ਪੰਜਾਬ ਵਿੱਚ ਗਰਮੀ ਦੀ ਲਹਿਰ: ਹਾੜੀ ਦੀਆਂ ਫਸਲਾਂ ਲਈ ਵਿਸ਼ੇਸ਼ ਸਲਾਹ

ਪੰਜਾਬ ਵਿੱਚ ਗਰਮੀ ਦੀ ਲਹਿਰ: ਹਾੜੀ ਦੀਆਂ ਫਸਲਾਂ ਲਈ ਵਿਸ਼ੇਸ਼ ਸਲਾਹ

ਪੰਜਾਬ ਵਿੱਚ ਇਸ ਵੇਲੇ ਮੌਸਮ ਦੇ ਬਦਲਦੇ ਮਿਜ਼ਾਜ ਕਾਰਨ, ਗਰਮੀ ਨੇ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਸੂਬੇ ਦੇ ਤਾਪਮਾਨ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਖੇਤੀ ‘ਚ ਨਵੀਂ ਸੋਚ ਦਾ ਨਤੀਜਾ: Strawberry ਅਤੇ ਤਰਬੂਜ਼ ਦੀ ਅੰਤਰ-ਫ਼ਸਲੀ ਨਾਲ ਲੱਖਾਂ ਦਾ ਮੁਨਾਫ਼ਾ
Paddy Season ਲਈ ਵੱਡੀ ਰਾਹਤ: ਪੰਜਾਬ ਅਤੇ ਹਰਿਆਣਾ ਲਈ ਪਾਣੀ ਛੱਡਣ ਦੀ ਮਾਤਰਾ ਵਧਾਏਗਾ BBMB
Cucurbits Cultivation: ਬਰਸਾਤ ਦੇ ਮੌਸਮ ਵਿੱਚ ਕੱਦੂ ਦੀ ਖੇਤੀ ਕਿਸਾਨਾਂ ਲਈ ਇੱਕ ਵੱਡਾ ਵਰਦਾਨ

ਪੰਜਾਬ ਵਿੱਚ ਇਸ ਵੇਲੇ ਮੌਸਮ ਦੇ ਬਦਲਦੇ ਮਿਜ਼ਾਜ ਕਾਰਨ, ਗਰਮੀ ਨੇ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਸੂਬੇ ਦੇ ਤਾਪਮਾਨ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਮੌਜੂਦਾ ਹਾਲਾਤ ਇਹ ਹਨ ਕਿ ਦਿਨ ਅਤੇ ਰਾਤ ਦੋਵਾਂ ਸਮਿਆਂ ਦਾ ਤਾਪਮਾਨ ਆਮ ਨਾਲੋਂ ਲਗਭਗ 5 ਡਿਗਰੀ ਸੈਂਟੀਗਰੇਡ ਵੱਧ ਦਰਜ ਕੀਤਾ ਜਾ ਰਿਹਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਇਸ ਸਮੇਂ ਕਿਸੇ ਵੀ ਪੱਛਮੀ ਚੱਕਰਵਾਤ ਦੇ ਸਰਗਰਮ ਹੋਣ ਦੀ ਕੋਈ ਉਮੀਦ ਨਹੀਂ ਹੈ, ਜਿਸ ਦਾ ਸਿੱਧਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। 

ਇਸ ਖੁਸ਼ਕ ਅਤੇ ਗਰਮ ਮੌਸਮ ਦੇ ਰੁਝਾਨ ਨੇ ਖੇਤੀਬਾੜੀ ਖੇਤਰ ਲਈ ਚਿੰਤਾਵਾਂ ਵਧਾ ਦਿੱਤੀਆਂ ਹਨ। ਖ਼ਾਸ ਕਰਕੇ ਹਾੜੀ ਦੀਆਂ ਫ਼ਸਲਾਂ ਲਈ, ਜੋ ਕਿ ਇਸ ਸਮੇਂ ਆਪਣੇ ਪੱਕਣ ਦੇ ਆਖਰੀ ਪੜਾਅ ‘ਤੇ ਹਨ, ਉਹਨਾਂ ਲਈ ਇਹ ਵਧਦਾ ਤਾਪਮਾਨ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਜਦੋਂ ਫ਼ਸਲ ਪੱਕਣ ਦੇ ਨੇੜੇ ਹੁੰਦੀ ਹੈ, ਤਾਂ ਉਸਨੂੰ ਨਮੀ ਦੀ ਸਹੀ ਮਾਤਰਾ ਦੀ ਲੋੜ ਹੁੰਦੀ ਹੈ, ਪਰ ਗਰਮੀ ਵਿੱਚ ਅਚਾਨਕ ਵਾਧੇ ਕਾਰਨ, ਪੌਦਿਆਂ ਵਿੱਚੋਂ ਪਾਣੀ ਦਾ ਵਾਸ਼ਪੀਕਰਨ ਤੇਜ਼ੀ ਨਾਲ ਸ਼ੂਰੂ ਹੋ ਜਾਂਦਾ ਹੈ, ਜਿਸ ਨਾਲ ਫ਼ਸਲ ‘ਤੇ ਗਰਮੀ ਦਾ ਦਬਾਅ ਵੱਧਦਾ ਹੈ।

ਇਸ ਨਾਜ਼ੁਕ ਮੋੜ ‘ਤੇ ਕਿਸਾਨਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਇਸ ਦੇ ਨਾਲ ਹੀ ਫ਼ਸਲਾਂ ਦੀ ਨਿਰੰਤਰ ਨਿਗਰਾਨੀ ਕਰਨਾ ਜ਼ਰੂਰੀ ਹੈ ਤਾਂ ਜੋ ਪਾਣੀ ਦੀ ਘਾਟ ਕਾਰਨ ਹੋਣ ਵਾਲੇ ਨੁਕਸਾਨ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਮਾਹਿਰਾਂ ਦੇ ਅਨੁਸਾਰ, ਜਿੱਥੇ ਵੀ ਲੋੜ ਮਹਿਸੂਸ ਹੋਵੇ, ਉੱਥੇ ਫ਼ਸਲਾਂ ਨੂੰ ਹਲਕਾ ਪਾਣੀ ਲਗਾਉਣਾ ਚਾਹੀਦਾ ਹੈ। ਇਹ ਹਲਕੀ ਸਿੰਚਾਈ ਨਾ ਸਿਰਫ਼ ਮਿੱਟੀ ਦੇ ਤਾਪਮਾਨ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰੇਗੀ, ਸਗੋਂ ਪੌਦਿਆਂ ਨੂੰ ਗਰਮ ਹਵਾਵਾਂ ਦੇ ਪ੍ਰਭਾਵ ਤੋਂ ਵੀ ਬਚਾਏਗੀ। 

ਪਾਣੀ ਲਗਾਉਣ ਸਮੇਂ, ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀ ਬਹੁਤ ਜ਼ਿਆਦਾ ਨਾ ਹੋਵੇ, ਕਿਉਂਕਿ ਤੇਜ਼ ਹਵਾਵਾਂ ਚੱਲਣ ਦੀ ਸਥਿਤੀ ਵਿੱਚ, ਫ਼ਸਲ ਦੇ ਡਿੱਗਣ ਦਾ ਖ਼ਤਰਾ ਵੀ ਹੁੰਦਾ ਹੈ। ਜੇਕਰ ਅਸੀਂ ਸਮੇਂ ਸਿਰ ਪਾਣੀ ਦੀ ਸਹੀ ਮਾਤਰਾ ਯਕੀਨੀ ਨਹੀਂ ਬਣਾਉਂਦੇ, ਤਾਂ ਦਾਣਾ ਪੂਰੀ ਤਰ੍ਹਾਂ ਨਹੀਂ ਭਰੇਗਾ ਅਤੇ ਸੁੰਗੜ ਜਾਵੇਗਾ, ਜਿਸਦਾ ਸਿੱਧਾ ਅਸਰ ਝਾੜ ‘ਤੇ ਪਵੇਗਾ।

ਇਸ ਗਰਮੀ ਦਾ ਫ਼ਸਲਾਂ ਦੇ ਨਾਲ-ਨਾਲ ਬਾਗ਼ਬਾਨੀ ਖੇਤਰ ‘ਤੇ ਵੀ ਗੰਭੀਰ ਅਸਰ ਪੈ ਰਿਹਾ ਹੈ। ਇਸ ਸਮੇਂ ਫਲਾਂ ਦੇ ਬੂਟਿਆਂ ਨੂੰ ਵਧੇਰੇ ਸੰਭਾਲ ਦੀ ਲੋੜ ਹੁੰਦੀ ਹੈ ਕਿਉਂਕਿ ਜ਼ਿਆਦਾ ਗਰਮੀ ਕਾਰਨ ਫ਼ਲਾ ਦੇ ਝੜਨ ਜਾਂ ਉਨ੍ਹਾਂ ਦੇ ਆਕਾਰ ਨੂੰ ਘਟਾਉਣ ਦੀ ਸੰਭਾਵਨਾ ਵਧ ਜਾਂਦੀ ਹੈ। ਬਾਗਾਂ ਵਿੱਚ ਨਮੀ ਬਣਾਈ ਰੱਖਣ ਲਈ ਨਿਯਮਤ ਅੰਤਰਾਲ ‘ਤੇ ਸਿੰਚਾਈ ਕਰਨਾ ਬਹੁਤ ਜ਼ਰੂਰੀ ਹੈ। ਮਿੱਟੀ ਵਿੱਚ ਨਮੀ ਦੀ ਮੌਜੂਦਗੀ ਪੌਦਿਆਂ ਦੀਆਂ ਜੜ੍ਹਾਂ ਨੂੰ ਠੰਡਾ ਰੱਖਦੀ ਹੈ ਅਤੇ ਪੌਸ਼ਟਿਕ ਤੱਤਾਂ ਨੂੰ ਸੋਖਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਬਰਕਰਾਰ ਰੱਖਦੀ ਹੈ। 

ਇਸ ਕੜਕਦੀ ਧੁੱਪ ਅਤੇ ਗਰਮੀ ਦਾ ਪ੍ਰਭਾਵ ਸਿਰਫ਼ ਬਨਸਪਤੀ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਸਮਾਂ ਪਸ਼ੂਆਂ ਅਤੇ ਪਾਲਤੂ ਜਾਨਵਰਾਂ ਲਈ ਵੀ ਚੁਣੌਤੀਪੂਰਨ ਹੈ। ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ, ਉਨ੍ਹਾਂ ਦੇ ਰਹਿਣ ਵਾਲੇ ਸਥਾਨਾਂ ‘ਤੇ ਪੂਰੀ ਹਵਾਦਾਰੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦਿਨ ਵਿੱਚ ਕਈ ਵਾਰ ਸਾਫ਼ ਅਤੇ ਤਾਜ਼ਾ ਪਾਣੀ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਪਸ਼ੂਆਂ ਨੂੰ ਸਿੱਧੀ ਧੁੱਪ ਤੋਂ ਬਚਾਉਣਾ ਅਤੇ ਉਨ੍ਹਾਂ ਦੀ ਖੁਰਾਕ ਵਿੱਚ ਲੋੜੀਂਦੇ ਤੱਤਾਂ ਨੂੰ ਸ਼ਾਮਲ ਕਰਨਾ ਵੀ ਇਸ ਸਮੇਂ ਦੀ ਮੁੱਖ ਲੋੜ ਹੈ।

COMMENTS

WORDPRESS: 0