ਬਟਾਲਾ ਦੇ ਪਿਤਾ-ਪੁੱਤਰ ਦੀ Smart Organic Farming, ਕਿਵੇਂ ਇਸ ਇੱਕ Agri Machine ਨਾਲ ਕੰਮ ਹੋਇਆ ਆਸਾਨ?

ਬਟਾਲਾ ਦੇ ਪਿਤਾ-ਪੁੱਤਰ ਦੀ Smart Organic Farming, ਕਿਵੇਂ ਇਸ ਇੱਕ Agri Machine ਨਾਲ ਕੰਮ ਹੋਇਆ ਆਸਾਨ?Pic Credit: PB-SHABD

ਅਜੋਕੇ ਯੁੱਗ ਵਿੱਚ, ਜਿੱਥੇ ਖੇਤੀਬਾੜੀ ਦੇ ਰਵਾਇਤੀ ਤਰੀਕੇ ਹੌਲੀ-ਹੌਲੀ ਬਦਲ ਰਹੇ ਹਨ, ਉੱਥੇ ਪਿੰਡ ਰੰਗੀਲਪੁਰ, ਤਹਿਸੀਲ ਬਟਾਲਾ, ਜ਼ਿਲਾ ਗੁਰਦਾਸਪੁਰ ਦੇ ਵਸਨੀਕ ਗੁਰਮੁਖ ਸਿੰਘ ਅਤੇ ਉਨ੍ਹ

Exotic Farming: ਲੁਧਿਆਣਾ ਦੇ ਜਸਪ੍ਰੀਤ ਸਿੰਘ ਦੀ ਸੋਚ ਨੇ ਖੋਲ੍ਹੇ ਕਮਾਈ ਦੇ ਨਵੇਂ ਰਾਹ
ਬਰਨਾਲਾ ਦੀ ਕਮਲਜੀਤ ਕੌਰ ਨੇ ਬਣਾਏ 2000+ ਆਰਗੈਨਿਕ ਕਿਚਨ ਗਾਰਡਨ
ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਨਵੇਂ ਨਦੀਨਾਂ ਦਾ ਹਮਲਾ: PAU ਦੇ ਵਿਗਿਆਨੀਆਂ ਨੇ ਜਤਾਈ ਚਿੰਤਾ

ਅਜੋਕੇ ਯੁੱਗ ਵਿੱਚ, ਜਿੱਥੇ ਖੇਤੀਬਾੜੀ ਦੇ ਰਵਾਇਤੀ ਤਰੀਕੇ ਹੌਲੀ-ਹੌਲੀ ਬਦਲ ਰਹੇ ਹਨ, ਉੱਥੇ ਪਿੰਡ ਰੰਗੀਲਪੁਰ, ਤਹਿਸੀਲ ਬਟਾਲਾ, ਜ਼ਿਲਾ ਗੁਰਦਾਸਪੁਰ ਦੇ ਵਸਨੀਕ ਗੁਰਮੁਖ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਭੁਪਿੰਦਰ ਸਿੰਘ ਔਰਗੈਨਿਕ ਖੇਤੀ ਰਾਹੀਂ ਇੱਕ ਨਵੀਂ ਮਿਸਾਲ ਪੈਦਾ ਕਰ ਰਹੇ ਹਨ। ਇਹ ਪਿਓ-ਪੁੱਤ ਨਾ ਸਿਰਫ਼ ਜ਼ਹਿਰ-ਮੁਕਤ ਖੇਤੀ ਕਰ ਰਹੇ ਹਨ, ਸਗੋਂ ਆਪਣੀ ਫ਼ਸਲ ਦਾ ਮੰਡੀਕਰਨ ਵੀ ਖ਼ੁਦ ਕਰਕੇ ਚੰਗਾ ਮੁਨਾਫ਼ਾ ਵੀ ਕਮਾ ਰਹੇ ਹਨ।

ਔਰਗੈਨਿਕ ਖੇਤੀ ਅਤੇ ਮੰਡੀਕਰਨ

ਗੁਰਮੁਖ ਸਿੰਘ ਅਤੇ ਭੁਪਿੰਦਰ ਸਿੰਘ ਆਪਣੇ ਖੇਤਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਔਰਗੈਨਿਕ ਦਾਲਾਂ, ਸਬਜ਼ੀਆਂ, ਕਣਕ ਅਤੇ ਸਰ੍ਹੋਂ ਦੀ ਬਿਜਾਈ ਕਰਦੇ ਹਨ। ਉਨ੍ਹਾਂ ਦਾ ਉਦੇਸ਼ ਲੋਕਾਂ ਤੱਕ ਸ਼ੁੱਧ ਅਤੇ ਕੁਦਰਤੀ ਖ਼ੁਰਾਕ ਪਹੁੰਚਾਉਣਾ ਹੈ। ਮੰਡੀ ਵਿੱਚ ਫ਼ਸਲ ਵੇਚਣ ਦੀ ਬਜਾਏ, ਉਹ ਖ਼ੁਦ ਹੀ ਇਸਦਾ ਮੰਡੀਕਰਨ ਕਰਦੇ ਹਨ, ਜਿਸ ਨਾਲ ਵਿਚੋਲਿਆਂ ਦੀ ਭੂਮਿਕਾ ਖ਼ਤਮ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਸਹੀ ਮੁੱਲ ਮਿਲਦਾ ਹੈ।

batala father son duo organic farming 5
Pic Credit: PB-SHABD

ਫ਼ਸਲ ਦੀ ਸਫਾਈ ਲਈ ਵਿਸ਼ੇਸ਼ ਮਸ਼ੀਨ

ਖੇਤੀਬਾੜੀ ਵਿੱਚ ਸਭ ਤੋਂ ਵੱਡੀ ਚੁਣੌਤੀ ਫ਼ਸਲ ਦੀ ਕਟਾਈ ਤੋਂ ਬਾਅਦ ਉਸਦੀ ਸਾਫ਼-ਸਫਾਈ ਦੀ ਹੁੰਦੀ ਹੈ। ਇਸ ਸਮੱਸਿਆ ਦਾ ਹੱਲ ਕੱਢਦਿਆਂ, ਉਨ੍ਹਾਂ ਨੇ ਅਹਿਮਦਾਬਾਦ ਤੋਂ ਇੱਕ ਵਿਸ਼ੇਸ਼ ਮਸ਼ੀਨ ਮੰਗਵਾਈ ਹੈ, ਜਿਸਦਾ ਨਾਮ “ਕਲੀਨਰ ਕਮ ਗ੍ਰੇਡਰ ਕਮ ਐਸਪੀਰੇਟਰ” ਹੈ। ਇਸ ਮਸ਼ੀਨ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਕੂਲਰ ਵਾਲੀ ਛੋਟੀ ਮੋਟਰ ਲੱਗੀ ਹੋਈ ਹੈ, ਜੋ ਬਹੁਤ ਹੀ ਘੱਟ ਬਿਜਲੀ ਦੀ ਖ਼ਪਤ ਕਰਦੀ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਮਸ਼ੀਨ ਸਿੰਗਲ-ਫੇਸ ਬਿਜਲੀ ‘ਤੇ ਚੱਲਦੀ ਹੈ ਅਤੇ ਇਸਨੂੰ ਘਰ ਵਿੱਚ ਕਿਤੇ ਵੀ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।

batala father son duo organic farming 2
Pic Credit: PB-SHABD

ਛੋਟੇ ਕਿਸਾਨਾਂ ਲਈ ਵਰਦਾਨ

ਇਹ ਮਸ਼ੀਨ ਖ਼ਾਸ ਤੌਰ ‘ਤੇ ਛੋਟੇ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ, ਥੋੜ੍ਹੀ ਮਾਤਰਾ ਵਿੱਚ ਫ਼ਸਲ ਸਾਫ਼ ਕਰਨ ਲਈ ਵੱਡੀਆਂ ਮਸ਼ੀਨਾਂ ਜਾਂ ਮਹਿੰਗੀ ਲੇਬਰ ਦੀ ਲੋੜ ਪੈਂਦੀ ਸੀ। ਪਰ ਇਸ ਮਸ਼ੀਨ ਦੀ ਕੀਮਤ ਲਗਭਗ 30,000 ਰੁਪਏ ਹੈ, ਜਿਸ ਨੂੰ ਇੱਕ ਆਮ ਕਿਸਾਨ ਆਸਾਨੀ ਨਾਲ ਖ਼ਰੀਦ ਸਕਦਾ ਹੈ। ਇਹ ਮਸ਼ੀਨ ਤਿੰਨ ਤਰ੍ਹਾਂ ਦੇ ਗ੍ਰੇਡ ਕੱਢਦੀ ਹੈ ਮੋਟਾ ਦਾਣਾ, ਬਾਰੀਕ ਦਾਣਾ, ਹਲਕਾ ਦਾਣਾ ਅਤੇ ਚੌਥੇ ਨੰਬਰ ‘ਤੇ ਮਿੱਟੀ-ਘੱਟਾ ਅਲੱਗ ਕਰਦੀ ਹੈ।

ਬਹੁ-ਮੰਤਵੀ ਵਰਤੋਂ ਅਤੇ ਤਕਨੀਕੀ ਖ਼ੂਬੀਆਂ

ਮਸ਼ੀਨ ਵਿੱਚ ਫ਼ਸਲ ਦੇ ਦਾਣੇ ਦੀ ਮੋਟਾਈ ਅਨੁਸਾਰ ਵੱਖ-ਵੱਖ ਜਾਲੀਆਂ ਲਗਾਈਆਂ ਜਾ ਸਕਦੀਆਂ ਹਨ। ਗੁਰਮੁਖ ਸਿੰਘ ਦੱਸਦੇ ਹਨ ਸਰ੍ਹੋਂ ਦੀ ਸਫਾਈ ਲਈ ਇਸ ਵਿੱਚ ਤਿੰਨ ਤੋਂ ਚਾਰ ਜਾਲੀਆਂ ਦੀ ਵਰਤੋਂ ਹੁੰਦੀ ਹੈ, ਜੋ ਬਹੁਤ ਹੀ ਚੰਗੇ ਢੰਗ ਨਾਲ ਸਫਾਈ ਕਰਦੀਆਂ ਹਨ। ਸਰ੍ਹੋਂ ਤੋਂ ਇਲਾਵਾ ਕਣਕ, ਦਾਲਾਂ ਅਤੇ ਤੇਲਬੀਜਾਂ ਦੀ ਸਫਾਈ ਵੀ ਇਸ ਰਾਹੀਂ ਬੜੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਨਾਲ ਘਰ ਦੇ ਇੱਕ-ਦੋ ਮੈਂਬਰ ਇਕੱਠੇ ਸਾਰਾ ਕੰਮ ਕਰ ਸਕਦੇ ਹਨ।

batala father son duo organic farming
Pic Credit: PB-SHABD

ਰਵਾਇਤੀ ਹੁਨਰ ਦਾ ਆਧੁਨਿਕ ਬਦਲ

ਗੁਰਮੁਖ ਸਿੰਘ ਨੇ ਇੱਕ ਅਹਿਮ ਨੁਕਤਾ ਸਾਂਝਾ ਕਰਦਿਆਂ ਕਿਹਾ ਕਿ ਪੁਰਾਣੇ ਸਮੇਂ ਵਿੱਚ, ਔਰਤਾਂ ਛਾਨਣੀ ਜਾਂ ਛੱਜ ਨਾਲ ਫ਼ਸਲ ਦੀ ਸਫਾਈ ਕਰਦੀਆਂ ਸਨ, ਪਰ ਮੌਜੂਦਾ ਪੀੜ੍ਹੀ ਵਿੱਚ ਉਹ ਹੁਨਰ ਖ਼ਤਮ ਹੋ ਰਿਹਾ ਹੈ। ਅਜਿਹੇ ਵਿੱਚ ਇਹ ਮਸ਼ੀਨ ਇੱਕ  ‘ਇਲੈਕਟ੍ਰਾਨਿਕ ਛੱਜ’ ਵਾਂਗ ਕੰਮ ਕਰਦੀ ਹੈ। ਘੱਟ ਵਜ਼ਨ ਹੋਣ ਕਾਰਨ ਇਸ ਨੂੰਆਸਾਨੀ ਨਾਲ ਚੁੱਕ ਕੇ ਛੱਤ ‘ਤੇ ਜਾਂ ਕਿਸੇ ਵੀ ਹੋਰ ਥਾਂ ਲਿਜਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਰੰਗੀਲਪੁਰ ਦੇ ਇਹ ਅਗਾਂਹਵਧੂ ਕਿਸਾਨ ਅਜੋਕੇ ਦੌਰ ਵਿੱਚ ਖੇਤੀਬਾੜੀ ਨੂੰ ਇੱਕ ਲਾਹੇਵੰਦ ਧੰਦਾ ਬਣਾਉਣ ਲਈ ਨਵੀਂ ਤਕਨਾਲੋਜੀ ਅਤੇ ਕੁਦਰਤੀ ਤਰੀਕਿਆਂ ਦੇ ਸੁਮੇਲ ਦੀ ਮਹੱਤਤਾ ਨੂੰ ਸਾਬਤ ਕਰ ਰਹੇ ਹਨ। 

COMMENTS

WORDPRESS: 0