Dairy Farmers ਲਈ ਹੋ ਰਹੀ 52ਵੀਂ ਡੇਅਰੀ ਇੰਡਸਟਰੀ ਕਾਨਫਰੰਸ, ਪੰਜਾਬ- ਹਰਿਆਣਾ ਲਈ 3 ਸਾਲਾਂ ਮਗਰੋਂ ਮੌਕਾ

Dairy Farmers ਲਈ ਹੋ ਰਹੀ 52ਵੀਂ ਡੇਅਰੀ ਇੰਡਸਟਰੀ ਕਾਨਫਰੰਸ, ਪੰਜਾਬ- ਹਰਿਆਣਾ ਲਈ 3 ਸਾਲਾਂ ਮਗਰੋਂ ਮੌਕਾ

ਡੇਅਰੀ ਕਿਸਾਨਾਂ ਨੂੰ ਆਪਣੇ ਉੱਦਮ ਵਿੱਚ ਵਾਧੇ ਲਈ ਇੱਕ ਸੁਨਿਹਰੀ ਮੌਕਾ ਆਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ 12 ਤੋਂ 14 ਫਰਵਰੀ 2026 ਤੱਕ 52ਵੀਂ Dairy Industry Conference

KVK, ਸ਼ਹੀਦਭਗਤ ਸਿੰਘ ਨਗਰ ਨੇ ‘ਦੁੱਧ ਅਤੇ ਦੁੱਧ ਉਤਪਾਦਾਂ ਦੀ ਪ੍ਰੋਸੈਸਿੰਗ’ ‘ਤੇ ਕਿੱਤਾ ਮੁਖੀ ਸਿਖਲਾਈ ਦਾ ਕੀਤਾ ਆਯੋਜਨ
ਖੁਰਾਕੀ ਸੁਰੱਖਿਆ ਅਤੇ ਪਾਣੀ ਦੀ ਬਚਤ ਲਈ PAU ਦੇ ਵਿਗਿਆਨੀਆਂ ਦਾ ਵਿਸ਼ੇਸ਼ ਸਨਮਾਨ
ਪੰਜਾਬ ਦੀ ਚਾਰਾ ਨੀਤੀ ਕਈ ਸਾਲਾਂ ਬਾਅਦ ਮਨਜ਼ੂਰ: ਕਿਸਾਨੀ ਅਤੇ ਖਪਤਕਾਰ ਲਈ ਵੱਡਾ ਮੋੜ

ਡੇਅਰੀ ਕਿਸਾਨਾਂ ਨੂੰ ਆਪਣੇ ਉੱਦਮ ਵਿੱਚ ਵਾਧੇ ਲਈ ਇੱਕ ਸੁਨਿਹਰੀ ਮੌਕਾ ਆਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ 12 ਤੋਂ 14 ਫਰਵਰੀ 2026 ਤੱਕ 52ਵੀਂ Dairy Industry Conference ਅਤੇ Exhibition ਹੋਣ ਜਾ ਰਹੀ ਹੈ। ਇਹ Indian Dairy Association ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ, ਜੋ ਦੇਸ਼ ਵਿੱਚ ਡੇਅਰੀ ਖੇਤਰ ਨਾਲ ਜੁੜੀ ਸਭ ਤੋਂ ਵੱਡੀ ਸੰਸਥਾ ਹੈ।

ਖਾਸ ਗੱਲ ਇਹ ਹੈ ਕਿ ਤਿੰਨ ਸਾਲਾਂ ਬਾਅਦ ਇਹ ਵੱਡਾ ਡੇਅਰੀ ਸਮਾਗਮ ਭਾਰਤ ਦੇ ਉੱਤਰੀ ਖੇਤਰ ਵਿੱਚ ਹੋ ਰਿਹਾ ਹੈ, ਜਿਸ ਕਾਰਨ ਪੰਜਾਬ ਅਤੇ ਹਰਿਆਣਾ ਦੇ ਡੇਅਰੀ ਕਿਸਾਨਾਂ ਲਈ ਇਹ ਇਕ ਸੁਨਿਹਰੀ ਮੌਕਾ ਬਣ ਕੇ ਉਭਰੇਗਾ। ਦਿੱਲੀ ਦੇ ਯਸ਼ੋਭੂਮੀ ਵਿਖੇ ਹੋ ਰਹੀ ਇਸ ਕਾਨਫਰੰਸ ਤੱਕ ਪਹੁੰਚਣਾ ਕਿਸਾਨਾਂ ਲਈ ਆਸਾਨ ਰਹੇਗਾ। ਕਾਨਫਰੰਸ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਦਘਾਟਨ ਕੀਤਾ ਜਾਵੇਗਾ।

ਸਭ ਲਈ ਸੁਨਿਹਰੀ ਮੌਕਾ

ਇੰਡੀਅਨ ਡੇਅਰੀ ਐਸੋਸੀਏਸ਼ਨ ਪੰਜਾਬ ਚੈਪਟਰ ਦੇ ਚੇਅਰਮੈਨ ਇੰਦਰਜੀਤ ਸਿੰਘ ਸਰਾਂ ਮੁਤਾਬਕ ਇਹ ਕਾਨਫਰੰਸ ਸਿਰਫ਼ ਡੇਅਰੀ ਕਿਸਾਨਾਂ ਲਈ ਹੀ ਨਹੀਂ, ਸਗੋਂ ਡੇਅਰੀ ਨਾਲ ਜੁੜੇ ਹਰ ਵਰਗ ਲਈ ਲਾਭਕਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਡੇਅਰੀ ਸਿਰਫ਼ ਪਸ਼ੂ ਪਾਲਣ ਨਹੀਂ, ਸਗੋਂ ਇੱਕ ਪੂਰੀ ਇੰਡਸਟਰੀ ਬਣ ਚੁੱਕੀ ਹੈ, ਜਿਸ ਵਿੱਚ ਤਕਨੀਕ, ਮਾਰਕੀਟਿੰਗ ਅਤੇ ਨਵੀਂ ਸੋਚ ਦੀ ਵੱਡੀ ਭੂਮਿਕਾ ਹੈ। ਇਹ ਕਾਨਫਰੰਸ ਕਿਸਾਨਾਂ ਨੂੰ ਆਪਣੀ ਪਰੰਪਰਾਗਤ ਡੇਅਰੀ ਨੂੰ ਆਧੁਨਿਕ ਕਾਰੋਬਾਰ ਵਿੱਚ ਬਦਲਣ ਲਈ ਪ੍ਰੇਰਿਤ ਕਰੇਗੀ।

ਡੇਅਰੀ ਖੇਤਰ ਦੇ ਵਿਦਿਆਰਥੀਆਂ ਲਈ ਇਹ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਉਹ ਕਿਸਾਨਾਂ, ਇੰਡਸਟਰੀ ਦੇ ਮਾਹਰਾਂ ਅਤੇ ਉਦਯੋਗਪਤੀਆਂ ਨਾਲ ਸਿੱਧਾ ਸੰਪਰਕ ਬਣਾਕੇ ਆਪਣੇ ਕਰੀਅਰ ਨੂੰ ਵੱਡੀ ਉਡਾਣ ਦੇ ਸਕਦੇ ਹਨ। ਇਸ ਨਾਲ ਅਕਾਦਮਿਕ ਪੜ੍ਹਾਈ ਦੇ ਨਾਲ ਵਿਦਿਆਰਥੀਆਂ ਦੇ ਲਈ ਰੁਜਗਾਰ ਦੇ ਮੌਕੇ ਖੁਲਣਗੇ।

ਡਾਕਟਰਾਂ ਅਤੇ ਤਕਨੀਕੀ ਮਾਹਰ

ਡੇਅਰੀ ਡਾਕਟਰਾਂ, ਵੈਟਰਨਰੀ ਵਿਗਿਆਨੀਆਂ ਅਤੇ ਮਾਹਰਾਂ ਲਈ ਇਹ ਕਾਨਫਰੰਸ ਨਵੀਆਂ ਖੋਜਾਂ, ਆਧੁਨਿਕ ਤਕਨੀਕਾਂ ਅਤੇ ਉੱਨਤ ਉਪਕਰਨਾਂ ਨਾਲ ਜਾਣੂ ਹੋਣ ਦਾ ਵੱਡਾ ਮੌਕਾ ਹੈ। ਪਸ਼ੂ ਸਿਹਤ, ਪੋਸ਼ਣ, ਉਤਪਾਦਨ ਵਾਧੇ ਅਤੇ ਰੋਗ ਨਿਯੰਤਰਣ ਵਰਗੇ ਵਿਸ਼ਿਆਂ ‘ਤੇ ਚਰਚਾ ਡੇਅਰੀ ਖੇਤਰ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਸਹਾਇਕ ਸਾਬਤ ਹੋਵੇਗੀ।

ਵਿਦੇਸ਼ੀ ਕੰਪਨੀਆਂ ਅਤੇ ਅੰਤਰਰਾਸ਼ਟਰੀ ਮਾਹਰ

ਇਸ ਕਾਨਫਰੰਸ ਵਿੱਚ ਵਿਦੇਸ਼ਾਂ ਤੋਂ ਆ ਰਹੀਆਂ ਕਈ ਪ੍ਰਮੁੱਖ ਡੇਅਰੀ ਕੰਪਨੀਆਂ ਅਤੇ ਅੰਤਰਰਾਸ਼ਟਰੀ ਮਾਹਰ ਵੀ ਸ਼ਿਰਕਤ ਕਰਨਗੇ। ਇਸ ਨਾਲ ਕਿਸਾਨਾਂ ਨੂੰ ਨਵੀਂ ਟੈਕਨਾਲੋਜੀ, ਆਧੁਨਿਕ ਮਸ਼ੀਨਰੀ ਅਤੇ ਵਿਸ਼ਵ ਪੱਧਰੀ ਤਜਰਬਿਆਂ ਬਾਰੇ ਸਿੱਧੀ ਜਾਣਕਾਰੀ ਮਿਲੇਗੀ, ਜੋ ਉਨ੍ਹਾਂ ਦੀ ਉਤਪਾਦਕਤਾ ਅਤੇ ਆਮਦਨ ਵਧਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।
ਇਸ ਦੇ ਨਾਲ ਹੀ ਕਾਨਫਰੰਸ ਦੌਰਾਨ ਭਾਰਤ ਸਰਕਾਰ ਨਾਲ ਜੁੜੇ ਅਦਾਰੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਨਾਬਾਰਡ, ਡੇਅਰੀ ਵਿਕਾਸ ਸੰਸਥਾਵਾਂ ਅਤੇ ਵੱਖ-ਵੱਖ ਕੋਆਪਰੇਟਿਵ ਸੰਗਠਨ ਆਪਣੇ ਸਟਾਲ ਲਗਾਉਣਗੇ। ਇੱਥੇ ਕਿਸਾਨਾਂ ਨੂੰ ਸਰਕਾਰੀ ਸਕੀਮਾਂ, ਕਰਜ਼ੇ, ਸਬਸਿਡੀ, ਬੀਮਾ ਯੋਜਨਾਵਾਂ ਅਤੇ ਨਵੀਆਂ ਨੀਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲੇਗੀ, ਜੋ ਉਨ੍ਹਾਂ ਦੇ ਕਾਰੋਬਾਰ ਲਈ ਕਾਫ਼ੀ ਫਾਇਦਾਮੰਦ ਰਹੇਗੀ।

ਗਿਆਨ ਦਾ ਸਾਗਰ

ਇਸ ਕਾਨਫਰੰਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਡੇਅਰੀ ਖੇਤਰ ਨੂੰ ਕੇਂਦਰ ਵਿੱਚ ਰੱਖ ਕੇ ਹਰ ਪੱਖ ‘ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਇੱਕੋ ਮੰਚ ‘ਤੇ ਕਿਸਾਨ, ਉਦਯੋਗਪਤੀ, ਵਿਦਵਾਨ ਅਤੇ ਨੀਤੀ ਨਿਰਧਾਰਕ ਇਕੱਠੇ ਹੋ ਕੇ ਆਪਣੇ ਤਜਰਬੇ ਅਤੇ ਵਿਚਾਰ ਸਾਂਝੇ ਕਰਨਗੇ।

ਇੰਦਰਜੀਤ ਸਿੰਘ ਕਹਿੰਦੇ ਹਨ, “ ਇਹ ਮੰਚ ਡੇਅਰੀ ਖੇਤਰ ਲਈ ਮਿੱਲ ਦਾ ਪੱਥਰ ਹੈ ਅਤ ਡੇਅਰੀ ਕਿਸਾਨਾਂ ਲਈ ਗਿਆਨ ਦਾ ਸਾਗਰ ਡੇਅਰੀ ਨਾਲ ਸੰਬੰਧਿਤ ਹਰੇਕ ਪਹਿਲੂ ਇਸ ਮੰਚ ‘ਤੇ ਮੌਜੂਦ ਹੋਵੇਗਾ।” ਉਹ ਕਹਿੰਦੇ ਹਨ ਕਿ ਡੇਅਰੀ ਨਾਲ ਜੁੜੇ ਹਰੇਕ ਵਿਅਕਤੀ ਨੂੰ ਇਸ ਮੰਚ ਤੇ ਜਰੂਰ ਪਹੁੰਚਣਾ ਚਾਹੀਦਾ ਅਤੇ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ।

COMMENTS

WORDPRESS: 0