ਸਫਲਤਾ ਦੀ ਕਹਾਣੀ ਬਣੀ ਲੀਚੀ ਦੀ ਖੇਤੀ, 80 ਏਕੜ ਦੇ ਬਾਗ ਤੋਂ ਲੈ ਕੇ ਨਿਰਯਾਤ ਤੱਕ

ਸਫਲਤਾ ਦੀ ਕਹਾਣੀ ਬਣੀ ਲੀਚੀ ਦੀ ਖੇਤੀ, 80 ਏਕੜ ਦੇ ਬਾਗ ਤੋਂ ਲੈ ਕੇ ਨਿਰਯਾਤ ਤੱਕPic Credit: PAU

ਸਫਲਤਾ ਦੀ ਕਹਾਣੀ ਬਣੀ ਲੀਚੀ ਦੀ ਖੇਤੀ, 80 ਏਕੜ ਦੇ ਬਾਗ ਤੋਂ ਲੈ ਕੇ ਨਿਰਯਾਤ ਤੱਕ

ਸਿਹਤਮੰਦ ਪੰਜਾਬ ਲਈ ਉੱਨਤ ਕਣਕ: PAU ਦੀਆਂ ਨਵੀਆਂ ਕਿਸਮਾਂ ਬਾਰੇ KVK ਦੀ ਜਾਗਰੂਕਤਾ ਮੁਹਿੰਮ 
ਪੋਲੀਹਾਊਸ ਦਾ ਕਮਾਲ: ਨੌਜਵਾਨ ਕਿਸਾਨ ਗੁਰਜੀਤ ਸਿੰਘ ਨੇ “ਜਰਬੇਰਾ” ਨੂੰ ਬਣਾਇਆ ਲੱਖਾਂ ਦਾ ਕਾਰੋਬਾਰ
AHIDF Scheme ਕੀ ਹੈ? ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਲਈ ਪੂਰੀ ਜਾਣਕਾਰੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਕ੍ਰਿਸ਼ੀ ਵਿਗਿਆਨ ਕੇਂਦਰ (KVK) ਪਠਾਨਕੋਟ ਵੱਲੋਂ ਲੀਚੀ ਉਤਪਾਦਕਾਂ ਲਈ ਕਰਵਾਇਆ ਗਿਆ 4 ਰੋਜ਼ਾ ਅੰਤਰ-ਰਾਜੀ ਐਕਸਪੋਜ਼ਰ-ਕਮ-ਸਿਖਲਾਈ ਦੌਰਾ ਸਫ਼ਲਤਾਪੂਰਵਕ ਪੂਰਾ ਹੋਇਆ। ਇਹ ਦੌਰਾ ਜੋ ਕਿ 2 ਤੋਂ 5 ਅਪ੍ਰੈਲ 2026 ਤੱਕ ਚੱਲਿਆ, ICAR-ਨੈਸ਼ਨਲ ਰਿਸਰਚ ਸੈਂਟਰ ਆਨ ਲੀਚੀ (NRCL), ਮੁਜ਼ੱਫਰਪੁਰ (ਬਿਹਾਰ) ਵਿਖੇ ਆਯੋਜਿਤ ਕੀਤਾ ਗਿਆ ਸੀ। ਨਾਬਾਰਡ (NABARD) ਦੇ ਸਹਿਯੋਗ ਅਤੇ PAU ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਪਠਾਨਕੋਟ ਦੇ 20 ਅਗਾਂਹਵਧੂ ਕਿਸਾਨਾਂ ਨੇ ਹਿੱਸਾ ਲਿਆ।

“ਇੱਕ ਜ਼ਿਲ੍ਹਾ–ਇੱਕ ਉਤਪਾਦ” ਵਜੋਂ ਲੀਚੀ ਦੀ ਅਹਿਮੀਅਤ

ਕੇਵੀਕੇ ਪਠਾਨਕੋਟ ਦੇ ਇੰਚਾਰਜ ਡਾ. ਰਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਲੀਚੀ ਪਠਾਨਕੋਟ ਜ਼ਿਲ੍ਹੇ ਦਾ “ਇੱਕ ਜ਼ਿਲ੍ਹਾ-ਇੱਕ ਉਤਪਾਦ” ਹੈ। ਉਨ੍ਹਾਂ ਦੇ ਅਨੁਸਾਰ, ਅਜਿਹੇ ਸਿਖਲਾਈ ਦੌਰੇ ਕਿਸਾਨਾਂ ਦੇ ਗਿਆਨ ਅਤੇ ਹੁਨਰ ਵਿੱਚ ਵਾਧਾ ਕਰਕੇ ਲੀਚੀ ਦੀ ਪੈਦਾਵਾਰ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਪ੍ਰੋਗਰਾਮ ਦੀ ਅਗਵਾਈ ਕੇਵੀਕੇ ਦੇ ਵਿਗਿਆਨੀ ਡਾ. ਮਨੂ ਤਿਆਗੀ (ਸਹਾਇਕ ਪ੍ਰੋਫੈਸਰ, ਫਲ ਵਿਗਿਆਨ) ਅਤੇ ਡਾ. ਵਿਨੈ ਸਿੰਘ ਪਠਾਨੀਆ (ਸਹਾਇਕ ਪ੍ਰੋਫੈਸਰ, ਪੌਦਾ ਸੁਰੱਖਿਆ) ਨੇ ਕੀਤੀ, ਜਿਨ੍ਹਾਂ ਨੇ ਪੂਰੇ ਦੌਰੇ ਦੌਰਾਨ ਕਿਸਾਨਾਂ ਨੂੰ ਬਾਗ ਪ੍ਰਬੰਧਨ, ਪੌਦਿਆਂ ਦੀ ਸੁਰੱਖਿਆ ਅਤੇ ਉਤਪਾਦਨ ਦੀਆਂ ਆਧੁਨਿਕ ਤਕਨੀਕਾਂ ਬਾਰੇ ਸਿੱਖਣ ਵਿੱਚ ਸਹਾਇਤਾ ਕੀਤੀ।

NRCL ਵਿਖੇ ਵਿਗਿਆਨਕ ਸੈਸ਼ਨ

ਮੁਜ਼ੱਫਰਪੁਰ ਪਹੁੰਚਣ ‘ਤੇ NRCL ਦੇ ਨਿਰਦੇਸ਼ਕ ਡਾ. ਬਿਕਾਸ਼ ਦਾਸ ਨੇ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਭਾਰਤ ਵਿੱਚ ਲੀਚੀ ਖੋਜ ਦੇ ਖੇਤਰ ਵਿੱਚ ਹੋ ਰਹੀਆਂ ਨਵੀਆਂ ਪ੍ਰਾਪਤੀਆਂ ਬਾਰੇ ਚਰਚਾ ਕੀਤੀ। ਜ਼ਿਕਰਯੋਗ ਇਸ ਸਿਖਲਾਈ ਦੌਰਾਨ ਵੱਖ-ਵੱਖ ਮਾਹਿਰਾਂ ਦੇ ਤਕਨੀਕੀ ਸੈਸ਼ਨ ਕਰਵਾਏ ਗਏ ਜਿਨ੍ਹਾਂ ਵਿੱਚ ਡਾ. ਵਿਨੋਦ ਕੁਮਾਰ ਨੇ ਲੀਚੀ ਦੀਆਂ ਮੁੱਖ ਬਿਮਾਰੀਆਂ ਅਤੇ ਮਾਈਕੋਰਾਈਜ਼ਾ ਦੀ ਭੂਮਿਕਾ ਬਾਰੇ ਦੱਸਿਆ।

ਦੂਜੇ ਪਾਸੇ, ਡਾ. ਸ਼ਮਸ਼ੇਰ ਸਿੰਘ ਅਤੇ ਡਾ. ਸੁਨੀਲ ਕੁਮਾਰ ਨੇ ਖੇਤ ਦੇ ਦੌਰੇ ਦੌਰਾਨ ਕਿਸਾਨਾਂ ਨਾਲ ਉੱਨਤ ਖੇਤੀ ਤਕਨੀਕਾਂ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਅੰਕਿਤ ਕੁਮਾਰ ਨੇ ਲੀਚੀ ਦੀ ਪ੍ਰੋਸੈਸਿੰਗ, ਪੈਕੇਜਿੰਗ ਅਤੇ ਮਾਰਕੀਟਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਅੰਤ ਵਿੱਚ, ਡਾ. ਇਪਸਿਤਾ ਸਾਮਲ ਨੇ ਈਕੋ-ਫਰੈਂਡਲੀ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ (IPM) ‘ਤੇ ਜ਼ੋਰ ਦਿੱਤਾ। NRCL ਵਿਖੇ ਪੂਰਾ ਸਿਖਲਾਈ ਪ੍ਰੋਗਰਾਮ ਡਾ. ਭਾਗਿਆ ਵਿਜਯਨ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ ਸੀ।

ਕਿਸਾਨਾਂ ਅਤੇ ਉੱਦਮੀਆਂ ਨਾਲ ਵਿਚਾਰ-ਵਟਾਂਦਰਾ

ਇਸ ਦੌਰੇ ਦੌਰਾਨ, ਕਿਸਾਨਾਂ ਨੇ 80 ਏਕੜ ਦੇ ਲੀਚੀ ਬਾਗ ਦੇ ਮਾਲਕ ਭੋਲਾ ਨਾਥ ਨਾਲ ਮੁਲਾਕਾਤ ਕਰਕੇ ਖੇਤੀ ਦੇ ਵਿਹਾਰਕ ਤਜ਼ਰਬੇ ਹਾਸਲ ਕੀਤੇ। ਇਸ ਦੇ ਨਾਲ ਹੀ ਉੱਦਮੀ ਕ੍ਰਿਸ਼ਨਨੰਦਨ ਪ੍ਰਸਾਦ ਠਾਕੁਰ ਨੇ ਲੀਚੀ ਦੇ ਉਤਪਾਦਾਂ ਦੇ ਮੁੱਲ ਵਾਧੇ ਅਤੇ 13 ਤੋਂ ਵੱਧ ਦੇਸ਼ਾਂ ਵਿੱਚ ਕੀਤੇ ਜਾਣ ਵਾਲੇ ਨਿਰਯਾਤ ਬਾਰੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ।

ਖੇਤੀਬਾੜੀ ਦੇ ਨਵੇਂ ਰਾਹ

ਕਿਸਾਨਾਂ ਨੇ ਖੁਦਵਾਨੀ ਪ੍ਰੋਡਿਊਸਰ ਕੰਪਨੀ ਲਿਮਟਿਡ ਦੇ SFURTI-ਫੰਡ ਪ੍ਰਾਪਤ ਕਿਸਾਨ ਉਤਪਾਦਕ ਸੰਗਠਨ ਦਾ ਦੌਰਾ ਕੀਤਾ, ਜਿਸ ਨਾਲ 500 ਤੋਂ ਵੱਧ ਕਿਸਾਨ ਜੁੜੇ ਹੋਏ ਹਨ। ਇੱਥੇ ਉਨ੍ਹਾਂ ਨੇ ਸਮੂਹਿਕ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਰਣਨੀਤੀਆਂ ਬਾਰੇ ਸਿੱਖਿਆ। ਸਮੂਹ ਨੇ ਡਾ. ਰਾਜੇਂਦਰ ਪ੍ਰਸਾਦ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਦੇ ਅਧੀਨ KVK, ਤੁਰਕੀ ਦਾ ਵੀ ਦੌਰਾ ਕੀਤਾ, ਜਿੱਥੇ ਪ੍ਰੋਜੈਕਟ ਕੋਆਰਡੀਨੇਟਰ ਡਾ. ਐਮ.ਐਲ. ਮੀਨਾ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮਖਾਣੇ ਦੀ ਵਿਗਿਆਨਕ ਖੇਤੀ ਅਤੇ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ।

ਇਸ ਤੋਂ ਇਲਾਵਾ ਇਹ ਦੌਰਾ ਪਠਾਨਕੋਟ ਦੇ ਕਿਸਾਨਾਂ ਲਈ ਬਹੁਤ ਲਾਹੇਵੰਦ ਰਿਹਾ, ਇਸ ਨਾਲ ਉਨ੍ਹਾਂ ਨੂੰ ਨਵੀਆਂ ਵਿਗਿਆਨਕ ਤਕਨੀਕਾਂ, ਮੁੱਲ ਵਾਧਾ ਅਤੇ ਸਿੱਧੇ ਬਾਜ਼ਾਰ ਨਾਲ ਜੁੜਨ ਦੇ ਨਵੇਂ ਵਿਚਾਰ ਮਿਲੇ ਹਨ। ਇਹ ਤਜ਼ਰਬਾ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹੇ ਦੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਸਹਾਈ ਹੋਵੇਗਾ।

COMMENTS

WORDPRESS: 0