ਰਾਸ਼ਟਰੀ ਕਿਸਾਨ ਦਿਵਸ – ਕਿਸਾਨ ਦਾ ਜ਼ਮੀਨ ਨਾਲ ਅਟੁੱਟ ਰਿਸ਼ਤਾ

ਰਾਸ਼ਟਰੀ ਕਿਸਾਨ ਦਿਵਸ – ਕਿਸਾਨ ਦਾ ਜ਼ਮੀਨ ਨਾਲ ਅਟੁੱਟ ਰਿਸ਼ਤਾ

ਭਾਰਤ ਮੁੱਖ ਤੌਰ 'ਤੇ ਪਿੰਡਾਂ ਦਾ ਦੇਸ਼ ਹੈ। ਖੇਤੀਬਾੜੀ ਨੂੰ ਸਾਰੇ ਪੇਂਡੂ ਭਾਈਚਾਰਿਆਂ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ। ਇਹੋ ਕਾਰਨ ਹੈ ਕਿ ਭਾਰਤ ਨੂੰ ਖੇਤੀਬਾੜੀ ਪ੍ਰਧ

ਸਰਹੱਦਾਂ ਦੀ ਰਾਖੀ ਤੋਂ ਖੇਤਾਂ ਦੀ ਰੱਖਿਆ ਤੱਕ: ਸਾਬਕਾ ਫ਼ੌਜੀ ਕਰਨੈਲ ਸਿੰਘ ਗਰੇਵਾਲ ਦੀ ਮਸ਼ਰੂਮ ਕ੍ਰਾਂਤੀ
PAU-KVK ਵੱਲੋਂ ਪੰਜ-ਦਿਨਾਂ ਕਿੱਤਾਮੁਖੀ ਸਿਖਲਾਈ: ਕਿਸਾਨਾਂ ਨੇ ਸਿੱਖੇ ਫ਼ਸਲਾਂ ਦੀ ਪ੍ਰੋਸੈਸਿੰਗ ਦੇ ਗੁਰ
ਪੌਦਿਆਂ ਦੇ ਸ਼ੌਂਕ ਨਾਲ ਸ਼ੁਰੂ ਕੀਤੀ ਡਰੈਗਨ ਫਰੂਟ ਦੀ ਖੇਤੀ, ਕਹਿੰਦੇ ‘ਇਹ ਖੇਤੀ ਹਿੰਮਤ ਦੀ ਗੱਲ’

ਭਾਰਤ ਮੁੱਖ ਤੌਰ ‘ਤੇ ਪਿੰਡਾਂ ਦਾ ਦੇਸ਼ ਹੈ। ਖੇਤੀਬਾੜੀ ਨੂੰ ਸਾਰੇ ਪੇਂਡੂ ਭਾਈਚਾਰਿਆਂ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ। ਇਹੋ ਕਾਰਨ ਹੈ ਕਿ ਭਾਰਤ ਨੂੰ ਖੇਤੀਬਾੜੀ ਪ੍ਰਧਾਨ ਦੇਸ਼ ਵੱਜੋਂ ਵੀ ਜਾਣਿਆ ਜਾਂਦਾ ਹੈ। ਭਾਰਤੀ ਕਿਸਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹਨ। ਦੇਸ਼ ਦੀ ਤਰੱਕੀ ‘ਚ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਲਈ ਕਿਸਾਨਾਂ ਨੂੰ ਬਣਦਾ ਮਾਣ-ਸਤਿਕਾਰ ਮਿਲਦਾ ਰਹਿਣਾ ਚਾਹੀਦਾ ਹੈ।

ਭਾਰਤੀ ਅਰਥਵਿਵਸਥਾ ਵਿੱਚ ਖੇਤੀਬਾੜੀ ਦਾ ਮਹੱਤਵਪੂਰਨ ਯੋਗਦਾਨ

ਲਗਭਗ 70 % ਭਾਰਤੀ ਕਿਸਾਨ ਹਨ, ਜੋ ਕਿ ਦੇਸ਼ ਦੀ ਅਬਾਦੀ ਦੇ ਇਕ ਵੱਡੇ ਹਿੱਸੇ ਨੂੰ ਭੋਜਨ ਤੇ ਰੁਜ਼ਗਾਰ ਮੁਹੱਈਆ ਕਰਵਾਉਂਦੇ ਹਨ। ਰਵਾਇਤੀ ਤੇ ਆਧੁਨਿਕ ਤਰੀਕਿਆਂ ਦੀ ਵਰਤੋਂ ਕਰਦੇ ਹੋਏ, ਉਹਨਾਂ ਨੂੰ ਕਈ ਸਰਕਾਰੀ ਯੋਜਨਾਵਾਂ ਦਾ ਵੀ ਲਾਭ ਮਿਲਦਾ ਹੈ, ਪਰ ਇਸ ਦੇ ਨਾਲ ਹੀ ਉਹਨਾਂ ਨੂੰ ਕਈ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਕੁੱਲ ਮਿਲਾ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਰਤੀ ਕਿਸਾਨ ਦੇਸ਼ ਦੀ ਆਰਥਿਕਤਾ ਅਤੇ ਲੋਕਾਂ ਲਈ ਬਹੁਤ ਮਹੱਤਵਪੂਰਨ ਹਨ। ਸਰਕਾਰ ਅਤੇ ਹੋਰ ਉਦਯੋਗ ਖੇਤੀਬਾੜੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ।

ਰਾਸ਼ਟਰੀ ਕਿਸਾਨ ਦਿਵਸ

ਹਰ ਸਾਲ ਪੂਰੇ ਭਾਰਤ ਵਿੱਚ ਰਾਸ਼ਟਰੀ ਕਿਸਾਨ ਦਿਵਸ ਮਨਾਇਆ ਜਾਂਦਾ ਹੈ। 23 ਦਸੰਬਰ ਨੂੰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਜਨਮਦਿਨ ਦੇ ਮੌਕੇ ‘ਤੇ ਕਿਸਾਨ ਦਿਵਸ ਮਨਾਇਆ ਜਾਂਦਾ ਹੈ। ਖੁਦ ਇੱਕ ਕਿਸਾਨ ਪਰਿਵਾਰ ਤੋਂ ਹੋਣ ਕਰਕੇ, ਉਹ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਸੀ, ਇਸ ਲਈ ਉਹਨਾਂ ਨੇ ਕਿਸਾਨਾਂ ਲਈ ਕਈ ਸੁਧਾਰੁ ਕੰਮ ਕੀਤੇ। ਚੌਧਰੀ ਚਰਨ ਸਿੰਘ ਅਜਿਹੇ ਕਿਸਾਨ ਆਗੂ ਸਨ, ਜਿਨ੍ਹਾਂ ਨੇ ਦੇਸ਼ ਦੀ ਸੰਸਦ ਵਿੱਚ ਕਿਸਾਨਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਇਸੇ ਦੇ ਚਲਦੇ ਸਰਕਾਰ ਨੇ ਸਾਲ 2001 ਵਿੱਚ ਉਨ੍ਹਾਂ ਦੇ ਜਨਮਦਿਨ ਨੂੰ ‘ਰਾਸ਼ਟਰੀ ਕਿਸਾਨ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਇਸ ਲਈ ਭਾਰਤੀ ਕਿਸਾਨਾਂ ਦੀ ਹਾਲਤ ਸੁਧਾਰਨ ਦਾ ਸਿਹਰਾ ਚੌਧਰੀ ਚਰਨ ਸਿੰਘ ਨੂੰ ਜਾਂਦਾ ਹੈ।

ਭਾਰਤ ਨੂੰ ਵਿਸ਼ਵ ਭਰ ਵਿੱਚ ਇਕ ਖੇਤੀ ਮਹਾਂਸ਼ਕਤੀ ਵੱਜੋਂ ਜਾਣਿਆ ਜਾਂਦਾ ਹੈ। 1965 ਵਿੱਚ ਪਾਕਿਸਤਾਨ ਨੇ ਭਾਰਤ ‘ਤੇ ਹਮਲਾ ਕੀਤਾ ਸੀ ਜਿਸ ਦੇ ਨਤੀਜੇ ਵੱਜੋਂ ਅਨਾਜ ਦੀ ਭਾਰੀ ਘਾਟ ਹੋਈ ਸੀ। ਉਸ ਸਮੇਂ, ਸਾਡੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ “ਜੈ ਜਵਾਨ ਜੈ ਕਿਸਾਨ” ਦਾ ਨਾਅਰਾ ਦਿੱਤਾ ਸੀ, ਜਿਸਦਾ ਮੁੱਖ ਉਦੇਸ਼ ਸਾਡੇ ਸੈਨਿਕਾਂ ਅਤੇ ਕਿਸਾਨਾਂ ਦਾ ਮਨੋਬਲ ਵਧਾਉਣਾ ਸੀ।

ਖੇਤੀਬਾੜੀ ਵਿੱਚ ਭਾਰਤ ਦਾ ਵਿਸ਼ੇਸ਼ ਸਥਾਨ

ਖੇਤੀਬਾੜੀ ਵਿੱਚ ਭਾਰਤ ਦਾ ਵਿਸ਼ੇਸ਼ ਸਥਾਨ ਹੈ। ਭਾਰਤ ਜੈਵਿਕ ਕਿਸਾਨਾਂ ਦੀ ਗਿਣਤੀ ਦੇ ਮਾਮਲੇ ਵਿਚ ਦੁਨੀਆਂ ਵਿੱਚ ਪਹਿਲੇ ਸਥਾਨ ‘ਤੇ ਹੈ, ਤੇ ਖੇਤਰਫਲ ਦੇ ਮਾਮਲੇ ‘ਚ ਨੌਵੇਂ ਸਥਾਨ ‘ਤੇ ਹੈ। ਕੇਸਰ ਭਾਰਤ ਦੀਆਂ ਸਭ ਤੋਂ ਮਹਿੰਗੀਆਂ ਫਸਲਾਂ ਵਿੱਚੋਂ ਇੱਕ ਹੈ, ਇਸੇ ਕਰਕੇ ਇਸਨੂੰ ਲਾਲ ਸੋਨਾ ਵੀ ਕਿਹਾ ਜਾਂਦਾ ਹੈ। ਚੌਲ ਭਾਰਤ ਵਿੱਚ ਸਭ ਤੋਂ ਵੱਧ ਕਾਸ਼ਤ ਕੀਤੀ ਜਾਣ ਵਾਲੀ ਫਸਲ ਹੈ, ਜੋ ਇਸਨੂੰ ਦੇਸ਼ ਦੀ ਮੁੱਖ ਅਨਾਜ ਫਸਲ ਬਣਾਉਂਦੀ ਹੈ। ਉੱਤਰ ਪ੍ਰਦੇਸ਼ ਅਤੇ ਪੰਜਾਬ ਵਰਗੇ ਰਾਜ ਪ੍ਰਮੁੱਖ ਉਤਪਾਦਕ ਹਨ। ਚੌਲਾਂ ਦੇ ਉਤਪਾਦਨ ਵਿੱਚ ਚੀਨ ਪਹਿਲੇ ਸਥਾਨ ‘ਤੇ ਹੈ ਅਤੇ ਭਾਰਤ ਦੂਜੇ ਸਥਾਨ ‘ਤੇ।

ਪੰਜਾਬ ‘ਚ ਖੇਤੀ ਦੀ ਅਹਿਮੀਅਤ

ਪੰਜਾਬ ਰਾਜ ਦੇ ਭੂਗੋਲਿਕ ਖੇਤਰ ਦਾ 87% ਹਿੱਸਾ ਖੇਤੀਬਾੜੀ ਅਧੀਨ ਹੈ। ਪੰਜਾਬ ਵਿੱਚ ਖੇਤੀਬਾੜੀ ਮੁੱਖ ਤੌਰ ‘ਤੇ ਕਣਕ ਤੇ ਝੋਨੇ ‘ਤੇ ਕੇਂਦ੍ਰਿਤ ਹੈ, ਜਿਸ ਨਾਲ ਰਾਜ ਭਾਰਤ ਦਾ ਅਨਾਜ ਭੰਡਾਰ ਬਣ ਗਿਆ। ਪੰਜਾਬ ਵਿੱਚ ਚੌਲ ਇਕ ਮਹੱਤਵਪੂਰਨ ਫਸਲ ਹੈ। ਪੰਜਾਬ ਵਿੱਚ, ਇਸਨੂੰ ਫਸਲਾਂ ਦਾ ਰਾਜਕੁਮਾਰ ਮੰਨਿਆ ਜਾਂਦਾ ਹੈ, ਅਤੇ ਕਣਕ ਨੂੰ ਰਾਜਾ। ਪੰਜਾਬ ਵਿੱਚ ਸਭ ਤੋਂ ਲਾਭਦਾਇਕ ਫਸਲਾਂ ਤੇ ਉਨ੍ਹਾਂ ਦੀ ਗੁਣਵੱਤਾ ਜ਼ਮੀਨ ਅਤੇ ਪਾਣੀ ‘ਤੇ ਸਭ ਤੋਂ ਵੱਧ ਨਿਰਭਰ ਕਰਦੀ ਹੈ। ਇਸ ਤੋਂ ਇਲਾਵਾ ਜੈਵਿਕ ਖੇਤੀ ਅਤੇ ਡੇਅਰੀ ਫਾਰਮਿੰਗ ਨੂੰ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ।

ਕਿਸਾਨਾਂ ਦੇ ਯੋਗਦਾਨ ਦੀ ਸ਼ਲਾਘਾ

ਚਾਹੇ ਸਰਦੀਆਂ ਹੋਣ, ਗਰਮੀਆਂ ਹੋਣ, ਮੀਂਹ ਹੋਣ ਜਾਂ ਤੂਫਾਨ, ਸਾਡੇ ਕਿਸਾਨ ਭਰਾ ਖੇਤਾਂ ‘ਚ ਲਗਾਤਾਰ ਕੰਮ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਮਿਹਨਤ ਸਦਕਾ ਹੀ ਸਾਨੂੰ ਖਾਣ ਨੂੰ ਅਨਾਜ ਮਿਲਦਾ ਹੈ। ਕਿਸਾਨ ਦਿਵਸ ਸਾਡੇ ਅੰਨਦਾਤਾ ਨੂੰ ਸਮਰਪਿਤ ਹੈ। ਕਿਸਾਨ ਦੀ ਦਿਨ ਰਾਤ ਦੀ ਅਣਥੱਕ ਮਿਹਨਤ ਸਾਨੂੰ ਦਰਸਾਉਂਦੀ ਹੈ ਕਿ ਅਸੀਂ ਉਨ੍ਹਾਂ ਪ੍ਰਤੀ ਕਿੰਨੇ ਸ਼ੁਕਰਗੁਜ਼ਾਰ ਹਾਂ, ਅਤੇ ਸਾਨੂੰ ਉਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ।

ਕਿਸਾਨ ਦਿਵਸ ‘ਤੇ ਵਿਸ਼ੇਸ਼

ਕਿਸਾਨ ਦਿਵਸ ਦੇ ਮੌਕੇ ‘ਤੇ ਦੇਸ਼ ਭਰ ਵਿੱਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਖੇਤੀਬਾੜੀ ਵਿਗਿਆਨੀਆਂ ਦੇ ਯੋਗਦਾਨ, ਕਿਸਾਨਾਂ ਦੀਆਂ ਸਮੱਸਿਆਵਾਂ, ਖੇਤੀਬਾੜੀ ਖੇਤਰ ਵਿੱਚ ਨਵੇਂ ਤਜ਼ਰਬੇ, ਨਵੀਆਂ ਤਕਨਾਲੋਜੀਆਂ, ਫਸਲ ਪ੍ਰਣਾਲੀਆਂ ਅਤੇ ਨਵੀਆਂ ਖੇਤੀਬਾੜੀ ਕਾਢਾਂ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਜਾਂਦੀ ਹੈ।

ਕਿਸਾਨ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਅਤੇ ਅੰਤਰਰਾਸ਼ਟਰੀ ਵਪਾਰ ਵਿੱਚ ਉਹਨਾਂ ਦੀ ਭੂਮਿਕਾ ਨੂੰ ਉਤਸ਼ਾਹਿਤ ਕਰਨਾ ਹੈ। ਕਿਸਾਨ ਦਿਵਸ ਕਿਸਾਨਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ। ਦੇਸ਼ ਦੇ ਕਿਸਾਨ ਭਰਾਵਾਂ ਨੂੰ ਕਿਸਾਨ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ।

COMMENTS

WORDPRESS: 0