Urea Plant: ਭਾਰਤ ‘ਚ ਜਲਦੀ ਸ਼ੁਰੂ ਹੋਣਗੇ ਯੂਰੀਆ ਦੇ 2 ਨਵੇਂ ਪਲਾਂਟ, ਸਾਲਾਨਾ ਸਮਰੱਥਾ 25.4 ਲੱਖ ਟਨ ਵਧੇਗੀ 

Urea Plant: ਭਾਰਤ ‘ਚ ਜਲਦੀ ਸ਼ੁਰੂ ਹੋਣਗੇ ਯੂਰੀਆ ਦੇ 2 ਨਵੇਂ ਪਲਾਂਟ, ਸਾਲਾਨਾ ਸਮਰੱਥਾ 25.4 ਲੱਖ ਟਨ ਵਧੇਗੀ AI Generated

ਭਾਰਤ ਵਿੱਚ ਖਾਦ ਉਤਪਾਦਨ ਨੂੰ ਹੁਲਾਰਾ ਦੇਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਦੇਸ਼ ਵਿੱਚ ਯੂਰੀਆ ਦੇ ਦੋ ਨਵੇਂ ਵੱਡੇ ਪਲਾਂਟ ਜਲਦੀ ਹੀ ਕੰਮ ਕਰਨਾ ਸ਼ੁਰੂ ਕਰ ਦੇਣਗੇ, ਜਿਸ ਨਾਲ ਸਾਲ

Monsoon in Punjab: 24% ਤੱਕ ਘਟੀ ਮੀਂਹ ਦੀ ਕਮੀ, Kharif ਬੀਜਾਈ ਨੂੰ ਮਿਲੇਗਾ ਵੱਡਾ ਹੁਲਾਰਾ
ਫਾਜ਼ਿਲਕਾ ਵਿੱਚ ਗੜੇਮਾਰੀ ਨਾਲ 15,000 ਏਕੜ ਕਣਕ ਦੀ ਫਸਲ ਬਰਬਾਦ, ਕਿਸਾਨਾਂ ਨੇ ਕੀ ਕੁਝ ਕਿਹਾ
Wheat Husk Price: ਪੰਜਾਬ ‘ਚ ਤੂੜੀ ਦੇ ਰੇਟ ਹੋਏ ਦੁੱਗਣੇ, ਗਊਸ਼ਾਲਾਵਾਂ ਅਤੇ ਡੇਅਰੀ ਫਾਰਮਰਾਂ ‘ਤੇ ਵਧਿਆ ਵਿੱਤੀ ਬੋਝ 

ਭਾਰਤ ਵਿੱਚ ਖਾਦ ਉਤਪਾਦਨ ਨੂੰ ਹੁਲਾਰਾ ਦੇਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਦੇਸ਼ ਵਿੱਚ ਯੂਰੀਆ ਦੇ ਦੋ ਨਵੇਂ ਵੱਡੇ ਪਲਾਂਟ ਜਲਦੀ ਹੀ ਕੰਮ ਕਰਨਾ ਸ਼ੁਰੂ ਕਰ ਦੇਣਗੇ, ਜਿਸ ਨਾਲ ਸਾਲਾਨਾ ਉਤਪਾਦਨ ਸਮਰੱਥਾ ਵਿੱਚ 25.4 ਲੱਖ ਟਨ ਦਾ ਵਾਧਾ ਹੋਵੇਗਾ। PTI ਦੀ ਰਿਪੋਰਟ ਦੇ ਅਨੁਸਾਰ, ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਦੇਸ਼ ਵਿੱਚ ਖਾਦ ਦੀ ਉਪਲਬਧਤਾ ਮਜ਼ਬੂਤ ਹੋਵੇਗੀ ਅਤੇ ਦੂਜੇ ਦੇਸ਼ਾਂ ਤੋਂ ਯੂਰੀਆ ਆਯਾਤ ‘ਤੇ ਨਿਰਭਰਤਾ ਕਾਫ਼ੀ ਹੱਦ ਤੱਕ ਘੱਟ ਜਾਵੇਗੀ। ਇਹ ਫੈਸਲਾ ਭਾਰਤ ਨੂੰ ਖਾਦ ਖੇਤਰ ਵਿੱਚ ਆਤਮ-ਨਿਰਭਰ ਬਣਾਉਣ ਅਤੇ ਕਿਸਾਨਾਂ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਸਪਲਾਈ ਰੁਕਾਵਟਾਂ ਅਤੇ ਕੀਮਤਾਂ ਵਿੱਚ ਅਸਥਿਰਤਾ ਤੋਂ ਬਚਾਉਣ ਦੇ ਯਤਨਾਂ ਦਾ ਹਿੱਸਾ ਹੈ।

ਘਰੇਲੂ ਉਤਪਾਦਨ ‘ਚ ਰਿਕਾਰਡ ਵਾਧਾ

ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਵੱਲੋਂ ਜਾਰੀ ਬਿਆਨ ਦੇ ਅਨੁਸਾਰ, ਸਾਲ 2014 ਤੋਂ ਦੇਸ਼ ਵਿੱਚ ਛੇ ਨਵੇਂ ਮੈਗਾ ਯੂਰੀਆ ਪਲਾਂਟ ਸਥਾਪਿਤ ਕੀਤੇ ਜਾ ਚੁੱਕੇ ਹਨ, ਜਿਸ ਨਾਲ 76.2 ਲੱਖ ਟਨ ਦੀ ਸਾਲਾਨਾ ਸਮਰੱਥਾ ਜੁੜ ਗਈ ਹੈ। ਜ਼ਿਕਰਯੋਗ, ਹੁਣ ਦੋ ਹੋਰ ਉੱਚ-ਸਮਰੱਥਾ ਵਾਲੇ ਯੂਰੀਆ ਪਲਾਂਟ ਸ਼ੁਰੂ ਹੋਣ ਲਈ ਤਿਆਰ ਹਨ। ਅੰਕੜਿਆਂ ਦੇ ਮੁਤਾਬਕ, ਭਾਰਤ ਨੇ ਵਿੱਤੀ ਸਾਲ 2025-26 ਦੌਰਾਨ 100 ਲੱਖ ਟਨ ਤੋਂ ਵੱਧ ਯੂਰੀਆ ਦਾ ਆਯਾਤ ਕੀਤਾ। 

ਮੰਤਰਾਲੇ ਨੇ ਕਿਹਾ ਕਿ ਘਰੇਲੂ ਯੂਰੀਆ ਉਤਪਾਦਨ 2014-15 ਵਿੱਚ 225 ਲੱਖ ਟਨ ਤੋਂ ਵੱਧ ਕੇ 2023-24 ਵਿੱਚ ਰਿਕਾਰਡ 314.07 ਲੱਖ ਟਨ ਪਹੁੰਚ ਗਿਆ ਸੀ। ਇਸੇ ਤਰ੍ਹਾਂ ਫਾਸਫੇਟਿਕ ਅਤੇ ਪੋਟਾਸ਼ਿਕ (P&K) ਖਾਦ ਦਾ ਉਤਪਾਦਨ ਵੀ 2014-15 ਦੇ 159.54 ਲੱਖ ਟਨ ਤੋਂ ਵਧ ਕੇ 2024-25 ਵਿੱਚ 211.22 ਲੱਖ ਟਨ ਹੋ ਗਿਆ ਹੈ। ਨਾਲ ਹੀ, ਜਨਤਕ ਅਤੇ ਨਿੱਜੀ ਦੀਆਂ ਕੰਪਨੀਆਂ ਨਵੇਂ (P&K) ਖਾਦ ਪ੍ਰੋਜੈਕਟਾਂ ਰਾਹੀਂ ਸਮਰੱਥਾ ਵਧਾ ਰਹੀਆਂ ਹਨ।

ਕੌਮਾਂਤਰੀ ਚੁਣੌਤੀਆਂ ਅਤੇ ਸਰਕਾਰ ਦੇ ਯਤਨ

ਪੱਛਮੀ ਏਸ਼ੀਆ ਵਿੱਚ ਭੂ-ਰਾਜਨੀਤਿਕ ਤਣਾਅ ਕਾਰਨ ਅੰਤਰਰਾਸ਼ਟਰੀ ਖਾਦ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਅਤੇ ਕੁਦਰਤੀ ਗੈਸ ਦੀ ਭਾਰੀ ਕਮੀ ਹੋਈ ਹੈ। ਸਮੁੰਦਰੀ ਮਾਰਗਾਂ ਵਿੱਚ, ਖ਼ਾਸ ਕਰਕੇ ‘Strait of Hormuz’ ਦੇ ਆਲੇ-ਦੁਆਲੇ, ਸ਼ਿਪਿੰਗ ਨੂੰ ਵੱਡੀ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਸਰਕਾਰ ਵਿਦੇਸ਼ੀ ਉਤਪਾਦਕਾਂ ਨਾਲ ਸਿੱਧੇ ਸੰਬੰਧ ਸਥਾਪਤ ਕਰਕੇ ਵਿਕਲਪਕ ਰੂਟਾਂ ਦੀ ਖੋਜ ਕਰਨ ਅਤੇ ਦੇਸ਼ ਵਿੱਚ ਖਾਦਾਂ ਦੀ ਨਿਰੰਤਰ ਸਪਲਾਈ ਬਣਾਈ ਰੱਖਣ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ, ਤਾਂ ਜੋ ਮੌਜੂਦਾ ਖਾਰੀਫ਼  ਦੇ ਸੀਜ਼ਨ ਵਿੱਚ ਕੋਈ ਦਿੱਕਤ ਨਾ ਆਵੇ।

ਕਿਸਾਨਾਂ ਲਈ ਸਬਸਿਡੀ ਦੀ ਸਹਾਇਤਾ ਜਾਰੀ

ਕੌਮਾਂਤਰੀ ਬਾਜ਼ਾਰ ਵਿੱਚ ਖਾਦਾਂ ਦੀਆਂ ਕੀਮਤਾਂ ਵਧਣ ਦੇ ਬਾਵਜੂਦ, ਕੇਂਦਰ ਸਰਕਾਰ ਨੇ ਇਸ ਦਾ ਬੋਝ ਕਿਸਾਨਾਂ ‘ਤੇ ਨਹੀਂ ਪੈਣ ਦਿੱਤਾ। ਮੰਤਰਾਲੇ ਦੇ ਅਨੁਸਾਰ, ਸਰਕਾਰ ਨੇ ਅੰਤਰਰਾਸ਼ਟਰੀ ਮਹਿੰਗਾਈ ਦਾ ਭਾਰ ਖ਼ੁਦ ਝੱਲਿਆ ਹੈ ਅਤੇ ਭਾਰਤੀ ਕਿਸਾਨਾਂ ਲਈ ਪ੍ਰਚੂਨ ਕੀਮਤਾਂ ਵਿੱਚ ਇੱਕ ਪੈਸੇ ਦਾ ਵੀ ਵਾਧਾ ਨਹੀਂ ਕੀਤਾ ਹੈ। ਮੌਜੂਦਾ ਸਮੇਂ ਵਿੱਚ, ਯੂਰੀਆ ਦਾ 45 ਕਿੱਲੋ ਦਾ ਬੈਗ ਕਿਸਾਨਾਂ ਨੂੰ ਸਿਰਫ਼ 266.50 ਰੁਪਏ ਦੀ ਸਬਸਿਡੀ ਵਾਲੀ ਕੀਮਤ ‘ਤੇ ਵੇਚਿਆ ਜਾ ਰਿਹਾ ਹੈ, ਜਦੋਂ ਕਿ ਇਸ ਦੀ ਕੌਮਾਂਤਰੀ ਕੀਮਤ 4,100 ਰੁਪਏ ਪ੍ਰਤੀ ਬੈਗ ਤੋਂ ਵੀ ਵੱਧ ਹੈ। ਇਸੇ ਤਰ੍ਹਾਂ, DAP ਦਾ 50 ਕਿੱਲੋ ਦਾ ਬੈਗ 1,350 ਰੁਪਏ ਵਿੱਚ ਦਿੱਤਾ ਜਾ ਰਿਹਾ ਹੈ, ਜਦੋਂ ਕਿ ਇਸ ਦੀ ਵਿਸ਼ਵ ਪੱਧਰ ‘ਤੇ ਕੀਮਤ ਲਗਭਗ 5,000 ਰੁਪਏ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੀ ਖਾਦ ਸੁਰੱਖਿਆ ਪੂਰੀ ਤਰ੍ਹਾਂ ਮਜ਼ਬੂਤ, ਸਥਿਰ ਅਤੇ ਸੁਰੱਖਿਅਤ ਹੈ।

COMMENTS

WORDPRESS: 0