GADVASU ਦੇ Animal Nutrition Products ‘ਤੇ ਕਿਸਾਨਾਂ ਨੇ ਪ੍ਰਗਟਾਇਆ ਅਟੁੱਟ ਭਰੋਸਾ, ₹23 ਲੱਖ ਦੇ ਉਤਪਾਦਾਂ ਦੀ ਵਿਕਰੀ 

GADVASU ਦੇ Animal Nutrition Products ‘ਤੇ ਕਿਸਾਨਾਂ ਨੇ ਪ੍ਰਗਟਾਇਆ ਅਟੁੱਟ ਭਰੋਸਾ, ₹23 ਲੱਖ ਦੇ ਉਤਪਾਦਾਂ ਦੀ ਵਿਕਰੀ 

ਪੰਜਾਬ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਦਾ ਵਿਗਿਆਨਕ ਤਰੀਕਿਆਂ ਅਤੇ ਮਿਆਰੀ ਪਸ਼ੂ ਆਹਾਰ ਵੱਲ ਰੁਝਾਨ ਲਗਾਤਾਰ ਵੱਧ ਰਿਹਾ ਹੈ। ਹਾਲ ਹੀ ਵਿੱਚ ਸਮਾਪਤ ਹੋਏ ਪਸ਼ੂ ਪਾਲਣ ਮੇਲੇ ਦੌਰਾਨ, ਗੁਰ

ਆਪਣੇ Idea ਨੂੰ ਬਣਾਓ ਸਫ਼ਲ ਕਾਰੋਬਾਰ: GRIP ਪ੍ਰੋਗਰਾਮ ਰਾਹੀਂ ਨਵੀਆਂ ਕਾਢਾਂ ਲਈ ਮਿਲੇਗੀ 10 ਲੱਖ ਦੀ ਗਰਾਂਟ
National Canine Semen Bank: ਲੁਧਿਆਣਾ ਵਿਖੇ ਸਥਾਪਿਤ ਹੋਵੇਗਾ ਭਾਰਤ ਦਾ ਪਹਿਲਾ ਨੈਸ਼ਨਲ ਕੈਨਾਈਨ ਸੀਮਨ ਬੈਂਕ
ਰੋਜ਼ਾਨਾ 1600 ਲੀਟਰ ਦੁੱਧ! ਆਧੁਨਿਕ HiTech Dairy Farming ਦਾ ਮਾਡਲ ਬਣਿਆ ਤਰਨਤਾਰਨ ਦਾ ਇਹ ਕਿਸਾਨ

ਪੰਜਾਬ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਦਾ ਵਿਗਿਆਨਕ ਤਰੀਕਿਆਂ ਅਤੇ ਮਿਆਰੀ ਪਸ਼ੂ ਆਹਾਰ ਵੱਲ ਰੁਝਾਨ ਲਗਾਤਾਰ ਵੱਧ ਰਿਹਾ ਹੈ। ਹਾਲ ਹੀ ਵਿੱਚ ਸਮਾਪਤ ਹੋਏ ਪਸ਼ੂ ਪਾਲਣ ਮੇਲੇ ਦੌਰਾਨ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (GADVASU) ਦੇ ਪਸ਼ੂ ਪੋਸ਼ਣ ਵਿਭਾਗ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ੇਸ਼ ਮੀਲ ਪੱਥਰ ਸਥਾਪਿਤ ਕੀਤਾ। ਮੇਲੇ ਦੌਰਾਨ ਪਸ਼ੂ ਪਾਲਕਾਂ ਨੇ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਉੱਚ-ਮਿਆਰੀ Animal Nutrition products ਦੀ ਖ਼ਰੀਦ ਵਿੱਚ ਭਾਰੀ ਦਿਲਚਸਪੀ ਦਿਖਾਈ, ਜਿਸ ਸਦਕਾ ਵਿਭਾਗ ਨੇ ਲਗਭਗ 23 ਲੱਖ ਰੁਪਏ ਦੇ ਪਸ਼ੂ ਆਹਾਰ ਉਤਪਾਦਾਂ ਦੀ ਰਿਕਾਰਡ ਵਿਕਰੀ ਦਰਜ ਕੀਤੀ। ਇਹ ਉਪਲਬਧੀ ਕਿਸਾਨਾਂ ਦੇ ਯੂਨੀਵਰਸਿਟੀ ਦੀਆਂ ਵਿਗਿਆਨਕ ਸਿਫ਼ਾਰਸ਼ਾਂ ਅਤੇ ਉਤਪਾਦਾਂ ਪ੍ਰਤੀ ਡੂੰਘੇ ਵਿਸ਼ਵਾਸ ਨੂੰ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ।

Animal Nutrition products ਦੀ ਭਾਰੀ ਮੰਗ 

ਇਸ ਮੇਲੇ ਵਿੱਚ ਵਿਭਾਗ ਵੱਲੋਂ ਪ੍ਰਦਰਸ਼ਿਤ ਕੀਤੇ ਗਏ ਵਿਗਿਆਨਕ ਤੌਰ ‘ਤੇ ਪ੍ਰਮਾਣਿਤ Animal Nutrition products ਦੀ ਕਿਸਾਨਾਂ ਵਿੱਚ ਭਾਰੀ ਮੰਗ ਸੀ। ਕਿਸਾਨਾਂ ਨੇ ਖ਼ਾਸ ਤੌਰ ‘ਤੇ ਖਣਿਜ ਮਿਸ਼ਰਣ, ਬਾਈਪਾਸ ਫ਼ੈਟ, ਯੂਰੋਮਿਨ ਲਿਕ ਅਤੇ ਡੇਅਰੀ ਪ੍ਰੀਮਿਕਸ ਵਰਗੇ ਜ਼ਰੂਰੀ ਉਤਪਾਦ ਵੱਡੀ ਮਾਤਰਾ ਵਿੱਚ ਖ਼ਰੀਦੇ। ਇਹ ਉਤਪਾਦ ਦੁਧਾਰੂ ਪਸ਼ੂਆਂ ਦੀ ਸਿਹਤ ਨੂੰ ਤੰਦਰੁਸਤ ਰੱਖਣ, ਪ੍ਰਜਨਨ ਸਮਰੱਥਾ ਸੁਧਾਰਨ ਅਤੇ ਦੁੱਧ ਦੀ ਪੈਦਾਵਾਰ ਵਧਾਉਣ ਲਈ ਬਹੁਤ ਪ੍ਰਭਾਵਸ਼ਾਲੀ ਸਿੱਧ ਹੁੰਦੇ ਹਨ। ਇਹ ਵਿਕਰੀ ਵੈੱਟ ਵਰਸਿਟੀ ਵੱਲੋਂ ਵਿਗਿਆਨਕ ਤਰੀਕੇ ਨਾਲ ਵਿਕਸਿਤ ਕੀਤੇ ਗਏ ਪਸ਼ੂ ਪੋਸ਼ਣ ਹੱਲਾਂ ਪ੍ਰਤੀ ਕਿਸਾਨਾਂ ਦੇ ਡੂੰਘੇ ਵਿਸ਼ਵਾਸ ਅਤੇ ਭਰੋਸੇ ਨੂੰ ਪ੍ਰਤੱਖ ਰੂਪ ਵਿੱਚ ਦਰਸਾਉਂਦੀ ਹੈ।

ਵਿਗਿਆਨਕ ਸੇਵਾਵਾਂ ਕਿਸਾਨਾਂ ਲਈ ਜ਼ਰੂਰੀ

ਵਿਭਾਗ ਦੀ ਇਸ ਕਾਮਯਾਬੀ ‘ਤੇ ਖ਼ੁਸ਼ੀ ਪ੍ਰਗਟ ਕਰਦਿਆਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜੇ.ਪੀ.ਐੱਸ. ਗਿੱਲ ਨੇ ਵਿਭਾਗੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਸਾਨ-ਕੇਂਦਰਿਤ ਇਹ ਸੇਵਾਵਾਂ ਪਸ਼ੂਆਂ ਲਈ ਮਿਆਰੀ ਖ਼ੁਰਾਕ ਯਕੀਨੀ ਬਣਾਉਣ, ਦੁੱਧ ਉਤਪਾਦਨ ਵਧਾਉਣ ਅਤੇ ਪੰਜਾਬ ਵਿੱਚ ਪਸ਼ੂ ਪਾਲਣ ਖੇਤਰ ਦੇ ਟਿਕਾਊ ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਨਾਲ ਹੀ, ਉਨ੍ਹਾਂ ਨੇ ਜ਼ੋਰ ਦਿੱਤਾ ਕਿ ਵੈੱਟ ਵਰਸਿਟੀ ਦੀ ਇਸ ਪ੍ਰਭਾਵਸ਼ਾਲੀ ਸ਼ਮੂਲੀਅਤ ਨੇ ਇੱਕ ਵਾਰ ਫਿਰ ਉੱਨਤ ਵਿਗਿਆਨ ਨੂੰ ਕਿਸਾਨ ਭਾਈਚਾਰੇ ਦੇ ਵਿਹਾਰਕ ਲਾਭਾਂ ਨਾਲ ਜੋੜਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਉਜਾਗਰ ਕੀਤਾ ਹੈ।

ਮੁਫ਼ਤ ਫੀਡ ਅਤੇ ਚਾਰੇ ਪਰਖ ਮੁੱਖ ਆਕਰਸ਼ਣ 

ਪਸ਼ੂ ਪੋਸ਼ਣ ਵਿਭਾਗ ਦੇ ਮੁਖੀ ਡਾ. ਜੇ.ਐੱਸ. ਹੁੰਦਲ ਨੇ ਦੱਸਿਆ ਕਿ ਮੇਲੇ ਦੌਰਾਨ ਮੁਹੱਈਆ ਕਰਵਾਈ ਗਈ ਪਸ਼ੂ-ਖੁਰਾਕ ਅਤੇ ਹਰੇ ਚਾਰੇ ਦੀ ਮੁਫ਼ਤ ਜਾਂਚ ਸੇਵਾ ਪਸ਼ੂ ਪਾਲਕਾਂ ਲਈ ਖਿੱਚ ਦਾ ਮੁੱਖ ਕੇਂਦਰ ਬਣੀ। ਸੈਂਕੜੇ ਕਿਸਾਨ ਆਪਣੇ ਖੇਤਾਂ ਅਤੇ ਘਰਾਂ ਤੋਂ ਚਾਰੇ ਅਤੇ ਫੀਡ ਦੇ ਨਮੂਨੇ ਲੈ ਕੇ ਪਹੁੰਚੇ। ਵਿਭਾਗ ਦੇ ਮਾਹਿਰਾਂ ਨੇ ਮੌਕੇ ‘ਤੇ ਹੀ ਇਨ੍ਹਾਂ ਨਮੂਨਿਆਂ ਦੀ ਜਾਂਚ ਕੀਤੀ ਅਤੇ ਕਿਸਾਨਾਂ ਨੂੰ ਪੌਸ਼ਟਿਕ ਤੱਤਾਂ ਦੀ ਘਾਟ, ਪਸ਼ੂਆਂ ਦੀ ਸਿਹਤ ਸੁਧਾਰਨ ਅਤੇ ਦੁੱਧ ਉਤਪਾਦਨ, ਫਾਰਮ ਦੀ ਮੁਨਾਫ਼ੇਖੋਰੀ ਵਧਾਉਣ ਅਤੇ ਸੰਤੁਲਿਤ ਖ਼ੁਰਾਕ ਤਿਆਰ ਕਰਨ ਲਈ ਢੁਕਵੀਂ ਸਲਾਹ ਦਿੱਤੀ। ਕਿਸਾਨਾਂ ਨੇ ਇਸ Animal Nutrition products ਨੂੰ ਡੇਅਰੀ ਫਾਰਮਿੰਗ ਲਈ ਇੱਕ ਅਸਲ ਬਦਲਾਅ ਲਿਆਉਣ ਵਾਲਾ ਕਦਮ ਦੱਸਿਆ।

ਵਿਭਾਗੀ ਕਾਰਗੁਜ਼ਾਰੀ ਦੀ ਸ਼ਲਾਘਾ 

ਡਾਇਰੈਕਟਰ ਪਸਾਰ ਸਿੱਖਿਆ ਡਾ. ਆਰ.ਐੱਸ. ਗਰੇਵਾਲ ਅਤੇ ਯੂਨੀਵਰਸਿਟੀ ਦੇ ਹੋਰ ਉੱਚ ਅਧਿਕਾਰੀਆਂ ਨੇ ਵੀ ਪਸ਼ੂ ਪੋਸ਼ਣ ਵਿਭਾਗ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮੇਲੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਹੀ ਤਕਨੀਕਾਂ ਅਪਣਾਉਣ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ। ਵਿਭਾਗ ਵੱਲੋਂ ਸਥਾਪਿਤ ਕੀਤਾ ਗਿਆ ਇਹ ਨਵਾਂ ਮੀਲ-ਪੱਥਰ ਦਰਸਾਉਂਦਾ ਹੈ ਕਿ ਡੇਅਰੀ ਫਾਰਮਿੰਗ ਨੂੰ ਵਿਗਿਆਨਕ ਸੋਚ ਅਤੇ Animal Nutrition products ਨਾਲ ਹੀ ਕਾਮਯਾਬ ਅਤੇ ਮੁਨਾਫ਼ੇਯੋਗ ਬਣਾਇਆ ਜਾ ਸਕਦਾ ਹੈ।

COMMENTS

WORDPRESS: 0