ਬੌਣੇ ਵਾਇਰਸ ਅਤੇ ਹਲਦੀ ਰੋਗ ਤੋਂ ਪ੍ਰਭਾਵਿਤ ਖੇਤਾਂ ਦਾ ਪਰਾਲੀ ਪ੍ਰਬੰਧਨ

ਬੌਣੇ ਵਾਇਰਸ ਅਤੇ ਹਲਦੀ ਰੋਗ ਤੋਂ ਪ੍ਰਭਾਵਿਤ ਖੇਤਾਂ ਦਾ ਪਰਾਲੀ ਪ੍ਰਬੰਧਨ

ਪੰਜਾਬ ਰਾਜ ਵਿੱਚ ਮੌਜੂਦਾ ਸਾਉਣੀ ਦੀ ਰੁੱਤ ਦੌਰਾਨ ਝੋਨੇ ਦੀ ਅਗੇਤੀ ਬਿਜਾਈ ਅਤੇ ਜ਼ਿਆਦਾ ਮੀਂਹ ਤੇ ਨਮੀਂ ਵਰਗੇ ਅਨੁਕੂਲ ਮੌਸਮੀ ਹਾਲਾਤਾਂ ਕਾਰਨ, ਝੋਨੇ ਦੀ ਫ਼ਸਲ ਵਿੱਚ ਬੌਣਾ ਵਾਇਰਸ ਅਤ

ਟਰੈਕਟਰ ਦੀ ਵਰਤੋਂ ਕਰਕੇ ਕਟਾਈ ਕੀਤੀ ਜਾਣ ਵਾਲੀ ‘ਪੁੱਤਰ ਵਰਗੀ’ ਫਸਲ, Punjab ਦੇ ਇਸ ਖੇਤਰ ਚੋ ਕਿਸਾਨਾਂ ਦੀ ਅਪੀਲ
ਪਰਾਲੀ ਸਾੜਨ ਵਿਰੁੱਧ ਸਖ਼ਤੀ ਅਤੇ ਹੱਲ- ਕੀ ਇਸ ਵਾਰ ਸਥਿਤੀ ਬਦਲੇਗੀ?
Unnat Kisan App: ਪਰਾਲੀ ਨਾਲ ਨਜਿੱਠਣ ਦਾ ਸਮਾਰਟ ਤਰੀਕਾ, Crop Residue Management ਮਸ਼ੀਨਾਂ ਬੁੱਕ ਕਰੋ ਸਿਰਫ਼ ਇੱਕ ਕਲਿੱਕ ਨਾਲ

ਪੰਜਾਬ ਰਾਜ ਵਿੱਚ ਮੌਜੂਦਾ ਸਾਉਣੀ ਦੀ ਰੁੱਤ ਦੌਰਾਨ ਝੋਨੇ ਦੀ ਅਗੇਤੀ ਬਿਜਾਈ ਅਤੇ ਜ਼ਿਆਦਾ ਮੀਂਹ ਤੇ ਨਮੀਂ ਵਰਗੇ ਅਨੁਕੂਲ ਮੌਸਮੀ ਹਾਲਾਤਾਂ ਕਾਰਨ, ਝੋਨੇ ਦੀ ਫ਼ਸਲ ਵਿੱਚ ਬੌਣਾ ਵਾਇਰਸ ਅਤੇ ਝੂਠੀ ਕਾਂਗਿਆਰੀ ਰੋਗਾਂ ਦਾ ਹਮਲਾ ਪਿਛਲੇ ਸਾਲਾਂ ਨਾਲੋਂ ਵਧੇਰੇ ਦੇਖਿਆ ਗਿਆ ਹੈ। ਕਿਸਾਨਾਂ ਵਿੱਚ ਇਹ ਧਾਰਨਾ ਹੈ ਕਿ ਜਿਹੜੇ ਖੇਤ ਇਨ੍ਹਾਂ ਬਿਮਾਰੀਆਂ ਤੋਂ ਪ੍ਰਭਾਵਿਤ ਹੋਏ ਹਨ, ਉੱਥੇ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਨਾਲ ਅਗਲੇ ਸਾਲ ਇਨ੍ਹਾਂ ਬਿਮਾਰੀਆਂ ਦਾ ਪ੍ਰਭਾਵ ਘੱਟ ਕੀਤਾ ਜਾ ਸਕਦਾ ਹੈ। ਪਰ ਖੇਤੀਬਾੜੀ ਮਾਹਿਰਾਂ ਅਨੁਸਾਰ ਇਹ ਧਾਰਨਾ ਬਿਲਕੁਲ ਗਲਤ ਹੈ।

ਬੌਣੇ ਵਾਇਰਸ ਦਾ ਪ੍ਰਸਾਰ ਅਤੇ ਪਰਾਲੀ ਦਾ ਪ੍ਰਬੰਧਨ

ਝੋਨੇ ਦਾ ਬੌਣਾ ਰੋਗ ਇੱਕ ਵਿਸ਼ਾਣੂ ਨਾਲ ਲੱਗਦਾ ਹੈ ਜੋ ਮੁੱਖ ਤੌਰ ‘ਤੇ ਚਿੱਟੀ ਪਿੱਠ ਵਾਲੇ ਟਿੱਡੇ ਦੁਆਰਾ ਫੈਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਵਿਸ਼ਾਣੂ ਝੋਨੇ ਦੇ ਮਰੇ ਹੋਏ ਬੂਟਿਆਂ ਜਾਂ ਪਰਾਲੀ ਰਾਹੀਂ ਨਹੀਂ ਫੈਲਦਾ। ਵਿਸ਼ਾਣੂ ਆਪਣਾ ਜੀਵਨ ਚੱਕਰ ਸਿਰਫ਼ ਝੋਨੇ ਦੇ ਜਿਊਂਦੇ ਬੂਟਿਆਂ ਜਾਂ ਫਿਰ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਹੀ ਪੂਰਾ ਕਰਦਾ ਹੈ।

ਇਸ ਲਈ, ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਅਗਲੇ ਸਾਲ ਦੀ ਫ਼ਸਲ ਉੱਤੇ ਇਸ ਵਿਸ਼ਾਣੂ ਦੇ ਹਮਲੇ ‘ਤੇ ਕੋਈ ਅਸਰ ਨਹੀਂ ਪੈਂਦਾ। ਇਸ ਦੇ ਉਲਟ, ਪਰਾਲੀ ਸਾੜਨ ਨਾਲ ਉਹ ਮਿੱਤਰ ਕੀੜੇ ਮਰ ਜਾਂਦੇ ਹਨ ਜੋ ਕੁਦਰਤੀ ਤੌਰ ‘ਤੇ ਚਿੱਟੀ ਪਿੱਠ ਵਾਲੇ ਟਿੱਡੇ ਦੀ ਗਿਣਤੀ ਨੂੰ ਕਾਬੂ ਹੇਠ ਰੱਖਦੇ ਹਨ। ਚਿੱਟੀ ਪਿੱਠ ਵਾਲਾ ਟਿੱਡਾ ਹਾੜੀ ਦੀ ਰੁੱਤ ਵਿੱਚ ਕਈ ਤਰ੍ਹਾਂ ਦੇ ਨਦੀਨਾਂ ਉੱਤੇ ਵੀ ਜਿਊਂਦਾ ਰਹਿ ਸਕਦਾ ਹੈ। ਇਸ ਲਈ, ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਖੇਤਾਂ ਅਤੇ ਖੇਤਾਂ ਦੇ ਆਲੇ-ਦੁਆਲੇ ਦੀਆਂ ਵੱਟਾਂ-ਬੰਨਿਆਂ ਨੂੰ ਨਦੀਨ ਮੁਕਤ ਰੱਖਿਆ ਜਾਵੇ। ਇਸ ਨਾਲ ਟਿੱਡੇ ਨੂੰ ਜਿਊਂਦੇ ਰਹਿਣ ਲਈ ਸਰੋਤ ਘੱਟ ਮਿਲਣਗੇ ਅਤੇ ਵਿਸ਼ਾਣੂ ਦਾ ਪਸਾਰ ਵੀ ਘੱਟ ਹੋਵੇਗਾ।

ਝੂਠੀ ਕਾਂਗਿਆਰੀ ਦਾ ਪ੍ਰਬੰਧਨ

ਝੋਨੇ ਦੀ ਝੂਠੀ ਕਾਂਗਿਆਰੀ ਮੁਢਲੇ ਤੌਰ ‘ਤੇ ਜ਼ਮੀਨ ਉੱਤੇ ਮੌਜੂਦ ਉੱਲੀ ਦੇ ਹਲਦੀ ਰੰਗੇ ਗੋਲਿਆਂ ਵਿੱਚੋਂ ਡਿੱਗੇ ਬੀਜਾਣੂਆਂ ਦੁਆਰਾ ਫੈਲਦੀ ਹੈ। ਇਹ ਉੱਲੀ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਅਤੇ ਬੀਜ ਉੱਤੇ ਘੱਟ ਪਾਈ ਜਾਂਦੀ ਹੈ। ਅਗਲੇ ਸਾਲ ਦੀ ਫ਼ਸਲ ਵਿੱਚ ਬਿਮਾਰੀ ਪੈਦਾ ਕਰਨ ਵਾਲੇ ਮਿੱਟੀ ਵਿਚਲੇ ਬੀਜਾਣੂਆਂ ਨੂੰ ਪਰਾਲੀ ਸਾੜਨ ਨਾਲ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ। ਅੱਗ ਲਾਉਣ ਨਾਲ ਸਿਰਫ਼ ਮਿੱਟੀ ਵਿਚਲੇ ਜ਼ਰੂਰੀ ਪੌਸ਼ਟਿਕ ਤੱਤ ਹੀ ਨਸ਼ਟ ਹੁੰਦੇ ਹਨ ਅਤੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ।

ਇਸ ਦੀ ਬਜਾਏ, ਪਰਾਲੀ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਚੰਗੀ ਤਰ੍ਹਾਂ ਰਲ਼ਾ ਦੇਣ ਜਾਂ ਡੂੰਘਾ ਵਾਹ ਦੇਣ ਨਾਲ ਇਨ੍ਹਾਂ ਬੀਜਾਣੂਆਂ ਦੀ ਜੰਮਣ ਸ਼ਕਤੀ ਬਹੁਤ ਹੱਦ ਤੱਕ ਘਟਾਈ ਜਾ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਬਿਮਾਰੀ ਦੇ ਕਣ ਮਿੱਟੀ ਦੇ ਅੰਦਰ ਜਲਦੀ ਗਲ਼ਦੇ ਹਨ ਅਤੇ ਅਗਲੇ ਸਾਲ ਬਿਮਾਰੀ ਦਾ ਪ੍ਰਭਾਵ ਘਟ ਸਕਦਾ ਹੈ। ਮੌਸਮ ਦਾ ਅਸਰ ਇਸ ਬਿਮਾਰੀ ‘ਤੇ ਬਹੁਤ ਜ਼ਿਆਦਾ ਹੁੰਦਾ ਹੈ। ਝੋਨੇ ਦੇ ਸਿੱਟਿਆਂ ਦੇ ਗੋਭ ਵਿੱਚ ਹੋਣ ਸਮੇਂ ਉੱਲੀਨਾਸ਼ਕਾਂ ਦਾ ਸਮੇਂ ਸਿਰ ਛਿੜਕਾਅ ਕਰਕੇ ਵੀ ਇਸ ਰੋਗ ‘ਤੇ ਕਾਬੂ ਪਾਇਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਨਾਲ ਬੌਣੇ ਰੋਗ ਅਤੇ ਝੂਠੀ ਕਾਂਗਿਆਰੀ ਦਾ ਹਮਲਾ ਘੱਟ ਨਹੀਂ ਹੁੰਦਾ, ਸਗੋਂ ਇਹ ਵਾਤਾਵਰਣ ਅਤੇ ਲਾਭਦਾਇਕ ਜੀਵਾਂ ਲਈ ਖਤਰਾ ਪੈਦਾ ਕਰਦਾ ਹੈ। ਇਸ ਲਈ, ਕਿਸਾਨਾਂ ਨੂੰ ਸੁਝਾਅ ਦਿੱਤਾ ਜਾਂਦਾ ਹੈ ਕਿ ਪਰਾਲੀ ਨੂੰ ਖੇਤ ਵਿੱਚ ਹੀ ਰਲ਼ਾਉਣ ਜਾਂ ਡੂੰਘਾ ਵਾਹੁਣ, ਵੱਟਾਂ-ਬੰਨੇ ਸਾਫ਼ ਰੱਖਣ ਅਤੇ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੁਆਰਾ ਸਿਫ਼ਾਰਸ਼ ਕੀਤੇ ਸਰਵਪੱਖੀ ਢੰਗ ਅਪਣਾਉਣ।

COMMENTS

WORDPRESS: 0