KVK ਦਾ ਉਪਰਾਲਾ: ‘ਵਾਢੀ ਦਿਵਸ’ ਰਾਹੀਂ ਕਿਸਾਨਾਂ ਨੂੰ ਪਰਾਲੀ ਸੰਭਾਲਣ ਦੀਆਂ ਨਵੀਂਆਂ ਤਕਨੀਕਾਂ ਨਾਲ ਜੋੜਿਆ 

KVK ਦਾ ਉਪਰਾਲਾ: ‘ਵਾਢੀ ਦਿਵਸ’ ਰਾਹੀਂ ਕਿਸਾਨਾਂ ਨੂੰ ਪਰਾਲੀ ਸੰਭਾਲਣ ਦੀਆਂ ਨਵੀਂਆਂ ਤਕਨੀਕਾਂ ਨਾਲ ਜੋੜਿਆ 

ਪੰਜਾਬ ਵਿੱਚ ਖੇਤੀਬਾੜੀ ਨੂੰ ਟਿਕਾਊ ਅਤੇ ਵਾਤਾਵਰਣ ਪੱਖੀ ਬਣਾਉਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਲਗਾਤਾਰ ਯਤਨਸ਼ੀਲ ਹੈ। ਇਸ ਸੰਦਰਭ ਵਿੱਚ, ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ

Crop Residue Management: ਕੇਂਦਰ ਨੇ ਪੰਜਾਬ ਵਿੱਚ ਫਸਲੀ ਅਵਸ਼ੇਸ਼ ਪ੍ਰਬੰਧਨ ਲਈ ₹576 ਕਰੋੜ ਮਨਜ਼ੂਰ ਕੀਤੇ
ਪੰਜਾਬ ਦੇ ਕਿਸਾਨਾਂ ਨੇ ਖ਼ਰੀਦੀਆਂ 16,000 ਤੋਂ ਵੱਧ CRM ਮਸ਼ੀਨਾਂ, ਸਰਕਾਰ ਵੱਲੋਂ 183 ਕਰੋੜ ਦੀ ਸਬਸਿਡੀ ਜਾਰੀ
ਅੱਗ ਨਾ ਲਾਓ, ਮਿੱਟੀ ‘ਚ ਰਲਾਓ ਪਰਾਲੀ: ਖੇਤੀਬਾੜੀ ਅਫ਼ਸਰ ਤੋਂ ਜਾਣੋ Paddy Straw Management ਦੇ ਵਿਗਿਆਨਕ ਹੱਲ

ਪੰਜਾਬ ਵਿੱਚ ਖੇਤੀਬਾੜੀ ਨੂੰ ਟਿਕਾਊ ਅਤੇ ਵਾਤਾਵਰਣ ਪੱਖੀ ਬਣਾਉਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਲਗਾਤਾਰ ਯਤਨਸ਼ੀਲ ਹੈ। ਇਸ ਸੰਦਰਭ ਵਿੱਚ, ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਹੁਸ਼ਿਆਰਪੁਰ ਵੱਲੋਂ ਮਿਤੀ ਪਿੰਡ ਬੁੱਗਰਾ ਵਿਖੇ ਇੱਕ ਵਿਸ਼ੇਸ਼ ‘ਵਾਢੀ ਦਿਵਸ’ ਮਨਾਇਆ ਗਿਆ। ਇਹ ਪ੍ਰੋਗਰਾਮ ਅਗਾਂਹਵਧੂ ਅਤੇ ਪੁਰਸਕਾਰ ਜੇਤੂ ਕਿਸਾਨ ਸ. ਤਰਨਜੀਤ ਸਿੰਘ ਮਾਨ ਦੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਪ੍ਰਬੰਧਨ ਕਰਕੇ ਕਣਕ ਦੀ ਬਿਜਾਈ ਦੇ ਸਥਾਈ ਪ੍ਰਦਰਸ਼ਨੀ ਪਲਾਟ ‘ਤੇ ਆਯੋਜਿਤ ਕੀਤਾ ਗਿਆ।

ਆਧੁਨਿਕ ਮਸ਼ੀਨਰੀ ਦਾ ਪ੍ਰਦਰਸ਼ਨ

ਇਸ ਵਾਢੀ ਦਿਵਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ (CRM) ਰਾਹੀਂ ਕਣਕ ਦੀ ਬਿਜਾਈ ਦੇ ਲਾਭ ਦਿਖਾਉਣਾ ਸੀ। ਜ਼ਿਕਰਯੋਗ ਪ੍ਰਦਰਸ਼ਨੀ ਪਲਾਟ ਵਿੱਚ ਸਰਫੇਸ ਸੀਡਰ, ਸਮਾਰਟ ਸੀਡਰ, ਹੈਪੀ ਸੀਡਰ, ਸੁਪਰ ਸੀਡਰ ਅਤੇ ਜ਼ੀਰੋ ਟਿਲ ਡਰਿੱਲ ਵਰਗੀਆਂ ਵੱਖ-ਵੱਖ ਆਧੁਨਿਕ ਮਸ਼ੀਨਾਂ ਰਾਹੀਂ ਝੋਨੇ ਦੀ ਪਰਾਲੀ ਨੂੰ ਸਾੜੇ ਬਿਨਾਂ ਕਣਕ ਦੀ ਸਿੱਧੀ ਬਿਜਾਈ ਕੀਤੀ ਗਈ ਸੀ। ਇਸ ਦੇ ਨਾਲ ਹੀ ਵਿਗਿਆਨਕ ਤੁਲਨਾ ਲਈ ਇੱਕ ਪਲਾਟ ਵਿੱਚ ਰਵਾਇਤੀ ਢੰਗ (ਖੇਤ ਵਾਹ ਕੇ) ਨਾਲ ਵੀ ਬਿਜਾਈ ਕੀਤੀ ਗਈ ਸੀ, ਤਾਂ ਜੋ ਕਿਸਾਨ ਖੁਦ ਦੋਵਾਂ ਵਿਧੀਆਂ ਦੇ ਨਤੀਜਿਆਂ ਵਿੱਚ ਅੰਤਰ ਦੇਖ ਸਕਣ।

ਤਕਨੀਕੀ ਮਾਹਿਰ ਦੇ ਵਿਚਾਰ 

ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਡਾ. ਅਜੈਬ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਮਸ਼ੀਨਾਂ ਦੀ ਵਰਤੋਂ ਸਿਰਫ਼ ਬਿਜਾਈ ਤੱਕ ਸੀਮਤ ਨਹੀਂ ਹੈ। ਪਰਾਲੀ ਦੀ ਮਲਚਿੰਗ  ਫ਼ਸਲ ਨੂੰ ਵਧਦੇ ਤਾਪਮਾਨ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਾਉਂਦੀ ਹੈ। ਪਰਾਲੀ ਜ਼ਮੀਨ ਦੀ ਸਤਿਹ ਦੇ ਤਾਪਮਾਨ ਨੂੰ ਸਥਿਰ ਰੱਖਦੀ ਹੈ ਅਤੇ ਬੇਮੌਸਮੀ ਬਾਰਿਸ਼ ਦੌਰਾਨ ਫ਼ਸਲ ਨੂੰ ਡਿੱਗਣ ਤੋਂ ਵੀ ਬਚਾਉਂਦੀ ਹੈ।

ਡਾ. ਸਿੰਘ ਨੇ ਅੱਗੇ ਕਿਹਾ ਕਿ ਇਸ ਤਕਨੀਕ ਨਾਲ ਜਿੱਥੇ ਖੇਤੀ ਲਾਗਤਾਂ ਵਿੱਚ ਕਮੀ ਆਉਂਦੀ ਹੈ ਅਤੇ ਕਣਕ ਦੀ ਸਮੇਂ ਸਿਰ ਬਿਜਾਈ ਹੁੰਦੀ ਹੈ, ਉੱਥੇ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਕਾਫ਼ੀ ਸੁਧਾਰ ਹੁੰਦਾ ਹੈ। ਪਿਛਲੇ ਤਿੰਨ ਸਾਲਾਂ ਤੋਂ ਇਹ ਪ੍ਰਯੋਗ ਸ. ਤਰਨਜੀਤ ਸਿੰਘ ਮਾਨ ਦੇ ਖੇਤਾਂ ਵਿੱਚ ਸਫ਼ਲਤਾਪੂਰਵਕ ਚੱਲ ਰਿਹਾ ਹੈ, ਜੋ ਕਿ ਇੱਕ ਮਿਸਾਲ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ PAU ਦੀਆਂ ਨਵੀਨਤਮ ਤਕਨੀਕਾਂ ਅਪਣਾ ਕੇ ਆਪਣੀ ਖੇਤੀ ਨੂੰ ਹੋਰ ਬਿਹਤਰ ਬਣਾਉਣਾ ਚਾਹੀਦਾ ਹੈ।

ਮਿੱਟੀ ਦੀ ਪਰਖ ਅਤੇ ਖਾਦਾਂ ਦੀ ਸੁਚੱਜੀ ਵਰਤੋਂ

ਵਾਢੀ ਦੇ ਇਸ ਪ੍ਰੋਗਰਾਮ ਦੌਰਾਨ, ਕਿਸਾਨਾਂ ਨੂੰ ਅਗਲੀ ਫ਼ਸਲ ਲਈ ਤਿਆਰ ਕਰਨ ਲਈ ਮਿੱਟੀ ਦੇ ਨਮੂਨੇ ਲੈਣ ਦੀ ਵਿਧੀ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਮਾਹਿਰਾਂ ਨੇ ਖ਼ਾਸ ਤੌਰ ‘ਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਾਢੀ ਤੋਂ ਤੁਰੰਤ ਬਾਅਦ ਮਿੱਟੀ ਦੀ ਪਰਖ ਕਰਵਾਉਣੀ ਬਹੁਤ ਜ਼ਰੂਰੀ ਹੈ, ਤਾਂ ਜੋ ਆਉਣ ਵਾਲੀ ਸਾਉਣੀ ਦੀ ਫ਼ਸਲ ਵਿੱਚ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕੀਤੀ ਜਾ ਸਕੇ। ਇਸ ਨਾਲ ਨਾ ਸਿਰਫ਼ ਪੈਸੇ ਦੀ ਬੱਚਤ ਹੁੰਦੀ ਹੈ ਸਗੋਂ ਵਾਧੂ ਖਾਦਾਂ ਦੇ  ਮਿੱਟੀ ਅਤੇ ਸਿਹਤ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਵੀ ਬਚਿਆ ਜਾ ਸਕਦਾ ਹੈ।

ਕਿਸਾਨਾਂ ਨੂੰ ਅਪੀਲ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਹਮੇਸ਼ਾ ਹੀ ਕਿਸਾਨਾਂ ਦੀ ਭਲਾਈ ਲਈ ਨਵੀਂਆਂ ਤਕਨੀਕਾਂ ਵਿਕਸਿਤ ਕਰਦੀ ਰਹਿੰਦੀ ਹੈ। ਇਸ ਪ੍ਰੋਗਰਾਮ ਦਾ ਮਕਸਦ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ‘ਸਰਫੇਸ ਸੀਡਰ’ ਜਾਂ ‘ਸਮਾਰਟ ਸੀਡਰ’ ਵਰਗੀਆਂ ਆਧੁਨਿਕ ਮਸ਼ੀਨਾਂ ਵਰਤਣ ਲਈ ਉਤਸ਼ਾਹਿਤ ਕਰਨਾ ਸੀ। ਇਹ ਤਕਨੀਕਾਂ ਨਾ ਸਿਰਫ਼ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦੀਆਂ ਹਨ, ਸਗੋਂ ਪੰਜਾਬ ਦੀ ਖੇਤੀ ਨੂੰ ਆਰਥਿਕ ਤੌਰ ‘ਤੇ ਵਧੇਰੇ ਮਜ਼ਬੂਤ ਅਤੇ ਲੰਬੇ ਸਮੇਂ ਤੱਕ ਲਾਹੇਵੰਦ ਵੀ ਬਣਾਉਂਦੀਆਂ ਹਨ। 

COMMENTS

WORDPRESS: 0