ਬਠਿੰਡਾ ਦੇ Dairy farmers ਦਾ ਵੱਡਾ ਐਲਾਨ: ਤੈਅ ਭਾਅ ਤੋਂ ਸਸਤਾ ਦੁੱਧ ਵੇਚਣ ‘ਤੇ 5,100 ਰੁਪਏ ਜੁਰਮਾਨਾ

ਬਠਿੰਡਾ ਦੇ Dairy farmers ਦਾ ਵੱਡਾ ਐਲਾਨ: ਤੈਅ ਭਾਅ ਤੋਂ ਸਸਤਾ ਦੁੱਧ ਵੇਚਣ ‘ਤੇ 5,100 ਰੁਪਏ ਜੁਰਮਾਨਾ

ਪੰਜਾਬ ਵਿੱਚ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ ਜਾਣਿਆ ਜਾਂਦਾ ਡੇਅਰੀ ਕਾਰੋਬਾਰ ਅੱਜ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਪਸ਼ੂ ਖ਼ੁਰਾਕ ਦੀਆਂ ਅਸਮਾਨ ਛੂਹ ਰਹੀਆਂ

GADVASU ਵੱਲੋਂ 18 ਸਤੰਬਰ ਨੂੰ ਲੱਗੇਗਾ Pashu Palan Mela, ਉੱਤਮ ਨਸਲਾਂ ਦੀ ਹੋਵੇਗੀ ਪ੍ਰਦਰਸ਼ਨੀ
ਡੇਅਰੀ ਪਸ਼ੂਆਂ ‘ਤੇ ਫਿਰ ਮੰਡਰਾਇਆ Lumpy Skin Disease ਦਾ ਖ਼ਤਰਾ: GADVASU ਵੱਲੋਂ ਸਾਵਧਾਨੀਆਂ ਜਾਰੀ
Lumpy Skin Disease ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਟੀਕਾਕਰਨ ਮੁਹਿੰਮ ਸ਼ੁਰੂ

ਪੰਜਾਬ ਵਿੱਚ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ ਜਾਣਿਆ ਜਾਂਦਾ ਡੇਅਰੀ ਕਾਰੋਬਾਰ ਅੱਜ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਪਸ਼ੂ ਖ਼ੁਰਾਕ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਅਤੇ ਦੁੱਧ ਦੇ ਮਿਲ ਰਹੇ ਘੱਟ ਭਾਅ ਕਾਰਨ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਹੋ ਰਹੀ। ਇਸ ਸਮੱਸਿਆ ਨਾਲ ਨਜਿੱਠਣ ਲਈ, ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਠੇ ਚੇਤ ਸਿੰਘ ਦੇ ਡੇਅਰੀ ਕਿਸਾਨਾਂ (Dairy farmers) ਨੇ ਇੱਕਜੁੱਟ ਹੋ ਕੇ ਦੁੱਧ ਦੇ ਘੱਟੋ-ਘੱਟ ਰੇਟ ਨਿਰਧਾਰਤ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦਾ ਮਤਾ ਪਾਸ ਕੀਤਾ ਹੈ।

ਪਿੰਡ ‘ਚ ਪਾਸ ਕੀਤਾ ਸਖ਼ਤ ਮਤਾ

ਪਿੰਡ ਕੋਠੇ ਚੇਤ ਸਿੰਘ ਵਾਲੇ Dairy farmers ਦੇ ਇੱਕ ਸਮੂਹ ਨੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਹੈ ਕਿ ਗਾਂ ਦਾ ਦੁੱਧ 80 ਰੁਪਏ ਪ੍ਰਤੀ ਲੀਟਰ ਅਤੇ ਮੱਝ ਦਾ ਦੁੱਧ 100 ਰੁਪਏ ਪ੍ਰਤੀ ਲੀਟਰ ਤੋਂ ਘੱਟ ਕਿਸੇ ਵੀ ਕੀਮਤ ‘ਤੇ ਨਹੀਂ ਵੇਚਿਆ ਜਾਵੇਗਾ। ਪਾਸ ਕੀਤੇ ਮਤੇ ਦੇ ਅਨੁਸਾਰ, ਜੇਕਰ ਕੋਈ ਵੀ ਵਿਅਕਤੀ ਇਸ ਨਿਰਧਾਰਤ ਕੀਮਤ ਤੋਂ ਸਸਤਾ ਦੁੱਧ ਵੇਚਦਾ ਪਾਇਆ ਗਿਆ ਤਾਂ ਉਸ ਨੂੰ 5,100 ਰੁਪਏ ਜੁਰਮਾਨਾ ਲਾਇਆ ਜਾਵੇਗਾ। ਨਾਲ ਹੀ, ਨਿਯਮ ਤੋੜਨ ਵਾਲੇ ਦੀ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਵੀ 1,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਕਿਸਾਨ ਕਮੇਟੀ ਦਾ ਗਠਨ 

ਪਿੰਡ ਦੇ ਡੇਅਰੀ ਕਿਸਾਨ ਸੁਖਪਿੰਦਰ ਸਿੰਘ ਨੇ ਦੱਸਿਆ ਕਿ ਦੁੱਧ ਦੇ ਸਹੀ ਭਾਅ ਦੀ ਮੰਗ ਨੂੰ ਲੈ ਕੇ 25 ਕਿਸਾਨਾਂ ਦੀ ਇੱਕ ਕਮੇਟੀ ਬਣਾਈ ਗਈ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਅੱਗੇ ਦੱਸਿਆ ਕਿ ਕਮੇਟੀ ਦੇ ਸਾਰੇ ਮੈਂਬਰ ਦੁੱਧ ਦੀਆਂ ਕੀਮਤਾਂ ਵਧਾਉਣ ਦੇ ਹੱਕ ਵਿੱਚ ਹਨ। ਇਸ ਮੁੱਦੇ ਨੂੰ ਸਿਰਫ਼ ਆਪਣੇ ਪਿੰਡ ਤੱਕ ਸੀਮਤ ਰੱਖਣ ਦੀ ਬਜਾਏ, ਨੇੜਲੇ ਦੋ ਹੋਰ ਪਿੰਡਾਂ ਵਿੱਚ ਵੀ ਅਹਿਮ ਮੀਟਿੰਗਾਂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 

ਮਹਿੰਗੇ ਖ਼ਰਚੇ ਅਤੇ ਘੱਟ ਮੁਨਾਫ਼ੇ 

Dairy farmers ਦੇ ਅਨੁਸਾਰ ਘੱਟ ਫ਼ੈਟ ਵਾਲੇ ਗਾਂ ਅਤੇ ਮੱਝ ਦੇ ਦੁੱਧ ਦੀ ਕੀਮਤ ਸਿਰਫ਼ 25 ਤੋਂ 35 ਰੁਪਏ ਪ੍ਰਤੀ ਲੀਟਰ ਮਿਲ ਰਹੀ ਹੈ, ਜਿਸ ਕਾਰਨ ਛੋਟੇ Dairy farmers ਲਈ ਪਸ਼ੂ ਪਾਲਣਾ ਬਹੁਤ ਮੁਸ਼ਕਲ ਹੋ ਗਿਆ ਹੈ। ਫ਼ਾਜ਼ਿਲਕਾ ਦੇ ਡੇਅਰੀ ਕਿਸਾਨ ਜਗੀਰ ਸਿੰਘ ਨੇ ਦੱਸਿਆ ਕਿ ਪਸ਼ੂਆਂ ਦੀ ਖ਼ੁਰਾਕ ਵਿੱਚ ਭਾਰੀ ਵਾਧਾ ਹੋਇਆ ਹੈ। 50 ਕਿਲੋ ਵਾਲੀ ਪਸ਼ੂ ਫੀਡ ਬੋਰੀ ਜੋ ਪਿਛਲੇ ਸਾਲ 1,600-1,700 ਰੁਪਏ ਸੀ, ਹੁਣ ਲਗਭਗ 2,500 ਰੁਪਏ ਦੀ ਹੋ ਚੁੱਕੀ ਹੈ। ਇਸ ਤੋਂ ਇਲਾਵਾ, ਤੂੜੀ ਦੀ ਕੀਮਤ ਵੀ 700 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਹੈ ਅਤੇ ਦਵਾਈਆਂ ਦਾ ਖ਼ਰਚਾ ਵੀ ਵੱਧ ਗਿਆ ਹੈ। ਇੱਕ ਦੁਧਾਰੂ ਪਸ਼ੂ ਨੂੰ ਰੋਜ਼ਾਨਾ ਚਾਰੇ ਅਤੇ ਹੋਰ ਪੌਸ਼ਟਿਕ ਜ਼ਰੂਰਤਾਂ ਤੋਂ ਇਲਾਵਾ ਲਗਭਗ 8 ਕਿਲੋ ਫੀਡ ਦੀ ਲੋੜ ਹੁੰਦੀ ਹੈ।

ਡੇਅਰੀ ਵਿਕਾਸ ਵਿਭਾਗ ਦਾ ਪੱਖ

ਪੰਜਾਬ ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਵਰਿਆਮ ਸਿੰਘ ਨੇ ਕਿਹਾ ਕਿ ਕੁਝ Dairy farmers ਵੱਲੋਂ ਕੀਮਤ ਵਧਾਉਣ ਬਾਰੇ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਹਨ। ਵੇਰਕਾ ਅਤੇ ਅਮੂਲ 5 ਫ਼ੀਸਦੀ ਫ਼ੈਟ ਵਾਲੇ ਗਾਂ ਦੇ ਦੁੱਧ ਲਈ ਲਗਭਗ 45 ਰੁਪਏ ਪ੍ਰਤੀ ਲੀਟਰ ਅਤੇ 8.5 ਫ਼ੀਸਦੀ ਫ਼ੈਟ ਵਾਲੇ ਮੱਝ ਦੇ ਦੁੱਧ ਲਈ 76-84 ਰੁਪਏ ਪ੍ਰਤੀ ਲੀਟਰ ਦੇ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਮੰਨਿਆ ਕਿ ਪਸ਼ੂ ਪਾਲਣ ਦੀ ਲਾਗਤ ਵਧੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ 1,300 ਗ੍ਰਾਮ ਰੋਜ਼ਾਨਾ ਹੈ, ਪਰ ਰਾਜ ਵਿੱਚ ਦੁਧਾਰੂ ਪਸ਼ੂਆਂ ਦੀ ਗਿਣਤੀ ਵਿੱਚ ਕਮੀ ਦਰਜ ਕੀਤੀ ਗਈ ਹੈ।

COMMENTS

WORDPRESS: 0