ਹੜ ਪੀੜਤਾਂ ਦੀ ਮਦਦ ਲਈ ਕੋਸ਼ਿਸ਼ਾਂ ਜਾਰੀ, ਪੀ.ਏ.ਯੂ. ਨੇ ਬੀਜ ਵੰਡਣ ਦੀ ਮੁਹਿੰਮ ਵਿੰਢੀ

ਹੜ ਪੀੜਤਾਂ ਦੀ ਮਦਦ ਲਈ ਕੋਸ਼ਿਸ਼ਾਂ ਜਾਰੀ, ਪੀ.ਏ.ਯੂ. ਨੇ ਬੀਜ ਵੰਡਣ ਦੀ ਮੁਹਿੰਮ ਵਿੰਢੀPic credit PAU

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੀ.ਏ.ਯੂ. ਵੱਲੋਂ ਹੜ ਪੀੜਤ ਕਿਸਾਨਾਂ ਦੀ ਸਹਾਇਤਾ ਲਈ ਕਣਕ ਅਤੇ ਸਰ੍ਹੋਂ ਦੇ ਬੀਜ ਮੁਹੱਈਆ ਕਰਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ| ਗੋਰਤਲੱਬ ਹੈ ਕਿ ਪੰ

Stubble Management(ਪਰਾਲੀ ਪ੍ਰਬੰਧਨ) ‘ਚ ਮਿਸਾਲ ਬਣਿਆ ਨੂਰਪੁਰ ਬੇਟਾ ਪਿੰਡ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤਾ ਦੌਰਾ
Hybrid Paddy Seeds: ਹਾਈਬ੍ਰਿਡ ਧਾਨ ਦੇ ਬੀਜਾਂ ਬਾਰੇ ਕੀ ਕਿਹਾ ਗਿਆ, ਡੀਨੋਟੀਫਿਕੇਸ਼ਨ ਦੀ ਮੰਗ ਕਿਉਂ ਉੱਠੀ?
PAU-KVK, ਸੰਗਰੂਰ ਵੱਲੋਂ ਖੁੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ‘ਤੇ 5 ਦਿਨਾਂ ਦੀ ਕਿੱਤਾਮੁਖੀ ਸਿਖਲਾਈ ਸਫਲਤਾ ਪੂਰਵਕ ਸੰਪੰਨ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੀ.ਏ.ਯੂ. ਵੱਲੋਂ ਹੜ ਪੀੜਤ ਕਿਸਾਨਾਂ ਦੀ ਸਹਾਇਤਾ ਲਈ ਕਣਕ ਅਤੇ ਸਰ੍ਹੋਂ ਦੇ ਬੀਜ ਮੁਹੱਈਆ ਕਰਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ| ਗੋਰਤਲੱਬ ਹੈ ਕਿ ਪੰਜਾਬ ਵਿੱਚ ਪਿਛਲੇ ਸਮੇਂ ਆਏ ਹੜਾਂ ਕਾਰਨ ਖੜ੍ਹੀਆਂ ਫਸਲਾਂ ਦੇ ਨੁਕਸਾਨ ਹੋਇਆ ਸੀ ਅਤੇ ਨਾਲ ਹੀ ਆਗਾਮੀ ਹਾੜੀ ਦੇ ਫਸਲ ਲਈ ਵੀ ਮੁਸ਼ਕਿਲਾਂ ਆ ਰਹੀਆਂ ਹਨ। ਕਈ ਕਿਸਾਨ ਆਰਥਿਕ ਤੰਗੀ ਨਾਲ ਜੂਝ ਰਹੇ ਹਨ ਅਤੇ ਕਈ ਥਾਵਾਂ ਤੇ ਰੇਤ ਦੇ ਅੰਬਾਰ ਲੱਗ ਗਏ ਹਨ। ਪਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਦਦ ਲਈ ਲੋਕ ਪਹੁੰਚ ਰਹੇ ਹਨ।

ਇਸੇ ਸਿਲਸਿਲੇ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਰਿਆਰ ਤੋਂ ਮੁਹਿੰਮ ਦਾ ਆਰੰਭ ਕੀਤਾ ਗਿਆ ਹੈ|

ਡਾ. ਗੋਸਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿ ਕਣਕ ਦੀਆਂ ਉੱਨਤ ਕਿਸਮਾਂ ਦਾ 725 ਕੁਇੰਟਲ ਬੀਜ ਕਿਸਾਨਾਂ ਵਿਚ ਵੰਡਿਆ ਜਾ ਰਿਹਾ ਹੈ| ਇਨ੍ਹਾਂ ਵਿਚ ਪੀ.ਬੀ.ਡਬਲਯੂ. 826, ਪੀ.ਬੀ.ਡਬਲਯੂ. 725, ਪੀ.ਬੀ.ਡਬਲਯੂ. 869, ਪੀ.ਬੀ.ਡਬਲਯੂ. 766, ਪੀ.ਬੀ.ਡਬਲਯੂ. 677, ਪੀ.ਬੀ.ਡਬਲਯੂ. 824 ਅਤੇ ਪੀ.ਬੀ.ਡਬਲਯੂ. ਜ਼ਿੰਕ 2 ਸ਼ਾਮਿਲ ਹਨ| ਕਨੋਲਾ ਸਰ੍ਹੋਂ ਦੀ ਕਿਸਮ ਜੀ ਐੱਸ ਸੀ-7 ਦਾ 5 ਕੁਇੰਟਲ ਬੀਜ ਵੀ ਕਿਸਾਨਾਂ ਨੂੰ ਦਿੱਤਾ ਜਾਵੇਗਾ| ਇਹ ਬੀਜ ਹੜ ਪ੍ਰਭਾਵਿਤ 7 ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਾਜ਼ਿਲਕਾ ਅਤੇ ਪਟਿਆਲਾ ਦੇ ਕਿਸਾਨਾਂ ਨੂੰ ਦਿੱਤਾ ਜਾਵੇਗਾ| ਡਾ. ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਅਧਿਆਪਕਾਂ ਅਤੇ ਬਾਕੀ ਅਮਲੇ ਨੇ ਆਪਣੀ ਤਨਖਾਹਾਂ ਵਿੱਚੋਂ ਇਸ ਬੀਜ ਲਈ ਇਮਦਾਦ ਦਿੱਤੀ ਹੈ| ਇਸ ਕਾਰਜ ਦਾ ਉਦੇਸ਼ ਕਿਸਾਨਾਂ ਨੂੰ ਪੀ.ਏ.ਯੂ. ਦੀਆਂ ਕਿਸਮਾਂ ਦਾ ਬੀਜ ਆਉਂਦੀ ਫਸਲ ਲਈ ਮੁਹੱਈਆ ਕਰਵਾਉਣਾ ਹੈ| ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹੜਾਂ ਨਾਲ ਜ਼ਮੀਨ ਦੀ ਤਹਿ ਅਤੇ ਉਪਜਾਊ ਸੁਭਾਅ ਵਿਚ ਆਈ ਤਬਦੀਲੀ ਦਾ ਵੀ ਨਿਰੀਖਣ ਕਰ ਰਹੀ ਹੈ|

ਡਾ. ਗੋਸਲ ਨਾਲ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹ ਸੇਵਾ ਕੇਂਦਰਾਂ ਅਤੇ ਖੇਤਰੀ ਕੇਂਦਰਾਂ ਦੀਆਂ ਟੀਮਾਂ ਵੀ ਸ਼ਾਮਿਲ ਸਨ|

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਰਿਆਰ ਵਿਚ ਕਿਸਾਨਾਂ ਨੂੰ 160 ਕੁਇੰਟਲ ਕਣਕ ਅਤੇ ਸਰ੍ਹੋਂ ਦਾ ਬੀਜ ਤਕਸੀਮ ਕੀਤਾ ਗਿਆ| ਇਸੇ ਤਰ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਗਕਲਾਂ ਜਹਾਂਗੀਰ ਅੰਮ੍ਰਿਤਸਰ ਵਿਚ 160 ਕੁਇੰਟਲ ਬੀਜ ਕਿਸਾਨਾਂ ਵਿਚ ਵੰਡਿਆ ਗਿਆ|

ਕਿਸਾਨਾਂ ਵੱਲੋਂ ਇਸ ਕਾਰਜ ਲਈ ਯੂਨੀਵਰਸਿਟੀ ਦਾ ਧੰਨਵਾਦ ਕੀਤਾ ਗਿਆ ਹੈ| ਬਹੁਤੇ ਕਿਸਾਨਾਂ ਨੇ ਇਸ ਕਾਰਜ ਨੂੰ ਆਉਂਦੀਆਂ ਫਸਲਾਂ ਦੀ ਕਾਸ਼ਤ ਦੇ ਲਿਹਾਜ਼ ਨਾਲ ਬੇਹੱਦ ਲਾਹੇਵੰਦ ਆਖਿਆ| ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਐੱਸ ਐੱਸ ਔਲਖ, ਡਾ. ਐੱਚ ਐੱਸ ਰੰਧਾਵਾ, ਡਾ. ਬਿਕਰਮਜੀਤ ਸਿੰਘ, ਡਾ. ਨਰਿੰਦਰਪਾਲ ਸਿੰਘ, ਡਾ. ਆਰ ਐੱਸ ਛੀਨਾ ਅਤੇ ਕੇਂਦਰਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਸ਼ਾਮਿਲ ਸਨ| ਯੰਗ ਇਨੋਵੇਟਿਵ ਫਾਰਮਰ ਗਰੁੱਪ ਵੱਲੋਂ ਸ਼੍ਰੀ ਗੁਰਬਿੰਦਰ ਸਿੰਘ ਬਾਜਵਾ ਨੇ ਹੜ ਪੀੜਤ ਕਿਸਾਨਾਂ ਵੱਲੋਂ ਪੀ.ਏ.ਯੂ. ਦਾ ਧੰਨਵਾਦ ਕੀਤਾ।

ਇਸ ਕਾਰਜ ਨਾਲ ਕਿਸਾਨਾਂ ਦਾ ਫ਼ਸਲ ਤੈਅ ਸਮੇਂ ਤੇ ਬੀਜਣਾ ਆਸਾਨ ਹੋਵੇਗਾ ਅਤੇ ਨਾਲ ਹੀ ਹੜ੍ਹਾਂ ਕਾਰਨ ਨੁਕਸਾਨੇ ਗਏ ਕਿਸਾਨ ਆਰਥਿਕ ਬੋਝ ਤੋਂ ਬਚ ਸਕਣਗੇ ਅਤੇ ਅਗਲੀਆਂ ਫ਼ਸਲਾਂ ਦੇ ਘਰ ਆਉਣ ਨਾਲ ਦੁਬਾਰਾ ਪੈਰਾਂ ’ਤੇ ਖੜੇ ਹੋਣ ਲਈ ਜੁਝਾਰੂ ਹੋਣਗੇ।

COMMENTS

WORDPRESS: 0