Dwarf Virus: ਝੋਨੇ ਵਿੱਚ ਬੂਟਿਆਂ ਦੇ ਮੱਧਰੇਪਣ ਦੀ ਸਮੱਸਿਆ, ਬਚਾਅ ਅਤੇ ਰੋਕਥਾਮ ਲਈ ਜ਼ਰੂਰੀ ਨੁਕਤੇ

Dwarf Virus: ਝੋਨੇ ਵਿੱਚ ਬੂਟਿਆਂ ਦੇ ਮੱਧਰੇਪਣ ਦੀ ਸਮੱਸਿਆ, ਬਚਾਅ ਅਤੇ ਰੋਕਥਾਮ ਲਈ ਜ਼ਰੂਰੀ ਨੁਕਤੇPic Credit: PAU

ਝੋਨੇ ਦੇ ਬੂਟਿਆਂ ਦਾ ਮੱਧਰੇ ਰਹਿ ਜਾਣਾ ਇੱਕ ਖ਼ਤਰਨਾਕ ਵਿਸ਼ਾਣੂ (Dwarf Virus) ਝੋਨੇ ਵਿੱਚ ਬੂਟਿਆਂ ਦੇ ਮੱਧਰੇਪਣ ਦੀ ਸਮੱਸਿਆ: ਬਚਾਅ ਅਤੇ ਰੋਕਥਾਮ ਲਈ ਜ਼ਰੂਰੀ ਨੁਕਤੇਰੋਗ ਹੈ। ਇਸ ਨ

Scientific Fertilizer Management: ਖਾਦ ਦੀ ਸਹੀ ਵਰਤੋਂ ਲਈ ਪੀ.ਏ.ਯੂ. ਨੇ ਕਿਸਾਨਾਂ ਨੂੰ ਦਿੱਤੀ ਵਿਗਿਆਨਕ ਸਲਾਹ
ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਲਈ ਕਿਸਾਨਾਂ ਨੂੰ ਸਿਖਲਾਈ ਅਧਾਰਿਤ ਵਿਦਿਅਕ ਦੌਰਾ
ਸਿਹਤਮੰਦ ਪੰਜਾਬ ਲਈ ਉੱਨਤ ਕਣਕ: PAU ਦੀਆਂ ਨਵੀਆਂ ਕਿਸਮਾਂ ਬਾਰੇ KVK ਦੀ ਜਾਗਰੂਕਤਾ ਮੁਹਿੰਮ 

ਝੋਨੇ ਦੇ ਬੂਟਿਆਂ ਦਾ ਮੱਧਰੇ ਰਹਿ ਜਾਣਾ ਇੱਕ ਖ਼ਤਰਨਾਕ ਵਿਸ਼ਾਣੂ (Dwarf Virus) ਝੋਨੇ ਵਿੱਚ ਬੂਟਿਆਂ ਦੇ ਮੱਧਰੇਪਣ ਦੀ ਸਮੱਸਿਆ: ਬਚਾਅ ਅਤੇ ਰੋਕਥਾਮ ਲਈ ਜ਼ਰੂਰੀ ਨੁਕਤੇਰੋਗ ਹੈ। ਇਸ ਨਾਲ ਪ੍ਰਭਾਵਿਤ ਬੂਟੇ ਬਹੁਤ ਛੋਟੇ ਰਹਿ ਜਾਂਦੇ ਹਨ, ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ। ਰੋਗ ਦੇ ਪ੍ਰਭਾਵਾਂ ਕਾਰਨ, ਬੂਟਿਆਂ ਦੀ ਉਚਾਈ ਆਮ ਨਾਲੋਂ ਦੋ-ਤਿਹਾਈ, ਅੱਧੀ ਜਾਂ ਸਿਰਫ਼ ਇੱਕ-ਤਿਹਾਈ ਰਹਿ ਜਾਂਦੀ ਹੈ। ਜਦੋਂ ਹਮਲਾ ਜ਼ਿਆਦਾ ਹੋਵੇ, ਤਾਂ ਮੂੰਜਰਾਂ ਵਿੱਚ ਦਾਣੇ ਨਹੀਂ ਬਣਦੇ ਅਤੇ ਬੂਟੇ ਮੁਰਝਾ ਕੇ ਸੁੱਕ ਜਾਂਦੇ ਹਨ, ਜਿਸ ਨਾਲ ਝਾੜ ਵਿੱਚ ਭਾਰੀ ਨੁਕਸਾਨ ਹੁੰਦਾ ਹੈ। ਇਹ ਵਿਸ਼ਾਣੂ ਰੋਗ ਝੋਨੇ ਦੀਆਂ ਮੌਜੂਦਾ ਸਾਰੀਆਂ ਕਿਸਮਾਂ ਉੱਤੇ ਹਮਲਾ ਕਰ ਸਕਦਾ ਹੈ।

ਬਿਮਾਰੀ ਫੈਲਾਉਣ ਵਾਲੇ ਕੀੜੇ ਦੀ ਪਛਾਣ

ਝੋਨੇ ਵਿੱਚ ਇਸ Dwarf Virus ਰੋਗ ਨੂੰ ‘ਚਿੱਟੀ ਪਿੱਠ ਵਾਲਾ ਟਿੱਡਾ’ ਫੈਲਾਉਂਦਾ ਹੈ। ਇਸ ਲਈ, ਇਸ ਟਿੱਡੀ ਦੀ ਸ਼ੁਰੂਆਤ ਵਿੱਚ ਹੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਇਸ ਕੀੜੇ ਦੇ ਨਵੇਂ ਨਿਕਲੇ ਬੱਚੇ (ਨਿੰਫ) ਸਲੇਟੀ ਚਿੱਟੇ ਹੁੰਦੇ ਹਨ, ਜੋ ਬਾਅਦ ਵਿੱਚ ਗੂੜ੍ਹੇ ਸਲੇਟੀ ਬਣ ਜਾਂਦੇ ਹਨ। ਬਾਲਗ ਟਿੱਡੇ ਦੀ ਪਿੱਠ ਉੱਪਰਲੇ ਪਾਸੇ ਇੱਕ ਬਰੀਕ ਚਿੱਟੀ ਪੱਟੀ ਹੁੰਦੀ ਹੈ ਅਤੇ ਅਗਲੇ ਖੰਭਾਂ ਦੇ ਪਿਛਲੇ ਹਿੱਸੇ ਦੇ ਵਿਚਕਾਰ ਇੱਕ ਕਾਲਾ ਧੱਬਾ ਦਿਖਾਈ ਦਿੰਦਾ ਹੈ। ਖੇਤ ਵਿੱਚ ਇਸ ਦਾ ਪਤਾ ਲਗਾਉਣ ਲਈ, ਬੂਟਿਆਂ ਨੂੰ ਟੇਢਾ ਕਰਕੇ ਹੇਠਾਂ ਵੱਲ 2-3 ਵਾਰ ਝਾੜੋ। ਜੇਕਰ ਟਿੱਡੇ ਪਾਣੀ ‘ਤੇ ਤੈਰਦੇ ਦਿਖਣ, ਤਾਂ ਤੁਰੰਤ ਫ਼ਸਲ ਉੱਤੇ ਸਿਫਾਰਸ਼ ਕੀਟਨਾਸ਼ਕ ਦੀ ਵਰਤੋਂ ਕਰੋ। ਇਹ ਕੀੜਾ ਰੌਸ਼ਨੀ ਵੱਲ ਆਕਰਸ਼ਿਤ ਹੁੰਦਾ ਹੈ, ਇਸ ਲਈ ਰਾਤ ਨੂੰ ਖੇਤ ਨੇੜੇ ਬਲੱਬ ਜਗਾ ਕੇ ਵੀ ਇਸਦੇ ਆਉਣ ਦੀ ਜਾਂਚ ਕੀਤੀ ਜਾ ਸਕਦੀ ਹੈ।

Dwarf Virus ਤੋਂ ਬਚਾਅ ਲਈ ਜ਼ਰੂਰੀ ਸੁਝਾਅ

ਇਹ ਇੱਕ ਵਿਸ਼ਾਣੂ ਰੋਗ ਹੈ, ਇਸ ਲਈ ਇਸ ਦਾ ਸਿੱਧਾ ਪ੍ਰਬੰਧਨ ਕਰਨਾ ਬਹੁਤ ਮੁਸ਼ਕਲ ਹੈ। ਪਰ ਕੁਝ ਸਾਵਧਾਨੀਆਂ ਵਰਤ ਕੇ ਫ਼ਸਲ ਨੂੰ ਬਚਾਇਆ ਜਾ ਸਕਦਾ ਹੈ:

  • ਇਸ ਵਾਰ ਉਨ੍ਹਾਂ ਖੇਤਾਂ ਵਿੱਚ ਖ਼ਾਸ ਨਿਗਰਾਨੀ ਰੱਖੋ, ਜਿੱਥੇ ਪਿਛਲੇ ਸਾਲ ਇਹ ਬਿਮਾਰੀ ਦੇਖੀ ਗਈ ਸੀ।
  • ਖੇਤ ਵਿੱਚ ਬਿਮਾਰੀ ਵਾਲੇ ਬੂਟੇ ਦਿਖਾਈ ਦਿੰਦੇ ਹੀ, ਉਨ੍ਹਾਂ ਨੂੰ ਸ਼ੁਰੂ ਵਿੱਚ ਹੀ ਪੁੱਟ ਕੇ ਮਿੱਟੀ ਵਿੱਚ ਡੂੰਘਾ ਦੱਬ ਦਿਓ।
  • ਪੁਰਾਣੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਖੇਤ ਦੇ ਅੰਦਰ ਹੀ ਡੂੰਘਾ ਵਾਹ ਦਿਓ।
  • ਖੇਤ ਦੀਆਂ ਵੱਟਾਂ-ਬੰਨ੍ਹਿਆਂ ਅਤੇ ਪਾਣੀ ਵਾਲੇ ਖਾਲਾਂ ਨੂੰ ਨਦੀਨਾਂ (ਘਾਹ-ਫੂਸ) ਤੋਂ ਮੁਕਤ ਰੱਖੋ, ਕਿਉਂਕਿ ਇਹ ਕੀੜੇ ਇੱਥੇ ਵਧਦੇ-ਫੁੱਲਦੇ ਹਨ।

ਚਿੱਟੀ ਪਿੱਠ ਵਾਲੇ ਟਿੱਡੇ ਦੀ ਰੋਕਥਾਮ

ਟਿੱਡੇ ਦੀ ਆਮਦ ਨਜ਼ਰ ਆਉਣ ‘ਤੇ ਮਾਹਿਰਾਂ ਵੱਲੋਂ ਸਿਫਾਰਸ਼ ਕੀਤੇ ਕੀਟਨਾਸ਼ਕਾਂ ਦਾ ਛਿੜਕਾਅ ਕਰੋ। ਪ੍ਰਤੀ ਏਕੜ 100 ਲੀਟਰ ਪਾਣੀ ਵਿੱਚ ਘੋਲ ਕੇ ਵਰਤੇ ਜਾਣ ਵਾਲੇ ਮੁੱਖ ਕੀਟਨਾਸ਼ਕ ਹੇਠ ਲਿਖੇ ਅਨੁਸਾਰ ਹਨ:

  • 60 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨੀਕਾਮਿਡ)
  • 80 ਗ੍ਰਾਮ ਟੋਕਨ/ਓਸ਼ੀਨ/ਡੋਮੀਨੈਂਟ 20 ਐਸ ਸੀ (ਡਾਇਨੋਟੈਫੂਰਾਨ)
  • 120 ਗ੍ਰਾਮ ਚੈੱਸ 50 ਡਬਲਯੂ ਜੀ (ਪਾਈਮੈਟਰੋਜ਼ਿਨ)
  • 94 ਮਿਲੀਲਿਟਰ ਪੈਕਸਾਲੋਨ 10 ਐਸ ਸੀ (ਟਰਾਈਫਲੂਮੀਜ਼ੋਪਾਇਰੀਮ)
  • 400 ਮਿਲੀਲਿਟਰ ਆਰਕੈਸਟਰਾ 10 ਐਸ ਸੀ (ਬੈਂਜ਼ਪਾਈਰੀਮੋਕਸਾਨ)
  • 300 ਮਿਲੀਲਿਟਰ ਇਮੈਜ਼ਨ/ਵਿਓਲਾ 10 ਐਸ ਸੀ (ਫਲੂਪਾਈਰੀਮਿਨ)
  • 800 ਮਿਲੀਲਿਟਰ ਐਕਾਲਕਸ/ਕੁਇਨਗਾਰਡ/ਕੁਇਨਲਮਾਸ 25 ਈ ਸੀ (ਕੁਇਨਾਲਫਾਸ)

ਛਿੜਕਾਅ ਦਾ ਸਹੀ ਵਿਗਿਆਨਕ ਤਰੀਕਾ

ਕੀਟਨਾਸ਼ਕ ਦਾ ਛਿੜਕਾਅ ਕਰਦੇ ਸਮੇਂ, ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਪੰਪ ਦੀ ਨੋਜ਼ਲ ਦਾ ਰੁਖ਼ ਹਮੇਸ਼ਾ ਬੂਟਿਆਂ ਦੇ ਮੁੱਢਾਂ ਵੱਲ ਹੋਣਾ ਚਾਹੀਦਾ ਹੈ। ਇਹ ਕੀੜੇ ਜ਼ਿਆਦਾਤਰ ਬੂਟਿਆਂ ਦੇ ਹੇਠਲੇ ਹਿੱਸੇ ਅਤੇ ਮੁੱਢਾਂ ਦੇ ਕੋਲ ਹੀ ਰਹਿੰਦੇ ਹਨ, ਇਸ ਲਈ ਦਵਾਈ ਦਾ ਉੱਥੇ ਪਹੁੰਚਣਾ ਬਹੁਤ ਜ਼ਰੂਰੀ ਹੈ। ਜੇਕਰ ਖੇਤ ਵਿੱਚ Dwarf Virus ਸਮੱਸਿਆ ਜ਼ਿਆਦਾ ਗੰਭੀਰ ਲੱਗੇ, ਤਾਂ ਕਿਸਾਨ ਤੁਰੰਤ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ (KVK) ਦੇ ਖੇਤੀਬਾੜੀ ਮਾਹਿਰਾਂ ਨਾਲ ਸੰਪਰਕ ਕਰਕੇ ਸਲਾਹ ਲੈ ਸਕਦੇ ਹਨ।

COMMENTS

WORDPRESS: 0