ਪੰਜਾਬ ‘ਚ DSR ਹੇਠ ਰਕਬਾ 36% ਵਧਿਆ, 4 ਲੱਖ ਏਕੜ ਤੋਂ ਪਾਰ ਪਹੁੰਚਿਆ ਅੰਕੜਾ 

ਪੰਜਾਬ ‘ਚ DSR ਹੇਠ ਰਕਬਾ 36% ਵਧਿਆ, 4 ਲੱਖ ਏਕੜ ਤੋਂ ਪਾਰ ਪਹੁੰਚਿਆ ਅੰਕੜਾ Pic Credit: PAU

ਪੰਜਾਬ ਵਿੱਚ ਪਾਣੀ ਬਚਾਉਣ ਵਾਲੀ ਤਕਨੀਕ ‘ਝੋਨੇ ਦੀ ਸਿੱਧੀ ਬੀਜਾਈ’ (DSR) ਪ੍ਰਤੀ ਕਿਸਾਨਾਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਖ਼ਰੀਫ਼ 2026 ਦੇ ਮੌਜੂਦਾ ਸੀਜ਼ਨ ਦੌਰਾਨ ਸੂਬੇ ਵਿੱਚ D

PAU ਦਾ ਵੱਡਾ ਕਦਮ: ਗੁਰਦਾਸਪੁਰ ਵਿਖੇ ਲਗਾਈਆਂ ਝੋਨੇ ਦੀ ਸਿੱਧੀ ਬਿਜਾਈ (DSR) ਦੀਆਂ ਵਿਸ਼ੇਸ਼ ਖੇਤ ਪ੍ਰਦਰਸ਼ਨੀਆਂ 
Paddy Cultivation: ਝੋਨਾ, ਬਾਸਮਤੀ ਤੇ ਪੰਜਾਬ ਦੀ ਖੇਤੀ, ਇਸ ਸਾਲ ਕਿੱਥੇ ਪਹੁੰਚਿਆ ਫ਼ਸਲੀ ਰਕਬਾ?
Khet Bachao Abhiyan: ਮਿੱਟੀ ਤੋਂ ਮੱਕੀ ਤੱਕ- ‘ਖੇਤ ਬਚਾਓ ਅਭਿਆਨ’ ਨੇ ਕਿਸਾਨਾਂ ਨੂੰ ਦਿੱਤੀ ਨਵੀਂ ਦਿਸ਼ਾ

ਪੰਜਾਬ ਵਿੱਚ ਪਾਣੀ ਬਚਾਉਣ ਵਾਲੀ ਤਕਨੀਕ ‘ਝੋਨੇ ਦੀ ਸਿੱਧੀ ਬੀਜਾਈ’ (DSR) ਪ੍ਰਤੀ ਕਿਸਾਨਾਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਖ਼ਰੀਫ਼ 2026 ਦੇ ਮੌਜੂਦਾ ਸੀਜ਼ਨ ਦੌਰਾਨ ਸੂਬੇ ਵਿੱਚ DSR ਅਧੀਨ ਰਕਬੇ ਵਿੱਚ 36 ਪ੍ਰਤੀਸ਼ਤ ਦਾ ਸ਼ਾਨਦਾਰ ਵਾਧਾ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਐਤਵਾਰ ਨੂੰ ਦੱਸਿਆ ਕਿ ਇਸ ਵਾਰ ਸੂਬੇ ਵਿੱਚ 4 ਲੱਖ ਏਕੜ ਤੋਂ ਵੱਧ ਰਕਬਾ ਇਸ ਤਕਨੀਕ ਹੇਠ ਲਿਆਂਦਾ ਗਿਆ ਹੈ। ਅੰਤਿਮ ਪ੍ਰਮਾਣਿਤ ਅੰਕੜਿਆਂ ਦੇ ਅਨੁਸਾਰ, ਇਸ ਸੀਜ਼ਨ ਵਿੱਚ 31,478 ਰਜਿਸਟਰਡ ਕਿਸਾਨਾਂ ਨੇ 4 ਲੱਖ ਏਕੜ ਵਿੱਚ DSR ਅਪਣਾਇਆ, ਜਦੋਂ ਕਿ ਪਿਛਲੇ ਸਾਲ 2025 ਵਿੱਚ ਇਹ ਰਕਬਾ 2.94 ਲੱਖ ਏਕੜ ਸੀ।

ਕਿਸਾਨਾਂ ਲਈ ਵਿੱਤੀ ਸਹਾਇਤਾ

ਝੋਨੇ ਦੀ ਸਿੱਧੀ ਬੀਜਾਈ (DSR) ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਜਾ ਰਹੇ ਹਨ। ਇਸ ਤਹਿਤ, ਸਰਕਾਰ ਵੱਲੋਂ DSR ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ 1,500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ। ਖੇਤੀਬਾੜੀ ਮੰਤਰੀ ਦੇ ਅਨੁਸਾਰ, ਇਸ ਵਾਰ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਕੁੱਲ ਵਿੱਤੀ ਸਹਾਇਤਾ ਲਗਭਗ 61 ਕਰੋੜ ਰੁਪਏ ਹੋਣ ਦੀ ਉਮੀਦ ਹੈ।

ਧਰਤੀ ਹੇਠਲੇ ਪਾਣੀ ਦੀ ਬੱਚਤ 

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਿੱਧੀ ਬੀਜਾਈ ਦੇ ਰਕਬੇ ਵਿੱਚ ਇਹ ਵੱਡਾ ਵਾਧਾ ਦਰਸਾਉਂਦਾ ਹੈ ਕਿ ਕਿਸਾਨ ਹੁਣ ਰਵਾਇਤੀ ਝੋਨੇ ਦੀ ਕਾਸ਼ਤ ਦੇ ਇਸ ਟਿਕਾਊ ਵਿਕਲਪ ਵਿੱਚ ਵੱਧ ਤੋਂ ਵੱਧ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦੇ ਮੁਤਾਬਕ, ਇਸ ਸਾਲ ਦਰਜ ਕੀਤਾ ਗਿਆ 36 ਪ੍ਰਤੀਸ਼ਤ ਵਾਧਾ ਪਿਛਲੇ ਸਾਲ ਦੇ 16 ਪ੍ਰਤੀਸ਼ਤ ਵਾਧੇ ਨਾਲੋਂ ਬਹੁਤ ਜ਼ਿਆਦਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ DSR ਨਾਲ ਪ੍ਰਤੀ ਏਕੜ 15 ਤੋਂ 20% ਸਿੰਚਾਈ ਪਾਣੀ ਦੀ ਬੱਚਤ ਹੁੰਦੀ ਹੈ, ਜਿਸ ਕਾਰਨ ਇਹ ਤਕਨੀਕ ਪੰਜਾਬ ਦੇ ਡਿੱਗਦੇ ਭੂਮੀਗਤ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਇੱਕ ਮਹੱਤਵਪੂਰਨ ਸਾਧਨ ਸਾਬਤ ਹੋ ਰਹੀ ਹੈ।

ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਮੋਹਰੀ

ਜ਼ਿਲ੍ਹੇਵਾਰ ਅੰਕੜਿਆਂ ਮੁਤਾਬਕ ਫਾਜ਼ਿਲਕਾ ਜ਼ਿਲ੍ਹਾ ਸੂਬੇ ਵਿੱਚ ਸਭ ਤੋਂ ਅੱਗੇ ਰਿਹਾ ਹੈ। ਫਾਜ਼ਿਲਕਾ ਵਿੱਚ 12,063 ਕਿਸਾਨਾਂ ਵੱਲੋਂ ਰਿਕਾਰਡ 1,55,422.77 ਏਕੜ ਰਕਬੇ ਵਿੱਚ ਸਿੱਧੀ ਬੀਜਾਈ ਕੀਤੀ ਗਈ। ਇਸੇ ਤਰ੍ਹਾਂ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ 7,345 ਕਿਸਾਨਾਂ ਅਤੇ 1,06,038.81 ਏਕੜ ਰਕਬੇ ਨਾਲ ਦੂਜੇ ਸਥਾਨ ‘ਤੇ ਰਿਹਾ। ਇਸ ਤੋਂ ਬਾਅਦ ਫਿਰੋਜ਼ਪੁਰ ਤੀਜੇ ਸਥਾਨ ‘ਤੇ ਰਿਹਾ, ਜਿਸ ਵਿੱਚ 1,929 ਕਿਸਾਨਾਂ ਨੇ 38,088.59 ਏਕੜ ਰਕਬੇ ਵਿੱਚ ਇਹ ਵਿਧੀ ਅਪਣਾਈ। ਇਸ ਤੋਂ ਇਲਾਵਾ, ਬਠਿੰਡਾ ਅਤੇ ਸੰਗਰੂਰ ਜ਼ਿਲ੍ਹੇ ਵੀ DSR ਦੇ ਮਾਮਲੇ ਵਿੱਚ ਸੂਬੇ ਦੇ ਚੋਟੀ ਦੇ ਪੰਜ ਜ਼ਿਲ੍ਹਿਆਂ ਵਿੱਚ ਸ਼ਾਮਲ ਹਨ।

ਰਾਸ਼ੀ ਜਾਰੀ ਕਰਨ ਦੇ ਨਿਰਦੇਸ਼

ਖੇਤੀਬਾੜੀ ਮੰਤਰੀ ਨੇ ਭਰੋਸਾ ਦਿੱਤਾ ਕਿ ਰਾਜ ਸਰਕਾਰ ਆਉਣ ਵਾਲੇ ਸਾਲਾਂ ਵਿੱਚ DSR ਦੇ ਦਾਇਰੇ ਨੂੰ ਹੋਰ ਵਧਾਉਣ ਲਈ ਕਿਸਾਨਾਂ ਨੂੰ ਲਗਾਤਾਰ ਤਕਨੀਕੀ ਮਾਰਗਦਰਸ਼ਨ ਅਤੇ ਜ਼ਮੀਨੀ ਪੱਧਰ ‘ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਜ਼ਿਲ੍ਹਾ ਪੱਧਰੀ ਖੇਤੀਬਾੜੀ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਕਿਸਾਨਾਂ ਦੇ ਦਾਅਵਿਆਂ ਦੀ ਪੜਤਾਲ ਜਲਦੀ ਪੂਰੀ ਕਰਨ, ਤਾਂ ਜੋ ਕਿਸਾਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਪ੍ਰੋਤਸਾਹਨ ਰਾਸ਼ੀ ਮਿਲ ਸਕੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਦਾ ਉਦੇਸ਼ ਨਾ ਸਿਰਫ਼ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ, ਸਗੋਂ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਲਈ ਪਾਣੀ ਦੀ ਹੋਂਦ ਨੂੰ ਬਚਾਉਣਾ ਵੀ ਹੈ।

COMMENTS

WORDPRESS: 0