ਖੇਤੀਬਾੜੀ ‘ਤੇ ਬੇਮੌਸਮੀ ਬਰਸਾਤ ਦੀ ਮਾਰ: ਸਾਵਧਾਨੀਆਂ ਅਤੇ ਸਰਕਾਰੀ ਰਾਹਤ ਦੀ ਲੋੜ

ਖੇਤੀਬਾੜੀ ‘ਤੇ ਬੇਮੌਸਮੀ ਬਰਸਾਤ ਦੀ ਮਾਰ: ਸਾਵਧਾਨੀਆਂ ਅਤੇ ਸਰਕਾਰੀ ਰਾਹਤ ਦੀ ਲੋੜ

ਬੇਮੌਸਮੀ ਬਰਸਾਤ ਕਿਸਾਨਾਂ ਲਈ ਕਿਸੇ ਵੱਡੀ ਆਫ਼ਤ ਤੋਂ ਘੱਟ ਨਹੀਂ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਇਸ ਬੇਮੌਸਮੇ ਮੀਂਹ ਦਾ ਮੁੱਖ ਕਾਰਨ ਪੱਛਮੀ ਗੜਬੜ (Western Disturbance) ਸੀ। ਪਿ

ਪੰਜਾਬ ‘ਚ ਝੋਨੇ ਦੀ ਬਿਜਾਈ ਲਈ ਨਵੀਂ ਰਣਨੀਤੀ: 1 ਮਈ ਤੋਂ ਨਹਿਰੀ ਪਾਣੀ ਦੀ ਸਪਲਾਈ ਅਤੇ ਜ਼ੋਨਾਂ ਅਨੁਸਾਰ ਬਿਜਾਈ
ਪੰਜਾਬ ‘ਚ DSR ਹੇਠ ਰਕਬਾ 36% ਵਧਿਆ, 4 ਲੱਖ ਏਕੜ ਤੋਂ ਪਾਰ ਪਹੁੰਚਿਆ ਅੰਕੜਾ 
Cotton Farming: Malwa ‘ਚ ਫਿਰ ਚਮਕੇਗਾ ‘ਚਿੱਟਾ ਸੋਨਾ’, ਸਰਕਾਰ ਦੇ ਰਹੀ ਬੀਜਾਂ ‘ਤੇ 33% ਸਬਸਿਡੀ ਅਤੇ ਮੁਫ਼ਤ ਡੈਮੋ ਪਲਾਂਟ 

ਬੇਮੌਸਮੀ ਬਰਸਾਤ ਕਿਸਾਨਾਂ ਲਈ ਕਿਸੇ ਵੱਡੀ ਆਫ਼ਤ ਤੋਂ ਘੱਟ ਨਹੀਂ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਇਸ ਬੇਮੌਸਮੇ ਮੀਂਹ ਦਾ ਮੁੱਖ ਕਾਰਨ ਪੱਛਮੀ ਗੜਬੜ (Western Disturbance) ਸੀ। ਪਿਛਲੇ ਐਤਵਾਰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਸਾਉਣੀ ਰੁੱਤ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।

ਅਕਤੂਬਰ ਦਾ ਮਹੀਨਾ ਸਾਉਣੀ ਦੀਆਂ ਫਸਲਾਂ ਦੀ ਸੰਭਾਲ ਅਤੇ ਕਟਾਈ ਦਾ ਮੁੱਖ ਸਮਾਂ ਹੁੰਦਾ ਹੈ, ਜਿਸ ਵਿੱਚ ਝੋਨਾ, ਮੱਕੀ ਅਤੇ ਨਰਮਾ ਮੁੱਖ ਫਸਲਾਂ ਹਨ। ਇਸ ਬਾਰਿਸ਼ ਕਾਰਨ ਮੰਡੀਆਂ ਵਿੱਚ ਖੁੱਲ੍ਹੇ ਵਿੱਚ ਪਈਆਂ ਫਸਲਾਂ ਦਾ ਬਹੁਤ ਨੁਕਸਾਨ ਦੇਖਣ ਨੂੰ ਮਿਲਿਆ ਹੈ।

ਮੰਡੀਆਂ ਅਤੇ ਖੇਤਾਂ ਦੀ ਮੌਜੂਦਾ ਸਥਿਤੀ

mandi condition
Pic Credit: Tribune

ਜ਼ਮੀਨੀ ਰਿਪੋਰਟਾਂ ਅਨੁਸਾਰ ਮੰਡੀਆਂ ਵਿੱਚ ਪਾਣੀ ਭਰ ਜਾਣ ਕਾਰਨ ਪੰਜਾਬ ਦੀਆਂ ਪ੍ਰਮੁੱਖ ਮੰਡੀਆਂ—ਜਿਵੇਂ ਕਿ ਰਾਜਪੁਰਾ, ਫ਼ਾਜ਼ਿਲਕਾ, ਖੰਨਾ, ਫ਼ਤੇਹਗੜ੍ਹ ਚੂੜੀਆਂ ਆਦਿ—ਵਿੱਚ ਫਸਲਾਂ ਦਾ ਬਹੁਤ ਨੁਕਸਾਨ ਹੋਇਆ। ਇਸ ਦਾ ਮੁੱਖ ਕਾਰਨ ਮੰਡੀਆਂ ਵਿੱਚ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣਾ ਅਤੇ ਫਸਲਾਂ ਦੀ ਸਮੇਂ ਸਿਰ ਖਰੀਦ ਨਾ ਹੋਣਾ ਸੀ।

ਦੂਜੇ ਪਾਸੇ, ਜਿਹੜੇ ਕਿਸਾਨਾਂ ਨੇ ਅਜੇ ਫਸਲਾਂ ਦੀ ਕਟਾਈ ਨਹੀਂ ਕੀਤੀ ਸੀ, ਉਨ੍ਹਾਂ ਦੀਆਂ ਫਸਲਾਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਖੇਤਾਂ ਵਿੱਚ ਹੀ ਵਿੱਛ (ਡਿੱਗ) ਗਈਆਂ। ਫਸਲ ਡਿੱਗਣ ਨਾਲ ਦਾਣਿਆਂ ਦੀ ਗੁਣਵੱਤਾ ਖਰਾਬ ਹੋ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਮੰਡੀ ਵਿੱਚ ਫਸਲ ਦਾ ਸਹੀ ਮੁੱਲ ਨਹੀਂ ਮਿਲਦਾ। ਝੋਨੇ ਤੋਂ ਇਲਾਵਾ ਸਬਜ਼ੀਆਂ, ਹਰੇ ਚਾਰੇ ਅਤੇ ਗੰਨੇ ਦੀ ਫਸਲ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ।

heavy rain
Photo Credit- Hindustan Times

ਕਿਸਾਨਾਂ ਲਈ ਜ਼ਰੂਰੀ ਸਾਵਧਾਨੀਆਂ

ਕਿਸਾਨ ਵੀਰ ਕੁੱਝ ਅਹਿਮ ਸਾਵਧਾਨੀਆਂ ਵਰਤ ਕੇ ਆਪਣੀਆਂ ਫਸਲਾਂ ਨੂੰ ਅਜਿਹੀਆਂ ਕੁਦਰਤੀ ਆਫ਼ਤਾਂ ਤੋਂ ਬਚਾ ਸਕਦੇ ਹਨ:

  1. ਮੌਸਮ ਦੀ ਜਾਣਕਾਰੀ: ਅੱਜ-ਕੱਲ੍ਹ ਮੋਬਾਈਲ ਫੋਨਾਂ ਰਾਹੀਂ ਮੌਸਮ ਦੀ ਭਵਿੱਖਬਾਣੀ ਆਸਾਨੀ ਨਾਲ ਮਿਲ ਜਾਂਦੀ ਹੈ, ਇਸ ਲਈ ਮੌਸਮ ਦੀ ਜਾਣਕਾਰੀ ਲੈਂਦੇ ਹੋਏ ਹੀ ਫਸਲ ਦੀ ਕਟਾਈ ਦੀ ਯੋਜਨਾ ਬਣਾਓ
  2. ਤਾਰਪਾਲ ਦੀ ਵਰਤੋਂ: ਜੇਕਰ ਫਸਲ ਦੀ ਕਟਾਈ ਕਰ ਲਈ ਹੈ, ਤਾਂ ਮੰਡੀ ਜਾਂ ਖੇਤ ਵਿੱਚ ਫਸਲ ਨੂੰ ਤਰਪਾਲ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖੋ।
  3. ਉੱਚੀ ਜਗ੍ਹਾ ਢੇਰ ਲਗਾਉਣਾ: ਫਸਲ ਦਾ ਢੇਰ ਹਮੇਸ਼ਾ ਉੱਚੀ ਅਤੇ ਸੁਰੱਖਿਅਤ ਜਗ੍ਹਾ ‘ਤੇ ਲਗਾਓ।
  4. ਪਾਣੀ ਦੀ ਨਿਕਾਸੀ: ਖੇਤਾਂ ਵਿੱਚ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਰੱਖੋ ਤਾਂ ਜੋ ਮੀਂਹ ਦਾ ਪਾਣੀ ਖੇਤ ਵਿੱਚ ਇਕੱਠਾ ਨਾ ਹੋਵੇ।
  5. ਸੁਕਾਉਣਾ: ਜੇਕਰ ਫਸਲ ਭਿੱਜ ਜਾਵੇ, ਤਾਂ ਉਸ ਨੂੰ ਸਾਫ਼-ਸੁਥਰੀ ਜਗ੍ਹਾ ‘ਤੇ ਵਿਛਾ ਕੇ ਧੁੱਪ ਵਿੱਚ ਸੁਕਾਓ।
  6. ਨੁਕਸਾਨ ਦਾ ਰਿਕਾਰਡ: ਆਪਣੇ ਖੇਤਾਂ ਜਾਂ ਮੰਡੀ ਵਿੱਚ ਹੋਏ ਨੁਕਸਾਨ ਦੀਆਂ ਤਸਵੀਰਾਂ ਖਿੱਚ ਕੇ ਰੱਖੋ ਤਾਂ ਜੋ ਖੇਤੀਬਾੜੀ ਵਿਭਾਗ ਜਾਂ ਸਬੰਧਤ ਅਧਿਕਾਰੀਆਂ ਨੂੰ ਸਬੂਤ ਦੇ ਕੇ ਮੁਆਵਜ਼ਾ ਲਿਆ ਜਾ ਸਕੇ।

ਸਰਕਾਰਾਂ ਲਈ ਸੁਝਾਅ

ਕਿਸਾਨਾਂ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਸਰਕਾਰਾਂ ਨੂੰ ਹੇਠ ਲਿਖੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ:

  • ਮੰਡੀਆਂ ਦੇ ਸੁਧਾਰ: ਮੰਡੀਆਂ ਵਿੱਚ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ ਅਤੇ ਤਰਪਾਲਾਂ ਤੇ ਸੁਰੱਖਿਅਤ ਸ਼ੈੱਡਾਂ/ਭੰਡਾਰਨ ਦੀ ਵਿਵਸਥਾ ਕੀਤੀ ਜਾਵੇ।
  • ਸਰਵੇਖਣ ਅਤੇ ਮੁਆਵਜ਼ਾ: ਮੀਂਹ ਦੌਰਾਨ ਖੇਤਾਂ ਅਤੇ ਮੰਡੀਆਂ ਵਿੱਚ ਹੋਏ ਫਸਲਾਂ ਦੇ ਨੁਕਸਾਨ ਦਾ ਤੁਰੰਤ ਸਹੀ ਸਰਵੇਖਣ (ਗਿਰਦਾਵਰੀ) ਕਰਵਾ ਕੇ ਕਿਸਾਨਾਂ ਨੂੰ ਸਮੇਂ ਸਿਰ ਯੋਗ ਮੁਆਵਜ਼ਾ ਦਿੱਤਾ ਜਾਵੇ।
  • ਜਾਣਕਾਰੀ ਦਾ ਪਹੁੰਚਣਾ: ਕਿਸਾਨਾਂ ਤੱਕ ਮੌਸਮ ਸੰਬੰਧੀ ਜਾਣਕਾਰੀ ਸਮੇਂ ਸਿਰ ਪਹੁੰਚਾਉਣ ਦਾ ਬਿਹਤਰ ਸਿਸਟਮ ਬਣਾਇਆ ਜਾਵੇ।
  • ਖਰੀਦ ਅਤੇ ਲੇਬਰ ਦਾ ਪ੍ਰਬੰਧ: ਮੰਡੀਆਂ ਵਿੱਚ ਮਜ਼ਦੂਰਾਂ (ਲੇਬਰ) ਦੀ ਘਾਟ ਨੂੰ ਪੂਰਾ ਕੀਤਾ ਜਾਵੇ ਅਤੇ ਫਸਲ ਦੀ ਖਰੀਦ ਤੇ ਚੁਕਾਈ (ਲਿਫਟਿੰਗ) ਦੀ ਪ੍ਰਕਿਰਿਆ ਨੂੰ ਤੇਜ਼ ਤੇ ਆਸਾਨ ਬਣਾਇਆ ਜਾਵੇ।

COMMENTS

WORDPRESS: 0