ਫ਼ਸਲ ਦੀ ਸਹੀ ਖ਼ੁਰਾਕ ਲਈ Soil Testing ਜ਼ਰੂਰੀ: ਜਾਣੋ ਸੈਂਪਲ ਲੈਣ ਦਾ ਸਹੀ ਤਰੀਕਾ ਅਤੇ ਸਮਾਂ

ਫ਼ਸਲ ਦੀ ਸਹੀ ਖ਼ੁਰਾਕ ਲਈ Soil Testing ਜ਼ਰੂਰੀ: ਜਾਣੋ ਸੈਂਪਲ ਲੈਣ ਦਾ ਸਹੀ ਤਰੀਕਾ ਅਤੇ ਸਮਾਂ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫ਼ਰੀਦਕੋਟ ਵੱਲੋਂ ਕਿਸਾਨ ਮੇਲੇ ਦੌਰਾਨ ਭੌਂ-ਪਰਖ ਲੈਬਾਰਟਰੀ (Soil Testing Laboratory) ਵਾਲਾ ਇੱਕ ਵਿਸ਼ੇਸ਼ ਸਟਾਲ ਲਗਾਇਆ ਗਿਆ। ਇਸ ਮੌਕੇ ਖੇ

ਖੇਤੀ ‘ਚ ਨਵੀਂ ਸੋਚ ਦਾ ਨਤੀਜਾ: Strawberry ਅਤੇ ਤਰਬੂਜ਼ ਦੀ ਅੰਤਰ-ਫ਼ਸਲੀ ਨਾਲ ਲੱਖਾਂ ਦਾ ਮੁਨਾਫ਼ਾ
PAU ਦੀ ਐਡਵਾਈਜ਼ਰੀ: ਅੰਮ੍ਰਿਤਸਰ ‘ਚ ਖੁਸ਼ਕ ਮੌਸਮ ਦੌਰਾਨ ਬਾਗਬਾਨੀ ਫਸਲਾਂ ਲਈ ਵਿਸ਼ੇਸ਼ ਨਿਰਦੇਸ਼
ਮਟਰਾਂ ਅਤੇ ਆਲੂਆਂ ਦੀਆਂ ਬਿਮਾਰੀਆਂ ਸਬੰਧੀ PAU ਦੇ ਵਿਗਿਆਨੀਆਂ ਨੇ ਕਿਸਾਨਾਂ ਨਾਲ ਕੀਤੀ ਵਿਚਾਰ ਗੋਸ਼ਟੀ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫ਼ਰੀਦਕੋਟ ਵੱਲੋਂ ਕਿਸਾਨ ਮੇਲੇ ਦੌਰਾਨ ਭੌਂ-ਪਰਖ ਲੈਬਾਰਟਰੀ (Soil Testing Laboratory) ਵਾਲਾ ਇੱਕ ਵਿਸ਼ੇਸ਼ ਸਟਾਲ ਲਗਾਇਆ ਗਿਆ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ (ADO) ਨਵਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਮਿੱਟੀ ਦੀ ਸਿਹਤ ਸੰਭਾਲ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਸਟਾਲ ਦਾ ਮੁੱਖ ਮਕਸਦ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਮਿੱਟੀ ਦੀ ਪਰਖ (Soil Testing) ਦੀ ਅਹਿਮੀਅਤ ਅਤੇ ਇਸ ਤੋਂ ਹੋਣ ਵਾਲੇ ਵਿੱਤੀ ਅਤੇ ਤਕਨੀਕੀ ਲਾਭਾਂ ਬਾਰੇ ਜਾਣੂ ਕਰਵਾਉਣਾ ਸੀ। ਇਸ ਤੋਂ ਇਲਾਵਾ, ਇੱਕ ਵਿਹਾਰਕ ਸੈਸ਼ਨ ਰਾਹੀਂ ਕਿਸਾਨਾਂ ਨੂੰ ਮਿੱਟੀ ਦੇ ਨਮੂਨੇ ਲੈਣ ਦੇ ਸਹੀ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਬੇਲੋੜੇ ਖ਼ਰਚਿਆਂ ਤੋਂ ਵੱਡਾ ਬਚਾਅ 

ADO ਨਵਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਬਹੁਤੇ ਕਿਸਾਨ ਸਹੀ ਜਾਣਕਾਰੀ ਨਾ ਹੋਣ ਕਾਰਨ ਗੁਮਰਾਹ ਹੋ ਜਾਂਦੇ ਹਨ। ਕਈ ਵਾਰ ਮਿੱਟੀ ਵਿੱਚ ਕਿਸੇ ਖ਼ਾਸ ਤੱਤ ਦੀ ਮਾਮੂਲੀ ਘਾਟ ਹੁੰਦੀ ਹੈ, ਪਰ ਦੁਕਾਨਦਾਰ ਆਪਣਾ ਮੁਨਾਫ਼ਾ ਕਮਾਉਣ ਲਈ ਕਿਸਾਨਾਂ ‘ਤੇ ਬੇਲੋੜੀਆਂ ਖਾਦਾਂ ਅਤੇ ਰਸਾਇਣ ਪਾ ਦਿੰਦੇ ਹਨ। ਇਸ ਕਾਰਨ ਕਿਸਾਨਾਂ ਦੀ ਲਾਗਤ ਬਹੁਤ ਵੱਧ ਜਾਂਦੀ ਹੈ। ਅਧਿਕਾਰੀ ਨੇ ਜ਼ੋਰ ਦਿੱਤਾ ਕਿ ਜੇਕਰ ਕਿਸਾਨ ਸਮੇਂ ਸਿਰ ਮਿੱਟੀ ਦੀ ਜਾਂਚ ਕਰਵਾ ਲੈਣ, ਤਾਂ ਉਨ੍ਹਾਂ ਨੂੰ ਸਪੱਸ਼ਟ ਪਤਾ ਲੱਗ ਜਾਵੇਗਾ ਕਿ ਜ਼ਮੀਨ ਨੂੰ ਕਿਸ ਚੀਜ਼ ਦੀ ਲੋੜ ਹੈ। ਇਸ ਨਾਲ ਬੇਲੋੜੇ ਖ਼ਰਚਿਆਂ ਤੋਂ ਸਿੱਧਾ ਛੁਟਕਾਰਾ ਮਿਲਦਾ ਹੈ।

ਮੁਫ਼ਤ ਸੋਇਲ ਹੈਲਥ ਕਾਰਡ ਦੀ ਸੁਵਿਧਾ 

ਇਸ ਤੋਂ ਇਲਾਵਾ, ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਭੌਂ-ਪਰਖ ਲੈਬ ਕੇਂਦਰ ਸਰਕਾਰ ਦੀ ‘ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ’ (RKVY) ਤਹਿਤ ਚਲਾਈ ਜਾ ਰਹੀ ਹੈ। ਇਸ ਸਕੀਮ ਰਾਹੀਂ ਕਿਸਾਨਾਂ ਨੂੰ ‘ਮਿੱਟੀ ਸਿਹਤ ਕਾਰਡ’ ਬਿਲਕੁਲ ਮੁਫ਼ਤ ਜਾਰੀ ਕੀਤੇ ਜਾਂਦੇ ਹਨ। ਇਨ੍ਹਾਂ ਕਾਰਡਾਂ ਵਿੱਚ ਖੇਤ ਦੀ ਮਿੱਟੀ ਵਿੱਚ ਮੌਜੂਦ ਸਾਰੇ ਮੁੱਖ ਅਤੇ ਸੂਖਮ ਪੌਸ਼ਟਿਕ ਤੱਤਾਂ ਦੀ ਪੂਰੀ ਰਿਪੋਰਟ ਦਰਜ ਹੁੰਦੀ ਹੈ। ਨਾਲ ਹੀ, ਇਨ੍ਹਾਂ ਵਿੱਚ ਖੇਤਾਂ ਵਿੱਚ ਪਾਈਆਂ ਜਾਣ ਵਾਲੀਆਂ ਖਾਦਾਂ ਦੀਆਂ ਖ਼ਾਸ ਕਿਸਮਾਂ ਅਤੇ ਮਾਤਰਾਵਾਂ ਬਾਰੇ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਵੀ ਸ਼ਾਮਲ ਹੁੰਦੀਆਂ ਹਨ।

ਜ਼ਮੀਨ ‘ਚ ਪੌਸ਼ਟਿਕ ਤੱਤਾਂ ਦੀ ਘਾਟ

ਖੇਤਾਂ ਦੀ ਮਿੱਟੀ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ADO ਨਵਪ੍ਰੀਤ ਨੇ ਦੱਸਿਆ ਕਿ ਜ਼ਮੀਨਾਂ ਵਿੱਚ ਅਕਸਰ ਜੈਵਿਕ ਮਾਦੇ ਦੀ ਭਾਰੀ ਕਮੀ ਦੇਖੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਫ਼ਾਸਫ਼ੋਰਸ, ਪੋਟਾਸ਼ ਅਤੇ ਹੋਰ ਕਈ ਜ਼ਰੂਰੀ ਛੋਟੇ ਤੱਤਾਂ ਦੀ ਘਾਟ ਕਾਰਨ ਫ਼ਸਲ ਦਾ ਵਾਧਾ ਰੁਕ ਜਾਂਦਾ ਹੈ। ਕਿਸਾਨ ਅਕਸਰ ਸਮੱਸਿਆ ਦੇ ਅਸਲ ਕਾਰਨ ਨੂੰ ਸਮਝੇ ਬਿਨਾਂ ਹੀ ਗ਼ਲਤ ਦਵਾਈਆਂ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ। ਇਸ ਲਈ ਨਿਯਮਿਤ ਤੌਰ ‘ਤੇ Soil Testing ਕਰਵਾਉਣਾ ਬੇਹੱਦ ਲਾਜ਼ਮੀ ਹੈ ਤਾਂ ਜੋ ਫ਼ਸਲ ਨੂੰ ਸਹੀ ਪੋਸ਼ਣ ਮਿਲ ਸਕੇ।

ਫ਼ਸਲ ਦੀ ਵਾਢੀ ਮਗਰੋਂ Soil Testing

ਮਿੱਟੀ ਦੀ ਸਾਂਭ-ਸੰਭਾਲ ਬਾਰੇ ਗੱਲ ਕਰਦਿਆਂ, ADO ਨਵਪ੍ਰੀਤ ਸਿੰਘ ਨੇ ਦੱਸਿਆ ਕਿ ‘ਮਿੱਟੀ ਸਿਹਤ ਕਾਰਡ’ ਜਾਰੀ ਹੋਣ ਤੋਂ ਬਾਅਦ ਤਿੰਨ ਸਾਲਾਂ ਲਈ ਵੈਲਿਡ ਰਹਿੰਦਾ ਹੈ ਅਤੇ ਦੋ ਸਾਲਾਂ ਤੱਕ ਆਸਾਨੀ ਨਾਲ ਕੰਮ ਪੂਰਾ ਕਰਦਾ ਹੈ। ਹਾਲਾਂਕਿ, ਖੇਤ ਖਾਲੀ ਹੋਣ ‘ਤੇ ਕਿਸਾਨ ਹਰ ਫਸਲ ਦੀ ਕਟਾਈ ਤੋਂ ਬਾਅਦ ਮਿੱਟੀ ਦਾ ਨਵਾਂ ਸੈਂਪਲ ਦੇ ਸਕਦੇ ਹਨ। ਝੋਨੇ ਦੀ ਕਟਾਈ ਤੋਂ ਬਾਅਦ ਜਿਵੇਂ ਹੀ ਖੇਤ ਖਾਲੀ ਹੁੰਦੇ ਹਨ, ਕਿਸਾਨ ਸੈਂਪਲ ਇਕੱਠੇ ਕਰਕੇ ਪ੍ਰਯੋਗਸ਼ਾਲਾ ਵਿੱਚ ਲੈ ਕੇ ਆ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਲਗਾਤਾਰ ਨਿਗਰਾਨੀ ਕਰਨ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਪੌਸ਼ਟਿਕ ਤੱਤਾਂ ਦੀ ਘਾਟ ਦੇ ਲੱਛਣ ਦਿਖਾਈ ਦੇਣ ‘ਤੇ ਤੁਰੰਤ ਢੁਕਵੇਂ ਕਦਮ ਚੁੱਕੇ ਜਾ ਸਕਣ।

COMMENTS

WORDPRESS: 0