ਖੇਤੀਬਾੜੀ ‘ਚ ਨਵਾਂ ਮੋੜ: ਬਾਗਬਾਨੀ ਵਿਭਾਗ ਨੇ ਫ਼ਸਲੀ ਚੱਕਰ ਤੋੜਨ ਲਈ ਕਿਸਾਨਾਂ ਵਾਸਤੇ ਖੋਲ੍ਹੇ ਸਬਸਿਡੀਆਂ ਦੇ ਖ਼ਜ਼ਾਨੇ

ਖੇਤੀਬਾੜੀ ‘ਚ ਨਵਾਂ ਮੋੜ: ਬਾਗਬਾਨੀ ਵਿਭਾਗ ਨੇ ਫ਼ਸਲੀ ਚੱਕਰ ਤੋੜਨ ਲਈ ਕਿਸਾਨਾਂ ਵਾਸਤੇ ਖੋਲ੍ਹੇ ਸਬਸਿਡੀਆਂ ਦੇ ਖ਼ਜ਼ਾਨੇ

ਪੰਜਾਬ ਦੀ ਖੇਤੀਬਾੜੀ ਨੂੰ ਰਵਾਇਤੀ ਕਣਕ-ਝੋਨੇ ਦੇ ਚੱਕਰ ਤੋਂ ਹੱਟਾ ਕੇ ਲਾਭਦਾਇਕ ਚੱਕਰ ਵੱਲ ਲਿਜਾਣ ਲਈ ਸੂਬਾ ਸਰਕਾਰ ਅਤੇ ਬਾਗਬਾਨੀ ਵਿਭਾਗ ਨੇ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਬਾਗ

AHIDF Scheme ਕੀ ਹੈ? ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਲਈ ਪੂਰੀ ਜਾਣਕਾਰੀ
ਬੰਜਰ ਜ਼ਮੀਨ ਦਾ ਕਮਾਲ: ਮੁਕਤਸਰ ਦੇ ਕਿਸਾਨ ਗੁਰਮੀਤ ਸਿੰਘ ਨੇ ਸੀਡ ਪ੍ਰੋਡਕਸ਼ਨ ਰਾਹੀਂ ਕਮਾਇਆ ਦੁੱਗਣਾ ਮੁਨਾਫ਼ਾ 
ਕਪੂਰਥਲਾ ‘ਚ ਬਸੰਤ ਰੁੱਤ ਦੀ ਮੂੰਗਫਲੀ ਦੀ ਮੁੜ ਵਾਪਸੀ, PAU-KVK ਦੀ ਮੁਹਿੰਮ ਨੇ ਖੇਤੀਬਾੜੀ ‘ਚ ਲਿਆਂਦਾ ਨਵਾਂ ਮੋੜ

ਪੰਜਾਬ ਦੀ ਖੇਤੀਬਾੜੀ ਨੂੰ ਰਵਾਇਤੀ ਕਣਕ-ਝੋਨੇ ਦੇ ਚੱਕਰ ਤੋਂ ਹੱਟਾ ਕੇ ਲਾਭਦਾਇਕ ਚੱਕਰ ਵੱਲ ਲਿਜਾਣ ਲਈ ਸੂਬਾ ਸਰਕਾਰ ਅਤੇ ਬਾਗਬਾਨੀ ਵਿਭਾਗ ਨੇ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਦੇ ਅਨੁਸਾਰ, ਕਿਸਾਨਾਂ ਨੂੰ ਫਲਾਂ, ਸਬਜ਼ੀਆਂ, ਫੁੱਲਾਂ ਅਤੇ ਖੁੰਬਾਂ ਦੀ ਖੇਤੀ ਵੱਲ ਉਤਸ਼ਾਹਿਤ ਕਰਨ ਲਈ ਭਾਰੀ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ। ਜ਼ਿਕਰਯੋਗ, ਇਸ ਕਦਮ ਦਾ ਮੁੱਖ ਉਦੇਸ਼ ਨਾ ਸਿਰਫ ਕਿਸਾਨਾਂ ਦੀ ਆਮਦਨ ਵਧਾਉਣਾ ਹੈ, ਸਗੋਂ ਪੰਜਾਬ ਦੇ ਡਿੱਗ ਰਹੇ ਪਾਣੀ ਦੇ ਪੱਧਰ ਅਤੇ ਮਿੱਟੀ ਦੀ ਸਿਹਤ ਨੂੰ ਬਚਾਉਣਾ ਵੀ ਹੈ।

ਨੈਸ਼ਨਲ ਹਾਰਟੀਕਲਚਰ ਮਿਸ਼ਨ ਤਹਿਤ ਮਿਲਣ ਵਾਲੀਆਂ ਸਹੂਲਤਾਂ

ਬਾਗਬਾਨੀ ਵਿਭਾਗ ਦੇ ਅਨੁਸਾਰ “ਨੈਸ਼ਨਲ ਹਾਰਟੀਕਲਚਰ ਮਿਸ਼ਨ” ਦੇ ਤਹਿਤ, ਕਿਸਾਨਾਂ ਨੂੰ ਕਈ ਮਹੱਤਵਪੂਰਨ ਪ੍ਰੋਜੈਕਟਾਂ ‘ਤੇ 40 ਤੋਂ 50 ਫ਼ੀਸਦੀ ਤੱਕ ਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਵਿੱਚ ਮੁੱਖ ਤੌਰ ‘ਤੇ ਹੇਠ ਲਿਖੇ ਕਾਰਜ ਸ਼ਾਮਲ ਹਨ:

ਨਵੇਂ ਬਾਗ਼ ਲਗਾਉਣਾ: ਨਵੇਂ ਫਲਦਾਰ ਬੂਟੇ ਲਗਾਉਣ ਅਤੇ ਪੁਰਾਣੇ ਬਾਗ਼ਾਂ ਦੇ ਨਵੀਨੀਕਰਨ ਲਈ ਵਿੱਤੀ ਸਹਾਇਤਾ।

ਹਾਈਬ੍ਰਿਡ ਸਬਜ਼ੀਆਂ: ਹਾਈਬ੍ਰਿਡ ਬੀਜਾਂ ਅਤੇ ਸਬਜ਼ੀਆਂ ਦੀ ਕਾਸ਼ਤ ਲਈ ਵਿਸ਼ੇਸ਼ ਛੋਟ।

ਆਧੁਨਿਕ ਖੇਤੀ ਬੁਨਿਆਦੀ ਢਾਂਚਾ: ਪੌਲੀ ਹਾਉਸ, ਸ਼ੈੱਡ ਨੈੱਟ ਹਾਊਸ ਅਤੇ ਵਰਮੀ-ਕੰਪੋਸਟ (ਗੰਡੋਆ ਦੀ ਖਾਦ) ਯੂਨਿਟਾਂ ਦੀ ਸਥਾਪਨਾ।

ਸਹਾਇਕ ਧੰਦਿਆਂ ਅਤੇ ਮਸ਼ੀਨਰੀ ‘ਤੇ ਜ਼ੋਰ

ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਵਿਭਾਗ ਵੱਲੋਂ ਖੁੱਲ੍ਹੇ ਗੱਫੇ ਦਿੱਤੇ ਜਾ ਰਹੇ ਹਨ। ਮਧੂ-ਮੱਖੀ ਪਾਲਣ ਲਈ, 8-ਫਰੇਮ ਵਾਲੀਆਂ ਮਧੂ-ਮੱਖੀਆਂ ਸਮੇਤ ਪ੍ਰਤੀ ਡੱਬਾ, 1,600 ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਖੁੰਬਾਂ (ਮਸ਼ਰੂਮ) ਦੀ ਪੈਦਾਵਾਰ, ਬੀਜ ਤਿਆਰ ਕਰਨ ਅਤੇ ਕੰਪੋਸਟ ਯੂਨਿਟ ਲਗਾਉਣ ‘ਤੇ ਵੀ 40-50% ਸਬਸਿਡੀ ਵੀ ਉਪਲੱਬਧ ਹੈ।

ਖੇਤੀ ਨੂੰ ਮਸ਼ੀਨੀਕਰਨ ਨਾਲ ਜੋੜਨ ਲਈ, 20 HP ਤੱਕ ਦੇ ਟਰੈਕਟਰ, ਨੈਪਸੈਕ ਸਪ੍ਰੇਅਰ, ਬੂਮ ਸਪ੍ਰੇਅਰ ਅਤੇ ਪਾਵਰ ਟਿੱਲਰ ਵਰਗੇ ਸੰਦਾਂ ‘ਤੇ ਵੀ ਭਾਰੀ ਛੋਟ ਦਿੱਤੀ ਜਾ ਰਹੀ ਹੈ। ਸਬਜ਼ੀਆਂ ਅਤੇ ਫਲਾਂ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ ਕੋਲਡ ਸਟੋਰੇਜ ਦੀ ਸਹੂਲਤ ‘ਤੇ 35% ਸਬਸਿਡੀ ਦਿੱਤੀ ਜਾਵੇਗੀ।

ਪੰਜਾਬ ਸਰਕਾਰ ਦੀਆਂ ਨਵੀਆਂ ਪਹਿਲਕਦਮੀਆਂ

ਪੰਜਾਬ ਸਰਕਾਰ ਨੇ ਬਾਗਬਾਨਾਂ ਲਈ ਕੁੱਝ ਵਿਸ਼ੇਸ਼ ਨਵੀਆਂ ਸਕੀਮਾਂ ਵੀ ਸ਼ੁਰੂ ਕੀਤੀਆਂ ਹਨ:

ਡ੍ਰਿਪ ਇਰੀਗੇਸ਼ਨ (ਤੁਪਕਾ ਸਿੰਚਾਈ): ਤੁਪਕਾ ਸਿੰਚਾਈ ਹੇਠ ਨਵੇਂ ਬਾਗ਼ ਲਗਾਉਣ ਵਾਲੇ ਕਿਸਾਨਾਂ ਨੂੰ 10,000 ਰੁਪਏ ਪ੍ਰਤੀ ਏਕੜ ਵਾਧੂ ਉਤਸ਼ਾਹ ਰਾਸ਼ੀ ਦਿੱਤੀ ਜਾਵੇਗੀ। ਇਸ ‘ਚ ਖਾਸ ਗੱਲ ਇਹ ਹੈ ਕਿ ਇਸ ਸਕੀਮ ਲਈ ਜ਼ਮੀਨ ਦੀ ਕੋਈ ਉਪਰਲੀ ਸੀਮਾ ਨਹੀਂ ਹੈ।

ਪਲਾਸਟਿਕ ਦੇ ਕਰੇਟਸ: ਫਲਾਂ ਅਤੇ ਸਬਜ਼ੀਆਂ ਦੀ ਸਹੀ ਮਾਰਕੀਟਿੰਗ ਲਈ ਵਰਤੇ ਜਾਣ ਵਾਲੇ ਸਿੰਗਲ-ਯੂਜ਼ ਪਲਾਸਟਿਕ ਦੇ ਕਰੇਟਸ ਅਤੇ ਗੈਰ-ਪਲਾਸਟਿਕ ਦੇ ਕਰੇਟ ‘ਤੇ 50% ਸਬਸਿਡੀ ਦਿੱਤੀ ਜਾ ਰਹੀ ਹੈ।

ਅਨੁਸੂਚਿਤ ਜਾਤੀ (SC) ਕਿਸਾਨ: SC ਸ਼੍ਰੇਣੀ ਦੇ ਕਿਸਾਨਾਂ ਲਈ ਬਾਗਬਾਨੀ ਖੇਤਰ ਵਿੱਚ ਵਿਸ਼ੇਸ਼ ਬਜਟ ਰਾਖਵਾਂ ਰੱਖਿਆ ਗਿਆ ਹੈ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਖੇਤੀ ਵਿਭਿੰਨਤਾ ਦਾ ਲਾਭ ਮਿਲ ਸਕੇ।

ਕਿਸਾਨਾਂ ਨੂੰ ਅਪੀਲ

ਬਾਗਬਾਨੀ ਵਿਭਾਗ ਨੇ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਛੱਡ ਕੇ ਬਾਗਬਾਨੀ ਦੇ ਇਨ੍ਹਾਂ ਆਧੁਨਿਕ ਤਰੀਕਿਆਂ ਨੂੰ ਅਪਣਾਉਣ। ਇਹ ਨਾ ਸਿਰਫ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਵਿੱਚ ਸਹਾਇਕ ਹੋਵੇਗਾ, ਸਗੋਂ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਵੀ ਮਜ਼ਬੂਤ ਕਰੇਗਾ। ਇਸ ਦੇ ਨਾਲ ਹੀ, ਇਹ ਮੁਹਿੰਮ ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ, ਉੱਚ ਗੁਣਵੱਤਾ ਵਾਲੇ ਬੀਜਾਂ ਅਤੇ ਸੁਚੱਜੇ ਮੰਡੀਕਰਨ ਨੂੰ ਉਤਸ਼ਾਹਿਤ ਕਰਕੇ ਪੰਜਾਬ ਦੇ ਕਿਸਾਨਾਂ ਲਈ ਖੁਸ਼ਹਾਲੀ ਦੇ ਨਵੇਂ ਰਾਹ ਵੀ ਖੋਲ੍ਹੇਗੀ।

COMMENTS

WORDPRESS: 0