ਖੇਤੀ ਖੋਜ ਨੂੰ ਹੁਲਾਰਾ: ਪੀ.ਏ.ਯੂ. ਨੂੰ ਪਿਆਜ਼ ਦੀ ਬਰੀਡਿੰਗ ਲਈ ਕੌਮਾਂਤਰੀ ਮਦਦ

ਖੇਤੀ ਖੋਜ ਨੂੰ ਹੁਲਾਰਾ: ਪੀ.ਏ.ਯੂ. ਨੂੰ ਪਿਆਜ਼ ਦੀ ਬਰੀਡਿੰਗ ਲਈ ਕੌਮਾਂਤਰੀ ਮਦਦPic credit PAU

ਖੇਤੀਬਾੜੀ ਦੇ ਖੇਤਰ ਵਿੱਚ ਇੱਕ ਵੱਡਾ ਕਦਮ ਚੁੱਕਦੇ ਹੋਏ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਨੂੰ ਇੱਕ ਅਹਿਮ ਖੋਜ ਪ੍ਰੋਜੈਕਟ ਲਈ ਅੰਤਰਰਾਸ਼ਟਰੀ ਸਹਾਇਤਾ ਪ੍ਰਾਪਤ ਹ

PAU ਨੇ ਧਾਨ ਦੀਆਂ ਨਵੀਆਂ ਕਿਸਮਾਂ ਬਾਰੇ ਕਿਸਾਨਾਂ ਨੂੰ ਕੀਤਾ ਜਾਗਰੂਕ, ਜਾਣੋ ਕਿਹੜੀਆਂ ਕਿਸਮਾਂ ਅਤੇ ਕੀ ਖਾਸੀਅਤਾਂ
Gurdaspur ਵਿੱਚ ਕਿਸਾਨਾਂ ਨੇ ਲਗਾਇਆ Gobar Gas Plant, ਗੈਸ ਵੀ ਅਤੇ ਜੈਵਿਕ ਖਾਦ ਵੀ
Unnat Kisan App: ਪਰਾਲੀ ਨਾਲ ਨਜਿੱਠਣ ਦਾ ਸਮਾਰਟ ਤਰੀਕਾ, Crop Residue Management ਮਸ਼ੀਨਾਂ ਬੁੱਕ ਕਰੋ ਸਿਰਫ਼ ਇੱਕ ਕਲਿੱਕ ਨਾਲ

ਖੇਤੀਬਾੜੀ ਦੇ ਖੇਤਰ ਵਿੱਚ ਇੱਕ ਵੱਡਾ ਕਦਮ ਚੁੱਕਦੇ ਹੋਏ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਨੂੰ ਇੱਕ ਅਹਿਮ ਖੋਜ ਪ੍ਰੋਜੈਕਟ ਲਈ ਅੰਤਰਰਾਸ਼ਟਰੀ ਸਹਾਇਤਾ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰੋਜੈਕਟ ਭਵਿੱਖ ਦੀਆਂ ਖੇਤੀਬਾੜੀ ਲੋੜਾਂ ਨੂੰ ਪੂਰਾ ਕਰਨ, ਖੇਤੀਬਾੜੀ ਨੂੰ ਵਧੇਰੇ ਟਿਕਾਊ ਅਤੇ ਮੁਨਾਫ਼ੇ ਵਾਲਾ ਕਿੱਤਾ ਬਣਾਉਣ ਦੇ ਵੱਡੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ।

ਇਹ ਸਹਾਇਤਾ ਕੋਈ ਆਮ ਗੱਲ ਨਹੀਂ, ਸਗੋਂ ਅਮਰੀਕਾ, ਆਸਟ੍ਰੇਲੀਆ, ਜਪਾਨ ਅਤੇ ਭਾਰਤ ਵਰਗੇ ਪ੍ਰਮੁੱਖ ਦੇਸ਼ਾਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ, ਜਿਨ੍ਹਾਂ ਨੇ ਖੇਤੀ ਖੋਜ ਨੂੰ ਪ੍ਰਾਯੋਜਿਤ ਕਰਨ ਦਾ ਬੀੜਾ ਚੁੱਕਿਆ ਹੈ। ਇਸ ਤੋਂ ਇਲਾਵਾ ਇਸ ਸਾਂਝੇਦਾਰੀ ਦੇ ਤਹਿਤ, ਭਾਰਤ ਦੇ ਵਿਗਿਆਨੀਆਂ ਨੂੰ ਬਾਗਬਾਨੀ ਫਸਲਾਂ ਦੇ ਵਿਕਾਸ ਲਈ 2.51 ਕਰੋੜ ਰੁਪਏ ਦਾ ਇੱਕ ਮਹੱਤਵਪੂਰਨ ਖੋਜ ਪ੍ਰੋਜੈਕਟ ਪ੍ਰਾਪਤ ਹੋਇਆ ਹੈ।

ਕੌਮਾਂਤਰੀ ਸਹਿਯੋਗ ਅਤੇ ਪ੍ਰੋਜੈਕਟ ਦੀ ਅਗਵਾਈ

ਇਸ ਵੱਕਾਰੀ ਖੋਜ ਪ੍ਰੋਜੈਕਟ ਦੀ ਅਗਵਾਈ ਪੀ.ਏ.ਯੂ. ਦੇ ਪ੍ਰਤਿਭਾਸ਼ਾਲੀ ਵਿਗਿਆਨੀ (ਬਾਗਬਾਨੀ ਖੇਤਰ ਵਿੱਚ ਵਿਸ਼ੇਸ਼ਗਤਾ) ਡਾ. ਜਿਫਿਨਵੀਰ ਸਿੰਘ ਖੋਸਾ ਮੁੱਖ ਨਿਗਰਾਨ ਵਜੋਂ ਕਰਨਗੇ, ਇਸ ਦੇ ਨਾਲ ਹੀ ਸਿਫਟ (ਲੁਧਿਆਣਾ) ਤੋਂ ਡਾ. ਧ੍ਰਿਤੀਮਾਨ ਸਾਹਾ ਸਹਿ ਨਿਗਰਾਨ ਦੀ ਭੂਮਿਕਾ ਨਿਭਾਉਣਗੇ। 

ਇਸ ਪ੍ਰੋਜੈਕਟ ਵਿੱਚ ਕਈ ਉੱਘੀਆਂ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਅਮਰੀਕਾ ਦੀ ਕਾਰਨਿਲ ਯੂਨੀਵਰਸਿਟੀ, ਜਪਾਨ ਦੀ ਟੋਕੀਓ ਯੂਨੀਵਰਸਿਟੀ ਅਤੇ ਆਸਟਰੇਲੀਆ ਦੀਆਂ ਐਡੀਲੇਡ ਅਤੇ ਪੱਛਮੀ ਆਸਟਰੇਲੀਆ ਯੂਨੀਵਰਸਿਟੀਆਂ ਸ਼ਾਮਲ ਹਨ। ਅਜਿਹੇ ਸਾਂਝੇ ਗਲੋਬਲ ਮੰਚ ‘ਤੇ ਖੋਜ ਕਾਰਜ ਦਾ ਹੋਣਾ ਭਾਰਤੀ ਖੇਤੀ ਖੋਜ ਦੀ ਇੱਕ ਬੇਮਿਸਾਲ ਵੱਡੀ ਪ੍ਰਾਪਤੀ ਹੈ।

ਟਮਾਟਰ, ਪਿਆਜ਼ ਅਤੇ ਸਟ੍ਰਾਅਬੇਰੀ ‘ਤੇ ਵਿਸ਼ੇਸ਼ ਧਿਆਨ

ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ 3 ਅਹਿਮ ਬਾਗਬਾਨੀ ਫਸਲਾਂ – ਟਮਾਟਰ, ਪਿਆਜ਼ ਅਤੇ ਸਟ੍ਰਾਬੇਰੀ ਦੀਆਂ ਬਰੀਡਿੰਗ ਯੋਜਨਾਵਾਂ ਨੂੰ ਉੱਨਤ ਅਤੇ ਵਿਗਿਆਨਕ ਖੇਤੀਬਾੜੀ ਵਿਧੀਆਂ ਰਾਹੀਂ ਰਾਹੀਂ ਬਿਹਤਰ ਬਣਾਉਣਾ ਹੈ। ਇਸ ਖੋਜ ਰਾਹੀਂ ਪ੍ਰਾਪਤ ਹੋਣ ਵਾਲੇ ਨਤੀਜੇ ਨਾ ਸਿਰਫ਼ ਵਾਤਾਵਰਨ ਦੇ ਅਨੁਕੂਲ ਨਵੀਆਂ ਕਿਸਮਾਂ ਨੂੰ ਸਾਹਮਣੇ ਲਿਆਉਣ ਵਿੱਚ ਮਦਦ ਕਰਨਗੇ, ਸਗੋਂ ਇਹਨਾਂ ਫਸਲਾਂ ਦਾ ਝਾੜ ਵਧਾਉਣ ਅਤੇ ਉਹਨਾਂ ਦੇ ਮਿਆਰ ਨੂੰ ਸੁਧਾਰਨ ਲਈ ਨਵੀਂ ਬਰੀਡਿੰਗ ਦਾ ਰਾਹ ਵੀ ਪੱਧਰਾ ਕਰਨਗੇ।

ਇਸ ਕੌਮਾਂਤਰੀ ਸਹਾਇਤਾ ਦਾ ਇੱਕ ਹੋਰ ਅਹਿਮ ਪਹਿਲੂ ਭਾਈਵਾਲੀ ਅਤੇ ਸਮਰੱਥਾ ਵਿਕਾਸ ਹੈ। ਇਸ ਨਾਲ ਅੰਤਰਰਾਸ਼ਟਰੀ ਖੋਜ ਲਈ ਸਾਂਝੀਆਂ ਸਿਖਲਾਈ ਸੰਭਾਵਨਾਵਾਂ ਵਿਕਸਿਤ ਕੀਤੀਆਂ ਜਾਣਗੀਆਂ, ਜੋ ਨਵੇਂ ਖੋਜਾਰਥੀਆਂ ਅਤੇ ਵਿਗਿਆਨੀਆਂ ਨੂੰ ਆਧੁਨਿਕ ਖੇਤੀ ਵਿਧੀਆਂ ਵਿੱਚ ਮਾਹਿਰ ਬਣਨ ਦਾ ਮੌਕਾ ਦੇਣਗੀਆਂ। ਇਹ ਸਹਿਯੋਗ ਭਵਿੱਖ ਦੀ ਖੇਤੀਬਾੜੀ ਖੋਜ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਵੇਗਾ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਸਿਫਟ ਦੇ ਨਿਰਦੇਸ਼ਕ ਡਾ. ਨਚੀਕੇਤ ਕੋਤਵਾਲੀ ਵਾਲੇ, ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸਤਪਾਲ ਸ਼ਰਮਾ ਸਮੇਤ ਸਮੁੱਚੀ ਟੀਮ ਨੇ ਡਾ. ਖੋਸਾ ਅਤੇ ਡਾ. ਸਾਹਾ ਨੂੰ ਇਸ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ ਹੈ।

ਇਸ ਦੇ ਨਾਲ ਹੀ, ਇਨ੍ਹਾਂ ਸਾਰੇ ਸੀਨੀਅਰ ਅਧਿਕਾਰੀਆਂ ਨੇ ਇਸ ਮਹੱਤਵਪੂਰਨ ਖੋਜ ਪ੍ਰੋਜੈਕਟ ਦੀ ਸਫ਼ਲਤਾ ਦੀ ਕਾਮਨਾ ਕੀਤੀ ਹੈ, ਜਿਸ ਨਾਲ ਆਸ ਹੈ ਕਿ ਭਾਰਤ ਵਿੱਚ ਬਾਗਬਾਨੀ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਉਤਪਾਦਨ ਵਿੱਚ ਵਾਧਾ ਹੋਵੇਗਾ।

ਇਸ ਪ੍ਰੋਜੈਕਟ ਦੀ ਪ੍ਰਾਪਤੀ ਇਸ ਗੱਲ ਦਾ ਸਪੱਸ਼ਟ ਸੰਕੇਤ ਦਿੰਦੀ ਹੈ ਕਿ ਭਾਰਤੀ ਖੇਤੀ ਖੋਜ (Agricultural Research) ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਕਰ ਰਹੀ ਹੈ। ਇਸ ਤੋਂ ਇਲਾਵਾ ਇਸ ਖੋਜ ਦੇ ਨਤੀਜੇ ਸਿਰਫ਼ ਵਿਗਿਆਨੀਆਂ ਲਈ ਹੀ ਨਹੀਂ, ਸਗੋਂ ਕਿਸਾਨਾਂ ਅਤੇ ਸਮੁੱਚੀ ਖੇਤੀ ਅਰਥਵਿਵਸਥਾ ਦੋਵਾਂ ਲਈ ਲਾਹੇਵੰਦ ਹੋਣਗੇ, ਜੋ ਕਿ ਦੇਸ਼ ਦੀ ਖੁਰਾਕ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ।

COMMENTS

WORDPRESS: 0