KVK ਮਾਨਸਾ ਵੱਲੋਂ ਪਿੰਡ ਮਾਨਬੀਬੜੀਆਂ ਵਿਖੇ DSR ਅਤੇ Paddy Stunting Disease ਸੰਬੰਧੀ ਜਾਗਰੂਕਤਾ ਕੈਂਪ 

KVK ਮਾਨਸਾ ਵੱਲੋਂ ਪਿੰਡ ਮਾਨਬੀਬੜੀਆਂ ਵਿਖੇ DSR ਅਤੇ Paddy Stunting Disease ਸੰਬੰਧੀ ਜਾਗਰੂਕਤਾ ਕੈਂਪ 

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਕ੍ਰਿਸ਼ੀ ਵਿਗਿਆਨ ਕੇਂਦਰ KVK) ਮਾਨਸਾ ਵੱਲੋਂ ਪਿੰਡ ਮਾਨਬੀਬੜੀਆਂ ਵਿਖੇ ਕਿਸਾਨਾਂ ਲਈ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ

ਕਣਕ-ਝੋਨਾ ਛੱਡੋ, Flower Farming ਅਪਣਾਓ: PAU ਵਿਗਿਆਨੀ ਤੋਂ ਜਾਣੋ ਲੱਖਾਂ ਦੀ ਕਮਾਈ ਦਾ ਫ਼ਾਰਮੂਲਾ
ਅਮਰੂਦ ‘ਚ  Fruit Borer ਦੀ ਰੋਕਥਾਮ ਲਈ PAU ਵੱਲੋਂ ਬਹਾਦਰਗੜ੍ਹ ਵਿਖੇ ਵਿਸ਼ੇਸ਼ ਸਿਖਲਾਈ ਕੈਂਪ
ਨਿੰਬੂ ਜਾਤੀ ਦੇ ਫ਼ਲਾਂ ਨੂੰ Fruit-Piercing Moth ਤੋਂ ਬਚਾਉਣ ਲਈ PAU ਨੇ ਦਿੱਤੇ ਅਹਿਮ ਨੁਕਤੇ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਕ੍ਰਿਸ਼ੀ ਵਿਗਿਆਨ ਕੇਂਦਰ KVK) ਮਾਨਸਾ ਵੱਲੋਂ ਪਿੰਡ ਮਾਨਬੀਬੜੀਆਂ ਵਿਖੇ ਕਿਸਾਨਾਂ ਲਈ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ (DSR) ਅਤੇ ਝੋਨੇ ਵਿੱਚ ਸਟੰਟਿੰਗ ਬਿਮਾਰੀ (Paddy Stunting Disease) ਦੀ ਰੋਕਥਾਮ ਸਬੰਧੀ ਜਾਗਰੂਕ ਕਰਨਾ ਸੀ। ਇਸ ਕੈਂਪ ਵਿੱਚ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਦੇ ਕੁੱਲ 42 ਕਿਸਾਨਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਖੇਤੀਬਾੜੀ ਮਾਹਿਰਾਂ ਤੋਂ ਨਵੀਆਂ ਖੇਤੀ ਤਕਨੀਕਾਂ ਦੀਆਂ ਬਾਰੀਕੀਆਂ ਸਿੱਖੀਆਂ।

ਸਿਫ਼ਾਰਸ਼ ਕਿਸਮਾਂ ਦੀ ਚੋਣ

ਕੈਂਪ ਦੀ ਸ਼ੁਰੂਆਤ ਦੌਰਾਨ ਕੇਵੀਕੇ ਮਾਨਸਾ ਦੇ ਡਾਇਰੈਕਟਰ ਡਾ. ਅਜੀਤਪਾਲ ਸਿੰਘ ਧਾਲੀਵਾਲ ਨੇ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਬੱਚਤ ਅਤੇ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਣ ਲਈ ਕਿਸਾਨਾਂ ਨੂੰ ਸਿਰਫ਼ ਉਨ੍ਹਾਂ ਫ਼ਸਲੀ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ ਜੋ ਪੀਏਯੂ ਦੁਆਰਾ ਪ੍ਰਮਾਣਿਤ ਹਨ ਅਤੇ ਜਿਨ੍ਹਾਂ ਦਾ ਪੱਕਣ ਦਾ ਸਮਾਂ ਘੱਟ ਹੁੰਦਾ ਹੈ।  

ਇਸ ਦੇ ਨਾਲ ਹੀ, ਉਨ੍ਹਾਂ ਨੇ ਦੱਸਿਆ ਕਿ ਕੇਵੀਕੇ ਮਾਨਸਾ ਵਿਖੇ ਪੀਆਰ 128, ਪੀਆਰ 131, ਪੀਆਰ 132, ਪੀਆਰ 133 ਸਮੇਤ ਬਾਸਮਤੀ ਦੀਆਂ ਉੱਨਤ ਕਿਸਮਾਂ ਪੀਬੀ 1509 ਅਤੇ ਪੀਬੀ 1847 ਦੇ ਸ਼ੁੱਧ ਬੀਜ ਉਪਲਬੱਧ ਹਨ।  ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਆਮਦਨ ਵਧਾਉਣ ਲਈ ਕੇਵੀਕੇ ਵੱਲੋਂ ਵੱਖ-ਵੱਖ ਸਹਾਇਕ ਧੰਦਿਆਂ ਸਬੰਧੀ ਕਰਵਾਈਆਂ ਜਾ ਰਹੀਆਂ ਟ੍ਰੇਨਿੰਗਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ।

ਸਿੱਧੀ ਬਿਜਾਈ (DSR) ਦੀ ਤਕਨੀਕ

ਇਸ ਮੌਕੇ ‘ਤੇ, ਮਿੱਟੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਅਲੋਕ ਗੁਪਤਾ ਨੇ ਕਿਸਾਨਾਂ ਨੂੰ ਡਾਇਰੈਕਟ ਤਕਨੀਕ ਦੀ ਵਰਤੋਂ ਕਰਕੇ ਝੋਨੇ ਦੀ ਸਿੱਧੀ ਬਿਜਾਈ (DSR) ਕਰਨ ਦੇ ਤਰੀਕਿਆਂ ਬਾਰੇ ਸਮਝਾਇਆ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਿੱਧੀ ਬਿਜਾਈ ਦੀ ਕਾਮਯਾਬੀ ਖੇਤ ਦੀ ਸਹੀ ਤਿਆਰੀ, ਲੇਜ਼ਰ ਲੈਵਲਰ ਦੀ ਵਰਤੋਂ ਕਰਕੇ ਜ਼ਮੀਨ ਨੂੰ ਪੱਧਰਾ ਕਰਨ ਅਤੇ ਮਿੱਟੀ ਵਿੱਚ ਨਮੀ ਦੀ ਉਚਿਤ ਮਾਤਰਾ ਹੋਣ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਨਦੀਨਾਂ ਦੀ ਸੁਚੱਜੀ ਰੋਕਥਾਮ ਲਈ ਸਿਫ਼ਾਰਸ਼ ਕੀਤੀਆਂ ਨਦੀਨ-ਨਾਸ਼ਕ ਦਵਾਈਆਂ ਦੀ ਸਮੇਂ ਸਿਰ ਸਪਰੇਅ ਕਰਨ ਅਤੇ ਪਾਣੀ ਦੇ ਸੁਚੱਜੇ ਪ੍ਰਬੰਧ ਬਾਰੇ ਵੀ ਜਾਣਕਾਰੀ ਦਿੱਤੀ, ਤਾਂ ਜੋ ਫ਼ਸਲ ਦੇ ਝਾੜ ਉੱਤੇ ਕੋਈ ਮਾੜਾ ਅਸਰ ਨਾ ਪਵੇ।

Stunting Disease ਦਾ ਪ੍ਰਬੰਧਨ

ਪੌਦਾ ਸੁਰੱਖਿਆ ਦੇ ਸਹਾਇਕ ਪ੍ਰੋਫੈਸਰ, ਡਾ. ਰਣਵੀਰ ਸਿੰਘ ਨੇ ਕਿਸਾਨਾਂ ਨੂੰ Paddy Stunting Disease (ਬੂਟਿਆਂ ਦਾ ਮਧਰਾ ਰਹਿ ਜਾਣਾ) ਦੇ ਮੁੱਖ ਲੱਛਣਾਂ ਅਤੇ ਇਸ ਦੇ ਫੈਲਾਅ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਸਮੱਸਿਆ ਇੱਕ ਵਾਇਰਸ ਕਾਰਨ ਹੁੰਦੀ ਹੈ, ਜਿਸ ਨੂੰ ‘ਚਿੱਟੀ ਪਿੱਠ ਵਾਲੇ ਟਿੱਡੇ’ (White-Backed Plant Hopper) ਰਾਹੀਂ ਇੱਕ ਬੂਟੇ ਤੋਂ ਦੂਜੇ ਬੂਟੇ ਤੱਕ ਫੈਲਦਾ ਹੈ। ਇਸ ਲਈ, ਪਨੀਰੀ ਦੇ ਦਿਨਾਂ ਤੋਂ ਹੀ ਖੇਤਾਂ ਦਾ ਲਗਾਤਾਰ ਨਿਰੀਖਣ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਨਰਸਰੀ ਜਾਂ ਖੇਤ ਵਿੱਚ ਇਹ ਕੀੜਾ ਦਿਖਾਈ ਦਿੰਦਾ ਹੈ, ਤਾਂ ਤੁਰੰਤ ਮਾਹਿਰਾਂ ਦੀ ਸਲਾਹ ਅਨੁਸਾਰ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਇਸ ਬਿਮਾਰੀ ਨੂੰ ਸ਼ੁਰੂਆਤ ਪੜਾਅ ‘ਤੇ ਹੀ ਰੋਕਿਆ ਜਾ ਸਕਦਾ ਹੈ।

ਕਿਸਾਨ-ਵਿਗਿਆਨੀ ਖੁੱਲ੍ਹੀ ਚਰਚਾ

ਕੈਂਪ ਦੇ ਅੰਤ ਵਿੱਚ ਭਾਗ ਲੈਣ ਵਾਲੇ ਕਿਸਾਨਾਂ ਨੇ ਖੇਤੀਬਾੜੀ ਵਿਗਿਆਨੀਆਂ ਨਾਲ ਖੁੱਲ੍ਹੀ ਚਰਚਾ ਕੀਤੀ ਅਤੇ ਆਪਣੇ-ਆਪਣੇ ਤਜ਼ਰਬੇ ਸਾਂਝੇ ਕੀਤੇ। ਕਿਸਾਨਾਂ ਨੇ ਮੰਨਿਆ ਕਿ ਅਜਿਹੇ ਤਕਨੀਕੀ ਕੈਂਪਾਂ ਰਾਹੀਂ ਮਿਲੀ ਜਾਣਕਾਰੀ ਉਨ੍ਹਾਂ ਨੂੰ ਬੇਲੋੜੇ ਖ਼ਰਚਿਆਂ ਤੋਂ ਬਚਾਉਂਦੀ ਹੈ ਅਤੇ ਫ਼ਸਲ ਦੀ ਸਹੀ ਦੇਖਭਾਲ ਕਰਨ ਵਿੱਚ ਮਦਦਗਾਰ ਸਾਬਤ ਹੁੰਦੀ ਹੈ, ਜਿਸ ਦੇ ਸਿੱਟੇ ਵਜੋਂ ਕਿਸਾਨਾਂ ਦੀ ਲਾਗਤ ਘਟੇਗੀ ਅਤੇ ਫ਼ਸਲ ਦਾ ਝਾੜ ਵਧੇਗਾ।

COMMENTS

WORDPRESS: 0