ਆਮਦਨ ਦਾ ਨਵਾਂ ਜ਼ਰੀਆ: ਪੰਜਾਬ ਵਿੱਚ ਆਧੁਨਿਕ ਮੱਛੀ ਪਾਲਣ ਅਤੇ PMMSY ਦਾ ਲਾਭ

ਆਮਦਨ ਦਾ ਨਵਾਂ ਜ਼ਰੀਆ: ਪੰਜਾਬ ਵਿੱਚ ਆਧੁਨਿਕ ਮੱਛੀ ਪਾਲਣ ਅਤੇ PMMSY ਦਾ ਲਾਭ

ਪੰਜਾਬ, ਜੋ ਕਦੇ ਸਿਰਫ਼ ਕਣਕ ਅਤੇ ਝੋਨੇ ਲਈ ਜਾਣਿਆ ਜਾਂਦਾ ਸੀ, ਹੁਣ ਖੇਤੀਬਾੜੀ ਵਿੱਚ ਇੱਕ ਵੱਡਾ ਬਦਲਾਅ ਵੇਖ ਰਿਹਾ ਹੈ। ਸੂਬੇ ਦੇ ਕਿਸਾਨ ਹੁਣ ਰਵਾਇਤੀ ਫਸਲਾਂ ਤੱਕ ਸੀਮਤ ਨਹੀਂ ਹਨ, ਸਗ

ਤਾਰਾ ਸਿੰਘ ਨੇ ਖੜ੍ਹਾ ਕੀਤਾ ਮੱਛੀ ਪਾਲਣ ਮਾਡਲ: ਖੇਤੀ ਦੀ ਥਾਂ ਹੁਣ ਪਾਣੀ ’ਚੋਂ ਕਮਾਈ

ਪੰਜਾਬ, ਜੋ ਕਦੇ ਸਿਰਫ਼ ਕਣਕ ਅਤੇ ਝੋਨੇ ਲਈ ਜਾਣਿਆ ਜਾਂਦਾ ਸੀ, ਹੁਣ ਖੇਤੀਬਾੜੀ ਵਿੱਚ ਇੱਕ ਵੱਡਾ ਬਦਲਾਅ ਵੇਖ ਰਿਹਾ ਹੈ। ਸੂਬੇ ਦੇ ਕਿਸਾਨ ਹੁਣ ਰਵਾਇਤੀ ਫਸਲਾਂ ਤੱਕ ਸੀਮਤ ਨਹੀਂ ਹਨ, ਸਗੋਂ ਮੱਛੀ ਪਾਲਣ ਅਤੇ ਜਲ-ਪਾਲਣ ਰਾਹੀਂ ਵੀ ਚੰਗੀ ਆਮਦਨ ਕਮਾ ਰਹੇ ਹਨ। ਇਸ ਕ੍ਰਾਂਤੀ ਵਿੱਚ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਮੱਤਸਯ ਸੰਪਦਾ ਯੋਜਨਾ (PMMSY) ਨੇ ਮੁੱਖ ਭੂਮਿਕਾ ਨਿਭਾਈ ਹੈ।

PMMSY: ਖੇਤੀ ਵਿਭਿੰਨਤਾ ਦਾ ਵੱਡਾ ਸਹਾਰਾ

ਪੰਜਾਬ ਵਿੱਚ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਲਈ PMMSY ਇੱਕ ਮਜ਼ਬੂਤ ਸਾਧਨ ਸਾਬਿਤ ਹੋ ਰਹੀ ਹੈ। ਇਸ ਯੋਜਨਾ ਦੇ ਤਹਿਤ, ਸੂਬੇ ਵਿੱਚ ਲਗਭਗ ₹187 ਕਰੋੜ ਦਾ ਨਿਵੇਸ਼ ਹੋਇਆ ਹੈ, ਜਿਸ ਵਿੱਚੋਂ ₹72 ਕਰੋੜ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਹਨ। ਇਸ ਨਿਵੇਸ਼ ਦੇ ਨਤੀਜੇ ਵਜੋਂ, ਪੰਜਾਬ ਦਾ ਮੱਛੀ ਉਤਪਾਦਨ ਲਗਾਤਾਰ ਵੱਧ ਰਿਹਾ ਹੈ। 2023-24 ਵਿੱਚ, ਇਹ ਉਤਪਾਦਨ 1.84 ਲੱਖ ਟਨ ਤੱਕ ਪਹੁੰਚ ਗਿਆ, ਜਦੋਂ ਕਿ ਪਿਛਲੇ ਪੰਜ ਸਾਲਾਂ ਵਿੱਚ ਕਿਸਾਨਾਂ ਦੀ ਆਮਦਨ ਵਿੱਚ ਕਰੀਬ ₹500 ਕਰੋੜ ਦੀ ਵਾਧਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਹ ਯੋਜਨਾ ਨਾ ਸਿਰਫ਼ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ, ਸਗੋਂ ਉਨ੍ਹਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਅਤੇ ਸਥਾਈ ਆਜੀਵਿਕਾ ਦੇ ਸਾਧਨ ਵੀ ਮੁਹੱਈਆ ਕਰਵਾ ਰਹੀ ਹੈ। ਖੇਤੀ ਮੰਤਰਾਲੇ ਦੇ ਸਕੱਤਰ ਡਾ. ਅਭਿਲਕਸ਼ ਲਿੱਖੀ ਦੇ ਹਾਲ ਹੀ ਵਿੱਚ ਫ਼ਤਹਿਗੜ੍ਹ ਸਾਹਿਬ ਦੌਰੇ ਦੌਰਾਨ, ਇਹ ਸਾਹਮਣੇ ਆਇਆ ਕਿ ਕਿਸਾਨ ਹੁਣ ਬੰਜਰ ਜਾਂ ਘੱਟ ਉਪਜਾਊ ਜ਼ਮੀਨ ਨੂੰ ਵੀ ਮੱਛੀ ਪਾਲਣ ਲਈ ਵਰਤ ਰਹੇ ਹਨ।

ਆਧੁਨਿਕ ਤਕਨੀਕਾਂ ਦਾ ਅਪਣਾਉਣਾ

PMMSY ਦੀ ਸਭ ਤੋਂ ਵੱਡੀ ਦੇਣ ਆਧੁਨਿਕ ਤਕਨੀਕਾਂ ਨੂੰ ਉਤਸ਼ਾਹਿਤ ਕਰਨਾ ਹੈ। ਪੰਜਾਬ ਦੇ ਕਿਸਾਨ ਹੁਣ ਰੀਸਰਕੁਲੇਟਰੀ ਐਕਵਾਕਲਚਰ ਸਿਸਟਮ (RAS) ਅਤੇ ਬਾਇਓਫਲੌਕ ਸਿਸਟਮ ਵਰਗੀਆਂ ਉੱਨਤ ਤਕਨੀਕਾਂ ਨੂੰ ਅਪਣਾ ਰਹੇ ਹਨ। ਦੇਸ਼ ਭਰ ਵਿੱਚ ‘ਤਕਨਾਲੋਜੀ ਟ੍ਰਾਂਸਫਰ ਅਤੇ ਅਡਾਪਸ਼ਨ’ ਲਈ ₹3,300 ਕਰੋੜ ਦਾ ਨਿਵੇਸ਼ ਕੀਤਾ ਗਿਆ ਹੈ, ਜਿਸ ਦੇ ਤਹਿਤ ਹਜ਼ਾਰਾਂ ਦੀ ਗਿਣਤੀ ਵਿੱਚ RAS ਯੂਨਿਟਾਂ ਅਤੇ ਬਾਇਓਫਲੌਕ ਸਿਸਟਮ ਸਥਾਪਤ ਕੀਤੇ ਗਏ ਹਨ। ਇਨ੍ਹਾਂ ਕੋਸ਼ਿਸ਼ਾਂ ਸਦਕਾ, ਔਸਤ ਜਲਜੀ ਖੇਤੀ ਉਤਪਾਦਕਤਾ 4.77 ਮੀਟ੍ਰਿਕ ਟਨ ਪ੍ਰਤੀ ਹੈਕਟੇਅਰ ਤੱਕ ਪਹੁੰਚ ਗਈ ਹੈ।

ਖਾਰੇ ਪਾਣੀ ਦੀ ਖੇਤੀ ਵਿੱਚ ਸਫਲਤਾ

ਇਸ ਦੇ ਨਾਲ ਹੀ ਜਿਨ੍ਹਾਂ ਇਲਾਕਿਆਂ ਵਿੱਚ ਖਾਰੇ ਪਾਣੀ ਦੀ ਉਪਲਬਧਤਾ ਕਾਰਨ ਰਵਾਇਤੀ ਖੇਤੀ ਕਰਨਾ ਮੁਸ਼ਕਲ ਹੋ ਜਾਂਦਾ ਹੈ, ਉੱਥੇ ਵੀ ਸਰਕਾਰ ਹੁਣ ਇਸ ਸਮੱਸਿਆ ਨੂੰ ਇੱਕ ਮੌਕੇ ਵਿੱਚ ਬਦਲ ਰਹੀ ਹੈ। ਸਰਕਾਰ ਵੱਲੋਂ ਅਜਿਹੇ ਖੇਤਰਾਂ ਵਿੱਚ ਖਾਰੇ ਪਾਣੀ ਦੀ ਜਲਜੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਮੁਕਤਸਰ ਸਾਹਿਬ ਵਰਗੇ ਜ਼ਿਲ੍ਹਿਆਂ ਵਿੱਚ ਝੀਂਗਾ ਪਾਲਣ ਸਮੇਤ ਖਾਰੇ ਪਾਣੀ ਦੀ ਖੇਤੀ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਨਾਲ ਬੰਜਰ ਜ਼ਮੀਨ ਅਤੇ ਖਾਰੇ ਪਾਣੀ ਦੀ ਸਹੀ ਵਰਤੋਂ ਹੁੰਦੀ ਹੈ, ਕਿਸਾਨਾਂ ਨੂੰ ਨਵਾਂ ਆਮਦਨ ਸਰੋਤ ਮਿਲਦਾ ਹੈ ਅਤੇ ਸਥਾਨਕ ਆਰਥਿਕਤਾ ਮਜ਼ਬੂਤ ਹੁੰਦੀ ਹੈ।

ਪੰਜਾਬ ਬਣ ਰਿਹਾ ਹੈ “ਐਕਵਾਕਲਚਰ ਹੱਬ’”

ਪੰਜਾਬ ‘ਚ ਮੱਛੀ ਪਾਲਣ ਸਿਰਫ਼ ਵਾਧੂ ਆਮਦਨ ਦਾ ਸਾਧਨ ਹੀ ਨਹੀਂ, ਸਗੋਂ ਇਹ ਖੇਤੀ ਵਿੱਚ ਵਿਭਿੰਨਤਾ ਅਤੇ ਜਲ ਸਰੋਤਾਂ ਦੀ ਬਿਹਤਰ ਵਰਤੋਂ ਦਾ ਇੱਕ ਸਫਲ ਮਾਡਲ ਬਣ ਰਿਹਾ ਹੈ। ਬੰਜਰ ਜ਼ਮੀਨਾਂ ਦੀ ਵਰਤੋਂ, ਆਧੁਨਿਕ ਤਕਨੀਕਾਂ ਦਾ ਅਪਣਾਉਣਾ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਉਠਾਉਣਾ। ਇਹ ਸਭ ਮਿਲ ਕੇ ਪੰਜਾਬ ਨੂੰ ਉੱਤਰੀ ਭਾਰਤ ਦਾ ਇੱਕ ਪ੍ਰਮੁੱਖ ‘ਐਕਵਾਕਲਚਰ ਹੱਬ’ ਬਣਾ ਰਹੇ ਹਨ। ਇਸ ਤੋਂ ਇਲਾਵਾ PMMSY ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਹੀ ਨੀਤੀ ਅਤੇ ਤਕਨੀਕੀ ਸਹਾਇਤਾ ਨਾਲ ਪੰਜਾਬੀ ਕਿਸਾਨੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ।

COMMENTS

WORDPRESS: 0