ਪੀ.ਏ.ਯੂ. ਅਤੇ ਡੀ.ਸੀ.ਐਮ. ਸ਼੍ਰੀਰਾਮ ਲਿਮਿਟਡ ਵਿਚਕਾਰ ਸਮਝੌਤਾ: ਸਰ੍ਹੋਂ ਦੀਆਂ ਕਿਸਮਾਂ ਦਾ ਵਪਾਰੀਕਰਨ

ਪੀ.ਏ.ਯੂ. ਅਤੇ ਡੀ.ਸੀ.ਐਮ. ਸ਼੍ਰੀਰਾਮ ਲਿਮਿਟਡ ਵਿਚਕਾਰ ਸਮਝੌਤਾ: ਸਰ੍ਹੋਂ ਦੀਆਂ ਕਿਸਮਾਂ ਦਾ ਵਪਾਰੀਕਰਨPic credit PAU

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਨੇ ਕਿਸਾਨਾਂ ਨੂੰ ਖੇਤੀ ਖੋਜ ਦਾ ਲਾਭ ਪਹੁੰਚਾਉਣ ਦੇ ਆਪਣੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ, ਸਰ੍ਹੋਂ ਦੀਆਂ ਦੋ ਅਹਿਮ ਕਿਸਮਾਂ ਦੇ ਵਪਾਰੀਕਰਨ ਲ

Happy Seeder ਅਤੇ Smart Seeder ਨਾਲ ਕਰੋ ਕਣਕ ਦੀ ਬਿਜਾਈ: KVK ਬਠਿੰਡਾ ਦੀ ਕਿਸਾਨਾਂ ਨੂੰ ਸਲਾਹ
Paddy Sowing: ਪੰਜਾਬ ਦੇ 7 ਜ਼ਿਲ੍ਹਿਆਂ ਲਈ ਮੌਸਮ ਐਡਵਾਈਜ਼ਰੀ, ਝੋਨੇ ਦੀ ਲਵਾਈ ਤੁਰੰਤ ਮੁਕੰਮਲ ਕਰਨ ਦੀ ਸਲਾਹ 
ਕਿਸਾਨਾਂ ਦੀ ਘਟੇਗੀ ਲਾਗਤ: ਕੇਂਦਰ ਸਰਕਾਰ ਨੇ ਮਨਜ਼ੂਰ ਕੀਤੀ 50 ਕਰੋੜ ਦੀ Wheat Seed Subsidy

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਨੇ ਕਿਸਾਨਾਂ ਨੂੰ ਖੇਤੀ ਖੋਜ ਦਾ ਲਾਭ ਪਹੁੰਚਾਉਣ ਦੇ ਆਪਣੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ, ਸਰ੍ਹੋਂ ਦੀਆਂ ਦੋ ਅਹਿਮ ਕਿਸਮਾਂ ਦੇ ਵਪਾਰੀਕਰਨ ਲਈ ਇੱਕ ਮਹੱਤਵਪੂਰਨ ਸਮਝੌਤਾ ਕੀਤਾ ਹੈ। ਇਹ ਸਮਝੌਤਾ DCM ਸ਼੍ਰੀਰਾਮ ਲਿਮਿਟਡ ਨਾਲ ਕੀਤਾ ਗਿਆ ਹੈ, ਜਿਸ ਤਹਿਤ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਗਈ ਹਾਈਬ੍ਰਿਡ ਕਿਸਮ PHR-127 ਅਤੇ ਸਰ੍ਹੋਂ ਦੀ ਇਕ ਹੋਰ ਉੱਨਤ ਕਿਸਮ PC-6 ਦੇ ਬੀਜਾਂ ਦਾ ਵੱਡੇ ਪੱਧਰ ‘ਤੇ ਉਤਪਾਦਨ ਅਤੇ ਪ੍ਰਸਾਰ ਕੀਤਾ ਜਾਵੇਗਾ। ਇਸ ਸਮਝੌਤੇ ‘ਤੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ. ਅਜਮੇਰ ਸਿੰਘ ਢੱਟ, ਅਤੇ ਸੰਬੰਧਿਤ ਕੰਪਨੀ ਵੱਲੋਂ ਡਾ. ਗੁਰਦੇਵ ਸਿੰਘ ਨੇ ਦਸਤਖਤ ਕੀਤੇ। 

ਇਸ ਮੌਕੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਅਤੇ ਖੋਜ ਸੰਬੰਧੀ ਸਹਿਯੋਗੀ ਨਿਰਦੇਸ਼ਕ ਡਾ. ਗੌਰਵ ਤੱਗੜ ਵੀ ਹਾਜ਼ਰ ਸਨ। ਡਾ. ਅਜਮੇਰ ਸਿੰਘ ਢੱਟ ਨੇ ਇਨ੍ਹਾਂ ਕਿਸਮਾਂ ਨੂੰ ਸਫਲਤਾਪੂਰਵਕ ਵਿਕਸਤ ਕਰਨ ਅਤੇ ਵਪਾਰੀਕਰਨ ਕਰਨ ਲਈ ਤੇਲਬੀਜ ਸੈਕਸ਼ਨ ਦੀ ਇੰਚਾਰਜ ਡਾ. ਗੁਰਪ੍ਰੀਤ ਕੌਰ ਅਤੇ ਤੇਲਬੀਜ ਵਿਗਿਆਨੀ ਡਾ. ਛਾਇਆ ਅਤਰੀ ਸਮੇਤ ਸਮੁੱਚੀ ਟੀਮ ਨੂੰ ਵਿਸ਼ੇਸ਼ ਵਧਾਈ ਦਿੱਤੀ। ਇਸ ਸਮਝੌਤੇ ਨਾਲ ਕਿਸਾਨਾਂ ਨੂੰ ਇਨ੍ਹਾਂ ਉੱਚ-ਝਾੜ ਅਤੇ ਬਿਹਤਰ ਗੁਣਵੱਤਾ ਵਾਲੀਆਂ ਸਰ੍ਹੋਂ ਦੀਆਂ ਕਿਸਮਾਂ ਦੇ ਬੀਜ ਆਸਾਨੀ ਨਾਲ ਉਪਲਬਧ ਹੋਣਗੇ।

PHR-127: ਉੱਚ ਝਾੜ ਅਤੇ ਘੱਟ ਸਮੇਂ ‘ਚ ਪੱਕਣ ਦੀ ਸਮਰੱਥਾ

ਤੇਲਬੀਜ ਸੈਕਸ਼ਨ ਦੇ ਇੰਚਾਰਜ, ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਰ੍ਹੋਂ ਦੀ ਹਾਈਬ੍ਰਿਡ ਕਿਸਮ PHR-127 ਦਰਮਿਆਨੇ ਵਾਧੇ ਵਾਲੀ ਹੈ ਅਤੇ ਇਸ ਨੂੰ 2024 ਵਿੱਚ ਪੰਜਾਬ ਵਿੱਚ ਕਾਸ਼ਤ ਲਈ ਜਾਰੀ ਕੀਤਾ ਗਿਆ ਸੀ। ਇਹ ਕਿਸਮ ਸਮੇਂ ਸਿਰ ਬਿਜਾਈ ਲਈ ਬਹੁਤ ਢੁੱਕਵੀਂ ਹੈ ਅਤੇ ਸਿੰਚਾਈ ਦੀਆਂ ਢੁਕਵੀਆਂ ਸਥਿਤੀਆਂ ਵਿੱਚ ਵਧੇਰੇ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ। ਆਦਰਸ਼ ਖੇਤੀ ਪ੍ਰਬੰਧਨ ਅਧੀਨ ਇਸ ਕਿਸਮ ਦਾ ਔਸਤ ਝਾੜ 9.5 ਕੁਇੰਟਲ ਪ੍ਰਤੀ ਏਕੜ ਤੱਕ ਆ ਸਕਦਾ ਹੈ, ਜਿਸ ਵਿੱਚ ਤੇਲ ਦੀ ਮਾਤਰਾ ਵੀ ਸ਼ਾਨਦਾਰ, ਭਾਵ 39.3 ਪ੍ਰਤੀਸ਼ਤ ਹੁੰਦੀ ਹੈ। 

ਇਸ ਕਿਸਮ ਦੀ ਖ਼ਾਸ ਗੱਲ ਇਹ ਹੈ ਕਿ ਇਹ ਸਿਰਫ਼ 140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਫ਼ਸਲ ਦੇ ਜਲਦੀ ਪੱਕਣ ਕਾਰਨ, ਇਹ ਕਿਸਮ ਅਗਲੀ ਫ਼ਸਲ ਦੀ ਬਿਜਾਈ ਲਈ ਖੇਤਾਂ ਨੂੰ ਸਾਫ਼ ਕਰਨ ਵਿੱਚ ਮਦਦ ਕਰਦੀ ਹੈ, ਜਿਸ ਨਾਲ ਇਹ ਫਸਲ ਤਬਦੀਲੀ ਪੱਖੋਂ ਕਿਸਾਨਾਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗੀ।

PC-6: ਨਿਰਧਾਰਤ ਵਾਧੇ ਵਾਲੀ ਅਤੇ ਬਿਮਾਰੀ ਰੋਧਕ ਕਿਸਮ

ਡਾ. ਗੁਰਪ੍ਰੀਤ ਕੌਰ ਨੇ ਸਰ੍ਹੋਂ ਦੀ ਦੂਜੀ ਕਿਸਮ PC-6 ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਆਇਲ ਸੀਡ ਬਰੈਸਿਕਾ ਦੀ ਦੁਨੀਆ ਦੀ ਪਹਿਲੀ ਨਿਰਧਾਰਤ ਕਿਸਮ ਹੈ। ਨਿਰਧਾਰਤ ਵਾਧੇ ਵਾਲੀ ਹੋਣ ਕਰਕੇ ਇਹ ਸਾਂਝੀ ਕਾਸ਼ਤ ਲਈ ਬਹੁਤ ਢੁੱਕਵੀਂ ਮੰਨੀ ਜਾਂਦੀ ਹੈ। ਇਹ ਕਿਸਮ ਦਰਮਿਆਨੇ ਵਾਧੇ ਵਾਲੀ ਹੈ ਅਤੇ ਇਸਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸਦੀ ਰੋਗ ਪ੍ਰਤੀਰੋਧਕ ਸ਼ਕਤੀ ਹੈ। ਇਸ ਵਿੱਚ ਚਿੱਟੀ ਕੁੰਗੀ, ਸਰ੍ਹੋਂ ਦਾ ਤੇਲਾ ਅਤੇ ਝੁਲਸ ਰੋਗ ਦਾ ਸਾਹਮਣਾ ਕਰਨ ਦੀ ਚੰਗੀ ਸਮਰਥਾ ਹੈ। ਰਾਜ ‘ਚ ਆਮ ਕਾਸ਼ਤ ਲਈ, ਇਸ ਕਿਸਮ ਨੂੰ ਸੇਂਜੂ ਹਾਲਤਾਂ ਵਿੱਚ ਬਿਜਾਈ ਵਾਸਤੇ ਸਿਫ਼ਾਰਸ਼ ਕੀਤੀ ਜਾਂਦੀ ਹੈ। 

ਇਸਦਾ ਔਸਤ ਝਾੜ 7.7 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 157 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਤੇਲ ਦੀ ਮਾਤਰਾ ਦੇ ਮਾਮਲੇ ਵਿੱਚ ਵੀ ਇਹ ਕਿਸਮ ਚੰਗੀ ਹੈ, ਜਿਸ ਵਿੱਚ 40.1 ਪ੍ਰਤੀਸ਼ਤ ਤੇਲ ਦੀ ਮਿਕਦਾਰ ਹੁੰਦੀ ਹੈ। ਅੰਤ ‘ਚ, ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਪੀ.ਏ.ਯੂ. ਦੀਆਂ ਤਕਨਾਲੋਜੀ ਵਪਾਰੀਕਰਨ ਨੀਤੀਆਂ ‘ਤੇ ਚਾਨਣਾ ਪਾਇਆ, ਜਿਸਦਾ ਮੁੱਖ ਉਦੇਸ਼ ਖੋਜ ਨੂੰ ਖੇਤਾਂ ਤੱਕ ਪਹੁੰਚਾਉਣਾ ਹੈ।

COMMENTS

WORDPRESS: 0