PAU-KVK ਵੱਲੋਂ ਪੰਜ-ਦਿਨਾਂ ਕਿੱਤਾਮੁਖੀ ਸਿਖਲਾਈ: ਕਿਸਾਨਾਂ ਨੇ ਸਿੱਖੇ ਫ਼ਸਲਾਂ ਦੀ ਪ੍ਰੋਸੈਸਿੰਗ ਦੇ ਗੁਰ

PAU-KVK ਵੱਲੋਂ ਪੰਜ-ਦਿਨਾਂ ਕਿੱਤਾਮੁਖੀ ਸਿਖਲਾਈ: ਕਿਸਾਨਾਂ ਨੇ ਸਿੱਖੇ ਫ਼ਸਲਾਂ ਦੀ ਪ੍ਰੋਸੈਸਿੰਗ ਦੇ ਗੁਰ

ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦਾ ਮੁੱਖ ਆਧਾਰ ਹੈ, ਪਰ ਮੌਜੂਦਾ ਸਮੇਂ ‘ਚ, ਸਿਰਫ਼ ਰਵਾਇਤੀ ਖੇਤੀਬਾੜੀ 'ਤੇ ਨਿਰਭਰ ਰਹਿਣ ਦੀ ਬਜਾਏ, ਫ਼ਸਲਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧਾ ਸਮੇਂ ਦ

KVK ਰੋਪੜ ਵਿਖੇ 7 ਦਿਨਾਂ “ਵਿਗਿਆਨਕ ਮੁਰਗੀ ਪਾਲਣ” ਸਿਖਲਾਈ ਕੈਂਪ ਸਫ਼ਲਤਾਪੂਰਵਕ ਸੰਪੰਨ
ਪੰਜਾਬ ਸਰਕਾਰ ਨੇ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੀ ਰਜਿਸਟ੍ਰੇਸ਼ਨ ਫ਼ੀਸ ‘ਚ ਕੀਤੀ ਭਾਰੀ ਕਟੌਤੀ
ਖੇਤੀਬਾੜੀ ਦੇ ਖੇਤਰ ਵਿੱਚ ਨਵਾਂ ਸੂਰਜ: “ਭਾਰਤ-ਵਿਸਤਾਰ” ਨਾਲ ਆਵੇਗੀ ਡਿਜੀਟਲ ਕ੍ਰਾਂਤੀ

ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦਾ ਮੁੱਖ ਆਧਾਰ ਹੈ, ਪਰ ਮੌਜੂਦਾ ਸਮੇਂ ‘ਚ, ਸਿਰਫ਼ ਰਵਾਇਤੀ ਖੇਤੀਬਾੜੀ ‘ਤੇ ਨਿਰਭਰ ਰਹਿਣ ਦੀ ਬਜਾਏ, ਫ਼ਸਲਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਇਸ ਦਿਸ਼ਾ ਵਿੱਚ ਇੱਕ ਸ਼ਲਾਘਾਯੋਗ ਕਦਮ ਚੁੱਕਦੇ ਹੋਏ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਕ੍ਰਿਸ਼ੀ ਵਿਗਿਆਨ ਕੇਂਦਰ (KVK), ਸੰਗਰੂਰ ਦੁਆਰਾ 12 ਤੋਂ 16 ਜਨਵਰੀ, 2026 ਤੱਕ ਇੱਕ ਵਿਸ਼ੇਸ਼ ਪੰਜ ਦਿਨਾਂ ਕਿੱਤਾਮੁਖੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਇਸ ਸਿਖਲਾਈ ਦਾ ਮੁੱਖ ਵਿਸ਼ਾ “ਐਗਰੋ ਪ੍ਰੋਸੈਸਿੰਗ ਕੰਪਲੈਕਸ ਅਤੇ ਗੁੜ ਉਤਪਾਦਨ” ਸੀ, ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ 12 ਉਤਸ਼ਾਹੀ ਸਿਖਿਆਰਥੀਆਂ ਨੇ ਹਿੱਸਾ ਲਿਆ।

ਸਿਖਲਾਈ ਦੀ ਸ਼ੁਰੂਆਤ ਅਤੇ ਉਦੇਸ਼

ਕੋਰਸ ਦੇ ਉਦਘਾਟਨੀ ਮੌਕੇ PAU-KVK ਸੰਗਰੂਰ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਸਿਖਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਖੇਤੀ ਉਪਜਾਂ ਨੂੰ ਸਿੱਧਾ ਮੰਡੀ ਵਿੱਚ ਵੇਚਣ ਦੀ ਬਜਾਏ, ਉਨ੍ਹਾਂ ਦੀ ਪ੍ਰੋਸੈਸਿੰਗ ਕਰਨਾ ਬਹੁਤ ਜ਼ਰੂਰੀ ਹੈ।

ਜ਼ਿਕਰਯੋਗ, ਉਨ੍ਹਾਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਪੱਧਰ ‘ਤੇ ਐਗਰੋ-ਪ੍ਰੋਸੈਸਿੰਗ ਕੰਪਲੈਕਸ ਸਥਾਪਤ ਕਰਨ, ਤਾਂ ਜੋ ਵਿਚੋਲਿਆਂ ਦੀ ਲੁੱਟ ਤੋਂ ਬਚ ਕੇ ਸਿੱਧਾ ਆਰਥਿਕ ਲਾਭ ਲਿਆ ਜਾ ਸਕੇ। ਉਨ੍ਹਾਂ ਨੇ KVK ਵੱਲੋਂ ਪੇਂਡੂ ਭਾਈਚਾਰੇ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਹੋਰ ਗਤੀਵਿਧੀਆਂ ਬਾਰੇ ਵੀ ਵਿਸਥਾਰ ਵਿੱਚ ਦੱਸਿਆ।

ਮਸ਼ੀਨਰੀ ਅਤੇ ਤਕਨੀਕੀ ਗਿਆਨ

ਸਿਖਲਾਈ ਦੇ ਕੋਆਰਡੀਨੇਟਰ ਡਾ. ਸੁਨੀਲ ਕੁਮਾਰ (ਸਹਾਇਕ ਪ੍ਰੋਫੈਸਰ, ਫਾਰਮ ਮਸ਼ੀਨਰੀ) ਨੇ ਸਿਖਿਆਰਥੀਆਂ ਨੂੰ ਪ੍ਰੋਸੈਸਿੰਗ ਕੰਪਲੈਕਸ ਵਿੱਚ ਵਰਤੀ ਜਾਣ ਵਾਲੀ ਆਧੁਨਿਕ ਮਸ਼ੀਨਰੀ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ PNU ਲੁਧਿਆਣਾ ਤੋਂ ਆਏ ਸੀਨੀਅਰ ਵਿਗਿਆਨੀ ਡਾ. ਸੰਧਿਆ ਨੇ ਕਣਕ ਦੀ ਆਟਾ ਮਿੱਲ, ਮਿੰਨੀ ਚੌਲ ਮਿੱਲ ਅਤੇ ਤੇਲ ਕੱਢਣ ਵਾਲੇ ‘ਬੇਬੀ ਆਇਲ ਐਕਸਪੈਲਰ’ ਦੀ ਸਥਾਪਨਾ ਅਤੇ ਸੰਚਾਲਨ ਬਾਰੇ ਅਹਿਮ ਨੁਕਤੇ ਸਾਂਝੇ ਕੀਤੇ।

ਫ਼ਸਲ ਅਨੁਸਾਰ ਮਾਹਿਰਾਂ ਨੇ ਵੱਖ-ਵੱਖ ਸੈਸ਼ਨ ਲਏ:

ਹਲਦੀ ਦੀ ਪ੍ਰੋਸੈਸਿੰਗ: ਡਾ. ਗੁਰਵੀਰ ਕੌਰ ਨੇ ਹਲਦੀ ਨੂੰ ਉਬਾਲਣ, ਸੁਕਾਉਣ ਅਤੇ ਪਾਊਡਰ ਬਣਾਉਣ ਦੀ ਮਸ਼ੀਨੀ ਪ੍ਰਕਿਰਿਆ ਸਮਝਾਈ।

ਦਾਲਾਂ ਦੀ ਪ੍ਰੋਸੈਸਿੰਗ: ਡਾ. ਕਿਰਨਦੀਪ ਕੌਰ ਨੇ ਦਾਲਾਂ ਦੀ ਗੁਣਵੱਤਾ ਬਣਾਈ ਰੱਖਣ ਅਤੇ ਪ੍ਰੋਸੈਸਿੰਗ ਤਕਨੀਕਾਂ ‘ਤੇ ਚਾਨਣਾ ਪਾਇਆ।

ਗੰਨਾ ਅਤੇ ਗੁੜ: ਖੇਤਰੀ ਖੋਜ ਕੇਂਦਰ ਕਪੂਰਥਲਾ ਦੇ ਡਾਇਰੈਕਟਰ ਡਾ. ਗੁਲਜ਼ਾਰ ਸਿੰਘ ਸੰਘੇੜਾ ਨੇ ਗੰਨੇ ਦੀਆਂ ਉੱਨਤ ਕਿਸਮਾਂ ਅਤੇ ਸਾਫ਼ ਗੁੜ ਤਿਆਰ ਕਰਨ ਦੇ ਤਰੀਕਿਆਂ ਬਾਰੇ ਦੱਸਿਆ।

ਕਾਸ਼ਤ ਦੇ ਤਰੀਕੇ: ਡਾ. ਰੁਕਿੰਦਰ ਪ੍ਰੀਤ ਸਿੰਘ ਧਾਲੀਵਾਲ ਨੇ ਹਲਦੀ ਅਤੇ ਸਰ੍ਹੋਂ ਦੀ ਵਿਗਿਆਨਕ ਕਾਸ਼ਤ ਬਾਰੇ ਜਾਣਕਾਰੀ ਦਿੱਤੀ।

ਵਿਹਾਰਕ ਸਿਖਲਾਈ ਅਤੇ ਫੀਲਡ ਵਿਜ਼ਿਟ

ਇਸ ਸਿਖਲਾਈ ਦੌਰਾਨ ਸਿਖਿਆਰਥੀਆਂ ਨੇ ਪਿੰਡ ਬੱਬਨਪੁਰ ਦੇ “ਚਾਚਾ ਭਤੀਜਾ ਘੁਲਾੜ” ਵਿਖੇ ਗੁੜ ਬਣਾਉਣ ਦੀ ਲਾਈਵ ਢੰਗ ਨੂੰ ਦੇਖਿਆ। ਇਸ ਤੋਂ ਇਲਾਵਾ, PAU ਲੁਧਿਆਣਾ ਵਿਖੇ ਡਾ. ਗੁਰਨਾਜ਼ ਸਿੰਘ ਗਿੱਲ ਨੇ ਪੈਕੇਜਿੰਗ ਅਤੇ ਪ੍ਰੋਸੈਸਿੰਗ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ, ਪਿੰਡ ਕੱਟੂ ਦੇ “ਸਮਰਾ ਹਲਦੀ ਪ੍ਰੋਸੈਸਿੰਗ ਯੂਨਿਟ” ਵਿਖੇ ਹਲਦੀ ਦੀ ਖੇਤੀ ਤੋਂ ਪੈਕਿੰਗ ਤੱਕ ਦੇ ਪੜਾਅ ਸਿੱਖੇ। ਅੰਤ ਵਿੱਚ, ਪਿੰਡ ਘੱਲ ਕਲਾਂ ਵਿਖੇ ਸ. ਹਰਜੀਤ ਸਿੰਘ ਦੇ ਪ੍ਰੋਸੈਸਿੰਗ ਕੰਪਲੈਕਸ ਦੌਰਾਨ ਸਿਖਿਆਰਥੀਆਂ ਨੇ ਮਾਰਕੀਟਿੰਗ ਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਹਾਰਕ ਸਲਾਹ ਲਈ।

ਇਹ ਪੰਜ-ਦਿਨਾਂ ਕੋਰਸ ਸਿਖਿਆਰਥੀਆਂ ਲਈ ਨਵੇਂ ਰੁਜ਼ਗਾਰ ਦੇ ਰਾਹ ਖੋਲ੍ਹਣ ਵਾਲਾ ਸਾਬਤ ਹੋਇਆ। ਅਜਿਹੀਆਂ ਸਿਖਲਾਈਆਂ ਨਾ ਸਿਰਫ਼ ਕਿਸਾਨਾਂ ਨੂੰ ਆਤਮ-ਨਿਰਭਰ ਬਣਾਉਂਦੀਆਂ ਹਨ, ਸਗੋਂ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰਦੀਆਂ ਹਨ। KVK ਸੰਗਰੂਰ ਦੀ ਇਹ ਪਹਿਲ ਖੇਤੀ ਨੂੰ ਇੱਕ ਲਾਭਦਾਇਕ ਉੱਦਮ ਵਜੋਂ ਸਥਾਪਿਤ ਕਰਨ ‘ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗੀ।

COMMENTS

WORDPRESS: 0