Ethanol ਬੰਦ ਨਾ ਕਰੋ: ਪੰਜਾਬ ਦੇ ਕਿਸਾਨਾਂ ਦੀ ਚੇਤਾਵਨੀ, E20 ਵਾਪਸ ਲਿਆ ਤਾਂ ਘਟੇਗੀ ਆਮਦਨ 

Ethanol ਬੰਦ ਨਾ ਕਰੋ: ਪੰਜਾਬ ਦੇ ਕਿਸਾਨਾਂ ਦੀ ਚੇਤਾਵਨੀ, E20 ਵਾਪਸ ਲਿਆ ਤਾਂ ਘਟੇਗੀ ਆਮਦਨ AI Generated

ਕੇਂਦਰ ਸਰਕਾਰ ਦੀ E20 (20% Ethanol ਮਿਲਾ ਕੇ ਵੇਚੇ ਜਾਣ ਵਾਲੇ ਪੈਟਰੋਲ) ਨੀਤੀ ‘ਤੇ ਸ਼ੁਰੂ ਹੋਈ ਸਿਆਸੀ ਬਹਿਸ ਹੁਣ ਪੰਜਾਬ ਦੇ ਖੇਤੀਬਾੜੀ ਖੇਤਰ ਤੱਕ ਪਹੁੰਚ ਗਈ ਹੈ। ਦਿੱਲੀ ਦੇ ਸਾਬਕ

ਵਾਢੀ ਉਪਰੰਤ ਪ੍ਰਬੰਧਨ ਅਤੇ ਫੂਡ ਪ੍ਰੋਸੈਸਿੰਗ: ਕਿਸਾਨੀ ਆਮਦਨ ਵਿੱਚ ਹੋਵੇਗਾ ਵੱਡਾ ਵਾਧਾ
KVK ਰੋਪੜ ਵਿਖੇ 7 ਦਿਨਾਂ “ਵਿਗਿਆਨਕ ਮੁਰਗੀ ਪਾਲਣ” ਸਿਖਲਾਈ ਕੈਂਪ ਸਫ਼ਲਤਾਪੂਰਵਕ ਸੰਪੰਨ
ਨਵਾਂਸ਼ਹਿਰ ਦੇ ਹੜ੍ਹ ਪੀੜਤਾਂ ਨੂੰ 380 ਕੁਇੰਟਲ ਕਣਕ ਬੀਜ ਮੁਫ਼ਤ, ਬਾਕੀ ਕਿਸਾਨਾਂ ਲਈ 50% ਸਬਸਿਡੀ

ਕੇਂਦਰ ਸਰਕਾਰ ਦੀ E20 (20% Ethanol ਮਿਲਾ ਕੇ ਵੇਚੇ ਜਾਣ ਵਾਲੇ ਪੈਟਰੋਲ) ਨੀਤੀ ‘ਤੇ ਸ਼ੁਰੂ ਹੋਈ ਸਿਆਸੀ ਬਹਿਸ ਹੁਣ ਪੰਜਾਬ ਦੇ ਖੇਤੀਬਾੜੀ ਖੇਤਰ ਤੱਕ ਪਹੁੰਚ ਗਈ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵਾਹਨਾਂ ‘ਤੇ E20 ਪੈਟਰੋਲ ਦੇ ਮਾੜੇ ਅਸਰ ਅਤੇ ਘੱਟ ਮਾਈਲੇਜ ਦਾ ਮੁੱਦਾ ਚੁੱਕਣ ਤੋਂ ਬਾਅਦ, ਪੰਜਾਬ ਦੇ ਮੱਕੀ ਅਤੇ ਗੰਨਾ ਉਤਪਾਦਕਾਂ  ਵਿੱਚ ਚਿੰਤਾ ਦੀ ਲਹਿਰ ਦੌੜ ਗਈ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਇਸ ਨੀਤੀ ਨੂੰ ਵਾਪਸ ਲਿਆ ਗਿਆ ਤਾਂ ਉਨ੍ਹਾਂ ਦੀਆਂ ਫ਼ਸਲਾਂ ਦੇ ਭਾਅ ਡਿੱਗ ਜਾਣਗੇ ਅਤੇ ਆਮਦਨ ‘ਤੇ ਮਾੜਾ ਅਸਰ ਪਵੇਗਾ।

ਕਿਸਾਨਾਂ ਦਾ ਪੱਖ: Ethanol ਨਾਲ ਮਿਲਿਆ ਬਦਲਵਾਂ ਬਾਜ਼ਾਰ

ਪੰਜਾਬ ਦੇ ਕਿਸਾਨ ਪਹਿਲਾਂ ਹੀ ਝੋਨੇ ਦੀ ਖੇਤੀ ਨਾਲ ਘਟਦੇ ਜ਼ਮੀਨੀ ਪਾਣੀ ਤੋਂ ਚਿੰਤਤ ਹਨ। ਸਰਕਾਰ ਦੇ ਇਥਾਨੌਲ ਮਿਸ਼ਰਣ  ਪ੍ਰੋਗਰਾਮ ਤਹਿਤ ਮੱਕੀ ਅਤੇ ਗੰਨੇ ਦੀ ਮੰਗ ਵੱਧਣ ਨਾਲ, ਕਿਸਾਨਾਂ ਨੂੰ ਝੋਨੇ ਦੀ ਖੇਤੀ ਦੀ ਥਾਂ ਫ਼ਸਲੀ ਵਿਭਿੰਨਤਾ ਵੱਲ ਜਾਣ ਦਾ ਇੱਕ ਲਾਹੇਵੰਦ ਵਿਕਲਪ ਮਿਲਿਆ ਹੈ। ਮਾਝਾ ਜ਼ੋਨ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਭੇਲ ਨੇ ਕਿਹਾ ਕਿ ਜਿੰਨ੍ਹਾਂ ਕਿਸਾਨਾਂ ਨੇ ਇਥਾਨੌਲ ਕਾਰਨ ਮੱਕੀ ਦੀ ਖੇਤੀ ਕੀਤੀ ਸੀ, ਉਹ ਹੁਣ ਅਨਿਸ਼ਚਿਤਤਾ ਅਤੇ ਵਿੱਤੀ ਨੁਕਸਾਨ ਦੇ ਡਰ ਵਿੱਚ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ ਪਾਸੇ, ਰਾਜਨੀਤਿਕ ਪਾਰਟੀਆਂ ਕਿਸਾਨਾਂ ਦਾ ਭਲਾ ਮੰਗਦੀਆਂ ਹਨ, ਪਰ ਦੂਜੇ ਪਾਸੇ ਕਿਸਾਨੀ ਫ਼ਸਲਾਂ ਦੀ ਮੰਗ ਵਧਾਉਣ ਵਾਲੀ ਨੀਤੀ ਦਾ ਵਿਰੋਧ ਕਰ ਰਹੀਆਂ ਹਨ।

ਛੋਟੇ ਕਿਸਾਨਾਂ ਦੀ ਗੁਹਾਰ: ਮੱਕੀ ਦੇ ਚੰਗੇ ਭਾਅ

ਆਮ ਕਿਸਾਨਾਂ ਦਾ ਕਹਿਣਾ ਹੈ ਕਿ Ethanol ਮਿੱਲਾਂ ਦੀ ਸ਼ੁਰੂਆਤ ਨਾਲ ਉਨ੍ਹਾਂ ਨੂੰ ਮੱਕੀ ਦੇ ਬਹੁਤ ਚੰਗੇ ਭਾਅ ਮਿਲਣ ਲੱਗੇ ਹਨ, ਜਿਵੇਂ ਕਿ ਪਿੰਡ ਭੂਰਲੀ ਦੇ ਛੋਟੇ ਕਿਸਾਨ ਜਗਰੂਪ ਸਿੰਘ ਨੇ ਕਿਹਾ ਕਿ ਪਹਿਲਾਂ ਮੱਕੀ ਦੇ ਘੱਟ  ਭਾਅ ਮਿਲਦੇ ਸੀ, ਪਰ ਹੁਣ Ethanol ਪਲਾਂਟਾਂ ਵੱਲੋਂ ਖ਼ਰੀਦ ਸ਼ੁਰੂ ਹੋਣ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਚੰਗੀ ਚੱਲਣ ਲੱਗੀ ਹੈ। ਇਸ ਦੇ ਨਾਲ ਹੀ, 4-5 ਏਕੜ ਵਾਲੇ ਕਿਸਾਨ ਜਗਜੀਤ ਸਿੰਘ ਨੇ ਵੀ ਦੱਸਿਆ ਕਿ ਬਿਹਤਰ ਰੇਟਾਂ ਕਾਰਨ ਉਹ ਕਰਜ਼ੇ ਦੇ ਬੋਝ ਤੋਂ ਬਾਹਰ ਆ ਰਹੇ ਹਨ, ਜਿਸ ਕਰਕੇ ਉਨ੍ਹਾਂ ਨੇ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪ੍ਰੋਗਰਾਮ ਦਾ ਵਿਰੋਧ ਨਾ ਕਰਨ ਕਿਉਂਕਿ ਇਸ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਹੈ।

ਸੰਯੁਕਤ ਕਿਸਾਨ ਮੋਰਚੇ ਦੀ ਰਾਏ

ਦੂਜੇ ਪਾਸੇ, ਸੰਯੁਕਤ ਕਿਸਾਨ ਮੋਰਚੇ (SKM) ਦੇ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਗ੍ਰੀਨ ਊਰਜਾ ਦੇ ਵਿਰੋਧ ਵਿੱਚ ਨਹੀਂ ਹਨ, ਪਰ ਵਾਹਨਾਂ ਦੀ ਅਨੁਕੂਲਤਾ ਨੂੰ ਯਕੀਨੀ ਬਣਾਏ ਬਿਨਾਂ E20 ਨੂੰ ਲਾਗੂ ਕਰਨ ਨਾਲ ਖਪਤਕਾਰਾਂ ਲਈ ਚਿੰਤਾਵਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪੁਰਾਣੇ ਵਾਹਨਾਂ ਅਤੇ ਖੇਤੀਬਾੜੀ ਮਸ਼ੀਨਰੀ ‘ਚ E20 ਦੀ ਵਰਤੋਂ ਨੁਕਸਾਨ ਪਹੁੰਚਾਉਂਦੀ ਹੈ। ਸਰਕਾਰ ਨੂੰ ਪਹਿਲਾਂ ਮਸ਼ੀਨਾਂ ਅਤੇ ਵਾਹਨਾਂ ਨੂੰ ਇਸ ਬਾਲਣ ਦੇ ਅਨੁਕੂਲ ਬਣਾਉਣਾ ਚਾਹੀਦਾ ਹੈ।

ਮਾਹਿਰਾਂ ਅਤੇ ਕੇਂਦਰ ਸਰਕਾਰ ਦਾ ਦਾਅਵਾ

ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ Ethanol ਨੀਤੀ ਪੰਜਾਬ ਦੀ ਖੇਤੀਬਾੜੀ ਵਿੱਚ ਸੁਧਾਰ ਕਰ ਰਹੀ ਹੈ। ਦੂਜੇ ਪਾਸੇ, ਕੇਂਦਰ ਸਰਕਾਰ ਨੇ ਆਪਣੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਹੈ ਕਿ E20 ਪੈਟਰੋਲ ਪੂਰੀ ਤਰ੍ਹਾਂ ਵਿਗਿਆਨਕ ਜਾਂਚ ਤੋਂ ਬਾਅਦ ਹੀ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸਰਕਾਰ ਦਾ ਦਾਅਵਾ ਹੈ ਕਿ ਪਿਛਲੇ ਢਾਈ ਸਾਲਾਂ ਤੋਂ ਇਸ ‘ਤੇ ਕਰੋੜਾਂ ਵਾਹਨ ਚੱਲ ਰਹੇ ਹਨ। ਹਾਲਾਂਕਿ, ਪੰਜਾਬ ਦੇ ਕਿਸਾਨਾਂ ਦੀ ਇੱਕੋ ਮੰਗ ਹੈ ਕਿ ਉਨ੍ਹਾਂ ਦੇ ਰੁਜ਼ਗਾਰ ਅਤੇ ਫ਼ਸਲਾਂ ਦੀ ਮੰਗ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ।

COMMENTS

WORDPRESS: 0