PAU ਅਤੇ Mahyco ਕੰਪਨੀ ਵਿਚਾਲੇ ‘PAU Armour 1’ ਤਕਨਾਲੋਜੀ ਲਈ ਸਮਝੌਤਾ ਸਹੀਬੱਧ

PAU ਅਤੇ Mahyco ਕੰਪਨੀ ਵਿਚਾਲੇ ‘PAU Armour 1’ ਤਕਨਾਲੋਜੀ ਲਈ ਸਮਝੌਤਾ ਸਹੀਬੱਧPic Credit: PAU & Plantix

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਨੇ ਆਪਣੀ ਬਿਹਤਰੀਨ ਖੋਜ ‘ਪੀ.ਏ.ਯੂ. ਆਰਮਰ 1’ (PAU Armour 1) ਤਕਨਾਲੋਜੀ ਦੇ ਲਾਇਸੈਂਸ ਲਈ ਮਹਾਰਾਸ਼ਟਰ ਦੀ ਪ੍ਰਮੁੱਖ ਬੀਜ ਕੰਪਨੀ

ਸਮਾਰਟ ਸੀਡਰ ਨਾਲ ਕਣਕ ਦੀ ਬਿਜਾਈ: ਪਿੰਡ ਭੜ੍ਹੋ ਵਿਖੇ ਖੇਤ ਦਿਵਸ ਰਾਹੀਂ ਕਿਸਾਨਾਂ ਨੂੰ ਦਿੱਤੀ ਜਾਗਰੂਕਤਾ
Mechanical Paddy Transplanting: ਨਾਲ 50 ਏਕੜ ਵਿੱਚ ਸਫਲ ਝੋਨੇ ਦੀ ਲੁਆਈ, ਵਧੀਆ ਪੈਦਾਵਾਰ ਅਤੇ ਸਮੇਂ ਦੀ ਬੱਚਤ
ਦੇਸੀ ਨਸਲ ਸੁਧਾਰ ਵਿੱਚ ਵੱਡੀ ਛਾਲ: ICAR–IVRI ਦੀ ਉੱਨਤ ਤਕਨਾਲੋਜੀ ਨਾਲ Sahiwal ਬੱਛੜਿਆਂ ਦਾ ਜਨਮ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਨੇ ਆਪਣੀ ਬਿਹਤਰੀਨ ਖੋਜ ‘ਪੀ.ਏ.ਯੂ. ਆਰਮਰ 1’ (PAU Armour 1) ਤਕਨਾਲੋਜੀ ਦੇ ਲਾਇਸੈਂਸ ਲਈ ਮਹਾਰਾਸ਼ਟਰ ਦੀ ਪ੍ਰਮੁੱਖ ਬੀਜ ਕੰਪਨੀ ਮਾਹੀਕੋ ਪ੍ਰਾਈਵੇਟ ਲਿਮਟਿਡ (Mahyco Pvt. Ltd.) ਨਾਲ ਇੱਕ ਅਹਿਮ ਸਮਝੌਤਾ ਕੀਤਾ ਹੈ। ਇਸ ਸਮਝੌਤੇ (MoA) ਉੱਤੇ ਪੀ.ਏ.ਯੂ. ਦੇ ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਅਤੇ ਮਾਹੀਕੋ ਕੰਪਨੀ ਵੱਲੋਂ ਡਾ. ਚੇਤਨ ਚਾਵੜਾ ਨੇ ਆਪਣੇ-ਆਪਣੇ ਸੰਗਠਨਾਂ ਵੱਲੋਂ ਦਸਤਖ਼ਤ ਕੀਤੇ। ਜ਼ਿਕਰਯੋਗ, ਇਹ ਭਾਈਵਾਲੀ ਭਵਿੱਖ ਵਿੱਚ ਕਿਸਾਨਾਂ ਨੂੰ ਉੱਨਤ ਬੀਜ ਪ੍ਰਦਾਨ ਕਰਨ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ।

ਵਿਗਿਆਨੀਆਂ ਦੀ ਟੀਮ ਨੂੰ ਵਧਾਈ

ਇਸ ਵਿਸ਼ੇਸ਼ ਮੌਕੇ ‘ਤੇ ਡਾ. ਅਜਮੇਰ ਸਿੰਘ ਢੱਟ ਨੇ ਵਿਗਿਆਨੀਆਂ ਦੀ ਟੀਮ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਦਿਲੋਂ ਵਧਾਈ ਦਿੱਤੀ। ਇਸ ਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਇਹ ਸਮਝੌਤਾ ਕਪਾਹ ਦਾ ਪੱਤਾ ਮਰੋੜ ਰੋਗ (Cotton leaf curl disease- CLCuD) ਤੋਂ ਫ਼ਸਲ ਨੂੰ ਬਚਾਉਣ ਲਈ ਇੱਕ ਬਹੁਤ ਹੀ ਮਜ਼ਬੂਤ ਅਤੇ ਸ਼ਕਤੀਸ਼ਾਲੀ ਹੱਲ ਸਾਬਤ ਹੋਵੇਗਾ, ਜਿਸ ਦੇ ਨਤੀਜੇ ਵਜੋਂ ਫ਼ਸਲ ਦਾ ਵੱਡਾ ਬਚਾਅ ਹੋਵੇਗਾ। 

Cotton leaf curl disease: ਉਤਪਾਦਕਾਂ ਲਈ ਵੱਡੀ ਚੁਣੌਤੀ

ਪ੍ਰਿੰਸੀਪਲ ਕਪਾਹ ਬ੍ਰੀਡਰ ਡਾ. ਧਰਮਿੰਦਰ ਪਾਠਕ ਨੇ ਦੱਸਿਆ ਕਿ ਕਪਾਹ ਦਾ ਪੱਤਾ ਮਰੋੜ ਰੋਗ (CLCuD) ਉੱਤਰੀ ਭਾਰਤ ਦੇ ਕਪਾਹ ਉਤਪਾਦਕ ਰਾਜਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਅਮਰੀਕਨ ਕਪਾਹ ਦੀ ਖੇਤੀ ਲਈ ਇੱਕ ਗੰਭੀਰ ਅਤੇ ਲਗਾਤਾਰ ਬਣਿਆ ਹੋਇਆ ਖ਼ਤਰਾ ਹੈ। ਇਹ ਭਿਆਨਕ ਬੀਮਾਰੀ ਚਿੱਟੀ ਮੱਖੀ ਰਾਹੀਂ ਫੈਲਣ ਵਾਲੇ ਡੀ.ਐਨ.ਏ. ਵਾਇਰਸਾਂ ਕਾਰਨ ਹੁੰਦੀ ਹੈ। ਖ਼ਾਸ ਕਰਕੇ ਜੇਕਰ ਇਹ ਰੋਗ ਫ਼ਸਲ ਦੇ ਸ਼ੁਰੂਆਤੀ ਵਾਧੇ ਦੌਰਾਨ ਹੁੰਦਾ ਹੈ, ਤਾਂ ਇਹ ਕਪਾਹ ਦੇ ਉਤਪਾਦਨ ਵਿੱਚ ਭਾਰੀ ਨੁਕਸਾਨ ਕਰਦਾ ਹੈ ਅਤੇ ਨਾਲ ਹੀ ਕਿਸਾਨਾਂ ਦੀ ਲਾਗਤ ਵੀ ਵਧਾਉਂਦਾ ਹੈ। 

PAU Armour 1 ਦੀ ਖੋਜ

ਡਾ. ਧਰਮਿੰਦਰ ਪਾਠਕ ਨੇ ਅੱਗੇ ਦੱਸਿਆ ਕਿ ਪੀ.ਏ.ਯੂ. ਨੇ ਇਸ ਸਮੱਸਿਆ ਦਾ ਸਥਾਈ ਹੱਲ ਲੱਭਦਿਆਂ ਅਮਰੀਕਨ ਕਪਾਹ ਦੀ ਇੱਕ ਅਜਿਹੀ ਕਿਸਮ ‘PAU Armour 1’ ਵਿਕਸਿਤ ਕੀਤੀ ਹੈ, ਜੋ ਕਿ ਇਸ ਰੋਗ ਵਿਰੁੱਧ ਪੂਰੀ ਤਰ੍ਹਾਂ ਪ੍ਰਤੀਰੋਧਕ ਹੈ। ਇਹ ਕਿਸਮ ਆਮ ਅਮਰੀਕਨ ਨਰਮੇ ਅਤੇ ਜੰਗਲੀ ਨਰਮੇ ਪ੍ਰਜਾਤੀਆਂ ਵਿੱਚੋਂ ਇੱਕ (Gossypium armourianum) ਦੇ ਸੁਮੇਲ (ਕ੍ਰਾਸ) ਤੋਂ ਤਿਆਰ ਕੀਤੀ ਗਈ ਹੈ। ਮੌਜੂਦਾ ਹਾਲਾਤਾਂ ਵਿੱਚ, ਪੱਤਾ ਮਰੋੜ ਰੋਗ ਤੋਂ ਫ਼ਸਲ ਨੂੰ ਬਚਾਉਣ ਲਈ ਅਜਿਹੀਆਂ ਸਹਿਣਸ਼ੀਲ ਕਿਸਮਾਂ ਦਾ ਵਿਕਾਸ ਹੀ ਸਭ ਤੋਂ ਵਧੀਆ ਅਤੇ ਟਿਕਾਊ ਵਿਕਲਪ ਹੈ।

ਕਿਸਾਨਾਂ ਦੀ ਆਮਦਨ ‘ਚ ਵਾਧੇ ਦਾ ਯਤਨ

ਟੈਕਨਾਲੋਜੀ ਮਾਰਕੀਟਿੰਗ ਅਤੇ ਆਈ.ਪੀ.ਆਰ. ਸੈੱਲ ਦੇ ਐਸੋਸੀਏਟ ਡਾਇਰੈਕਟਰ ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਮੁੱਖ ਮਕਸਦ ਆਪਣੀਆਂ ਪ੍ਰਯੋਗਸ਼ਾਲਾਵਾਂ ਦੀ ਖੋਜ ਨੂੰ ਸਿੱਧਾ ਖੇਤਾਂ ਤੱਕ ਪਹੁੰਚਾਉਣਾ ਹੈ, ਤਾਂ ਜੋ ਕਿਸਾਨਾਂ ਦੀ ਉਤਪਾਦਕਤਾ ਅਤੇ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਅੱਗੇ ਕਿਹਾ ਕਿ ‘PAU Armour 1’ ਤਕਨਾਲੋਜੀ ਕਪਾਹ ਦੀ ਖੇਤੀ ਵਿੱਚ ਆਉਣ ਵਾਲੇ ਉਤਪਾਦਨ ਦੇ ਜ਼ੋਖਮ ਨੂੰ ਘਟਾਏਗੀ ਅਤੇ ਕਿਸਾਨਾਂ ਦਾ ਆਰਥਿਕ ਪੱਖ ਮਜ਼ਬੂਤ ਕਰੇਗੀ। 

ਮੁੱਖ ਸ਼ਖਸੀਅਤਾਂ ਦੀ ਹਾਜ਼ਰੀ

ਇਸ ਵਿਸ਼ੇਸ਼ ਮੌਕੇ ਦੌਰਾਨ ਡਾ. ਵੀ.ਐਸ. ਸੋਹੂ, ਐਡੀਸ਼ਨਲ ਡਾਇਰੈਕਟਰ ਆਫ਼ ਰਿਸਰਚ (ਖੇਤੀਬਾੜੀ ਅਤੇ ਬਾਗਬਾਨੀ), ਦੇ ਨਾਲ-ਨਾਲ ਡਾ. ਮਹੇਸ਼ ਕੁਮਾਰ, ਐਡੀਸ਼ਨਲ ਡਾਇਰੈਕਟਰ ਆਫ਼ ਰਿਸਰਚ (ਖੇਤੀਬਾੜੀ ਇੰਜੀਨੀਅਰਿੰਗ) ਅਤੇ ਡਾ. ਕੁਲਦੀਪ ਸਿੰਘ (ਨਿਰਦੇਸ਼ਕ, ਖੇਤਰੀ ਖੋਜ ਕੇਂਦਰ, ਫਰੀਦਕੋਟ) ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਦੌਰਾਨ ਉਹਨਾਂ ਨੇ ਯੂਨੀਵਰਸਿਟੀ ਦੇ ਇਸ ਨਵੇਕਲੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਇਹ ਭਵਿੱਖ ਵਿੱਚ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। 

COMMENTS

WORDPRESS: 0