ਕੈਨੇਡਾ ਛੱਡ ਪੰਜਾਬ ਪਰਤੇ ਨੌਜਵਾਨ ਕਿਸਾਨ ਕੰਨਵਰਬੀਰ ਸਿੰਘ ਕਰ ਰਹੇ ਡਰੈਗਨ ਫਰੂਟ ਦੀ ਖੇਤੀ,ਜਾਣੋ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ ਇਹ ਮੁਨਾਫੇਦਾਰ ਫਲ ਦੀ ਖੇਤੀ

ਕੈਨੇਡਾ ਛੱਡ ਪੰਜਾਬ ਪਰਤੇ ਨੌਜਵਾਨ ਕਿਸਾਨ ਕੰਨਵਰਬੀਰ ਸਿੰਘ ਕਰ ਰਹੇ ਡਰੈਗਨ ਫਰੂਟ ਦੀ ਖੇਤੀ,ਜਾਣੋ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ ਇਹ ਮੁਨਾਫੇਦਾਰ ਫਲ ਦੀ ਖੇਤੀ

ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਖੁਰਦ ਦੇ ਨੌਜਵਾਨ ਕਿਸਾਨ ਕੰਨਵਰਬੀਰ ਸਿੰਘ ਕੈਨੇਡਾ ਤੋਂ ਪਰਤ ਕੇ ਹੁਣ ਪੰਜਾਬ ਵਿੱਚ ਡਰੈਗਨ ਫਰੂਟ ਦੀ ਖੇਤੀ ਕਰ ਰਹੇ ਹਨ। ਵਿਦੇਸ਼ ਤੋਂ ਪਰਤਣ ਮਗਰੋਂ ਉਨ੍

ਪੌਦਿਆਂ ਦੇ ਸ਼ੌਂਕ ਨਾਲ ਸ਼ੁਰੂ ਕੀਤੀ ਡਰੈਗਨ ਫਰੂਟ ਦੀ ਖੇਤੀ, ਕਹਿੰਦੇ ‘ਇਹ ਖੇਤੀ ਹਿੰਮਤ ਦੀ ਗੱਲ’
ਰਾਸ਼ਟਰੀ ਕਿਸਾਨ ਦਿਵਸ – ਕਿਸਾਨ ਦਾ ਜ਼ਮੀਨ ਨਾਲ ਅਟੁੱਟ ਰਿਸ਼ਤਾ
25 ਸਾਲਾਂ ਤੋਂ ਫੁੱਲਾਂ ਦੀ ਖੇਤੀ: ਜਾਣੋਂ ਕਿਵੇਂ ਬਣਾਇਆ ਮਹੀਨਾਵਾਰ ਕਮਾਈ ਦਾ ਮਾਡਲ

ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਖੁਰਦ ਦੇ ਨੌਜਵਾਨ ਕਿਸਾਨ ਕੰਨਵਰਬੀਰ ਸਿੰਘ ਕੈਨੇਡਾ ਤੋਂ ਪਰਤ ਕੇ ਹੁਣ ਪੰਜਾਬ ਵਿੱਚ ਡਰੈਗਨ ਫਰੂਟ ਦੀ ਖੇਤੀ ਕਰ ਰਹੇ ਹਨ। ਵਿਦੇਸ਼ ਤੋਂ ਪਰਤਣ ਮਗਰੋਂ ਉਨ੍ਹਾਂ ਨੇ ਆਪਣੀ ਜੱਦੀ ਜਮੀਨ ‘ਤੇ ਨਵੇਂ ਤਜਰਬੇ ਵਜੋਂ ਫਲਾਂ ਦੀ ਕਾਸ਼ਤ ਸ਼ੁਰੂ ਕੀਤੀ ਸੀ। ਸਾਲ 2023 ਵਿੱਚਉਨ੍ਹਾਂ ਡਰੈਗਨ ਫਰੂਟ ਦੀ ਪਨੀਰੀ ਲਗਾਈ, ਜੋ ਹੁਣ ਫਲ ਦੇਣਾ ਸ਼ੁਰੂ ਕਰ ਚੁੱਕੀ ਹੈ ਅਤੇ ਉਨ੍ਹਾਂ ਨੂੰ ਰਵਾਇਤੀ ਖੇਤੀ ਨਾਲੋਂ ਵਧੇਰੇ ਮੁਨਾਫ਼ਾ ਮਿਲ ਰਿਹਾ ਹੈ।

ਖੇਤੀ ਦੀ ਸ਼ੁਰੂਆਤ

ਡਰੈਗਨ ਫਰੂਟ ਦੀ ਖੇਤੀ ਲਈ ਪੌਲ ਐਂਡ ਰਿੰਗ ਵਿਧੀ ਵਰਤੀ ਜਾਂਦੀ ਹੈ। ਕੰਨਵਰਬੀਰ ਸਿੰਘ ਨੇ 5 ਕਨਾਲਾਂ ਵਿੱਚ 220 ਪੌਲ ਲਗਾਏ ਹੋਏ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਖੁਦ ਤਿਆਰ ਕੀਤਾ ਹੈ, ਹਾਲਾਂਕਿ ਇਹ ਪੌਲ ਮੁੱਲ ਵੀ ਮਿਲ ਜਾਂਦੇ ਹਨ। ਉਨ੍ਹਾਂ ਮੁਤਾਬਕ ਸ਼ੁਰੂਆਤੀ ਖਰਚ ਦਾ ਲਗਭਗ 70%ਪੌਲ ਅਤੇ ਰਿੰਗ ਬਣਾਉਣ ਵਿੱਚ ਲੱਗ ਗਿਆ ਸੀ। 5 ਰਕਬੇ ਦੇ ਖੇਤਰ ਵਿੱਚ ਉਨ੍ਹਾਂ ਦਾ ਖਰਚ ਲਗਭਗ 2.5 ਲੱਖ ਦੇ ਕਰੀਬ ਆਇਆ ਸੀ।

ਡਰੈਗਨ ਫਰੂਟ ਦੀਆਂ ਕਿਸਮਾਂ

ਉਨ੍ਹਾਂ ਦੇ ਖੇਤ ਵਿੱਚ ਅਮਰੀਕਨ ਬਿਊਟੀ ਪਲੱਸ ਵਿਯਤਨਾਮ ਜਾਇੰਟ ਹਾਈਬ੍ਰਿਡ ਕਿਸਮ ਲੱਗੀ ਹੋਈ ਹੈ, ਜੋ ਆਕਾਰ ਵਿੱਚ ਵੱਡੀ ਤੇ ਮਿਠਾਸ ਵਿੱਚ ਵਧੀਆ ਹੈ। ਅੱਜਕਲ ਪੰਜਾਬ ਵਿੱਚ ਸਿਆਮ ਰੈੱਡ ਅਤੇ ਅਮਰੀਕਨ ਬਿਊਟੀ ਸਭ ਤੋਂ ਜ਼ਿਆਦਾ ਪ੍ਰਚਲਿਤ ਕਿਸਮਾਂ ਹਨ। ਪਨੀਰੀ ਉਨ੍ਹਾਂ ਨੇ ਹਰਿਆਣਾ ਦੇ ਕਰਨਾਲ ਤੋਂ ਲਈ ਸੀ, ਪਰ ਹੁਣ ਪੰਜਾਬ ਵਿੱਚ ਵੀ ਕਈ ਥਾਵਾਂ ਤੋਂ ਮਿਲ ਜਾਂਦੀ ਹੈ, ਇਸ ਦੇ ਨਾਲ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਵੀ ਮਿਲ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਨੀਰੀ ਦਾ ਖਰਚ ਅੱਧਾ ਏਕੜ ਵਿੱਚ 1 ਲੱਖ ਦੇ ਕਰੀਬ ਚੱਲਾ ਜਾਂਦਾ ਹੈ।

ਉਹ ਕਹਿੰਦੇ ਹਨ ਕਿ ਇਸ ਫ਼ਸਲ ਨੂੰ ਬੀਜਣ ਦੇ ਇਛੁੱਕ ਕਿਸਾਨ ਉਨ੍ਹਾਂ ਤੋਂ ਵੀ ਪਨੀਰੀ ਹਾਸਲ ਕਰ ਸਕਦੇ ਹਨ ਅਤੇ ਜਾਣਕਾਰੀ ਲੈ ਸਕਦੇ ਹਨ।

ਪਨੀਰੀ ਦੀ ਬੀਜਾਈ ਕਿਵੇਂ

ਕੰਨਵਰਬੀਰ ਸਿੰਘ ਨੇ ਆਪਣੇ ਖੇਤਾਂ ਵਿੱਚ ਲਾਈਨਾਂ ਦੀ ਦੂਰੀ 11 ਫੁੱਟ ਅਤੇ ਪੌਲਾਂ ਦੀ ਆਪਸੀ ਦੂਰੀ 7 ਤੋਂ 8 ਫੁੱਟ ਰੱਖੀ ਗਈ ਹੈ, ਤਾਂ ਜੋ ਦੂਜੀ ਫਸਲ ਬੀਜਣ ਤੇ ਟਰੈਕਟਰ ਚਲਾਉਣ ਵਿੱਚ ਆਸਾਨੀ ਰਹੇ। ਗਰਮੀਆਂ ਵਿੱਚ ਉਹ ਮੱਕੀ, ਤੇ ਸਰਦੀਆਂ ਵਿੱਚ ਸਰੋਂ ਦੀ ਫਸਲ ਲੈਂਦੇ ਹਨ। ਉਨ੍ਹਾਂ ਕਿਹਾ ਕਿ ਕਈ ਕਿਸਾਨਾਂ ਵੱਲੋਂ ਸਟ੍ਰਾਬੇਰੀ ਦੀ ਫ਼ਸਲ ਵੀ ਲਗਾਈ ਜਾ ਰਹੀ ਹੈ।

ਫਲ ਆਉਣ ਦਾ ਸਮਾਂ

ਡਰੈਗਨ ਫਰੂਟ ਦੀ ਖਾਸੀਅਤ ਹੈ ਕਿ ਇਹ ਜਲਦੀ ਫਲ ਦੇਣ ਲੱਗਦਾ ਹੈ। ਪਨੀਰੀ ਲਗਾਉਣ ਮਗਰੋਂ ਦੂਜੇ ਸਾਲ ਤੋਂ ਫਲ ਆਉਣ ਸ਼ੁਰੂ ਹੋ ਜਾਂਦਾ ਹੈ, ਤੇ ਤੀਜੇ ਸਾਲ ਤੋਂ ਵਧੀਆ ਝਾੜ ਮਿਲਣ ਲੱਗ ਜਾਂਦਾ ਹੈ। ਕੁਝ ਕਿਸਮਾਂ ਪਹਿਲੇ ਸਾਲ ਵੀ ਫਲ ਦੇ ਸਕਦੀਆਂ ਹਨ।

ਕਿੰਨੀ ਕਮਾਈ

ਡਰੈਗਨ ਫਰੂਟ ਦਾ ਬਜਾਰ ਮੁੱਲ ਕਾਫ਼ੀ ਵਧੀਆ ਹੁੰਦਾ ਹੈ। ਕੰਨਵਰਬੀਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਪੈਦਾਵਾਰ ਸਥਾਨਕ ਖਰੀਦਦਾਰਾਂ ਵੱਲੋਂ ਹੀ ਖਰੀਦ ਲਈ ਜਾਂਦੀ ਹੈ, ਤੇ ਵਧੇਰੇ ਉਤਪਾਦਨ ਹੋਣ ‘ਤੇ ਮੰਡੀ ਵਿਚ ਵੇਚੀ ਜਾਂਦੀ ਹੈ।
ਉਨ੍ਹਾਂ ਦੇ ਮੁਤਾਬਕ, ਅੱਧਾ ਏਕੜ ਰਕਬੇ ਤੋਂ ਉਨ੍ਹਾਂ ਨੇ ਕਣਕ-ਝੋਨੇ ਨਾਲੋਂ ਤਿੰਨ ਗੁਣਾ ਵੱਧ ਕਮਾਈ ਕੀਤੀ ਹੈ, ਜੋ ਕਿ ਲਗਭਗ 2 ਲੱਖ ਹੈ।

ਸੰਭਾਲ ਤੇ ਸਿੰਚਾਈ

ਸਿੰਚਾਈ ਲਈ ਡ੍ਰਿਪਵਿਧੀ ਵਰਤੀ ਜਾਂਦੀ ਹੈ ਕਿਉਂਕਿ ਇਹ ਫਸਲ ਘੱਟ ਪਾਣੀ ਮੰਗਦੀ ਹੈ। ਜ਼ਿਆਦਾ ਪਾਣੀ ਠਹਿਰਨ ਨਾਲ ਜੜ੍ਹਾਂ ਗਲਣ ਦੀ ਸਮੱਸਿਆ ਹੋ ਸਕਦੀ ਹੈ।
ਉਨ੍ਹਾਂ ਮੁਤਾਬਕ ਫ਼ਸਲ ਨੂੰ ਸਨਬਰਨ(ਧੁੱਪ ਦਾ ਸਟ੍ਰੈੱਸ) ਦੀ ਦਿੱਕਤ ਆਉਂਦੀ ਹੈ, ਇਸ ਲਈ ਸ਼ੇਡਨੈਟ ਲਗਾਉਣਾ ਜਰੂਰੀ ਹੈ।

ਇਸ ਤੋਂ ਇਲਾਵਾ ਉਲੀ ਨਾਲ ਵੀ ਪੌਦੇ ਨੂੰ ਨੁਕਸਾਨ ਹੁੰਦਾ ਹੈ, ਇਸ ਲਈ ਬੀਮਾਰ ਹਿੱਸੇ ਨੂੰ ਤੁਰੰਤ ਕੱਟਣਾ ਤੇ ਫੰਗੀਸਾਈਡ ਦੀ ਵਰਤੋਂ ਜਰੂਰੀ ਹੈ।
ਉਹ ਕਹਿੰਦੇ ਹਨ ਕਿ ਆਫ-ਸੀਜ਼ਨ ਦੌਰਾਨ ਖਾਸ ਸੰਭਾਲ ਦੀ ਵਧੇਰੇ ਲੋੜ ਹੁੰਦੀ ਹੈ ਕਿਉਂਕਿ ਮੌਸਮ ਇਸਦੇ ਅਨੁਕੂਲ ਨਹੀਂ ਰਹਿੰਦਾ।

ਖਾਦ ਲਈ ਉਹ ਦੇਸੀ ਰੂੜੀ ਦੀ ਵਰਤੋਂ ਕਰਦੇ ਹਨ ਅਤੇ ਉਲੀਨਾਸ਼ਕ ਲਈ ਫਗੀਸਾਈਡ ਦੀ ਲੋੜ ਪੈਂਦੀ ਹੈ।

COMMENTS

WORDPRESS: 0