ਪਰਮਲ ਦੀ ਖੇਤੀ ਲਈ ਵਧੇਰੇ ਖ਼ਰਚ ਜਾਂ ਵੱਡੀ ਤਿਆਰੀ ਦੀ ਲੋੜ ਨਹੀਂ ਹੁੰਦੀ। ਫ਼ਰੀਦਕੋਟ ਦੇ ਪਿੰਡ ਢਿੱਲਵਾਂ ਕਲਾਂ ਕੋਠੇ ਰਾਮਸਰ ਦੇ ਕਿਸਾਨ ਦਲੀਪ ਸਿੰਘ ਪਿਛਲੇ ਕਈ ਸਾਲਾਂ ਤੋਂ ਪਰਮਲ ਦੀ ਖ
ਪਰਮਲ ਦੀ ਖੇਤੀ ਲਈ ਵਧੇਰੇ ਖ਼ਰਚ ਜਾਂ ਵੱਡੀ ਤਿਆਰੀ ਦੀ ਲੋੜ ਨਹੀਂ ਹੁੰਦੀ। ਫ਼ਰੀਦਕੋਟ ਦੇ ਪਿੰਡ ਢਿੱਲਵਾਂ ਕਲਾਂ ਕੋਠੇ ਰਾਮਸਰ ਦੇ ਕਿਸਾਨ ਦਲੀਪ ਸਿੰਘ ਪਿਛਲੇ ਕਈ ਸਾਲਾਂ ਤੋਂ ਪਰਮਲ ਦੀ ਖੇਤੀ ਕਰ ਰਹੇ ਹਨ। ਉਨ੍ਹਾਂ ਨੇ ਇਸ ਲਈ ਨੈੱਟ ਵਿਧੀ ਅਪਣਾਈ ਹੋਈ ਹੈ, ਜਿਸ ਨਾਲ ਘੱਟ ਸਾਧਨਾ ਨਾਲ ਚੰਗੀ ਪੈਦਾਵਾਰ ਮਿਲਦੀ ਹੈ। ਦਲੀਪ ਸਿੰਘ ਹੋਰ ਸਬਜ਼ੀਆਂ ਦੀ ਖੇਤੀ ਵੀ ਕਰਦੇ ਹਨ ਅਤੇ ਪਰਮਲ ਨੂੰ ਉਹ ਕਿਸਾਨਾਂ ਲਈ ਇੱਕ ਲਾਭਕਾਰੀ ਫਸਲ ਦੱਸਦੇ ਹਨ।
ਪਰਮਲ ਦੀ ਖੇਤੀ ਦਾ ਢੰਗ

ਦਲੀਪ ਸਿੰਘ ਨੇ 2 ਸਾਲ ਪਹਿਲਾਂ ਪਰਮਲ ਦੀ ਖੇਤੀ ਸ਼ੁਰੂ ਕੀਤੀ ਸੀ। ਉਹ ਦੱਸਦੇ ਹਨ ਕਿ ਇਹ ਦੇਸੀ ਕਿਸਮ ਦੀ ਪਰਮਲ ਹੈ ਅਤੇ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ। ਇਸ ਨੂੰ ਹਾਸਲ ਕਰਨਾ ਕੋਈ ਵੱਡਾ ਅਤੇ ਮਹਿੰਗਾ ਕੰਮ ਨਹੀਂ ਹੈ। ਇਸ ਨੂੰ ਟਾਹਣੀ ਵਾਂਗ ਵੀ ਲਗਾਇਆ ਜਾ ਸਕਦਾ ਹੈ ਅਤੇ ਪੱਕੇ ਲਾਲ ਫਲ ਤੋਂ ਬੀਜ ਹਾਸਲ ਕੀਤਾ ਜਾ ਸਕਦਾ ਹੈ। ਇਸ ਨੂੰ ਫਰਵਰੀ ਦੇ ਮਹੀਨੇ ਵਿੱਚ ਲਗਾਇਆ ਜਾਂਦਾ ਹੈ ਅਤੇ ਇਹ ਨਵੰਬਰ ਤੱਕ ਉਤਪਾਦਨ ਦਿੰਦਾ ਰਹਿੰਦਾ ਹੈ।
ਨੈੱਟ ਦੇ ਫਾਇਦੇ

ਦਲੀਪ ਸਿੰਘ ਵੱਲੋਂ ਨੈੱਟ ਲਗਾ ਕੇ ਪਰਮਲ ਦੀ ਖੇਤੀ ਕੀਤੀ ਜਾਂਦੀ ਹੈ। ਉਹ ਦੱਸਦੇ ਹਨ ਕਿ ਇਸ ਨਾਲ ਕਾਫੀ ਫਾਇਦਾ ਹੁੰਦਾ ਹੈ। ਇਸ ਨਾਲ ਅਸੀਂ ਵਿਚਕਾਰ ਆਰਾਮ ਨਾਲ ਤੁਰ ਸਕਦੇ ਹਾਂ। ਜੇਕਰ ਜ਼ਮੀਨ ‘ਤੇ ਹੀ ਕਾਸ਼ਤ ਕੀਤੀ ਜਾਵੇ ਤਾਂ ਰੋਲ ਕੇ ਫਲ ਲੱਭਣਾ ਪੈਂਦਾ ਹੈ। ਨੈੱਟ ਰਾਹੀ ਦੁਰੋਂ ਹੀ ਫਲ ਲਟਕਦਾ ਦਿੱਖ ਜਾਂਦਾ ਹੈ, ਜਿਸ ਨੂੰ ਅਸੀਂ ਤੋੜ ਸਕਦੇ ਹਾਂ। ਇਸ ਦੇ ਨਾਲ ਹੀ ਉਹ ਇਸ ਵਿੱਚ ਹੋਰ ਫਸਲ ਬੀਜ ਕੇ ਦੁਗਣਾ ਮੁਨਾਫ਼ਾ ਵੀ ਕਮਾਉਂਦੇ ਹਨ। ਹੁਣ ਉਹ ਇਸ ਵਿੱਚ ਸਰੋਂ ਦੀ ਬਿਜਾਈ ਕਰਨਗੇ, ਅਤੇ ਜਿਹੜਾ ਸਮਾਂ ਫਲ ਨਹੀਂ ਆਉਣ ਦਾ ਹੁੰਦਾ ਹੈ, ਉਸ ਵਿੱਚ ਵੀ ਆਮਦਨ ਦਾ ਜ਼ਰੀਆ ਬਣਾਉਣਗੇ।
ਮਾਰਕਟਿੰਗ
ਉਹ ਆਪਣੇ ਉਤਪਾਦਨ ਨੂੰ ਸਥਾਨਕ ਮੰਡੀ ਵਿੱਚ ਵੇਚਦੇ ਹਨ। ਉਹ ਕਹਿੰਦੇ ਹਨ ਕਿ ਇਸ ਦਾ ਬਜ਼ਾਰ ਵਿੱਚ ਚੰਗਾ ਮੁਨਾਫ਼ਾ ਮਿਲ ਜਾਂਦਾ ਹੈ।
ਇਸ ਦੀ ਸਾਂਭ-ਸੰਭਾਲ ਲਈ ਦੱਸਦੇ ਹਨ ਕਿ ਇਸ ਨੂੰ ਸੁੰਡੀ ਦੀ ਬੀਮਾਰੀ ਪੈਂਦੀ ਹੈ ਅਤੇ ਗੂੰਦ ਨਿਕਲਣ ਦੀ ਸਮੱਸਿਆ ਆਉਂਦੀ ਹੈ। ਉਹ ਦੱਸਦੇ ਹਨ ਕਿ ਰੁਡੋਮਿਲ ਫਗੀਲਾਈਡ ਵਧੇਰੇ ਕਾਮਯਾਬ ਹੈ। ਹਾਲਾਂਕਿ ਉਹ ਕਹਿੰਦੇ ਹਨ ਇਸ ਫਸਲ ਨੂੰ ਆਮ ਨਾਲੋਂ ਬਹੁਤ ਘੱਟ ਬੀਮਾਰੀ ਪੈਂਦੀ ਹੈ।
COMMENTS