMMENTS

WORDPRESS: 0