ਪੰਜਾਬ ‘ਚ Horse Breeders ਲਈ ਨਵੀਂ ਉਮੀਦ: ਲਾਡੋਵਾਲ ਫਾਰਮ ਵਿਖੇ Alfalfa ਦੀ ਖੇਤੀ ਨਾਲ ਖੁੱਲ੍ਹਣਗੇ ਨਵੇਂ ਰਾਹ

ਪੰਜਾਬ ‘ਚ Horse Breeders ਲਈ ਨਵੀਂ ਉਮੀਦ: ਲਾਡੋਵਾਲ ਫਾਰਮ ਵਿਖੇ Alfalfa ਦੀ ਖੇਤੀ ਨਾਲ ਖੁੱਲ੍ਹਣਗੇ ਨਵੇਂ ਰਾਹ

ਅੱਜ ਦੇ ਦੌਰ ਵਿੱਚ ਪੰਜਾਬ ਵਿੱਚ ਘੋੜੇ ਪਾਲਣ ਅਤੇ ਉਹਨਾਂ ਦੇ ਪ੍ਰਜਨਨ (breeding) ਦਾ ਸ਼ੌਕ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਪੇਂਡੂ ਨੌਜਵਾਨਾਂ ਤੋਂ ਲੈ ਕੇ ਅਮੀਰ ਪਰਿਵਾਰਾਂ ਤੱਕ, ਹਰ

ਬੱਕਰੀ ਪਾਲਣ ਅਤੇ ਜੈਵਿਕ ਖੇਤੀ: ਬੱਕਰੀ ਪਾਲਣ ਅਤੇ ਜੈਵਿਕ ਖੇਤੀ ਇੱਕ ਟਿਕਾਊ ਅਤੇ ਲਾਭਦਾਇਕ ਖੇਤੀਬਾੜੀ ਮਾਡਲ ਹੈ।
Dairy Sector ਵਿੱਚ ਪਾਰਦਰਸ਼ਤਾ ਵਧਾਉਣ ਦੀ ਕੋਸ਼ਿਸ਼ ‘ਚ ਪੰਜਾਬ, ਦੁੱਧ ਦੇ ਕਰੀਬ 200 ਨਮੂਨਿਆਂ ਦੀ ਜਾਂਚ
Lumpy Skin Disease ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਟੀਕਾਕਰਨ ਮੁਹਿੰਮ ਸ਼ੁਰੂ

ਅੱਜ ਦੇ ਦੌਰ ਵਿੱਚ ਪੰਜਾਬ ਵਿੱਚ ਘੋੜੇ ਪਾਲਣ ਅਤੇ ਉਹਨਾਂ ਦੇ ਪ੍ਰਜਨਨ (breeding) ਦਾ ਸ਼ੌਕ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਪੇਂਡੂ ਨੌਜਵਾਨਾਂ ਤੋਂ ਲੈ ਕੇ ਅਮੀਰ ਪਰਿਵਾਰਾਂ ਤੱਕ, ਹਰ ਕੋਈ ਇਸ ਰਵਾਇਤੀ ਸ਼ੌਕ ਵੱਲ ਆਕਰਸ਼ਿਤ ਹੋ ਰਿਹਾ ਹੈ। ਪੰਜਾਬ ਦੇ Horse Breeders ਲਈ ਘੋੜੇ ਪਾਲਣਾ ਹੁਣ ਸਿਰਫ਼ ਇੱਕ ਸ਼ੌਕ ਤੱਕ ਸੀਮਤ ਨਹੀਂ ਰਿਹਾ, ਸਗੋਂ ਇਹ ਇੱਕ ਅਹਿਮ ਕਾਰੋਬਾਰ ਦਾ ਰੂਪ ਲੈ ਰਿਹਾ ਹੈ। ਇਸ ਖੇਤਰ ਦੇ ਵਿਸਤਾਰ ਕਾਰਨ ਉੱਚ-ਗੁਣਵੱਤਾ ਵਾਲੇ ਚਾਰੇ, ਵਧੀਆ ਡਾਕਟਰੀ ਸਹੂਲਤਾਂ ਅਤੇ ਘੋੜਿਆਂ ਦੀ ਨਸਲਾਂ ਨੂੰ ਸੰਭਾਲਣ ਦੀ ਮੰਗ ਵਿੱਚ ਭਾਰੀ ਵਾਧਾ ਹੋਇਆ ਹੈ। ਜ਼ਿਕਰਯੋਗ ਇਨ੍ਹਾਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਅਤੇ ਸਬੰਧਤ ਸੰਸਥਾਵਾਂ ਹੁਣ ਘੋੜਾ ਪਾਲਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ।

Alfalfa ਦੀ ਖੇਤੀ

Horse Breeders ਦੀਆਂ ਪੋਸ਼ਣ ਸੰਬੰਧੀ ਖ਼ੁਰਾਕੀ ਲੋੜਾਂ ਨੂੰ ਪੂਰਾ ਕਰਨ ਲਈ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (PAIC) ਨੇ ਇੱਕ ਅਹਿਮ ਪਹਿਲਕਦਮੀ ਕੀਤੀ ਹੈ। ਕਾਰਪੋਰੇਸ਼ਨ ਵੱਲੋਂ ਲੁਧਿਆਣਾ ਸਥਿਤ ਲਾਡੋਵਾਲ ਫਾਰਮ ਵਿਖੇ ‘Alfalfa’ (ਜਿਸ ਨੂੰ ਲੂਸਰਨ ਵੀ ਕਿਹਾ ਜਾਂਦਾ ਹੈ) ਘਾਹ ਦੀ ਤਜ਼ਰਬੇ ਵਜੋਂ ਬਿਜਾਈ ਸ਼ੁਰੂ ਕੀਤੀ ਹੈ। ਇਸ ਦਾ ਮੁੱਖ ਉਦੇਸ਼ ਸਥਾਨਕ ਮੌਸਮ ਵਿੱਚ ਇਸ ਦੀ ਪੈਦਾਵਾਰ, ਗੁਣਵੱਤਾ ਅਤੇ ਵਪਾਰਕ ਸੰਭਾਵਨਾਵਾਂ ਦੀ ਪਰਖ ਕਰਨਾ ਹੈ। ਪੰਜਾਬ ਐਗਰੋ ਦੇ ਖੇਤਰੀ ਪ੍ਰਬੰਧਕ ਲਾਲ ਸਿੰਘ ਪੂਨੀਆ ਨੇ ਕਿਹਾ, ਅਲਫਾਲਫਾ ਦੀ ਕਾਸ਼ਤ ਅਮਰੀਕਾ ਵਰਗੇ ਵਿਦੇਸ਼ੀ ਮੁਲਕਾਂ ਵਿੱਚ ਕਾਫ਼ੀ ਮਸ਼ਹੂਰ ਹੈ, ਜਦਕਿ ਭਾਰਤ ਦੇ ਗੁਜਰਾਤ ਅਤੇ ਰਾਜਸਥਾਨ ਸੂਬਿਆਂ ਵਿੱਚ ਵੀ ਇਸ ਦੀ ਸਫ਼ਲਤਾਪੂਰਵਕ ਕਾਸ਼ਤ ਕੀਤੀ ਜਾਂਦੀ ਹੈ।

ਪੌਸ਼ਟਿਕ ਚਾਰੇ ਦੀਆਂ ਵਪਾਰਕ ਸੰਭਾਵਨਾਵਾਂ

Alfalfa ਪ੍ਰੋਟੀਨ ਨਾਲ ਭਰਪੂਰ ਇੱਕ ਸਦਾਬਹਾਰ ਚਾਰਾ ਹੈ, ਜੋ ਘੋੜਿਆਂ ਦੀ ਸਿਹਤ, ਮਾਸਪੇਸ਼ੀਆਂ ਦੇ ਵਿਕਾਸ ਅਤੇ ਊਰਜਾ ਲਈ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਜੇਕਰ ਲਾਡੋਵਾਲ ਫਾਰਮ ‘ਤੇ ਇਸਦੇ ਨਤੀਜੇ ਉਤਸ਼ਾਹਜਨਕ ਰਹਿੰਦੇ ਹਨ, ਤਾਂ ‘ਪੰਜਾਬ ਐਗਰੋ’ ਸਥਾਨਕ ਕਿਸਾਨਾਂ ਨਾਲ ਸਾਂਝੇਦਾਰੀ ਕਰਕੇ ਇਸ ਤਜ਼ਰਬੇ ਦਾ ਵਿਸਤਾਰ ਕਰੇਗੀ। ਇਸ ਨਾਲ ਪੰਜਾਬ ਵਿੱਚ Horse Breeders ਨੂੰ ਉੱਚ-ਗੁਣਵੱਤਾ ਵਾਲਾ ਅਤੇ ਕਿਫਾਇਤੀ ਚਾਰਾ ਸਥਾਨਕ ਪੱਧਰ ‘ਤੇ ਹੀ ਉਪਲਬਧ ਹੋ ਸਕੇਗਾ। ਇਸ ਤੋਂ ਇਲਾਵਾ, ਇਹ ਸੂਬੇ ਦੇ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਦੇ ਬਦਲ ਵਜੋਂ ਇੱਕ ਨਵਾਂ ਵਿਕਲਪ ਪ੍ਰਦਾਨ ਕਰੇਗਾ, ਜਿਸ ਨਾਲ ਉਹ ਚਾਰੇ ਦੀ ਵਪਾਰਕ ਖੇਤੀ ਰਾਹੀਂ ਮੁਨਾਫ਼ਾ ਕਮਾ ਸਕਣਗੇ।

GADVASU ਵੱਲੋਂ ਵਿਗਿਆਨਕ ਪਹਿਲ

ਇਸ ਉੱਭਰਦੇ ਖੇਤਰ ਨੂੰ ਸਹੀ ਦਿਸ਼ਾ ਅਤੇ ਇੱਕ ਢਾਂਚਾਗਤ ਰੂਪ ਦੇਣ ਲਈ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (GADVASU) ਪਿਛਲੇ ਇੱਕ ਸਾਲ ਤੋਂ ਨਿਰੰਤਰ ਕਾਰਜਸ਼ੀਲ ਹੈ। ਯੂਨੀਵਰਸਿਟੀ Horse Breeders ਨੂੰ ਇਕਜੁੱਟ ਕਰਕੇ ਉਹਨਾਂ ਨੂੰ ਵਿਗਿਆਨਕ ਤਰੀਕੇ ਨਾਲ ਘੋੜਿਆਂ ਦੀ ਸਾਂਭ-ਸੰਭਾਲ ਦੇ ਗੁਰ ਸਿਖਾ ਰਹੀ ਹੈ। GADVASU ਦਾ ਮੁੱਖ ਜ਼ੋਰ ਘੋੜਿਆਂ ਦੇ ਮਾਲਕਾਂ, ਵੈਟਰਨਰੀ ਵਿਗਿਆਨੀਆਂ ਅਤੇ ਪਸ਼ੂ ਪਾਲਣ ਵਿਭਾਗ ਵਿਚਕਾਰ ਤਾਲਮੇਲ ਮਜ਼ਬੂਤ ਕਰਨ ‘ਤੇ ਹੈ, ਤਾਂ ਜੋ ਰਵਾਇਤੀ ਤਜ਼ਰਬਿਆਂ ਨੂੰ ਵਿਗਿਆਨਕ ਸੋਚ ਨਾਲ ਜੋੜ ਕੇ ਨਸਲ ਸੁਧਾਰ ਅਤੇ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।

Horse Breeders ਲਈ ਰੌਸ਼ਨ ਭਵਿੱਖ

ਵਧੀਆ ਖ਼ੁਰਾਕ, ਆਧੁਨਿਕ ਡਾਕਟਰੀ ਸੇਵਾਵਾਂ ਅਤੇ ਸਹੀ ਅਗਵਾਈ ਦੇ ਸੁਮੇਲ ਨਾਲ, ਪੰਜਾਬ ਵਿੱਚ ਘੋੜਾ ਪਾਲਣ ਦਾ ਭਵਿੱਖ ਬਹੁਤ ਹੀ ਉੱਜਵਲ ਦਿਖਾਈ ਦੇ ਰਿਹਾ ਹੈ। ਪਸ਼ੂ-ਖੁਰਾਕ ਦੇ ਖੇਤਰ ਵਿੱਚ ਪੰਜਾਬ ਐਗਰੋ ਵੱਲੋਂ ਚੁੱਕੇ ਗਏ ਕਦਮ ਅਤੇ ਵੈਟਰਨਰੀ ਮਾਹਿਰਾਂ ਦੇ ਸਹਿਯੋਗ ਸਦਕਾ, ਸੂਬੇ ਦੇ ਘੋੜਾ ਪਾਲਕਾਂ ਨੂੰ ਵੱਡਾ ਹੁਲਾਰਾ ਮਿਲੇਗਾ। ਜੇਕਰ ਇਹ ਤਜ਼ਰਬੇ ਸਫ਼ਲ ਰਹਿੰਦੇ ਹਨ, ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇਸ਼ ਭਰ ਵਿੱਚ ਮਿਆਰੀ ਨਸਲ ਦੇ ਘੋੜਿਆਂ ਅਤੇ ਉੱਤਮ ਪਸ਼ੂ ਪਾਲਣ ਸਹੂਲਤਾਂ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਉਭਰੇਗਾ।

COMMENTS

WORDPRESS: 0