ਕ੍ਰਿਸ਼ੀ ਵਿਗਿਆਨ ਕੇਂਦਰ, ਸ਼ਹੀਦ ਭਗਤ ਸਿੰਘ ਨਗਰ(ਨਵਾਂਸ਼ਹਿਰ) ਵੱਲੋਂ ਕਿਸਾਨਾਂ ਦੀ ਆਮਦਨ ਵਿੱਚ ਵਾਧੇ ਅਤੇ ਸਹਾਇਕ ਕਿੱਤੇ ਨਾਲ ਪੱਕੀ ਆਮਦਨ ਦੇ ਵਸੀਲੇ ਪੈਦਾ ਕਰਨ ਦੇ ਮੰਤਵ ਲਈ ਜਿਲ੍ਹਾ
ਕ੍ਰਿਸ਼ੀ ਵਿਗਿਆਨ ਕੇਂਦਰ, ਸ਼ਹੀਦ ਭਗਤ ਸਿੰਘ ਨਗਰ(ਨਵਾਂਸ਼ਹਿਰ) ਵੱਲੋਂ ਕਿਸਾਨਾਂ ਦੀ ਆਮਦਨ ਵਿੱਚ ਵਾਧੇ ਅਤੇ ਸਹਾਇਕ ਕਿੱਤੇ ਨਾਲ ਪੱਕੀ ਆਮਦਨ ਦੇ ਵਸੀਲੇ ਪੈਦਾ ਕਰਨ ਦੇ ਮੰਤਵ ਲਈ ਜਿਲ੍ਹਾ ਪੱਧਰੀ ਬੇਕਰੀ ਅਤੇ ਕਨਫੈਕਸ਼ਨਰੀ ਉਤਪਾਦਾਂ ਦਾ ਸਿਖਲਾਈ ਕੋਰਸ ਆਯੋਜਨ ਕੀਤਾ ਗਿਆ। 1 ਦਸੰਬਰ ਤੋਂ 5 ਦਸੰਬਰ ਤੱਕ ਚੱਲੇ ਇਸ ਸਿਖਲਾਈ ਕੋਰਸ ਵਿੱਚ 30 ਸਿਖਿਆਰਥੀਆਂ ਨੇ ਹਿੱਸਾ ਲਿਆ ਹੈ।
ਡਾ. ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਬੇਕਰੀ ਅਤੇ ਕਨਫੈਕਸ਼ਨਰੀ ਉਤਪਾਦਾਂ ਦੀਆਂ ਵੱਖ-ਵੱਖ ਚੀਜਾ ਦਾ ਪ੍ਰਦਰਸ਼ਨ ਕੀਤਾ ਅਤੇ ਕੋਰਸ ਵਿੱਚ ਸ਼ਾਮਲ ਸਿਖਿਆਰਥੀਆਂ ਨੂੰ ਤਿਆਰ ਪਕਵਾਨਾਂ ਦੀ ਪੇਸ਼ਕਾਰੀ ਦੌਰਾਨ ਵੱਖ-ਵੱਖ ਪਕਵਾਨਾਂ ‘ਤੇ ਵਿਹਾਰਕ ਸਿਖਲਾਈ ਅਤੇ ਜਾਣਕਾਰੀ ਦਿੱਤੀ।
ਇਸ ਸਿਖਲਾਈ ਵਿੱਚ ਵੱਖ-ਵੱਖ ਪਕਵਾਨਾਂ ਦਾ ਪ੍ਰਦਰਸ਼ਨ ਕੀਤਾ ਗਿਆ ਜਿਵੇਂ ਕਿ ਗੁੜ, ਬਾਜਰਾ, ਜਵਾਰ ਅਤੇ ਕਣਕ ਦੇ ਆਟੇ ਦਾ ਕੇਕ, ਕੱਪ ਕੇਕ, ਡਾਰਕ ਅਤੇ ਬਟਰ ਚਾਕਲੇਟ, ਕੱਪ ਕੇਕ ਅਤੇ ਮਫ਼ਿਨ, ਆਟਾ, ਮੱਕੀ, ਬਾਜਰਾ, ਜਵਾਰ ਅਤੇ ਨਾਰੀਅਲ ਵਰਗੇ ਵੱਖ-ਵੱਖ ਅਨਾਜਾਂ ਤੋਂ ਬਣੇ ਕੂਕੀਜ਼।

ਸਹਾਇਕ ਪ੍ਰੋਫੈਸਰ ਡਾ. ਰਜਿੰਦਰ ਕੌਰ ਨੇ ਪੌਸ਼ਟਿਕ ਬੇਕਰੀ ਅਤੇ ਮਿਠਾਈਆਂ ਉਤਪਾਦਾਂ ‘ਤੇ ਜਾਣਕਾਰੀ ਭਰਪੂਰ ਭਾਸ਼ਣ ਅਤੇ ਸਿਖਿਆਰਥੀਆਂ ਨੂੰ ਇਸ ਸਿਖਲਾਈ ਨਾਲ ਇਸ ਕਿੱਤੇ ਨੂੰ ਪੇਸ਼ੇ ਵਜੋਂ ਚੁਣਨ ਲਈ ਵੀ ਪ੍ਰੇਰਿਤ ਕੀਤਾ।
ਡਾ. ਪ੍ਰਦੀਪ ਕੁਮਾਰ, ਡਿਪਟੀ ਡਾਇਰੈਕਟਰ (ਸਿਖਲਾਈ) ਨੇ ਸਿਖਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੂੰ ਸਿਖਲਾਈ ਦੌਰਾਨ ਪ੍ਰਾਪਤ ਗਿਆਨ ਅਤੇ ਹੁਨਰਾਂ ਨੂੰ ਆਪਣੇ ਉੱਦਮਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਭਵਿੱਖ ਦੇ ਯਤਨਾਂ ਲਈ ਵੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਇਹ ਸਿਖਲਾਈ ਕੋਰਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਸੰਸਥਾਵਾਂ ਦੇ ਸਹਿਯੋਗ ਨਾਲ ਨੇਪੜੇ ਚੜਿਆ ਹੈ, ਜਿਸ ਨਾਲ ਸਿਖਿਆਰਥੀਆਂ ਨੇ ਆਪਣੇ ਕੰਮ ਵਿੱਚ ਬਿਹਤਰੀ ਅਤੇ ਆਪਣੀ ਆਮਦਨ ਵਿੱਚ ਵਾਧੇ ਲਈ ਜਾਣਕਾਰੀ ਹਾਸਲ ਕੀਤੀ ਹੈ।
COMMENTS