ਝੋਨੇ ਦੀ ਰਹਿਣ-ਖੂੰਹਦ ਪ੍ਰਬੰਧਨ ਨੂੰ ਲੈ PAU ਹੁਸ਼ਿਆਰਪੁਰ ਵੱਲੋਂ ਜਾਗਰੂਕਤਾ ਮੁਹਿੰਮ

ਝੋਨੇ ਦੀ ਰਹਿਣ-ਖੂੰਹਦ ਪ੍ਰਬੰਧਨ ਨੂੰ ਲੈ PAU ਹੁਸ਼ਿਆਰਪੁਰ ਵੱਲੋਂ ਜਾਗਰੂਕਤਾ ਮੁਹਿੰਮPic Credit : PAU

ਲੋਕਾਂ ਦੇ ਹਿੱਤ ਲਈ ਵਾਤਾਵਰਣ ਦੇ ਵਿਗਾੜ ਤੋਂ ਬਚਣ ਲਈ ਝੋਨੇ ਦੀ ਰਹਿੰਦ ਖੁੰਹਦ ਨੂੰ ਨਾ ਸਾੜਨ ਅਤੇ ਪਰਾਲੀ ਪ੍ਰਬੰਧਨ ਤਕਨੀਕਾਂ ਨੂੰ ਪ੍ਰਸਿੱਧ ਬਣਾਉਣ ਦੀ ਵਕਾਲਤ ਕਰ ਰਹੀ ਲੁਧਿਆਣਾ ਦੀ ਪ

ਖੇਤੀ ਨੂੰ ਲਾਹੇਵੰਦ ਬਣਾਉਣ ਲਈ PAU ਦਾ ਉਪਰਾਲਾ: 1 ਜਨਵਰੀ ਤੋਂ ਨੌਜਵਾਨਾਂ ਲਈ ਵਿਸ਼ੇਸ਼ ਸਿਖਲਾਈ ਕੋਰਸ ਸ਼ੁਰੂ
PAU ਵਿਖੇ ਪੰਜਾਬ ਬਾਗਬਾਨੀ ਪੋਸਟ-ਹਾਰਵੈਸਟ ਤਕਨਾਲੋਜੀ ਕੇਂਦਰ ਹੁਣ ਬਣਿਆ “ਸੈਂਟਰ ਆਫ ਐਕਸੀਲੈਂਸ”
ਦੋਹਰੇ ਮਕਸਦ ਵਾਲੇ ਜਵੀਂ: PAU ਦੀ ਪਹਿਲੀ ਸਵਦੇਸ਼ੀ ਕਿਸਮ “OL 16” ਦੀ ਜ਼ਬਰਦਸਤ ਮੰਗ

ਲੋਕਾਂ ਦੇ ਹਿੱਤ ਲਈ ਵਾਤਾਵਰਣ ਦੇ ਵਿਗਾੜ ਤੋਂ ਬਚਣ ਲਈ ਝੋਨੇ ਦੀ ਰਹਿੰਦ ਖੁੰਹਦ ਨੂੰ ਨਾ ਸਾੜਨ ਅਤੇ ਪਰਾਲੀ ਪ੍ਰਬੰਧਨ ਤਕਨੀਕਾਂ ਨੂੰ ਪ੍ਰਸਿੱਧ ਬਣਾਉਣ ਦੀ ਵਕਾਲਤ ਕਰ ਰਹੀ ਲੁਧਿਆਣਾ ਦੀ ਪੰਜਾਬ ਖੇਤਬਾੜੀ ਯੂਨੀਵਰਸਿਟੀ. ਇਸ ਦੇ ਤਹਿਤ ਕਿਸਾਨਾਂ ਨੂੰ ਪਰਾਲੀ ਤੋਂ ਉੱਠਣ ਵਾਲੇ ਧੂਏਂ ਦੇ ਨੁਕਸਾਨ ਬਾਰੇ ਕੀਤਾ ਜਾ ਰਿਹਾ ਜਾਗਰੂਕ. ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਕਿ ਪਰਾਲੀ ਨੂੰ ਨਾ ਸਾੜੋ ਸਗੋਂ ਝੋਨੇ ਦੀ ਰਹਿੰਦ ਖੂੰਹਦ ਨੂੰ ਵੱਖ-ਵੱਖ ਤਕਨੀਕਾਂ ਰਾਹੀਂ ਸਾਂਭੋ. ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਜ਼ਿਲ੍ਹਾ ਪੱਧਰੀ ਵਿਸਥਾਰ ਏਜੰਸੀ, ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ 11-11-2025 ਨੂੰ ਆਪਣੇ ਕੈਂਪਸ ਵਿੱਚ ਝੋਨੇ ਦੀ ਰਹਿੰਦ-ਖੂੰਹਦ ਪ੍ਰਬੰਧਨ ‘ਤੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ।

ਇਸ ਖਾਸ ਮੌਕੇ ਕਈ ਮਹਾਨ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ. ਇਕ ਪਾਸੇ ਚੱਬੇਵਾਲ, ਹੁਸ਼ਿਆਰਪੁਰ ਦੇ ਮਾਨਯੋਗ ਵਿਧਾਨ ਸਭਾ ਮੈਂਬਰ ਡਾ. ਇਸ਼ਾਂਕ ਕੁਮਾਰ ਮੁੱਖ ਮਹਿਮਾਨ ਵੱਜੋਂ ਪਹੁੰਚੇ, ਉਥੇ ਹੀ ਦੂਜੇ ਪਾਸੇ ICAR-ਅਟਾਰੀ, ਲੁਧਿਆਣਾ ਦੇ ਡਾਇਰੈਕਟਰ ਡਾ. ਪਰਵੇਂਦਰ ਸ਼ਿਓਰਾਨ ਅਤੇ ਮੁੱਖ ਖੇਤੀਬਾੜੀ ਅਫ਼ਸਰ, ਹੁਸ਼ਿਆਰਪੁਰ, ਸ਼੍ਰੀ ਦੀਪਿੰਦਰ ਸਿੰਘ ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

PAU-KVK ਹੁਸ਼ਿਆਰਪੁਰ ਦੇ ਐਸੋਸੀਏਟ ਡਾਇਰੈਕਟਰ (ਸਿਖਲਾਈ) ਡਾ. ਮਨਿੰਦਰ ਸਿੰਘ ਬੋਂਸ ਨੇ ਮਹਿਮਾਨਾਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ. KVK ਵੱਲੋਂ ਕਿਸਾਨ ਭਾਈਚਾਰੇ ਦੀ ਭਲਾਈ ਲਈ ਕੀਤੀ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ. ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ KVK ਹੁਸ਼ਿਆਰਪੁਰ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਕੈਂਪਾਂ, ਟ੍ਰੇਨਿੰਗਾਂ, ਪ੍ਰਦਰਸ਼ਨੀਆਂ ਰਾਹੀਂ ਜਾਗਰੂਕਤਾ ਮੁਹਿੰਮ ਦਾ ਆਯੋਜਨ ਕਰ ਰਿਹਾ ਹੈ. ਡਾ. ਬੌਂਸ ਨੇ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਲਈ ਸਹਿਕਾਰੀ ਆਧਾਰ ‘ਤੇ ਪੂਰੀ ਵਰਤੋਂ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ.

ਡਾ. ਇਸ਼ਾਂਕ ਨੇ ਕੇਵੀਕੇ ਹੁਸ਼ਿਆਰਪੁਰ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ KVK ਦੀਆਂ ਵੱਖ-ਵੱਖ ਕਿਸਾਨ ਭਲਾਈ ਸੇਵਾਵਾਂ ਅਤੇ ਸਿਖਲਾਈ ਸਹੂਲਤਾਂ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।

ਡਾਇਰੈਕਟਰ, ICAR – ਅਟਾਰੀ , ਲੁਧਿਆਣਾ, ਡਾ. ਪਰਵੇਂਦਰ ਸ਼ਿਓਰਾਨ ਮੁਤਾਬਿਕ ਝੋਨੇ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਸਮੇਂ ਦੀ ਲੋੜ ਹੈ. ਉਹਨਾਂ ਨੇ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਜਾਣਕਾਰੀ ਦਿੱਤੀ. ਉਹਨਾਂ ਨੇ ਕਿਸਾਨਾਂ ਨੂੰ ਖੇਤਰ ਅਤੇ ਖੇਤ ਦੀ ਸਥਿਤੀ ਮੁਤਾਬਕ ਝੋਨੇ ਦੀ ਰਹਿੰਦ-ਖੂੰਹਦ ਪ੍ਰਬੰਧਨ ਲਈ in-situ and ex-situ ਤਰੀਕੇ ਅਪਨਾਉਣ ਦਾ ਸੰਦੇਸ਼ ਦਿੱਤਾ. ਡਾ. ਸ਼ਿਓਰਾਨ ਨੇ ਕਿਸਾਨਾਂ ਨੂੰ ਇਸ ਨੇਕ ਉਦੇਸ਼ ਦੀ ਪ੍ਰਾਪਤੀ ਲਈ ਮੁਹਿੰਮ ਮੋਡ ਵਿਚ ਕੰਮ ਕਰਨ ਦਾ ਸੱਦਾ ਦਿੱਤਾ.

ਇਸ ਮੁਹਿੰਮ ਦੇ ਤਹਿਤ ਇਸ ਸੀਜ਼ਨ ਚ ਝੋਨੇ ਦੀ ਰਹਿੰਦ-ਖੂੰਹਦ ਦੀਆਂ ਘਟਨਾਵਾਂ ਵਿਚ ਘਾਟ ਆਈ. ਰਹਿੰਦ-ਖੂੰਹਦ ਸਾੜਨ ਦੀਆਂ ਘਟਨਾਵਾਂ 29 ਤੋਂ ਘੱਟ ਕੇ 15 ਹੋ ਗਈਆਂ. ਮੁੱਖ ਖੇਤੀਬਾੜੀ ਅਫਸਰ, ਹੁਸ਼ਿਆਰਪੁਰ, ਸ਼੍ਰੀ ਦਪਿੰਦਰ ਸਿੰਘ ਨੇ ਇਸ ਮੁਹਿੰਮ ਦੀ ਸ਼ਲਾਘਾ ਕੀਤੀ.

ਇਸ ਪ੍ਰੋਗਰਾਮ ਦੇ ਚਲਦੇ ਕਿਸਾਨਾਂ ਲਈ ਵੱਖ-ਵੱਖ ਤਕਨੀਕੀ ਲੈਕਚਰ ਵੀ ਆਯੋਜਿਤ ਕੀਤੇ ਗਏ. ਐਸੋਸੀਏਟ ਪ੍ਰੋਫੈਸਰ (ਪਸ਼ੂ ਵਿਗਿਆਨ), ਡਾ. ਪਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਵਰਤੋਂ ਚਾਰੇ ਲਈ, ਮਸ਼ਰੂਮ ਦੀ ਕਾਸ਼ਤ ਲਈ, ਝੋਨੇ ਦੀ ਪਰਾਲੀ ‘ਤੇ ਆਧਾਰਿਤ ਬਾਇਓਗੈਸ ਪਲਾਂਟ, ਬਾਇਓਚਾਰ ਅਤੇ ਮਲਚ ਵਜੋਂ ਅਤੇ ਡੇਅਰੀ ਜਾਨਵਰਾਂ ਦੇ ਮੌਸਮੀ ਪ੍ਰਬੰਧਨ ਬਾਰੇ ਸੰਬੋਧਨ ਕੀਤਾ। ਐਸੋਸੀਏਟ ਪ੍ਰੋਫੈਸਰ (ਖੇਤੀ ਵਿਗਿਆਨ), ਸ਼੍ਰੀ ਗੁਰਪ੍ਰਤਾਪ ਸਿੰਘ ਨੇ ਕਣਕ ਦੀ ਫਸਲ ਲਈ ਬਿਹਤਰ ਕਾਸ਼ਤ ਅਭਿਆਸਾਂ ਬਾਰੇ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿਂਗ), ਡਾ. ਅਜਾਇਬ ਸਿੰਘ ਨੇ ਵੱਖ-ਵੱਖ ਝੋਨੇ ਦੀ ਰਹਿੰਦ-ਖੂੰਹਦ ਪ੍ਰਬੰਧਨ ਤਕਨਾਲੋਜੀਆਂ ਬਾਰੇ ਚਰਚਾ ਕੀਤੀ ਅਤੇ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਝੋਨੇ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਨਾਲ ਕੰਮ ਕਰਦੇ ਹੋਏ, ਸਹਾਇਕ ਪ੍ਰੋਫੈਸਰ (ਪੌਦਾ ਸੁਰੱਖਿਆ), ਡਾ. ਪ੍ਰਭਜੋਤ ਕੌਰ ਨੇ ਹਾੜ੍ਹੀ ਦੀਆਂ ਫਸਲਾਂ ਵਿੱਚ ਏਕੀਕ੍ਰਿਤ ਕੀਟ ਪ੍ਰਬੰਧਨ ਅਭਿਆਸਾਂ ‘ਤੇ ਚਾਨਣਾ ਪਾਇਆ, ਸਹਾਇਕ ਪ੍ਰੋਫੈਸਰ (ਸਬਜ਼ੀਆਂ ਵਿਗਿਆਨ), ਡਾ. ਕਰਮਵੀਰ ਸਿੰਘ ਗਰਚਾ ਨੇ ਏਕੀਕ੍ਰਿਤ ਪੋਸ਼ਣ ਬਾਗਬਾਨੀ ਅਤੇ ਮਸ਼ਰੂਮ ਦੀ ਕਾਸ਼ਤ ‘ਤੇ ਗੱਲ ਕੀਤੀ ਅਤੇ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਡਾ. ਸੁਖਦੀਪ ਕੌਰ ਨੇ ਪੌਸ਼ਟਿਕ ਖੁਰਾਕ ਦੀ ਮਹੱਤਤਾ ਬਾਰੇ ਚਰਚਾ ਕੀਤੀ।

ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਰਹਿਣ-ਖੂੰਹਦ ਪ੍ਰਬੰਧਨ ਕਰ ਰਹੇ ਕਿਸਾਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਦੂਜੇ ਕਿਸਾਨ ਭਰਾਵਾਂ ਨੂੰ ਪ੍ਰੇਰਿਤ ਵੀ ਕੀਤਾ. ਕਈ ਪ੍ਰਗਤੀਸ਼ੀਲ ਕਿਸਾਨਾਂ ਨੂੰ ਉਹਨਾਂ ਦੇ ਅਹਿਮ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਗਿਆ.

ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ – ਕਣਕ, ਗੋਭੀ ਸਰੋਂ, ਕਣਕ ਦੇ ਜੈਵਿਕ ਖਾਦ, ਖਣਿਜ ਮਿਸ਼ਰਣ, ਯੂਰੋਮਿਨ ਲਿਕਸ ਅਤੇ ਪੀਏਯੂ ਤਕਨੀਕੀ ਸਾਹਿਤ ਉਪਲੱਬਧ ਕਰਵਾਏ ਗਏ ਜਿਸ ਰਾਹੀਂ ਉਹਨਾਂ ਨੂੰ ਭਰਪੂਰ ਲਾਭ ਮਿਲੇਗਾ.

ਪਿੰਡ ਬਾਹੋਵਾਲ ਦੇ ਸਰਪੰਚ ਸ਼੍ਰੀ ਹਰਦੀਪ ਸਿੰਘ ਨੇ ਸਾਰੇ ਮਹਿਮਾਨਾਂ, ਮਾਹਿਰਾਂ ਅਤੇ ਕੈਂਪ ਦੀ ਕਾਰਵਾਈ ਨੂੰ ਧਿਆਨ ਨਾਲ ਸੁਣਨ ਲਈ ਕਿਸਾਨਾਂ ਅਤੇ ਕਿਸਾਨ ਔਰਤਾਂ ਦਾ ਧੰਨਵਾਦ ਕੀਤਾ.

COMMENTS

WORDPRESS: 0