PAU ਦੀ ਨਵੀਂ ਕਾਢ:  ਫ਼ਲਾਂ-ਸਬਜ਼ੀਆਂ ਨੂੰ ਤਾਜ਼ਾ ਰੱਖਣ ਵਾਲੇ ‘Mobile Thermoelectric Refrigeration System’ ਨੂੰ ਮਿਲਿਆ ਪੇਟੈਂਟ

PAU ਦੀ ਨਵੀਂ ਕਾਢ:  ਫ਼ਲਾਂ-ਸਬਜ਼ੀਆਂ ਨੂੰ ਤਾਜ਼ਾ ਰੱਖਣ ਵਾਲੇ ‘Mobile Thermoelectric Refrigeration System’ ਨੂੰ ਮਿਲਿਆ ਪੇਟੈਂਟPic Credit: PAU

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਨੇ ਖੇਤੀਬਾੜੀ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਯੂਨੀਵਰਸਿਟੀ ਨੂੰ ਇੱਕ ਨਵੀਨਤਾਕਾਰੀ “ਮੋਬ

ਪਾਣੀ, MSP ਅਤੇ ਖੇਤੀ ਦਾ ਭਵਿੱਖ: ਮਾਨਸਾ ਦੇ ਕਿਸਾਨਾਂ ਨੇ PAU ਅੱਗੇ ਆਪਣੀਆਂ ਗੱਲਾਂ ਰੱਖੀਆਂ
ਖੇਤੀਬਾੜੀ ‘ਚ ਨਵਾਂ ਮੋੜ: ਬਾਗਬਾਨੀ ਵਿਭਾਗ ਨੇ ਫ਼ਸਲੀ ਚੱਕਰ ਤੋੜਨ ਲਈ ਕਿਸਾਨਾਂ ਵਾਸਤੇ ਖੋਲ੍ਹੇ ਸਬਸਿਡੀਆਂ ਦੇ ਖ਼ਜ਼ਾਨੇ
ਪੰਜਾਬ ‘ਚ ਮੂੰਹ-ਖੁਰ (FMD) ਟੀਕਾਕਰਨ ਮੁਹਿੰਮ 2026: ਪਸ਼ੂ ਧਨ ਦੀ ਸੁਰੱਖਿਆ ਵੱਲ ਵੱਡਾ ਕਦਮ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਨੇ ਖੇਤੀਬਾੜੀ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਯੂਨੀਵਰਸਿਟੀ ਨੂੰ ਇੱਕ ਨਵੀਨਤਾਕਾਰੀ “ਮੋਬਾਈਲ ਥਰਮੋਇਲੈਕਟ੍ਰਿਕ ਰੈਫ੍ਰਿਜਰੇਸ਼ਨ ਸਿਸਟਮ” (Mobile Thermoelectric Refrigeration System) ਲਈ ਪੇਟੈਂਟ ਦਿੱਤਾ ਕੀਤਾ ਗਿਆ ਹੈ। ਇਹ ਸਿਸਟਮ ਵਿਸ਼ੇਸ਼ ਤੌਰ ‘ਤੇ ਛੋਟੇ ਪੱਧਰ ‘ਤੇ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਤਿਆਰ ਕੀਤਾ ਗਿਆ ਹੈ। 

ਇਹ ਵਾਤਾਵਰਣ-ਅਨੁਕੂਲ ਤਕਨਾਲੋਜੀ ਲੰਬੇ ਸਮੇਂ ਤੱਕ ਬਾਗਬਾਨੀ ਉਤਪਾਦਾਂ ਦੀ ਤਾਜ਼ਗੀ, ਬਣਤਰ ਅਤੇ ਪੌਸ਼ਟਿਕ ਤੱਤਾਂ ਨੂੰ ਬਰਕਰਾਰ ਰੱਖਣ ਵਿੱਚ ਮਦਦਗਾਰ ਸਾਬਤ ਹੋਵੇਗੀ। ਇਹ ਖੇਤੀਬਾੜੀ ਖੇਤਰ ਵਿੱਚ ਫ਼ਸਲ ਦੀ ਕਟਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਰੋਕਣ ਅਤੇ ਕੋਲਡ-ਚੇਨ ਪ੍ਰਬੰਧਨ ਲਈ ਇੱਕ ਟਿਕਾਊ ਹੱਲ ਪੇਸ਼ ਕਰਦੀ ਹੈ।

ਪੈਲਟੀਅਰ ਪ੍ਰਭਾਵ ‘ਤੇ ਆਧਾਰਿਤ ਅਧੁਨਿਕ ਤਕਨਾਲੋਜੀ

ਇਹ ਪੇਟੈਂਟ ਰੈਫ੍ਰਿਜਰੇਸ਼ਨ ਸਿਸਟਮ ‘ਪੈਲਟੀਅਰ ਪ੍ਰਭਾਵ’ (Peltier effect) ਦੇ ਅਧਾਰ ‘ਤੇ ਥਰਮੋਇਲੈਕਟ੍ਰਿਕ ਕੂਲਿੰਗ ਸਿਧਾਂਤ ‘ਤੇ ਕੰਮ ਕਰਦਾ ਹੈ। ਇਸ ਪ੍ਰਕਿਰਿਆ ਵਿੱਚ ਜਦੋਂ ਡਾਇਰੈਕਟ ਕਰੰਟ (DC) ਨੂੰ ਦੋ ਵੱਖ-ਵੱਖ ਤਰ੍ਹਾਂ ਦੇ ਸੈਮੀਕੰਡਕਟਰ ਪਦਾਰਥਾਂ ਵਿੱਚੋਂ ਲੰਘਾਇਆ ਜਾਂਦਾ ਹੈ, ਤਾਂ ਗਰਮੀ ਦਾ ਤਬਾਦਲਾ ਹੁੰਦਾ ਹੈ, ਜਿਸ ਨਾਲ ਕੂਲਿੰਗ ਪੈਦਾ ਹੁੰਦੀ ਹੈ। ਆਮ ਫਰਿੱਜਾਂ ਦੇ ਉਲਟ, ਇਸ ਯੂਨਿਟ ਵਿੱਚ ਕਿਸੇ ਵੀ ਤਰ੍ਹਾਂ ਦੇ ਕੰਪ੍ਰੈਸਰ ਜਾਂ ਨੁਕਸਾਨਦੇਹ ਰੈਫ੍ਰਿਜਰੈਂਟਸ (ਗੈਸਾਂ) ਦੀ ਵਰਤੋਂ ਨਹੀਂ ਕੀਤੀ ਗਈ। ਇਸ ਕਾਰਨ, ਇਹ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਕੰਮ ਕਰਦਾ ਹੈ। ਮੁਲਾਂਕਣ ਦੌਰਾਨ ਇਸ ਸਿਸਟਮ ਦਾ ਕੋਫੀਸ਼ੀਐਂਟ ਆਫ ਪਰਫਾਰਮੈਂਸ (COP) 0.85 ਦਰਜ ਕੀਤਾ ਗਿਆ ਹੈ, ਜੋ ਇਸ ਦੀ ਬਿਹਤਰ ਕਾਰਜਕੁਸ਼ਲਤਾ ਨੂੰ ਦਰਸਾਉਂਦਾ ਹੈ।

ਵਿਗਿਆਨੀਆਂ ਦੀ ਮਾਹਿਰ ਟੀਮ ਦੀ ਅਣਥੱਕ ਮਿਹਨਤ

ਇਸ ਬਿਹਤਰੀਨ ਤਕਨਾਲੋਜੀ ਨੂੰ ਪੀ.ਏ.ਯੂ. ਦੇ ਮਾਹਿਰ ਵਿਗਿਆਨੀਆਂ ਦੀ ਇੱਕ ਸਾਂਝੀ ਟੀਮ ਵੱਲੋਂ ਵਿਕਸਤ ਕੀਤਾ ਗਿਆ ਹੈ। ਇਸ ਟੀਮ ਵਿੱਚ ਡਾ. ਗਗਨਦੀਪ ਕੌਰ ਸਿੱਧੂ (ਪ੍ਰਿੰਸੀਪਲ ਸਾਇੰਟਿਸਟ), ਡਾ. ਚਵਾਨ ਪ੍ਰਸਾਦ (ਪੋਸਟ-ਡਾਕਟੋਰਲ ਫੈਲੋ ਅਤੇ ਸਾਬਕਾ ਪੀਐਚ.ਡੀ. ਵਿਦਿਆਰਥੀ), ਡਾ. ਐਮ.ਐਸ. ਆਲਮ (ਪ੍ਰਿੰਸੀਪਲ ਸਾਇੰਟਿਸਟ), ਅਤੇ ਡਾ. ਮਹੇਸ਼ ਕੁਮਾਰ ਐਡੀਸ਼ਨਲ ਡਾਇਰੈਕਟਰ ਆਫ਼ ਰਿਸਰਚ, (ਐਗਰੀਕਲਚਰਲ ਇੰਜੀਨੀਅਰਿੰਗ) ਅਤੇ ਪ੍ਰੋਫੈਸਰ ਸ਼ਾਮਲ ਹਨ। ਜ਼ਿਕਰਯੋਗ, ਟੀਮ ਦੀ ਸਖ਼ਤ ਮਿਹਨਤ ਸਦਕਾ ਹੀ ਖੇਤੀਬਾੜੀ ਸੈਕਟਰ ਨੂੰ ਇਹ ਆਧੁਨਿਕ ਤੋਹਫ਼ਾ ਮਿਲਿਆ ਹੈ।

Mobile Thermoelectric Refrigeration System 2
Pic Credit: PAU

ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਵੱਲੋਂ ਸ਼ਲਾਘਾ

ਇਸ ਨਵੀਂ ਕਾਢ ‘ਤੇ ਪੀ.ਏ.ਯੂ ਦੇ ਖੋਜ ਨਿਰਦੇਸ਼ਕ, ਡਾ. ਅਜਮੇਰ ਸਿੰਘ ਢੱਟ ਨੇ ਖੋਜਕਰਤਾਵਾਂ ਨੂੰ ਵਧਾਈ ਦਿੱਤੀ ਅਤੇ ਖੇਤੀਬਾੜੀ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਅਜਿਹੀਆਂ ਤਕਨਾਲੋਜੀਆਂ ਦੀ ਲੋੜ ‘ਤੇ ਜ਼ੋਰ ਦਿੱਤਾ। ਕਾਲਜ ਆਫ਼ ਐਗਰੀਕਲਚਰਲ ਇੰਜੀਨੀਅਰਿੰਗ ਐਂਡ ਤਕਨਾਲੋਜੀ ਦੇ ਡੀਨ, ਡਾ. ਮਨਜੀਤ ਸਿੰਘ ਨੇ ਵੀ ਵਿਗਿਆਨੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਿਸਟਮ ਮਾਰਕੀਟਿੰਗ ਦੌਰਾਨ ਫ਼ਲਾਂ ਅਤੇ ਸਬਜ਼ੀਆਂ ਦੀ ਗੁਣਵੱਤਾ ਬਣਾਈ ਰੱਖਣ ਵਿੱਚ ਲਾਹੇਵੰਦ ਸਾਬਤ ਹੋਵੇਗਾ। ਇਸੇ ਤਰ੍ਹਾਂ, ਤਕਨਾਲੋਜੀ ਮਾਰਕੀਟਿੰਗ ਅਤੇ ਆਈ.ਪੀ.ਆਰ. ਸੈੱਲ ਦੇ ਐਸੋਸੀਏਟ ਡਾਇਰੈਕਟਰ ਡਾ. ਖੁਸ਼ਦੀਪ ਧਰਨੀ ਅਤੇ ਪ੍ਰੋਸੈਸਿੰਗ ਐਂਡ ਫੂਡ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਤਰਸੇਮ ਚੰਦ ਮਿੱਤਲ ਨੇ ਵੀ ਇਸਨੂੰ ਕੋਲਡ-ਚੇਨ ਖੇਤਰ ਵਿੱਚ ਇੱਕ ਵੱਡੀ ਪ੍ਰਾਪਤੀ ਦੱਸਿਆ।

ਕਿਸਾਨਾਂ ਅਤੇ ਸਬਜ਼ੀ ਵਿਕਰੇਤਾਵਾਂ ਲਈ ਵਰਦਾਨ

ਟੀਮ ਦੇ ਮੈਂਬਰ ਡਾ. ਮਹੇਸ਼ ਕੁਮਾਰ ਨੇ ਦੱਸਿਆ ਕਿ ਇਸ ਰੈਫ੍ਰਿਜਰੇਸ਼ਨ ਸਿਸਟਮ ਨੂੰ ਵਿਸ਼ੇਸ਼ ਤੌਰ ‘ਤੇ ਫੀਲਡ ਵਿੱਚ ਵਰਤੋਂ ਯੋਗ ਬਣਾਇਆ ਗਿਆ ਹੈ। ਇਹ ਇੱਕੋ ਸਮੇਂ ਸਟੋਰੇਜ ਅਤੇ ਮੋਬਾਈਲ (ਚਲਦੇ-ਫਿਰਦੇ) ਕੋਲਡ ਯੂਨਿਟ ਵਜੋਂ ਕੰਮ ਕਰ ਸਕਦਾ ਹੈ। ਇਹ ਖ਼ਾਸ ਕਰਕੇ ਛੋਟੇ ਕਿਸਾਨਾਂ, ਸਬਜ਼ੀ ਵਿਕਰੇਤਾਵਾਂ (ਰੇਹੜੀ-ਫੜੀ ਵਾਲਿਆਂ) ਅਤੇ ਹੋਰ ਛੋਟੇ ਹਿੱਸੇਦਾਰਾਂ ਲਈ ਬਹੁਤ ਫਾਇਦੇਮੰਦ ਹੈ, ਜੋ ਰੋਜ਼ਾਨਾ ਤਾਜ਼ਾ ਉਤਪਾਦ ਵੇਚਦੇ ਹਨ ਅਤੇ ਮਹਿੰਗੇ ਕੋਲਡ ਸਟੋਰੇਜ ਦਾ ਖ਼ਰਚਾ ਨਹੀਂ ਚੁੱਕ ਸਕਦੇ।

COMMENTS

WORDPRESS: 0