ਨਿੰਬੂ ਜਾਤੀ ਦੇ ਫ਼ਲਾਂ ਨੂੰ Fruit-Piercing Moth ਤੋਂ ਬਚਾਉਣ ਲਈ PAU ਨੇ ਦਿੱਤੇ ਅਹਿਮ ਨੁਕਤੇ

ਨਿੰਬੂ ਜਾਤੀ ਦੇ ਫ਼ਲਾਂ ਨੂੰ Fruit-Piercing Moth ਤੋਂ ਬਚਾਉਣ ਲਈ PAU ਨੇ ਦਿੱਤੇ ਅਹਿਮ ਨੁਕਤੇ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਦੇ ਫ਼ਲ ਵਿਗਿਆਨ ਵਿਭਾਗ ਵੱਲੋਂ ਫਾਰਮ ਸਲਾਹਕਾਰ ਸੇਵਾ ਕੇਂਦਰ (FASC), ਹੁਸ਼ਿਆਰਪੁਰ (ਗੰਗੀਆਂ) ਦੇ ਸਹਿਯੋਗ ਨਾਲ ਇੱਕ ਰੋਜ਼ਾ ਵਿਸ਼ੇਸ

ਪਟਿਆਲਾ ਦੇ ਕਿਸਾਨ ਗੁਰਪ੍ਰੀਤ ਸਿੰਘ ਦੀ ਕਾਮਯਾਬੀ: ਖੇਤੀਬਾੜੀ ਤੋਂ ਬਾਗਬਾਨੀ ਦੇ ‘King’ ਬਣਨ ਦੀ ਕਹਾਣੀ 
National Horticulture Mission:  ਜਾਣੋ ਕਿਵੇਂ NHM ਬਦਲ ਰਿਹਾ ਹੈ ਪੰਜਾਬ ਦੀ ਨੁਹਾਰ
Citrus Pest Management: ਨਿੰਬੂ ਦੇ ਬਾਗਾਂ ਦੀ ਸਾਂਭ-ਸੰਭਾਲ: PAU ਵੱਲੋਂ ਪਿੰਡ ਝੰਬੋਵਾਲ ਵਿਖੇ ਵਿਸ਼ੇਸ਼ ਸਿਖਲਾਈ ਕੈਂਪ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਦੇ ਫ਼ਲ ਵਿਗਿਆਨ ਵਿਭਾਗ ਵੱਲੋਂ ਫਾਰਮ ਸਲਾਹਕਾਰ ਸੇਵਾ ਕੇਂਦਰ (FASC), ਹੁਸ਼ਿਆਰਪੁਰ (ਗੰਗੀਆਂ) ਦੇ ਸਹਿਯੋਗ ਨਾਲ ਇੱਕ ਰੋਜ਼ਾ ਵਿਸ਼ੇਸ਼ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ 30 ਸਤੰਬਰ 2026 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਭੂੰਗਾ, ਪਿੰਡ ਬੈਰਾਮਪੁਰ ਵਿਖੇ ਕਰਵਾਇਆ ਗਿਆ। ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਤਹਿਤ ਕਰਵਾਏ ਗਏ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬਾਗ਼ਬਾਨਾਂ ਨੂੰ ਨਿੰਬੂ ਜਾਤੀ ਦੇ ਫ਼ਲਾਂ ਦੇ ਝੜਨ ਦੀ ਸਮੱਸਿਆ ਦੇ ਪ੍ਰਬੰਧਨ ਅਤੇ ਖ਼ਾਸ ਤੌਰ ‘ਤੇ ਫਲ ਚੁਭੋਣ ਵਾਲੇ ਪਤੰਗੇ (fruit-piercing moth) ਦੇ ਵਿਗਿਆਨਕ ਪ੍ਰਬੰਧਨ ਬਾਰੇ ਜਾਗਰੂਕ ਕਰਨਾ ਸੀ।

ਮਾਹਿਰਾਂ ਦੀ ਅਗਵਾਈ ਅਤੇ ਸ਼ਮੂਲੀਅਤ

ਇਹ ਸਿਖਲਾਈ ਪ੍ਰੋਗਰਾਮ ਫ਼ਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐੱਚ.ਐੱਸ. ਰਤਨਪਾਲ ਦੀ ਯੋਗ ਅਗਵਾਈ ਹੇਠ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਜ਼ਿਕਰਯੋਗ, ਇਸ ਕੈਂਪ ਵਿੱਚ ਇਲਾਕੇ ਦੇ 33 ਅਗਾਂਹਵਧੂ ਬਾਗ਼ਬਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਡਾ: ਸੰਦੀਪ ਸਿੰਘ, ਪ੍ਰਿੰਸੀਪਲ ਕੀਟ ਵਿਗਿਆਨੀ (ਫਲ), ਫਲ ਵਿਗਿਆਨ ਵਿਭਾਗ, ਪੀਏਯੂ ਅਤੇ ਸੰਗਠਨ ਸਕੱਤਰ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਸਮਾਗਮ ਵਿੱਚ ਪਹੁੰਚੇ ਮਾਹਿਰਾਂ, ਉੱਚ ਅਧਿਕਾਰੀਆਂ ਅਤੇ ਭਾਗ ਲੈਣ ਵਾਲੇ ਉਤਪਾਦਕਾਂ ਦਾ ਨਿੱਘਾ ਸਵਾਗਤ ਕੀਤਾ।

ਕੀੜਿਆਂ ਦੀ ਰੋਕਥਾਮ ਦੇ ਹੱਲ

ਤਕਨੀਕੀ ਸੈਸ਼ਨ ਦੌਰਾਨ ਡਾ. ਸੰਦੀਪ ਸਿੰਘ ਨੇ ਕੰਢੀ ਖੇਤਰ ਵਿੱਚ fruit-piercing moth ਦੇ ਹਮਲੇ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਅਤੇ ਇਸ ਦੇ ਏਕੀਕ੍ਰਿਤ ਕੀਟ ਪ੍ਰਬੰਧਨ ‘ਤੇ ਵਿਸਥਾਰਪੂਰਵਕ ਚਰਚਾ ਕੀਤੀ। ਉਨ੍ਹਾਂ ਨੇ ਬਾਗ਼ਬਾਨਾਂ ਨੂੰ ਸਲਾਹ ਦਿੱਤੀ ਕਿ ਉਹ fruit-piercing moth ਦੇ ਸਹੀ ਅਤੇ ਸਮੇਂ ਸਿਰ ਕੰਟਰੋਲ ਲਈ PAU ਵੱਲੋਂ ਸਿਫ਼ਾਰਸ਼ ਕੀਤੀਆਂ ਤਕਨੀਕਾਂ ਨੂੰ ਹੀ ਅਪਣਾਉਣ। ਇਸ ਦੇ ਨਾਲ ਹੀ ਫ਼ਲਾਂ ਦੇ ਕੀਟ-ਵਿਗਿਆਨੀ ਡਾ. ਰਾਜਵਿੰਦਰ ਕੌਰ ਸੰਧੂ ਨੇ ਫ਼ਲਾਂ ਦੀਆਂ ਮੱਖੀਆਂ ਕਾਰਨ ਫ਼ਲ ਝੜਨ ਦੀ ਸਮੱਸਿਆ ਅਤੇ ਇਸ ਦੇ ਸੁਚੱਜੇ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ। FASC, ਗੰਗੀਆਂ ਦੇ ਕੀਟ-ਵਿਗਿਆਨ ਮਾਹਿਰ (SES) ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਬਰਸਾਤ ਦੇ ਮੌਸਮ ਦੌਰਾਨ ਕੀੜਿਆਂ ਦੀ ਸਹੀ ਪਛਾਣ ਅਤੇ ਸਮੇਂ ਸਿਰ ਰੋਕਥਾਮ ਕਰਨ ਦੇ ਤਰੀਕੇ ਸਾਂਝੇ ਕੀਤੇ।

ਬਾਗ਼ਾਂ ਵਿੱਚ ਨਦੀਨਾਂ ਦਾ ਪ੍ਰਬੰਧਨ

ਫ਼ਸਲ ਦੀ ਬਿਹਤਰ ਸਿਹਤ ਲਈ ਨਦੀਨਾਂ ਦੀ ਰੋਕਥਾਮ ਵੀ ਬੇਹੱਦ ਜ਼ਰੂਰੀ ਹੈ। FASC ਗੰਗੀਆਂ ਦੀ ਡਾ. ਚਰਨਜੀਤ ਕੌਰ ਨੇ ਦੱਸਿਆ ਕਿ ਬਾਗ਼ਾਂ ਵਿੱਚ ਉੱਗਣ ਵਾਲੇ ਨਦੀਨ ਕਈ ਤਰ੍ਹਾਂ ਦੇ ਹਾਨੀਕਾਰਕ ਕੀੜਿਆਂ ਅਤੇ ਖ਼ਾਸ ਕਰਕੇ fruit-piercing moth ਦੇ ਪਨਾਹਗਾਹ ਬਣ ਸਕਦੇ ਹਨ, ਇਸ ਲਈ ਇਨ੍ਹਾਂ ਦੀ ਸਮੇਂ ਸਿਰ ਰੋਕਥਾਮ ਲਾਜ਼ਮੀ ਹੈ। KVK ਬਾਹੋਵਾਲ ਦੀ ਡਾ. ਪ੍ਰਭਜੋਤ ਕੌਰ ਨੇ ਬਾਗ਼ਾਂ ਵਿੱਚ ਮਧੂ-ਮੱਖੀ ਪਾਲਣ ਦੀ ਮਹੱਤਤਾ ਬਾਰੇ ਚਾਨਣਾ ਪਾਇਆ, ਜਦਕਿ ਡਾ. ਇੰਦਰਾ ਦੇਵੀ, DES (ਬਾਗਬਾਨੀ) ਨੇ ਨਿੰਬੂ ਜਾਤੀ ਦੇ ਫ਼ਲਾਂ ਦੇ ਕੁਦਰਤੀ ਤੌਰ ‘ਤੇ ਡਿੱਗਣ ਦੇ ਕਾਰਨਾਂ ਅਤੇ ਹੱਲਾਂ ਬਾਰੇ ਚਰਚਾ ਕੀਤੀ।

ਬਾਗ਼ਬਾਨਾਂ ਨਾਲ ਸਿੱਧਾ ਵਿਚਾਰ-ਵਟਾਂਦਰਾ

ਸਿਖਲਾਈ ਦੌਰਾਨ ਡਾ. ਰਾਜਵਿੰਦਰ ਕੌਰ ਸੰਧੂ ਦੀ ਅਗਵਾਈ ਵਿੱਚ ਇੱਕ ਵਿਚਾਰ-ਚਰਚਾ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਬਾਗ਼ਬਾਨਾਂ ਨੇ ਖੇਤਾਂ ਵਿੱਚ fruit-piercing moth ਅਤੇ ਹੋਰ ਸਮੱਸਿਆਵਾਂ ਸੰਬੰਧੀ ਵਿਹਾਰਕ ਚੁਣੌਤੀਆਂ ਬਾਰੇ ਸਵਾਲ ਪੁੱਛੇ, ਜਿਨ੍ਹਾਂ ਦਾ ਖੇਤੀਬਾੜੀ ਮਾਹਿਰਾਂ ਨੇ ਤਸੱਲੀਬਖ਼ਸ਼ ਜਵਾਬ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ, ਭਾਗ ਲੈਣ ਵਾਲੇ ਕਿਸਾਨਾਂ ਨੂੰ ਬਾਗ਼ਬਾਨੀ ਨਾਲ ਸੰਬੰਧਿਤ ਲਾਹੇਵੰਦ ਕਿਤਾਬਾਂ ਵੀ ਵੰਡੀਆਂ ਗਈਆਂ।

ਡਾ. ਐੱਚ.ਐੱਸ. ਰਤਨਪਾਲ ਦੇ ਅਨੁਸਾਰ, ਇਹ ਤਕਨੀਕੀ ਸਿਖਲਾਈ ਨਿੰਬੂ ਜਾਤੀ ਦੇ ਬਾਗ਼ਬਾਨਾਂ ਨੂੰ fruit-piercing moth ਦੀ ਸਮੇਂ ਸਿਰ ਪਛਾਣ ਕਰਨ ਅਤੇ ਫ਼ਸਲ ਦੇ ਨੁਕਸਾਨ ਨੂੰ ਰੋਕਣ ਵਿੱਚ ਬੇਹੱਦ ਮਦਦਗਾਰ ਸਾਬਤ ਹੋਵੇਗੀ, ਜਿਸ ਦੀ ਤਕਨੀਕ PAU ਵੱਲੋਂ ਹਾਲ ਹੀ ‘ਚ ਸਿਫ਼ਾਰਸ਼ ਕੀਤੀ ਗਈ ਹੈ। 

COMMENTS

WORDPRESS: 0