ਬੱਕਰੀਆਂ ਲਈ PPR Vaccination: KVK ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਸਫ਼ਲ ਮੁਹਿੰਮ 

ਬੱਕਰੀਆਂ ਲਈ PPR Vaccination: KVK ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਸਫ਼ਲ ਮੁਹਿੰਮ 

ਪਸ਼ੂ ਪਾਲਣ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ (KVK) ਵੱਲੋਂ ਬੱਕਰੀ ਪਾਲਕਾਂ ਦੀ ਭਲਾਈ ਅਤੇ ਪਸ਼ੂਆਂ ਦੀ ਸਿਹਤ ਸੰਭਾਲ ਲਈ ਇੱਕ ਸ਼ਲਾਘਾਯੋਗ ਪਹਿਲਕਦਮੀ ਕੀਤੀ ਗਈ ਹੈ। KVK ਦੀ ਬੱਕਰੀ

Lumpy Skin Disease ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਟੀਕਾਕਰਨ ਮੁਹਿੰਮ ਸ਼ੁਰੂ
ਤਕਨੀਕੀ ਕ੍ਰਾਂਤੀ: ਕਮਲਪ੍ਰੀਤ ਕੌਰ ਦੀ ਹਾਈ-ਟੈਕ ਡੇਅਰੀ ਸਫਲਤਾ
Cattle Fair: ਪੰਜਾਬ ਨੂੰ ਨਿਲਾਮੀ ਤੋਂ 123 ਕਰੋੜ ਰੁਪਏ ਦੀ ਕਮਾਈ, Revenue ‘ਚ 34% ਦਾ ਵਾਧਾ

ਪਸ਼ੂ ਪਾਲਣ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ (KVK) ਵੱਲੋਂ ਬੱਕਰੀ ਪਾਲਕਾਂ ਦੀ ਭਲਾਈ ਅਤੇ ਪਸ਼ੂਆਂ ਦੀ ਸਿਹਤ ਸੰਭਾਲ ਲਈ ਇੱਕ ਸ਼ਲਾਘਾਯੋਗ ਪਹਿਲਕਦਮੀ ਕੀਤੀ ਗਈ ਹੈ। KVK ਦੀ ਬੱਕਰੀ ਯੂਨਿਟ ਵਿੱਚ PPR (Peste des Petits Ruminants) ਬਿਮਾਰੀ ਵਿਰੁੱਧ ਟੀਕਾਕਰਨ ਮੁਹਿੰਮ ਸਫ਼ਲਤਾਪੂਰਵਕ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਇਲਾਕੇ ਦੇ ਪਸ਼ੂ ਪਾਲਕਾਂ ਨੂੰ ਜਾਨਲੇਵਾ ਬਿਮਾਰੀਆਂ ਬਾਰੇ ਸੁਚੇਤ ਕਰਨਾ ਅਤੇ ਬੱਕਰੀਆਂ ਲਈ PPR ਟੀਕਾਕਰਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

ਸਾਂਝੀ ਮੁਹਿੰਮ ਦੀ ਸਫ਼ਲ ਸ਼ੁਰੂਆਤ

ਇਸ ਸਫ਼ਲ ਟੀਕਾਕਰਨ ਮੁਹਿੰਮ ਦੀ ਅਗਵਾਈ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਅਫ਼ਸਰ ਡਾ. ਵਨੀਤਾ ਅਤੇ ਵੈਟਰਨਰੀ ਇੰਸਪੈਕਟਰ ਰਾਜਵੀਰ ਵੱਲੋਂ ਸੁਚੱਜੇ ਢੰਗ ਨਾਲ ਕੀਤੀ ਗਈ। ਇਸ ਮੌਕੇ KVK ਲੰਗੜੋਆ ਦੇ ਐਸੋਸੀਏਟ ਡਾਇਰੈਕਟਰ ਡਾ. ਪ੍ਰਦੀਪ ਕੁਮਾਰ ਅਤੇ ਸਹਾਇਕ ਪ੍ਰੋਫੈਸਰ ਡਾ. ਤੇਜਬੀਰ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮਾਹਿਰਾਂ ਦੀ ਦੇਖ-ਰੇਖ ਹੇਠ ਯੂਨਿਟ ਦੀਆਂ ਸਾਰੀਆਂ ਬੱਕਰੀਆਂ ਨੂੰ ਸੁਰੱਖਿਅਤ ਢੰਗ ਨਾਲ ਵੈਕਸੀਨ ਲਗਾਈ ਗਈ।

PPR ਬਿਮਾਰੀ ਦੇ ਗੰਭੀਰ ਲੱਛਣ

PPR ਨੂੰ ਆਮ ਤੌਰ ‘ਤੇ “ਬੱਕਰੀਆਂ ਦੀ ਪਲੇਗ” (Goat Plague) ਵਜੋਂ ਜਾਣਿਆ ਜਾਂਦਾ ਹੈ, ਜੋ ਕਿ ਇੱਕ ਬਹੁਤ ਹੀ ਖ਼ਤਰਨਾਕ ਅਤੇ ਛੂਤਕਾਰੀ ਵਾਇਰਲ ਬਿਮਾਰੀ ਹੈ। ਇਹ ਵਿਸ਼ਾਣੂ ਸਿੱਧੇ ਤੌਰ ‘ਤੇ ਬੱਕਰੀਆਂ ਅਤੇ ਭੇਡਾਂ ਦੀ ਸਾਹ ਪ੍ਰਣਾਲੀ ਅਤੇ ਪਾਚਨ ਤੰਤਰ ‘ਤੇ ਹਮਲਾ ਕਰਦਾ ਹੈ। ਇਸ ਬਿਮਾਰੀ ਦੇ ਮੁੱਖ ਲੱਛਣਾਂ ਵਿੱਚ ਤੇਜ਼ ਬੁਖਾਰ, ਮੂੰਹ ਦੇ ਅੰਦਰ ਛਾਲੇ, ਅੱਖਾਂ ਅਤੇ ਨੱਕ ਵਿੱਚੋਂ ਪਾਣੀ ਵਗਣਾ, ਸਾਹ ਲੈਣ ਵਿੱਚ ਤਕਲੀਫ਼ (ਨਿਮੋਨੀਆ) ਅਤੇ ਗੰਭੀਰ ਦਸਤ ਲੱਗਣਾ ਸ਼ਾਮਲ ਹਨ। ਸਮੇਂ ਸਿਰ ਅਤੇ ਸਹੀ ਸਾਂਭ-ਸੰਭਾਲ ਨਾ ਹੋਣ ਕਾਰਨ ਜਾਨਵਰ ਬਹੁਤ ਕਮਜ਼ੋਰ ਹੋ ਕੇ ਦਮ ਤੋੜ ਦਿੰਦੇ ਹਨ।

ਭਾਰੀ ਆਰਥਿਕ ਨੁਕਸਾਨ ਦਾ ਖ਼ਤਰਾ

ਜੇਕਰ ਇਸ PPR ਬਿਮਾਰੀ ਨੂੰ ਸਮੇਂ ਸਿਰ ਨਾ ਰੋਕਿਆ ਜਾਵੇ, ਤਾਂ ਇਹ ਜੰਗਲ ਦੀ ਅੱਗ ਵਾਂਗ ਪੂਰੇ ਪਸ਼ੂ-ਧਨ ਵਿੱਚ ਫੈਲ ਜਾਂਦੀ ਹੈ।  ਅੰਕੜਿਆਂ ਮੁਤਾਬਕ, ਬਿਨਾਂ ਵੈਕਸੀਨ ਵਾਲੇ ਪਸ਼ੂਆਂ ਦੇ ਝੁੰਡਾਂ (ਇੱਜੜਾਂ) ਵਿੱਚ ਇਸ ਦੀ ਲਾਗ ਦਰ 90% ਤੋਂ 100% ਤੱਕ ਪਹੁੰਚ ਜਾਂਦੀ ਹੈ, ਜਦਕਿ ਮੌਤ ਦਰ 70% ਤੋਂ 90% ਦਰਜ ਕੀਤੀ ਜਾਂਦੀ ਹੈ। ਅਜਿਹੀ ਭਿਆਨਕ ਸਥਿਤੀ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਸਾਲਾਂ ਦੀ ਮਿਹਨਤ ਨੂੰ ਪਲ ਭਰ ਵਿੱਚ ਬਰਬਾਦ ਕਰ ਦਿੰਦੀ ਹੈ ਅਤੇ ਜਿਸ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਝੱਟਕਾ ਲੱਗਦਾ ਹੈ। ਇਸ ਲਈ, ਬਿਮਾਰੀ ਆਉਣ ਤੋਂ ਪਹਿਲਾਂ ਹੀ ਰੋਕਥਾਮ ਕਰਨਾ ਸਭ ਤੋਂ ਬਿਹਤਰ ਹੱਲ ਹੈ।

ਪਸ਼ੂ ਪਾਲਕਾਂ ਨੂੰ ਜ਼ਰੂਰੀ ਅਪੀਲ

KVK ਦੀ ਟੀਮ ਨੇ ਇਲਾਕੇ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਇੱਜੜਾਂ ਨੂੰ ਬਚਾਉਣ ਲਈ ਤੁਰੰਤ ਬੱਕਰੀਆਂ ਲਈ PPR ਟੀਕਾਕਰਨ ਕਰਵਾਉਣ। ਇਹ ਟੀਕਾ ਬੱਕਰੀਆਂ ਦੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਪੈਦਾ ਕਰਦਾ ਹੈ, ਜਿਸ ਨਾਲ ਪਲੇਗ ਵਰਗੀ ਮਹਾਂਮਾਰੀ ਦਾ ਖ਼ਤਰਾ ਖ਼ਤਮ ਹੋ ਜਾਂਦਾ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੇ ਪਸ਼ੂਆਂ ਨੂੰ ਨਿਰਧਾਰਤ ਸਮਾਂ-ਸਾਰਣੀ ਅਨੁਸਾਰ ਟੀਕਾ ਲਗਵਾਉਣਾ ਯਕੀਨੀ ਬਣਾਉਣ ਲਈ ਨੇੜਲੇ ਸਰਕਾਰੀ ਪਸ਼ੂ ਹਸਪਤਾਲ ਜਾਂ ਡਿਸਪੈਂਸਰੀ ਨਾਲ ਸੰਪਰਕ ਕਰਨ।

ਵਪਾਰਕ ਬੱਕਰੀ ਪਾਲਣ ਦੇ ਲਾਭ

ਇਸ ਮੌਕੇ ‘ਤੇ, ਮਾਹਿਰਾਂ ਨੇ ਬੱਕਰੀ ਪਾਲਣ ਤੋਂ ਹੋਣ ਵਾਲੇ ਚੰਗੇ ਮੁਨਾਫ਼ੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ, ਡਾ. ਪ੍ਰਦੀਪ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਇਲਾਕੇ ਦੇ ਕਿਸਾਨਾਂ ਨੂੰ ਬੱਕਰੀ ਪਾਲਣ ਦੇ ਧੰਦੇ ਨੂੰ ਇੱਕ ਵਪਾਰਕ ਕਿੱਤੇ ਵਜੋਂ ਅਪਣਾਉਣ ਦੀ ਸਾਲਾਹ ਦਿੱਤੀ। ਨਾਲ ਹੀ, ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਪਸ਼ੂਆਂ ਦੀ ਸਿਹਤ ਸੰਭਾਲ, ਬਿਮਾਰੀਆਂ ਤੋਂ ਬਚਾਅ ਅਤੇ ਡਾਕਟਰੀ ਸਹਾਇਤਾ ਲਈ ਵਿਭਾਗ ਨਾਲ ਰਾਬਤਾ ਕਾਇਮ ਰੱਖਣ।

COMMENTS

WORDPRESS: 0